1. Home
  2. ਖਬਰਾਂ

Good News: ਹੁਣ 500 ਤੋਂ 600 ਰੁਪਏ 'ਚ ਮਿਲੇਗੀ NANO-DAP, ਕਿਸਾਨਾਂ ਨੂੰ ਹੋਵੇਗਾ ਫਾਇਦਾ

ਕਿਸਾਨਾਂ ਲਈ ਖੁਸ਼ਖ਼ਬਰੀ, NANO-UREA ਦੀ ਤਰ੍ਹਾਂ ਹੁਣ NANO-DAP ਵੀ ਇੱਕ ਬੋਤਲ ਵਿੱਚ ਉਪਲਬਧ ਹੋਵੇਗੀ।

Gurpreet Kaur Virk
Gurpreet Kaur Virk
ਸਰਕਾਰ ਨੇ ਦਿੱਤੀ ਨੈਨੋ-ਡੀਏਪੀ ਨੂੰ ਮਨਜ਼ੂਰੀ

ਸਰਕਾਰ ਨੇ ਦਿੱਤੀ ਨੈਨੋ-ਡੀਏਪੀ ਨੂੰ ਮਨਜ਼ੂਰੀ

Good News for Farmers: ਭਾਰਤ ਸਰਕਾਰ ਨੇ ਕਿਸਾਨਾਂ ਨੂੰ ਤੋਹਫ਼ਾ ਦਿੰਦੇ ਹੋਏ ਨੈਨੋ ਡੀਏਪੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਤੁਹਾਨੂੰ ਦੱਸ ਦੇਈਏ ਕਿ ਨੈਨੋ ਯੂਰੀਆ ਦੀ ਤਰ੍ਹਾਂ ਹੀ ਨੈਨੋ ਡੀਏਪੀ ਇੱਕ ਬੋਤਲ ਵਿੱਚ ਉਪਲਬਧ ਹੋਵੇਗੀ।

ਭਾਰਤ ਸਰਕਾਰ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਕਈ ਉਪਰਾਲੇ ਕਰ ਰਹੀ ਹੈ, ਜਿਸ ਲਈ ਉਹ ਆਮ ਆਦਮੀ ਅਤੇ ਕਿਸਾਨਾਂ ਲਈ ਸਮੇਂ-ਸਮੇਂ 'ਤੇ ਕਈ ਲਾਭਕਾਰੀ ਯੋਜਨਾਵਾਂ ਦਾ ਐਲਾਨ ਕਰਦੀ ਹੈ। ਇਸ ਰੁਝਾਨ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਨੋ ਡਾਇਮੋਨੀਅਮ ਫਾਸਫੇਟ ਭਾਵ ਡੀਏਪੀ (DAP) ਨੂੰ ਮਨਜ਼ੂਰੀ ਦਿੱਤੀ ਹੈ। ਜਿਸ ਕਾਰਨ ਹੁਣ ਕਿਸਾਨਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ।

ਇਹ ਵੀ ਪੜ੍ਹੋ : NANO UREA ਦੀਆਂ 6 ਕਰੋੜ ਬੋਤਲਾਂ ਤਿਆਰ, ਕੀਮਤ ਸੋਚ ਤੋਂ ਬਹੁਤ ਘੱਟ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਦੇ ਤਹਿਤ, ਇਹ ਸਫਲਤਾ ਕਿਸਾਨਾਂ ਨੂੰ ਵੱਡਾ ਲਾਭ ਦੇਣ ਜਾ ਰਹੀ ਹੈ। ਹੁਣ ਡੀਏਪੀ ਦਾ ਇੱਕ ਬੈਗ ਵੀ ਡੀਏਪੀ ਦੀ ਬੋਤਲ ਦੇ ਰੂਪ ਵਿੱਚ ਉਪਲਬਧ ਹੋਵੇਗਾ।

ਕੀਮਤ ਦੇ ਨਾਲ ਭਾਰ ਵੀ ਘੱਟ

ਜਿੱਥੇ ਪਹਿਲਾਂ ਕਿਸਾਨਾਂ ਨੂੰ 50 ਕਿਲੋ ਦੀ ਨੈਨੋ ਡੀਏਪੀ ਬੋਤਲ ਖਰੀਦਣੀ ਪੈਂਦੀ ਸੀ, ਹੁਣ ਇਸ ਦੀ ਥਾਂ 500 ਮਿਲੀਲੀਟਰ ਦੀ ਨੈਨੋ ਡੀਏਪੀ ਦੀ ਬੋਤਲ ਆ ਗਈ ਹੈ। ਦੂਜੇ ਪਾਸੇ ਖਬਰਾਂ ਮੁਤਾਬਕ 50 ਕਿਲੋ ਦੀ ਨੈਨੋ ਡੀਏਪੀ ਦੀ ਬੋਰੀ ਦੀ ਕੀਮਤ 1350 ਰੁਪਏ ਹੈ, ਜਦੋਂਕਿ ਨੈਨੋ ਡੀਏਪੀ ਦੀ ਕੀਮਤ ਇਸ ਤੋਂ ਅੱਧੀ ਭਾਵ 500 ਤੋਂ 600 ਰੁਪਏ ਹੋਵੇਗੀ।

ਇਹ ਵੀ ਪੜ੍ਹੋ : Good News: NANO-DAP ਨੂੰ ਵਪਾਰਕ ਵਰਤੋਂ ਲਈ ਮਿਲੀ ਸਰਕਾਰੀ ਮਨਜ਼ੂਰੀ

ਕਿਸਾਨਾਂ ਨੂੰ ਮਿਲੇਗਾ ਸਿੱਧਾ ਲਾਭ

ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਮਿਲਣ ਵਾਲਾ ਹੈ। ਦੱਸ ਦੇਈਏ ਕਿ ਹੁਣ ਤੱਕ ਕਿਸਾਨ ਖਾਦ ਲਈ ਡੀਏਪੀ ਦੀਆਂ ਭਾਰੀ ਬੋਰੀਆਂ ਚੁੱਕ ਰਹੇ ਹਨ। ਪਰ ਨੈਨੋ ਡੀਏਪੀ ਦੇ ਆਉਣ ਨਾਲ ਟਰਾਂਸਪੋਰਟੇਸ਼ਨ ਦਾ ਬੋਝ ਘੱਟ ਹੋਣ ਦੇ ਨਾਲ-ਨਾਲ ਕਿਸਾਨਾਂ ਦੀ ਜੇਬ 'ਤੇ ਵੀ ਬੋਝ ਘਟੇਗਾ।

Summary in English: Now NANO-DAP will be available for 500 to 600 rupees, farmers will benefit

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters