1. Home
  2. ਖਬਰਾਂ

Pan-Aadhar Link: 1ਅਪ੍ਰੈਲ ਤੋਂ ਪਹਿਲਾਂ ਕਰਵਾਓ ਪੈਨ ਕਾਰਡ ਨੂੰ ਅਧਾਰ ਨਾਲ ਲਿੰਕ ! ਨਹੀਂ ਤਾਂ ਭਰਨਾ ਪਵੇਗਾ 1000 ਰੁਪਏ ਦਾ ਜੁਰਮਾਨਾ

1 ਅਪ੍ਰੈਲ ਤੋਂ ਪਹਿਲਾਂ ਸਰਕਾਰ ਨੇ ਕਈ ਨਿਯਮਾਂ 'ਚ ਖਾਸ ਬਦਲਾਅ ਕੀਤੇ ਹਨ। ਇਸ ਦੇ ਨਾਲ ਹੀ ਪੈਨ ਅਤੇ ਆਧਾਰ ਕਾਰਡ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ।

Pavneet Singh
Pavneet Singh
Pan-Aadhar Link

Pan-Aadhar Link

1 ਅਪ੍ਰੈਲ ਤੋਂ ਪਹਿਲਾਂ ਸਰਕਾਰ ਨੇ ਕਈ ਨਿਯਮਾਂ 'ਚ ਖਾਸ ਬਦਲਾਅ ਕੀਤੇ ਹਨ। ਇਸ ਦੇ ਨਾਲ ਹੀ ਪੈਨ ਅਤੇ ਆਧਾਰ ਕਾਰਡ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ। ਅੱਜ ਦੇ ਸਮੇਂ ਵਿੱਚ ਪੈਨ ਕਾਰਡ(Pan card) ਅਤੇ ਆਧਾਰ ਕਾਰਡ (Aadhaar Card) ਦਾ ਆਪਣਾ ਇੱਕ ਮਹੱਤਵ ਹੈ।

ਸਰਕਾਰ ਤੁਹਾਡੇ ਬੈਂਕ ਖਾਤੇ ਨੂੰ ਮੋਬਾਈਲ ਨੰਬਰ ਨਾਲ ਲਿੰਕ ਕਰਨ ਲਈ ਵੀ ਲਗਾਤਾਰ ਸੂਚਨਾ ਜਾਰੀ ਕਰ ਰਹੀ ਹੈ। ਇਸ ਦਾ ਮੁੱਖ ਮਕਸਦ ਹੋ ਰਹੀ ਧਾਂਦਲੀ ਨੂੰ ਰੋਕਣਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੈ? ਤੁਹਾਨੂੰ ਦੱਸ ਦਈਏ, ਜੇਕਰ ਤੁਸੀਂ ਆਪਣਾ ਪੈਨ ਅਤੇ ਆਧਾਰ ਕਾਰਡ ਲਿੰਕ ਕਰਦੇ ਹੋ, ਤਾਂ ਤੁਹਾਡੀ ਜ਼ਰੂਰੀ ਜਾਣਕਾਰੀ ਸਰਕਾਰ ਕੋਲ ਹੁੰਦੀ ਹੈ।

ਇਨਕਮ ਟੈਕਸ ਵਿਭਾਗ ਨੇ ਨਵਾਂ ਐਕਟ ਸ਼ਾਮਲ ਕੀਤਾ ਹੈ (Income tax department added new act)

ਨਿਯਮਾਂ 'ਚ ਬਦਲਾਅ ਕਰਦੇ ਹੋਏ ਇਨਕਮ ਟੈਕਸ ਵਿਭਾਗ ਨੇ ਐਕਟ, 1961 ਦੀ ਧਾਰਾ 234 ਐੱਚ ਸ਼ਾਮਲ ਕੀਤੀ ਹੈ। ਬਦਲੇ ਹੋਏ ਨਿਯਮ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰ ਪਾਉਂਦਾ ਹੈ ਤਾਂ ਉਸ ਨੂੰ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਮਾਰਚ, 2022 ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਧਾਰਾ 234H ਨੂੰ ਵਿੱਤ ਐਕਟ 2021 ਦੁਆਰਾ ਪੇਸ਼ ਕੀਤਾ ਗਿਆ ਸੀ ਅਤੇ ਇਹ 1 ਅਪ੍ਰੈਲ, 2021 ਤੋਂ ਲਾਗੂ ਹੈ। ਇਨਕਮ ਟੈਕਸ ਐਕਟ ਦੀ ਧਾਰਾ 139AA ਦੇ ਤਹਿਤ, ਪੈਨ ਅਤੇ ਆਧਾਰ ਨੰਬਰ ਨੂੰ ਲਿੰਕ ਕਰਨਾ ਹੁਣ ਸਾਰੇ ਲੋਕਾਂ ਲਈ ਲਾਜ਼ਮੀ ਹੈ।

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲਿਖਤੀ ਰੂਪ ਵਿੱਚ ਉਠਾਏ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਵਿੱਤ ਐਕਟ 2021 ਦੇ ਤਹਿਤ ਪੈਨ-ਆਧਾਰ ਲਿੰਕਿੰਗ ਨੂੰ ਲੈ ਕੇ ਇਨਕਮ ਟੈਕਸ ਐਕਟ 1961 ਵਿੱਚ ਇੱਕ ਨਵੀਂ ਧਾਰਾ 234ਐਚ ਜੋੜੀ ਗਈ ਹੈ। ਯਾਨੀ ਜੇਕਰ ਕਿਸੇ ਵਿਅਕਤੀ ਨੂੰ ਧਾਰਾ 139ਏਏ ਦੀ ਉਪ-ਧਾਰਾ (2) ਤਹਿਤ ਆਪਣੇ ਆਧਾਰ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ ਅਤੇ ਉਹ ਨਿਯਤ ਮਿਤੀ 'ਤੇ ਜਾਂ ਇਸ ਤੋਂ ਪਹਿਲਾਂ ਅਜਿਹਾ ਨਹੀਂ ਕਰਦਾ ਹੈ, ਤਾਂ ਉਸ ਨੂੰ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।

ਵਿੱਤੀ ਕੰਮ ਰੁਕ ਸਕਦੇ ਹਨ(Financial work may come to a halt)

ਵਿੱਤੀ ਕੰਮ ਦੀ ਗੱਲ ਕਰੀਏ ਤਾਂ, ਨੌਕਰੀ ਕਰਨ ਵਾਲੇ ਲੋਕ ਆਪਣੇ ਤਨਖਾਹ ਖਾਤੇ ਜਾਂ ਪੀਐਫ ਖਾਤੇ ਨੂੰ ਪੈਨ ਕਾਰਡ ਨਾਲ ਲਿੰਕ ਕਰਦੇ ਹਨ। ਅਜਿਹੇ 'ਚ ਜੇਕਰ ਤੁਸੀਂ 31 ਮਾਰਚ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਤੁਹਾਡੇ ਵਿੱਤੀ ਕੰਮ ਵੀ ਇਸ ਕਾਰਨ ਰੁਕ ਸਕਦੇ ਹਨ। ਇਨਕਮ ਟੈਕਸ ਰਿਟਰਨ ਭਰਨ ਸਮੇਤ ਕਈ ਹੋਰ ਕੰਮਾਂ ਲਈ ਵੀ ਪੈਨ ਜ਼ਰੂਰੀ ਹੈ। ਅਜਿਹੇ 'ਚ ਤੁਹਾਡਾ ਕੋਈ ਵੀ ਕੰਮ ਨਾ ਰੁਕੇ ਇਸ ਲਈ ਤੁਹਾਨੂੰ ਅੱਜ ਹੀ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ। ਇਸਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

ਇਸ ਤਰੀਕੇ ਨਾਲ ਕਰੋ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ (This way link your PAN with Aadhaar)

  • ਸਭ ਤੋਂ ਪਹਿਲਾਂ, ਤੁਹਾਨੂੰ ਇਨਕਮ ਟੈਕਸ ਈ-ਫਾਈਲਿੰਗ ਪੋਰਟਲ https://incometaxindiaefiling.gov.in/ 'ਤੇ ਜਾਣਾ ਪਵੇਗਾ।

  • ਜੇਕਰ ਤੁਸੀਂ ਨਵੇਂ ਉਪਭੋਗਤਾ ਹੋ ਅਤੇ ਆਪਣੇ ਆਪ ਨੂੰ ਰਜਿਸਟਰ ਨਹੀਂ ਕੀਤਾ ਹੈ, ਤਾਂ ਪਹਿਲਾਂ ਇਸ 'ਤੇ ਰਜਿਸਟਰ ਕਰੋ।

  • ਤੁਹਾਡਾ ਪੈਨ ਤੁਹਾਡੀ ਯੂਜ਼ਰ ਆਈਡੀ ਹੋਵੇਗੀ। ਤੁਸੀਂ ਯੂਜ਼ਰ ਆਈਡੀ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਆਸਾਨੀ ਨਾਲ

    ਲੌਗਇਨ ਕਰ ਸਕਦੇ ਹੋ।

  • ਇਸ ਤੋਂ ਬਾਅਦ ਸਕਰੀਨ 'ਤੇ ਅਚਾਨਕ ਇਕ ਵਿੰਡੋ ਖੁੱਲ੍ਹ ਜਾਵੇਗੀ, ਜੋ ਤੁਹਾਡੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਹੋਵੇਗੀ।

  • ਜੇਕਰ ਪੌਪ-ਅੱਪ ਵਿੰਡੋ ਨਹੀਂ ਖੁੱਲ੍ਹਦੀ ਹੈ ਤਾਂ ਤੁਸੀਂ ਮੇਨੂ ਬਾਰ 'ਚ 'ਪ੍ਰੋਫਾਈਲ ਸੈਟਿੰਗ' 'ਚ ਜਾ ਕੇ 'ਲਿੰਕ ਆਧਾਰ' 'ਤੇ ਕਲਿੱਕ ਕਰ ਸਕਦੇ

    ਹੋ।

  • ਪੈਨ ਦੇ ਅਨੁਸਾਰ, ਨਾਮ, ਜਨਮ ਮਿਤੀ ਅਤੇ ਲਿੰਗ ਵਰਗੇ ਵੇਰਵਿਆਂ ਦਾ ਪਹਿਲਾਂ ਹੀ ਜ਼ਿਕਰ ਕੀਤਾ ਜਾਵੇਗਾ। ਆਪਣੇ ਆਧਾਰ ਅਤੇ ਪੈਨ ਕਾਰਡ ਵੇਰਵਿਆਂ ਦੀ ਪੁਸ਼ਟੀ ਕਰੋ।

  • ਜੇਕਰ ਵੇਰਵੇ ਮੇਲ ਖਾਂਦੇ ਹਨ, ਤਾਂ ਆਪਣਾ ਆਧਾਰ ਨੰਬਰ ਦਰਜ ਕਰੋ ਅਤੇ "ਹੁਣੇ ਲਿੰਕ ਕਰੋ" ਬਟਨ 'ਤੇ ਕਲਿੱਕ ਕਰੋ।

  • ਇਸ ਤੋਂ ਬਾਅਦ, ਇੱਕ ਪੌਪ-ਅੱਪ ਸੁਨੇਹਾ ਤੁਹਾਨੂੰ ਸੂਚਿਤ ਕਰੇਗਾ ਕਿ ਤੁਹਾਡਾ ਆਧਾਰ ਪੈਨ ਨਾਲ ਸਫਲਤਾਪੂਰਵਕ ਲਿੰਕ ਹੋ ਗਿਆ ਹੈ।

  • ਜੇਕਰ ਤੁਹਾਨੂੰ ਇਹ ਸੁਨੇਹਾ ਨਹੀਂ ਮਿਲਦਾ ਹੈ ਤਾਂ ਤੁਸੀਂ ਨਜ਼ਦੀਕੀ ਪੈਨ-ਆਧਾਰ ਕਾਰਡ ਕੇਂਦਰ 'ਤੇ ਜਾ ਕੇ ਸੰਪਰਕ ਕਰ ਸਕਦੇ ਹੋ।   

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਦੋ ਸਾਲਾਂ 'ਚ ਜਾਰੀ ਕੀਤੇ 2.92 ਕਰੋੜ ਕਿਸਾਨ ਕ੍ਰੈਡਿਟ ਕਾਰਡ! ਕੀ ਤੁਸੀਂ ਇਹ ਪ੍ਰਾਪਤ ਕੀਤਾ?

Summary in English: Pan-Aadhar Link: Get the Pan Card linked to Aadhaar before April 1! Otherwise a fine of Rs.1000 will have to be paid

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters