ਤੁੱਸੀ ਲਾਲ ਮਿਰਚ ਅਤੇ ਕਾਲੀ ਮਿਰਚ ਦੇ ਪਾਊਡਰ ਬਾਰੇ ਤਾਂ ਸੁਣਿਆ ਹੀ ਹੋਵੇਗਾ, ਪਰ ਕਿ ਤੁੱਸੀ ਕਦੇ ਹਰੀ ਮਿਰਚ ਦੇ ਪਾਊਡਰ ਬਾਰੇ ਸੁਣਿਆ ਹੈ, ਸ਼ਾਇਦ ਨਹੀਂ। ਅੱਜ ਅੱਸੀ ਤੁਹਾਨੂੰ ਹਰੀ ਮਿਰਚ ਦੇ ਪਾਊਡਰ ਬਾਰੇ ਦੱਸਣ ਜਾ ਰਹੇ ਹਾਂ, ਜੋ ਜਲਦ ਹੀ ਮਾਰਕੀਟ ਵਿੱਚ ਧੂਮ ਮਚਾਉਣ ਲਈ ਤਿਆਰ ਹੈ। ਪੜੋ ਪੂਰੀ ਖ਼ਬਰ...
ਜਿਆਦਾਤਰ ਲੋਕ ਚਟਪਟਾ ਅਤੇ ਤਿੱਖਾ ਖਾਉਣਾ ਪਸੰਦ ਕਰਦੇ ਹਨ। ਅਜਿਹੇ ਵਿੱਚ ਲੋਕ ਆਪਣੇ ਖਾਣੇ ਵਿੱਚ ਜਾਂ ਤਾਂ ਲਾਲ ਮਿਰਚ ਜਾਂ ਫਿਰ ਹਰੀ ਮਿਰਚ ਦੀ ਵਰਤੋਂ ਕਰਦੇ ਹਨ। ਲਾਲ ਮਿਰਚ ਦਾ ਪਾਊਡਰ ਤਾਂ ਮਾਰਕੀਟ ਵਿੱਚ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ, ਪਰ ਇਸਦਾ ਜਿਆਦਾ ਸੇਵਨ ਕਰਨਾ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ। ਅਜਿਹੇ ਵਿੱਚ ਲੋਕ ਆਪਣੇ ਸੁਵਾਦ ਨੂੰ ਬਰਕਰਾਰ ਰੱਖਣ ਲਈ ਹਰੀ ਮਿਰਚ ਨੂੰ ਖਾਣੇ ਵਿੱਚ ਵਰਤਦੇ ਹਨ। ਪਰ ਹਰੀ ਮਿਰਚ ਨੂੰ ਪਹਿਲਾਂ ਕੱਟਣਾ, ਫਿਰ ਵਰਤਣਾ, ਇਨ੍ਹਾਂ ਲੰਬਾ ਕੰਮ ਕਰਨ ਦਾ ਸਮਾਂ ਅੱਜ-ਕੱਲ ਕਿਸੇ ਕੋਲ ਨਹੀਂ ਹੈ, ਪਰ ਹੁਣ ਤੁਹਾਡਾ ਇਹ ਕੰਮ ਵੀ ਸੌਖਾ ਹੋਣ ਜਾ ਰਿਹਾ ਹੈ।
ਦੱਸ ਦਈਏ ਕਿ ਹੁਣ ਤੱਕ ਕਿਸਾਨ ਲਾਲ ਮਿਰਚ ਦਾ ਪਾਊਡਰ ਬਣਾ ਕੇ ਬਾਜ਼ਾਰਾਂ ਵਿੱਚ ਵੇਚ ਰਹੇ ਸਨ, ਪਰ ਹੁਣ ਜਲਦੀ ਹਰੀ ਮਿਰਚ ਦਾ ਪਾਊਡਰ ਵੀ ਤਿਆਰ ਕਰ ਸਕਣਗੇ। ਇਸਦੀ ਵਜ੍ਹਾ ਹੈ ਵਾਰਾਣਸੀ ਸਥਿਤ IIVR ਦਾ ਹਿਮਾਚਲ ਪ੍ਰਦੇਸ਼ ਦੀ ਇੱਕ ਕੰਪਨੀ ਨਾਲ ਸਮਝੌਤਾ ਹੋਣਾ। ਇਸ ਸਮਝੌਤੇ ਤਹਿਤ ਹਰੀ ਮਿਰਚ ਤੋਂ ਪਾਊਡਰ ਬਣਾ ਕੇ ਤਿਆਰ ਕੀਤਾ ਜਾਵੇਗਾ, ਜਿਸਦੇ ਲਈ ਕੰਮ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।
ਹਰੀ ਮਿਰਚ ਦੇ ਪਾਊਡਰ ਵਿੱਚ 30 ਫ਼ੀਸਦ ਤੋਂ ਜਿਆਦਾ ਵਿਟਾਮਿਨ ਸੀ
ਆਮਤੌਰ 'ਤੇ ਬਾਜ਼ਾਰ ਵਿੱਚ ਲਾਲ ਮਿਰਚ ਦਾ ਪਾਊਡਰ ਮਿਲ ਰਿਹਾ ਸੀ, ਪਰ ਹੁਣ ਤੱਕ ਹਰੀ ਮਿਰਚ ਦੇ ਪਾਊਡਰ ਬਾਰੇ ਕਿਸੇ ਨੇ ਨਹੀਂ ਸੁੰਨੀਆਂ ਸੀ। ਲੋਕਾਂ ਦੀ ਸਹੂਲਤ ਲਈ ਹੁਣ ਹਰੀ ਮਿਰਚ ਨੂੰ ਵੀ ਪਾਊਡਰ ਦਾ ਰੰਗ-ਰੂਪ ਦੇਣ ਦੀ ਫਿਲ ਕੀਤੀ ਜਾ ਰਹੀ ਹੈ, ਜੋ ਸ਼ਲਾਘਾਯੋਗ ਹੈ। ਤੁਹਾਨੂੰ ਦੱਸ ਦਈਏ ਕਿ ਖਾਸ ਤਕਨੀਕ ਨਾਲ ਤਿਆਰ ਕੀਤੇ ਜਾ ਰਹੇ ਹਰੀ ਮਿਰਚ ਦੇ ਪਾਊਡਰ ਵਿੱਚ 30 ਫ਼ੀਸਦ ਤੋਂ ਜਿਆਦਾ ਵਿਟਾਮਿਨ ਸੀ 94 ਤੋਂ 95 ਪ੍ਰਤੀਸ਼ਤ ਕਲੋਰੋਫਿਲ ਅਤੇ 65 ਤੋਂ 70 ਪ੍ਰਤੀਸ਼ਤ ਕੈਪਸਨਿਨ ਹੁੰਦਾ ਹੈ ਅਤੇ ਇਸ ਤਰ੍ਹਾਂ ਨਾਲ ਤਿਆਰ ਕੀਤੇ ਗਏ ਹਰੀ ਮਿਰਚ ਦੇ ਪਾਊਡਰ ਨੂੰ ਸਧਾਰਨ ਤਾਪਮਾਨ 'ਤੇ ਕਈ ਮਹੀਨੀਆਂ ਤੱਕ ਸਟੋਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਹੁਣ ਤੁਸੀਂ ਬਿਨਾਂ ਮਿੱਟੀ ਦੇ ਵੀ ਉਗਾ ਸਕਦੇ ਹੋ ਸਬਜ਼ੀਆਂ! ਜਾਣੋ ਇਹ ਨਵਾਂ ਤਰੀਕਾ
ਦੱਸ ਦਈਏ ਕਿ ਆਈਆਈਵੀਆਰ ਹਰੀ ਮਿਰਚ ਦੇ ਪਾਊਡਰ ਬਣਾਉਣ ਦੀ ਤਕਨੀਕ ਦਾ ਪੇਟੈਂਟ ਕਰ ਚੁੱਕਿਆ ਹੈ। ਹੁਣ IIVR ਹਿਮਾਚਲ ਪ੍ਰਦੇਸ਼ ਦੀ ਮੈਸਰਜ਼ ਹੋਲਟਨ ਕਿੰਗ ਕੰਪਨੀ ਨਾਲ ਮਿਲ ਕੇ ਕਿਸਾਨਾਂ ਨੂੰ ਸਿਖਲਾਈ ਦੇਵੇਗਾ ਅਤੇ ਹਰੀ ਮਿਰਚ ਦਾ ਪਾਊਡਰ ਤਿਆਰ ਕਰੇਗਾ। ਸੰਸਥਾ ਦੇ ਡਾਇਰੈਕਟਰ ਡਾ: ਤੁਸ਼ਾਰ ਕਾਂਤੀ ਬੇਹੇਰਾ ਨੇ ਦੱਸਿਆ ਕਿ ਹਰੀ ਮਿਰਚ ਦਾ ਪਾਊਡਰ ਬਣਾਉਣ ਦੀ ਤਕਨੀਕ ਵਿਕਸਿਤ ਕੀਤੀ ਗਈ ਹੈ, ਜਿਸ ਦਾ ਪੇਟੈਂਟ ਵੀ ਆਈਆਈਵੀਆਰ ਦੇ ਨਾਮ ਹੈ।
Summary in English: Now green chilli powder will make the job easier! Farmers' income will increase!