Special Camp: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਸਬੰਧੀ ਇੱਕ ਵਿਸ਼ੇਸ਼ ਕੈਂਪ 1 ਨਵੰਬਰ 2023 ਨੂੰ ਸਵੇਰੇ 10:00 ਵਜੇ ਸਿਵਲ ਹਸਪਤਾਲ ਬੱਬਰੀ ਗੁਰਦਾਸਪੁਰ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਨਵੀਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾਕਟਰੀ ਜਾਂਚ, ਅੱਖਾਂ ਦੀ ਜਾਂਚ, ਨੱਕ ਦੀ ਜਾਂਚ, ਕੰਨਾਂ ਦੀ ਜਾਂਚ, ਗਲੇ ਦੀ ਜਾਂਚ, ਹੱਡੀਆਂ ਸਬੰਧੀ ਸਮੱਸਿਆਵਾਂ ਸਬੰਧੀ ਜਾਂਚ ਕੀਤੀ ਜਾਵੇਗੀ। ਇਸ ਕੈਂਪ ਵਿੱਚ ਫਿਜ਼ੀਓਥੈਰੇਪੀ ਅਤੇ ਛਾਤੀ ਦੀਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾਵੇਗਾ। ਚੈਕਅੱਪ, ਬਲੱਡ ਅਤੇ ਸ਼ੂਗਰ ਟੈਸਟ ਕਰਨ ਉਪਰੰਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਅੱਖਾਂ ਦੀਆਂ ਐਨਕਾਂ ਵੰਡਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੁਰਸ਼ ਬਜ਼ੁਰਗ ਜਿਹਨਾਂ ਦੀ ਉਮਰ 65 ਸਾਲ ਅਤੇ ਇਸਤਰੀ ਬਜ਼ੁਰਗ ਜਿਹਨਾਂ ਦੀ ਉਮਰ 58 ਸਾਲ ਹੋ ਚੁੱਕੀ ਹੈ ਅਤੇ ਪਤੀ-ਪਤਨੀ ਦੋਵਾਂ ਦੀ ਜ਼ਮੀਨ ਦੀ ਹੱਦਬੰਦੀ ਢਾਈ ਏਕੜ ਨਹਿਰੀ ਜਾਂ ਫਿਰ 5 ਏਕੜ ਬਰਾਨੀ ਜ਼ਮੀਨ ਹੈ, ਉਹਨਾਂ ਯੋਗ ਬਜ਼ੁਰਗਾਂ ਲਈ ਬੁਢਾਪਾ ਪੈਨਸ਼ਨ ਲਗਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Fertilizer Subsidy: ਕਿਸਾਨਾਂ ਲਈ ਖੁਸ਼ਖਬਰੀ, ਕੇਂਦਰ ਸਰਕਾਰ ਨੇ ਯੂਰੀਆ ਦੇ ਨਵੇਂ ਰੇਟ ਕੀਤੇ ਜਾਰੀ
ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਜ਼ੁਰਗਾਂ ਨੂੰ ਇਸ ਕੈਂਪ ਵਿੱਚ ਲੈ ਕੇ ਆਉਣ ਅਤੇ ਸਮੇਂ ਸਿਰ ਮੈਡੀਕਲ ਚੈੱਕਅਪ ਅਤੇ ਸਮੱਸਿਆਵਾਂ ਦਾ ਇਲਾਜ ਕਰਵਾਉਣ, ਤਾਂ ਜੋ ਬੁਢਾਪੇ ਵਿੱਚ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
Summary in English: Organized a special camp on 'Our Elders, Our Dignity'