MFOI Samridh Kisan Utsav 2024: ਕ੍ਰਿਸ਼ੀ ਜਾਗਰਣ ਨੇ 21 ਅਗਸਤ, 2024 ਨੂੰ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ (ਬੇਗੂਸਰਾਏ) ਦੇ ਸਹਿਯੋਗ ਨਾਲ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' ('MFOI Samridh Kisan Utsav') ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤਾ ਗਿਆ ਸੀ, ਜੋ ਕਿ ਜੇ.ਸੀ.ਬੀ ਅਤੇ ਸੋਮਨੀ ਸੀਡਜ਼ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਨਾਲ ਹੀ, ICAR ਨੇ ਇਸ ਪ੍ਰੋਗਰਾਮ ਵਿੱਚ ਗਿਆਨ ਸਾਥੀ ਦੀ ਭੂਮਿਕਾ ਨਿਭਾਈ।
ਇਸ ਇੱਕ ਰੋਜ਼ਾ ਸਮਾਗਮ ਦਾ ਥੀਮ 'ਇੱਕ ਸਮ੍ਰਿੱਧ ਭਾਰਤ ਲਈ ਕਿਸਾਨਾਂ ਦੀ ਆਮਦਨ ਨੂੰ ਵੱਧ ਤੋਂ ਵੱਧ ਕਰਨਾ' ਸੀ ਅਤੇ ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਨਤਮ ਅਭਿਆਸਾਂ ਅਤੇ ਕਾਢਾਂ ਨਾਲ ਜੋੜਨਾ ਸੀ। ਇਸ ਪ੍ਰੋਗਰਾਮ ਦਾ ਵਿਸ਼ਾ ਸੀ ‘ਸਾਉਣੀ ਦੀ ਫ਼ਸਲ ਵਿੱਚ ਰੋਗ ਅਤੇ ਕੀੜੇ ਪ੍ਰਬੰਧਨ, ਟਰੈਕਟਰ ਉਦਯੋਗ ਵਿੱਚ ਨਵੀਨਤਾ, ਟਰੈਕਟਰ ਪ੍ਰਬੰਧਨ ਅਤੇ ਬਾਜਰੇ ਦੀ ਖੇਤੀ’। ਅਜਿਹੀ ਸਥਿਤੀ ਵਿੱਚ, ਆਓ ਵਿਸਥਾਰ ਵਿੱਚ ਜਾਣਦੇ ਹਾਂ ਕਿ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' ('MFOI Samridh Kisan Utsav') ਵਿੱਚ ਕੀ ਖਾਸ ਸੀ।
ਮਹਿੰਦਰਾ ਟਰੈਕਟਰ, ਜੇਸੀਬੀ ਅਤੇ ਸੋਮਣੀ ਦੇ ਬੀਜਾਂ ਦੀ ਪ੍ਰਦਰਸ਼ਨੀ
ਬੇਗੂਸਰਾਏ ਜ਼ਿਲ੍ਹੇ ਵਿੱਚ ਆਯੋਜਿਤ ਇਸ ਇੱਕ ਰੋਜ਼ਾ ਪ੍ਰੋਗਰਾਮ ਵਿੱਚ ਮਹਿੰਦਰਾ ਟਰੈਕਟਰਜ਼ ਨੇ ਆਪਣੇ ਨਵੀਂ ਤਕਨੀਕ ਵਾਲੇ ਟਰੈਕਟਰਾਂ ਦੀ ਪ੍ਰਦਰਸ਼ਨੀ ਲਗਾਈ। ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਕੰਪਨੀ ਦੇ ਸਟਾਲ ਦਾ ਦੌਰਾ ਕੀਤਾ ਅਤੇ ਨਵੇਂ ਪੇਸ਼ ਕੀਤੇ ਟਰੈਕਟਰਾਂ ਦੀ ਕੀਮਤ, ਵਿਸ਼ੇਸ਼ਤਾਵਾਂ ਅਤੇ ਹੋਰ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਪ੍ਰੋਗਰਾਮ ਵਿੱਚ ਜੇਸੀਆਈਬੀ ਅਤੇ ਸੋਮਨੀ ਸੀਡਜ਼ ਨੇ ਵੀ ਆਪਣੀ ਪ੍ਰਦਰਸ਼ਨੀ ਲਗਾਈ। ਦੋਵਾਂ ਕੰਪਨੀਆਂ ਨੇ ਇੱਥੇ ਆਪਣੇ ਨਵੀਨਤਮ ਉਤਪਾਦ ਪੇਸ਼ ਕੀਤੇ। ਇਸ ਦੌਰਾਨ ਜ਼ਿਲ੍ਹੇ ਦੇ ਕਈ ਕਿਸਾਨਾਂ ਨੇ ਇਨ੍ਹਾਂ ਉਤਪਾਦਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਇਨ੍ਹਾਂ ਨੂੰ ਖੇਤੀ ਵਿੱਚ ਸ਼ਾਮਲ ਕਰਨ ਬਾਰੇ ਵੀ ਵਿਚਾਰ ਕੀਤਾ।
ਸਮਾਰੋਹ ਵਿੱਚ ਸ਼ਾਮਲ ਮਹਿਮਾਨ
ਕ੍ਰਿਸ਼ੀ ਵਿਗਿਆਨ ਕੇਂਦਰ (ਬੈਗੁਸਰਾਏ) ਦੇ ਅਹਾਤੇ ਵਿੱਚ ਕਰਵਾਏ ਗਏ ਇਸ ਇੱਕ ਰੋਜ਼ਾ ਪ੍ਰੋਗਰਾਮ ਵਿੱਚ ਡਾ. ਰਾਮ ਪਾਲ ਕੇ.ਵੀ.ਕੇ. ਮੁਖੀ, ਡਾ. ਵਿਪਨ ਐਸ.ਐਮ.ਐਸ. (ਪਸ਼ੂ ਡਾਕਟਰ), ਅਮਿਤੇਸ਼ ਗੌਰਵ ਸਹਾਇਕ ਕੇ.ਵੀ.ਕੇ., ਨਾਗਮਣੀ (ਏਰੀਆ ਮੈਨੇਜਰ ਸੋਮਨੀ ਸੀਡਜ਼), ਰਾਜੀਵ ਸਿੰਘ (ਸੀਨੀਅਰ ਸੇਲਜ਼ਮੈਨ) ਅਤੇ ਅਮਨ ਸਿੰਘ (ਮਾਰਕੀਟਿੰਗ ਮੈਨੇਜਰ) ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ
ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਬੇਗੂਸਰਾਏ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਮਹਿਮਾਨਾਂ ਵੱਲੋਂ ਸਰਟੀਫਿਕੇਟਾਂ ਦੀ ਵੰਡ ਸੀ। ਕਿਸਾਨਾਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਕੇ ਕਾਮਯਾਬੀ ਹਾਸਲ ਕੀਤੀ, ਉਨ੍ਹਾਂ ਦੀ ਮਿਹਨਤ ਨੂੰ ਮਾਨਤਾ ਦਿੰਦੇ ਹੋਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇੱਕ ਰੋਜ਼ਾ ਸਮਾਗਮ ਦੀ ਸਮਾਪਤੀ ਧੰਨਵਾਦ ਦੇ ਮਤੇ ਅਤੇ ਇੱਕ ਸਮੂਹ ਫੋਟੋ ਨਾਲ ਹੋਈ, ਜਿਸ ਵਿੱਚ ਕਿਸਾਨ ਭਾਈਚਾਰੇ ਨੂੰ ਸਸ਼ਕਤ ਕਰਨ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਸਫਲ ਯਤਨਾਂ ਨੂੰ ਉਜਾਗਰ ਕੀਤਾ ਗਿਆ।
'MFOI Awards' ਬਾਰੇ ਜਾਣਕਾਰੀ
ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ ਮਿਲੀਅਨੇਅਰ ਫਾਰਮਰ ਆਫ਼ ਇੰਡੀਆ (MFOI) ਅਵਾਰਡ ਉਹਨਾਂ ਭਾਰਤੀ ਕਿਸਾਨਾਂ ਲਈ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀ ਆਮਦਨ ਨੂੰ ਦੁੱਗਣਾ ਕੀਤਾ ਹੈ, ਸਗੋਂ ਆਪਣੇ ਅਣਥੱਕ ਯਤਨਾਂ ਅਤੇ ਨਵੀਨਤਾਕਾਰੀ ਖੇਤੀ ਅਭਿਆਸਾਂ ਦੁਆਰਾ ਸਫਲਤਾ ਵੀ ਪ੍ਰਾਪਤ ਕੀਤੀ ਹੈ। ਇਸ ਦਾ ਉਦੇਸ਼ ਸਭ ਤੋਂ ਅਮੀਰ ਅਤੇ ਅਗਾਂਹਵਧੂ ਕਿਸਾਨਾਂ ਦੇ ਨਾਲ-ਨਾਲ ਕੁਝ ਚੋਟੀ ਦੇ ਕਾਰਪੋਰੇਟਾਂ ਨੂੰ ਇੱਕ ਛੱਤ ਹੇਠ ਇਕੱਠੇ ਕਰਨਾ ਹੈ ਤਾਂ ਜੋ ਭਾਰਤ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਅਸਲ ਨਾਇਕਾਂ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ। ਨਾਲ ਹੀ ਇਹ ਕਿਸਾਨ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੇ ਹਨ।
ਐਮਐਫਓਆਈ ਅਵਾਰਡਸ 2024 ਦਾ ਹਿੱਸਾ ਕਿਵੇਂ ਬਣਨਾ ਹੈ?
ਕਿਸਾਨਾਂ ਤੋਂ ਇਲਾਵਾ, ਕੰਪਨੀਆਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਹੋਰ ਲੋਕ ਵੀ ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024 ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੇ ਲਈ ਤੁਸੀਂ MFOI 2024 ਜਾਂ ਸਮ੍ਰਿਧ ਕਿਸਾਨ ਉਤਸਵ ਦੌਰਾਨ ਸਟਾਲ ਬੁੱਕ ਕਰਨ ਜਾਂ ਕਿਸੇ ਵੀ ਕਿਸਮ ਦੀ ਸਪਾਂਸਰਸ਼ਿਪ ਲਈ ਕ੍ਰਿਸ਼ੀ ਜਾਗਰਣ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਅਵਾਰਡ ਸ਼ੋਅ ਜਾਂ ਕਿਸੇ ਹੋਰ ਪ੍ਰੋਗਰਾਮ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਤੁਹਾਨੂੰ ਇਹ ਗੂਗਲ ਫਾਰਮ ਭਰਨਾ ਹੋਵੇਗਾ। ਪ੍ਰੋਗਰਾਮ ਨਾਲ ਸਬੰਧਤ ਹੋਰ ਜਾਣਕਾਰੀ ਲਈ, MFOI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
Summary in English: Organized MFOI Samridh Kisan Utsav in Begusarai, Bihar, Information about diseases and pests management in kharif crop received by farmers