ਹਰਿਆਣਾ ਸਰਕਾਰ (Haryana Government) ਨੇ ਆਪਣੇ ਰਾਜ ਦੇ ਕਿਸਾਨਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆ ਹੈ, ਜਿਸ ਨਾਲ ਪਸ਼ੂ ਪਾਲਕਾਂ ਨੂੰ ਕਾਫ਼ੀ ਰਾਹਤ ਮਿਲੇਗੀ।
ਇਸਦੇ ਨਾਲ ਹੀ ਕਿਸਾਨਾਂ ਦੀ ਆਮਦਨ ਅਤੇ ਸ਼ਵੇਤ ਕ੍ਰਾਂਤੀ ਨੂੰ ਉਤਸ਼ਾਹਤ ਕੀਤਾ ਜਾਵੇਗਾ.
ਦਰਅਸਲ, ਸਰਕਾਰ ਦੁਆਰਾ ਚਲਾਈ ਜਾ ਰਹੀ ਪਸ਼ੂਧਨ ਕਿਸਾਨ ਕ੍ਰੈਡਿਟ ਕਾਰਡ ਸਕੀਮ (Pashu Kisan Credit Card Scheme) ਵਿਚ ਹੁਣ ਇਹ ਰਕਮ ਕਿਸ਼ਤਾਂ ਦੀ ਬਜਾਏ ਇਕ ਵਾਰ ਦਿੱਤੀ ਜਾਵੇਗੀ। ਦਸ ਦਈਏ ਕਿ ਅੱਜ ਵੀ ਦੇਸ਼ ਭਰ ਵਿੱਚ ਬਹੁਤ ਸਾਰੇ ਕਿਸਾਨ ਆਰਥਿਕ ਤੌਰ 'ਤੇ ਕਮਜ਼ੋਰ ਹਨ, ਜਿਸ ਕਾਰਨ ਉਹ ਆਪਣੇ ਪਸ਼ੂਆਂ ਨੂੰ ਚੰਗੀ ਤਰ੍ਹਾਂ ਪਾਲਣ ਵਿੱਚ ਅਸਮਰੱਥ ਹਨ। ਇਸ ਕਾਰਨ, ਕਈ ਵਾਰ ਪਸ਼ੂ ਪਾਲਕ ਆਪਣੇ ਦੁਧਾਰੂ ਪਸ਼ੂ ਵੇਚ ਦਿੰਦੇ ਹਨ ਜਾਂ ਰਸਤੇ ਵਿਚ ਅਵਾਰਾ ਛੱਡ ਦਿੰਦੇ ਹਨ। ਅਜਿਹੇ ਕਿਸਾਨਾਂ ਲਈ ਸਰਕਾਰ ਵੱਲੋਂ ਇੱਕ ਵਿਸ਼ੇਸ਼ ਸਕੀਮ ਲਾਗੂ ਕੀਤੀ ਗਈ ਹੈ, ਜਿਸਨੂੰ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ (Pashu Kisan Credit Card Scheme) ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਇਹ ਯੋਜਨਾ ਪਸ਼ੂ ਪਾਲਣ ਨੂੰ ਉਤਸ਼ਾਹਤ ਕਰਨ ਲਈ ਲਾਗੂ ਕੀਤੀ ਗਈ ਹੈ। ਜੇਕਰ ਪਾਨੀਪਤ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਤਕਰੀਬਨ 20 ਹਜ਼ਾਰ ਪਸ਼ੂ ਪਾਲਕਾਂ ਨੇ ਇਸ ਸਕੀਮ ਦਾ ਲਾਭ ਲੈਣ ਲਈ ਅਰਜ਼ੀ ਦਿੱਤੀ ਸੀ ਪਰ ਹੁਣ ਤੱਕ ਸਿਰਫ 3700 ਦੇ ਹੀ ਕ੍ਰੈਡਿਟ ਕਾਰਡ ਬਣੇ ਹਨ। ਦੱਸ ਦੇਈਏ ਕਿ ਇਸ ਸਕੀਮ ਵਿੱਚ ਕਿਸਾਨਾਂ ਨੂੰ ਬਹੁਤ ਘੱਟ ਵਿਆਜ਼ ਦਰ ‘ਤੇ ਕਰਜ਼ੇ ਦਿੱਤੇ ਜਾਂਦੇ ਹਨ।
ਕੀ ਹੈ ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾ (What is pashu kisan Credit Card Scheme?
ਇਸ ਯੋਜਨਾ ਦੇ ਤਹਿਤ 1.60 ਲੱਖ ਰੁਪਏ ਤੱਕ ਦੇ ਕਰਜ਼ਿਆਂ 'ਤੇ ਕੋਈ ਵਿਆਜ ਨਹੀਂ ਦੇਣਾ ਪੈਂਦਾ ਹੈ। ਕਿਸਾਨਾਂ ਨੂੰ 7 ਪ੍ਰਤੀਸ਼ਤ ਦੀ ਵਿਆਜ ਦਰ 'ਤੇ ਕਰਜ਼ੇ ਪ੍ਰਦਾਨ ਕੀਤੇ ਜਾਂਦੇ ਹਨ। ਇਸ ਵਿੱਚ 3 ਪ੍ਰਤੀਸ਼ਤ ਕੇਂਦਰ ਸਰਕਾਰ ਸਬਸਿਡੀ ਦਿੰਦੀ ਹੈ ਅਤੇ ਬਾਕੀ 4 ਪ੍ਰਤੀਸ਼ਤ ਵਿਆਜ ਸਰਕਾਰ ਦੁਆਰਾ ਛੋਟ ਦੀਤੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਸ ਸਕੀਮ ਅਧੀਨ ਲਿਆ ਗਿਆ ਕਰਜ਼ਾ ਬਿਨਾਂ ਵਿਆਜ਼ ਦਾ ਹੋਵੇਗਾ।
ਕਿਸਾਨਾਂ ਨੂੰ ਕਰਵਾਉਣਾ ਹੋਵੇਗਾ ਬੀਮਾ (Farmers will have to get insurance)
ਇਸ ਦੇ ਲਈ, ਕਿਸਾਨ ਨੂੰ ਆਪਣਾ ਪਸ਼ੂਆ ਦਾ ਬੀਮਾ (Animal Insurance) ਕਰਵਾਉਣਾ ਹੁੰਦਾ ਹੈ, ਜੋ ਸਿਰਫ 100 ਰੁਪਏ ਵਿੱਚ ਹੁੰਦਾ ਹੈ। ਦੱਸਿਆ ਗਿਆ ਹੈ ਕਿ ਇਕ ਪਸ਼ੂ ਪਾਲਕ ਨੂੰ 1 ਲੱਖ 60 ਹਜ਼ਾਰ ਰੁਪਏ ਦੀ ਸੀਮਾ ਦਾ ਲਾਭ ਦਿੱਤਾ ਜਾਂਦਾ ਹੈ। ਇਸ ਤੋਂ ਵੱਧ ਦੀ ਸੀਮਾ ਤੇ ਪਸ਼ੂਪਾਲਕ ਨੂੰ ਸੁਰੱਖਿਆ ਦੇਣੀ ਪੈਂਦੀ ਹੈ। ਦੱਸ ਦੇਈਏ ਕਿ ਕਿਸਾਨ ਸੀਮਾ 'ਤੇ 3 ਲੱਖ ਰੁਪਏ ਤੱਕ ਦੇ ਲਾਭ ਲੈ ਸਕਦੇ ਹਨ। ਇਸ ਦਾ ਵਿਆਜ 7 ਦੀ ਬਜਾਏ 4 ਪ੍ਰਤੀਸ਼ਤ ਦੇਣਾ ਹੁੰਦਾ ਹੈ। ਇਹ ਯਾਦ ਰੱਖੋ ਕਿ ਕਿਸਾਨ ਨੂੰ ਇਹ ਰਕਮ 1 ਸਾਲ ਦੇ ਅੰਦਰ ਵਾਪਸ ਕਰਨੀ ਹੁੰਦੀ ਹੈ।
ਕਿਸਦੇ ਲਈ ਕਿੰਨਾ ਮਿਲਦਾ ਹੈ ਕਰਜ਼ਾ (How much is the loan for)
-
ਇੱਕ ਗਾਂ ਤੇ 40783 ਰੁਪਏ (ਇੱਕ ਸਾਲ)
-
ਇੱਕ ਮੱਝ ਉੱਤੇ 60,249 ਰੁਪਏ
-
ਇੱਕ ਸੂਰ ਲਈ 16 ਹਜ਼ਾਰ ਰੁਪਏ
-
ਭੇਡਾਂ ਲਈ 4063 ਰੁਪਏ
-
ਸੂਰ 16337 ਰੁਪਏ
ਕੌਣ ਲੈ ਸਕਦਾ ਹੈ ਪਸ਼ੂ ਕਿਸਾਨ ਕਰੈਡਿਟ ਕਾਰਡ (Who can take this pashu kisan credit card)
-
ਹਰਿਆਣੇ ਦਾ ਵਸਨੀਕ ਹੋਣਾ ਚਾਹੀਦਾ ਹੈ.
-
ਪਸ਼ੂਆਂ ਦੀ ਸਿਹਤ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ
-
ਪਸ਼ੂਆਂ ਦਾ ਬੀਮਾ ਹੋਣਾ ਚਾਹੀਦਾ ਹੈ.
-
ਲੋਨ ਲੈਣ ਲਈ ਸਿਵਲ ਸਹੀ ਹੋਣਾ ਚਾਹੀਦਾ ਹੈ.
ਪਹਿਲਾਂ ਰਾਸ਼ੀ ਮਿਲਦੀ ਸੀ ਕਿਸ਼ਤਾਂ ਵਿਚ (Earlier amount was available in installments )
ਪਸ਼ੂ ਪਾਲਣ ਵਿਭਾਗ ਨੇ ਕਿਹਾ ਹੈ ਕਿ ਇਸ ਸਕੀਮ ਤਹਿਤ ਪਸ਼ੂ ਪਾਲਣ ਲਈ ਪਹਿਲਾ ਕਿਸ਼ਤਾਂ ਵਿਚ ਰਾਸ਼ੀ ਦੀ ਪੂਰਤੀ ਕੀਤੀ ਜਾਣੀ ਸੀ। ਪਰ ਹੁਣ ਸਰਕਾਰ ਨੇ ਪਸ਼ੂ ਪਾਲਣ ਦੀ ਸਹੂਲਤ ਲਈ ਇਕ ਵਿਸ਼ੇਸ਼ ਕਦਮ ਚੁੱਕਿਆ ਹੈ ਅਤੇ ਇਸ ਯੋਜਨਾ ਦੀ ਇਕਮੁਸ਼ਤ ਰਕਮ ਕਰ ਦਿੱਤੀ ਹੈ।
ਇਹ ਵੀ ਪੜ੍ਹੋ :- ਖੁਸ਼ਖਬਰੀ ! ਪਸ਼ੂਪਾਲਕਾ ਲਈ ਹੁਣ ਮੁਫ਼ਤ ਵਿੱਚ ਬਣੇਗਾ ਪਸ਼ੂ-ਸ਼ੇਡ
Summary in English: One time payment insist of installments in Pashu Kisan Credit Card Scheme