1. Home
  2. ਖਬਰਾਂ

ਖੁਸ਼ਖਬਰੀ! ਤਾਲਾਬੰਦੀ ਵਿੱਚ ਹੁਣ ਸ਼ਰਾਬ ਅਤੇ ਖੇਤੀਬਾੜੀ ਵਸਤੂਆਂ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ

ਕਿਸਾਨਾਂ ਲਈ ਖੁਸ਼ਖਬਰੀ ਹੈ, ਦਰਅਸਲ, ਪੰਜਾਬ ਗ੍ਰਹਿ ਵਿਭਾਗ ਵੱਲੋਂ ਮੰਗਲਵਾਰ ਨੂੰ ਇਹ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ।

KJ Staff
KJ Staff
Shop

Shop

ਕਿਸਾਨਾਂ ਲਈ ਖੁਸ਼ਖਬਰੀ ਹੈ, ਦਰਅਸਲ, ਪੰਜਾਬ ਗ੍ਰਹਿ ਵਿਭਾਗ ਵੱਲੋਂ ਮੰਗਲਵਾਰ ਨੂੰ ਇਹ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ।

ਇਸ ਦੇ ਨਾਲ, ਖੇਤੀਬਾੜੀ ਨਾਲ ਜੁੜੇ ਉਪਕਰਣ ਅਤੇ ਸਮਾਨ, ਉਦਯੋਗਿਕ ਸਮਾਨ, ਵਾਹਨਾਂ ਦੇ ਕਾਰੋਬਾਰ ਨਾਲ ਸਬੰਧਤ ਦੁਕਾਨਾਂ ਵੀ ਖੁੱਲ੍ਹਣਗੀਆਂ।

ਤੁਹਾਡੀ ਜਾਣਕਾਰੀ ਲਈ, ਦਸ ਦਈਏ ਕਿ ਪੰਜਾਬ ਵਿੱਚ 2 ਤੋਂ 15 ਮਈ ਤੱਕ ਲਾਕਡਾਉਨ ਲਗਾਇਆ ਗਿਆ ਹੈ. ਇਸ ਸਬੰਧ ਵਿੱਚ ਮੰਗਲਵਾਰ ਨੂੰ ਜਾਰੀ ਕੀਤੇ ਗਏ ਨਵੇਂ ਹੁਕਮ ਅਨੁਸਾਰ, ਪੰਜਾਬ ਸਰਕਾਰ ਵੱਲੋਂ ਦੁਕਾਨਾਂ ਖੋਲ੍ਹਣ ਦੇ ਸਬੰਧ ਵਿੱਚ ਛੋਟ ਦੀਤੀ ਗਈ ਸੀ। ਉਸ ਵਿੱਚ ਵਿਸਥਾਰ ਕੀਤਾ ਗਿਆ ਹੈ.ਹੁਣ ਰਾਜ ਵਿੱਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਨਾਲ ਨਾਲ ਖਾਦ, ਬੀਜ, ਕੀਟਨਾਸ਼ਕਾਂ, ਖੇਤੀਬਾੜੀ ਉਪਕਰਣਾਂ, ਖੇਤੀਬਾੜੀ ਅਤੇ ਬਾਗਬਾਨੀ ਸਮੱਗਰੀ ਦੀਆਂ ਦੁਕਾਨਾਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ।

ਪੂਰੀ ਤਾਲਾਬੰਦੀ ਦੇ ਤਹਿਤ ਕਰ ਦਿਤੀ ਜਾਵੇਗੀ ਬੰਦ

ਇਸ ਦੇ ਨਾਲ ਹੀ ਰਾਸ਼ਨ, ਕਰਿਆਨੇ ਅਤੇ ਪ੍ਰਚੂਨ ਦੀਆਂ ਦੁਕਾਨਾਂ ਤੋਂ ਇਲਾਵਾ ਰਿਟੇਲ ਅਤੇ ਹੋਲਸੇਲ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਉਦਯੋਗਿਕ ਸਮਾਨ, ਹਾਰਡਵੇਅਰ ਸਮਾਨ, ਔਜਾਰ, ਮੋਟਰ ਵਾਹਨ ਅਤੇ ਪਾਈਪਾਂ ਆਦਿ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ। ਇਹ ਸਾਰੀਆਂ ਦੁਕਾਨਾਂ ਪੂਰਵ-ਆਰਡਰ ਅਨੁਸਾਰ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੇ ਤਾਲਾਬੰਦੀ ਦੇ ਤਹਿਤ ਬੰਦ ਰਹਿਣਗੀਆਂ।

ਵੈਧ ਪਹਿਚਾਣ ਪੱਤਰ ਰੱਖਣਾ ਪਵੇਗਾ ਆਪਣੇ ਨਾਲ

ਮਹਤਵਪੂਰਣ ਹੈ ਕਿ ਤਾਲਾਬੰਦੀ ਦੇ ਸਮੇਂ, ਆਮ ਲੋਕਾਂ ਨੂੰ ਜ਼ਰੂਰੀ ਕੰਮ ਲਈ ਪੈਦਲ ਅਤੇ ਸਾਇਕਿਲ 'ਤੇ ਆਉਣ- ਜਾਉਣ ਦੀ ਆਗਿਆ ਦਿੱਤੀ ਗਈ ਹੈ. ਇਸ ਦੇ ਨਾਲ ਹੀ, ਨਿਜੀ ਵਾਹਨਾਂ 'ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਆਪਣੇ ਨਾਲ ਵੈਧ ਪਹਿਚਾਣ ਪੱਤਰ ਵੀ ਰੱਖਣਾ ਹੋਵੇਗਾ।

ਲੋੜੀਂਦੀਆਂ ਸੇਵਾਵਾਂ ਨਾਲ ਜੁੜੇ ਲੋਕ ਜਿਨ੍ਹਾਂ ਕੋਲ ਵੈਧ ਪਹਿਚਾਣ ਪੱਤਰ ਨਹੀਂ ਹੈ, ਉਹਨਾਂ ਨੂੰ ਵੈਬਸਾਈਟ https://pass.pais.net.in/ ਤੋਂ ਈ-ਪਾਸ ਡਾਉਨਲੋਡ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ :- Gram Sumangal Gramin Yojna :- ਡਾਕਘਰ ਵਿੱਚ ਵੀ ਕੀਤਾ ਜਾਂਦਾ ਹੈ ਬੀਮਾ

Summary in English: Now shops of liquor and agricultural items will also open in lockdown

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters