1. Home

ਖੁਸ਼ਖਬਰੀ: ਘਰ ਬੈਠਿਆਂ ਸਰਕਾਰ ਵੱਲੋਂ ਮਿਲਣਗੇ 2 ਹਜ਼ਾਰ ਰੁਪਏ! ਬੱਸ ਇਸ ਐਪ ਨੂੰ ਕਰੋ ਡਾਊਨਲੋਡ

ਹੋਲੀ ਤੋਂ ਬਾਅਦ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ ਭੇਜਣ ਜਾ ਰਹੀ ਹੈ। ਇਹ ਕਿਸ਼ਤ ਲਗਭਗ 2 ਹਜ਼ਾਰ ਰੁਪਏ ਤੱਕ ਹੋਵੇਗੀ।

Pavneet Singh
Pavneet Singh
PM Kisan Samman Nidhi Yojana

PM Kisan Samman Nidhi Yojana

ਹੋਲੀ ਤੋਂ ਬਾਅਦ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ ਭੇਜਣ ਜਾ ਰਹੀ ਹੈ। ਇਹ ਕਿਸ਼ਤ ਲਗਭਗ 2 ਹਜ਼ਾਰ ਰੁਪਏ ਤੱਕ ਹੋਵੇਗੀ। ਵਿਸਥਾਰ ਵਿੱਚ ਹੋਰ ਖਬਰ..

ਦੇਸ਼ ਦੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੋਦੀ ਸਰਕਾਰ ਹਮੇਸ਼ਾ ਮੋਢੇ-ਨਾਲ-ਮੋਢਾ ਲਾ ਕੇ ਖੜ੍ਹੀ ਹੈ। ਜਿਸਦੇ ਚਲਦਿਆਂ ਸਰਕਾਰ ਕਈ ਨਵੀਆਂ ਯੋਜਨਾਵਾਂ ਉੱਤੇ ਵੀ ਕੰਮ ਕਰ ਰਹੀ ਹੈ। ਕਿਸਾਨਾਂ ਨੂੰ ਫਾਇਦਾ ਹੋ ਸਕੇ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋ ਸਕੇ, ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਮੋਦੀ ਸਰਕਾਰ ਹੁਣ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (pm kisan samman nidhi yojana) ਰਾਹੀਂ ਲੋਕਾਂ ਨੂੰ ਹਰ ਤਿੰਨ ਮਹੀਨੇ ਬਾਅਦ ਲਗਭਗ 2 ਹਜ਼ਾਰ ਰੁਪਏ ਦਾ ਪੈਸਾ ਦੇਣ ਜਾ ਰਹੀ ਹੈ।

ਜਿਕਰਯੋਗ ਹੈ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ ਸਰਕਾਰ ਤੋਂ ਲਗਭਗ 6 ਹਜ਼ਾਰ ਰੁਪਏ ਸਾਲਾਨਾ ਮੁਫਤ ਮਿਲਣਗੇ। ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਇਹ ਰਕਮ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਹੋਲੀ ਤੋਂ ਬਾਅਦ ਹੀ ਇਸ ਯੋਜਨਾ ਉੱਤੇ ਕੰਮ ਕਰੇਗੀ। ਜਿਸਦੇ ਤਹਿਤ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ(PM Kisan Samman Nidhi Yojana) ਦੀ 11ਵੀਂ ਕਿਸ਼ਤ ਦੇ ਪੈਸੇ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾਣਗੇ।

PM Kisan GoI Mobile App ਦੀ ਖ਼ਾਸੀਅਤ (Features of PM Kisan GoI Mobile App)

ਹੁਣ ਤੱਕ ਦੇਸ਼ ਦੇ 12 ਕਰੋੜ ਤੋਂ ਵੱਧ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਚੁੱਕਿਆ ਹੈ। ਪਰ ਕੁਝ ਕਿਸਾਨਾਂ ਨੂੰ ਇਸ ਸਕੀਮ ਦਾ ਲਾਹਾ ਲੈਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ, ਜੇਕਰ ਤੁਸੀਂ ਇਸ ਯੋਜਨਾ ਨਾਲ ਜੁੜੀ ਕੋਈ ਵੀ ਜਾਣਕਾਰੀ ਜਾਂ ਘਰ ਬੈਠੇ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਸਰਕਾਰ ਨੇ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਲਈ ਇੱਕ ਸ਼ਾਨਦਾਰ ਐਪ ਵੀ ਲਾਂਚ ਕੀਤਾ ਹੈ। ਜਿਸਦੇ ਰਾਹੀਂ ਦੇਸ਼ ਦੇ ਕਿਸਾਨ ਆਸਾਨੀ ਨਾਲ ਇਸ ਸਕੀਮ ਯਾਨੀ ਪੀਐਮ ਕਿਸਾਨ ਰਜਿਸਟ੍ਰੇਸ਼ਨ ਪ੍ਰਾਪਤ ਕਰ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਐਪ ਦਾ ਨਾਮ PM Kisan GoI Mobile App ਹੈ। ਇਹ ਐਪ ਤੁਹਾਨੂੰ ਪਲੇ ਸਟੋਰ (Play Store) 'ਤੇ ਆਸਾਨੀ ਨਾਲ ਮਿਲ ਜਾਏਗੀ ਅਤੇ ਇਸ 'ਚ ਰਜਿਸਟਰ ਕਰਨਾ ਵੀ ਬਹੁਤ ਆਸਾਨ ਹੈ।

  • ਸਭ ਤੋਂ ਪਹਿਲਾਂ ਤੁਹਾਨੂੰ ਐਪ ਦੇ ਨਿਊ ਫਾਰਮਰ ਰਜਿਸਟ੍ਰੇਸ਼ਨ(New Farmer Registration) ਉੱਤੇ ਕਲਿੱਕ ਕਰਨਾ ਹੋਵੇਗਾ।

  • ਫਿਰ ਇਸ ਵਿੱਚ ਆਪਣਾ ਆਧਾਰ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ।

  • ਇਸ ਤੋਂ ਬਾਅਦ ਫਾਰਮ 'ਚ ਮੰਗੀ ਗਈ ਸਾਰੀ ਜਾਣਕਾਰੀ ਭਰਨੀ ਹੋਵੇਗੀ।

  • ਅੰਤ ਵਿੱਚ ਸਬਮਿਟ ਬਟਨ 'ਤੇ ਕਲਿੱਕ ਕਰੋ।

  • ਇਸ ਤਰ੍ਹਾਂ ਤੁਹਾਡੀ ਰਜਿਸਟ੍ਰੇਸ਼ਨ ਆਸਾਨੀ ਨਾਲ ਹੋ ਜਾਵੇਗੀ।


    ਇਸ ਐਪ ਜਾਂ ਸਕੀਮ ਨਾਲ ਸਬੰਧਤ ਹੋਰ ਜਾਣਕਾਰੀ ਲੈਣ ਲਈ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਦੇ ਹੈਲਪਲਾਈਨ ਨੰਬਰ 155261 / 011-24300606 ਉੱਤੇ ਵੀ ਸੰਪਰਕ ਕਰ ਸਕਦੇ ਹੋ।

ਇਹ ਵੀ ਪੜ੍ਹੋ : ਸ਼ੂਗਰ ਦੇ ਮਰੀਜ਼ਾਂ ਲਈ 'ਜ਼ਹਿਰ' ਹਨ ਇਹ 7 ਚੀਜ਼ਾਂ, ਇਨ੍ਹਾਂ ਤੋਂ ਦੂਰ ਰਹਿਣਾ ਹੈ ਬਿਹਤਰ

Summary in English: The good news: sitting at home will get Rs 2,000 from the government! Just download this app

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters