ਖੇਤੀ ਪ੍ਰੋਸੈਸਿੰਗ ਲਈ ਲਾਏ ਸਿਖਲਾਈ ਕੈਂਪ 'ਚ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਸੁਧਾਰਨ ਲਈ ਖੇਤੀਬਾੜੀ ਵਿੱਚ ਵਿਭਿੰਨਤਾ ਲਈ ਪ੍ਰੋਸੈਸਿੰਗ ਕੰਪਲੈਕਸਾਂ ਦੀ ਸਥਾਪਨਾ 'ਤੇ ਜ਼ੋਰ।
ਨੌਜਵਾਨ ਪਨੀਰੀ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਵੱਲੋਂ ਸਮੇਂ-ਸਮੇਂ 'ਤੇ ਉਪਰਾਲੇ ਕੀਤੇ ਜਾਣਦੇ ਹਨ। ਇਸੇ ਲੜੀ ਨੂੰ ਬਰਕਰਾਰ ਰੱਖਦਿਆਂ ਪੀਏਯੂ (PAU) ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵੱਲੋਂ ਦੋ ਸਿਖਲਾਈ ਕੈਂਪ ਦਾ ਪ੍ਰਬੰਧ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਇਹ ਸਿਖਲਾਈ ਕੈਂਪ ਪੀ.ਏ.ਯੂ. ਅਤੇ ਪਿੰਡ ਢੈਪਈ ਵਿਖੇ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਅਧੀਨ ਖੇਤੀ ਪ੍ਰੋਸੈਸਿੰਗ ਵਿੱਚ ਉੱਦਮ ਵਿਕਾਸ ਦੇ ਉਦੇਸ਼ ਨਾਲ ਲਗਾਏ ਗਏ। ਕੈਂਪਾਂ ਵਿੱਚ ਲਗਭਗ 50 ਸਿਖਿਆਰਥੀਆਂ ਨੇ ਹਿੱਸਾ ਲੈ ਕੇ ਇਸ ਯੋਜਨਾ ਦਾ ਲਾਭ ਲਿਆ।
ਸਿਖਲਾਈ ਕੈਂਪ ਦੌਰਾਨ ਪੀ.ਏ.ਯੂ. ਦੇ ਮਾਹਿਰ (PAU Expert) ਡਾ. ਐਮ.ਐਸ. ਆਲਮ ਨੇ ਸਿਖਿਆਰਥੀਆਂ ਨੂੰ ਸਿਖਲਾਈ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
ਇਹ ਵੀ ਪੜ੍ਹੋ: ਪੀ.ਏ.ਯੂ. ਦਾ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਲਾਹੇਵੰਦ : ਡਾ. ਗੋਸਲ
ਇਸ ਮੌਕੇ ਬੋਲਦਿਆਂ ਡਾ. ਐਮ.ਐਸ. ਆਲਮ ਨੇ ਮਿਆਰੀ ਉਤਪਾਦ ਪ੍ਰਾਪਤ ਕਰਨ, ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ, ਪੇਂਡੂ ਨੌਜਵਾਨਾਂ ਨੂੰ ਰੁਜਗਾਰ ਦੇਣ ਅਤੇ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਸੁਧਾਰਨ ਦੇ ਨਾਲ-ਨਾਲ ਖੇਤੀਬਾੜੀ ਵਿੱਚ ਵਿਭਿੰਨਤਾ ਲਈ ਪ੍ਰੋਸੈਸਿੰਗ ਕੰਪਲੈਕਸਾਂ ਦੀ ਸਥਾਪਨਾ ’ਤੇ ਜ਼ੋਰ ਦਿੱਤਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਿਖਿਆਰਥੀਆਂ ਨੂੰ ਘਰੇਲੂ ਪੱਧਰ ’ਤੇ ਸਹਿਦ ਦੀ ਪ੍ਰੋਸੈਸਿੰਗ ਅਪਣਾਉਣ ਅਤੇ ਐਗਰੋ ਪ੍ਰੋਸੈਸਿੰਗ ਸੈਕਟਰ ਵਿੱਚ ਰੋਜੀ-ਰੋਟੀ ਦੇ ਮੌਕਿਆਂ ਦੀ ਖੋਜ ਕਰਨ ਲਈ ਵਿਭਾਗ ਦੀਆਂ ਸਹੂਲਤਾਂ ਦੀ ਵਰਤੋਂ ਕਰਨ ਲਈ ਵੀ ਉਤਸਾਹਿਤ ਕੀਤਾ।
ਵਿਭਾਗ ਦੇ ਮੁਖੀ ਡਾ. ਟੀ ਸੀ ਮਿੱਤਲ ਨੇ ਸਿਖਿਆਰਥੀਆਂ ਨੂੰ ਵਧੇਰੇ ਆਰਥਿਕ ਲਾਭ ਲਈ ਹਲਦੀ ਦੀ ਪ੍ਰੋਸੈਸਿੰਗ ਲਈ ਤਕਨੀਕਾਂ ਬਾਰੇ ਜਾਣੂ ਕਰਵਾਇਆ। ਡਾ. ਸੰਧਿਆ ਨੇ ਵਿਭਾਗ ਵੱਲੋਂ ਤਿਆਰ ਕੀਤੀਆਂ ਮਸੀਨਾਂ ਬਾਰੇ ਗੱਲ ਕਰਦਿਆਂ ਤੇਲ ਬੀਜ ਫਸਲਾਂ ਦੀ ਪ੍ਰੋਸੈਸਿੰਗ ਲਈ ਸਾਮਲ ਤਕਨੀਕਾਂ ਦਾ ਪ੍ਰਦਰਸਨ ਕੀਤਾ।
ਇਹ ਵੀ ਪੜ੍ਹੋ: PAU ਨੇ Punseed ਦੇ ਬੀਜ ਉਤਪਾਦਨ ਪ੍ਰੋਗਰਾਮ ਵਿੱਚ ਸਹਿਯੋਗ ਦਾ ਭਰੋਸਾ ਪ੍ਰਗਟਾਇਆ
ਡਾ. ਰੋਹਿਤ ਸਰਮਾ ਨੇ ਕਣਕ ਅਤੇ ਚੌਲਾਂ ਦੀ ਪ੍ਰੋਸੈਸਿੰਗ ਵਿੱਚ ਸਾਮਲ ਮਸੀਨਰੀ ਦਾ ਪ੍ਰਦਰਸਨ ਕੀਤਾ। ਡਾ. ਮਹੇਸ ਕੁਮਾਰ ਨੇ ਗੁੜ ਅਤੇ ਗੁੜ ਆਧਾਰਿਤ ਉਤਪਾਦਾਂ ਦੇ ਉਤਪਾਦਨ ਦੀ ਚਰਚਾ ਕੀਤੀ ।
ਡਾ. ਸੁਰੇਖਾ ਭਾਟੀਆ ਅਤੇ ਡਾ. ਮਨਿੰਦਰ ਕੌਰ ਨੇ ਗੁੜ ਦੇ ਉਤਪਾਦਨ ਅਤੇ ਗੁਣਵੱਤਾ ਬਾਰੇ ਗੱਲ ਕੀਤੀ। ਡਾ. ਗਗਨਦੀਪ ਕੌਰ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਸਹਾਇਕ ਕਿੱਤੇ ਵਜੋਂ ਖੁੰਬਾਂ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ।
ਅੰਤ ਵਿੱਚ, ਨਮੀ ਮੀਟਰ, ਆਇਲ ਐਕਸਪੈਲਰ ਅਤੇ ਸਹਿਦ ਪ੍ਰੋਸੈਸਿੰਗ ਯੂਨਿਟ ਵਰਗੀਆਂ ਮਸੀਨਰੀ ਅਤੇ ਉਪਕਰਣ ਵੀ ਭਾਗੀਦਾਰਾਂ ਨੂੰ ਦਿਖਾਏ ਗਏ। ਸ਼੍ਰੀ ਸੁਨੀਲ ਦੱਤ, ਸ਼੍ਰੀ ਭਾਗ ਸਿੰਘ ਅਤੇ ਸ਼੍ਰੀ ਸੰਦੀਪ ਕੁਮਾਰ ਨੇ ਭਾਗੀਦਾਰਾਂ ਦੀ ਰਜਿਸਟ੍ਰੇਸਨ ਅਤੇ ਮੁਫਤ ਪੀ.ਏ.ਯੂ. ਸਾਹਿਤ ਅਤੇ ਵਜੀਫਾ ਵੰਡਣ ਵਿੱਚ ਸਹਾਇਤਾ ਕੀਤੀ। ਭਾਗੀਦਾਰਾਂ ਨੂੰ ਮੁਫਤ ਪ੍ਰੋਸੈਸਿੰਗ ਕਿੱਟਾਂ, ਚੰਗੀ ਖੇਤੀ ਦੀ ਸਾਲਾਨਾ ਮੈਂਬਰਸ਼ਿਪ ਦੇ ਨਾਲ ਸਾਹਿਤ ਵੀ ਦਿੱਤਾ ਗਿਆ।
Summary in English: Organized training camp for agricultural processing, emphasized on giving employment to rural youth