1. Home
  2. ਖਬਰਾਂ

ਖੋਜ ਕੇਂਦਰ ਅਬੋਹਰ ਬਣਿਆ ਮਿਸਾਲ, ਵਿਸ਼ੇਸ਼ ਸਿਫਾਰਿਸ ਫ਼ਲਦਾਰ ਕਿਸਮ ਕਿੰਨੂ ਨਾਲ ਆਈ ਖੇਤੀ ਆਮਦਨ 'ਚ ਕ੍ਰਾਂਤੀ

ਪੰਜਾਬ ਵਿੱਚ ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ ਅਬੋਹਰ, ਵਿਸ਼ੇਸ਼ ਸਿਫਾਰਿਸ ਫ਼ਲਦਾਰ ਕਿਸਮ ਕਿੰਨੂ ਨਾਲ ਆਈ ਖੇਤੀ ਆਮਦਨ 'ਚ ਕ੍ਰਾਂਤੀ...

Gurpreet Kaur Virk
Gurpreet Kaur Virk

ਪੰਜਾਬ ਵਿੱਚ ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ ਅਬੋਹਰ, ਵਿਸ਼ੇਸ਼ ਸਿਫਾਰਿਸ ਫ਼ਲਦਾਰ ਕਿਸਮ ਕਿੰਨੂ ਨਾਲ ਆਈ ਖੇਤੀ ਆਮਦਨ 'ਚ ਕ੍ਰਾਂਤੀ...

ਖੋਜ ਕੇਂਦਰ ਅਬੋਹਰ ਬਣਿਆ ਮਿਸਾਲ

ਖੋਜ ਕੇਂਦਰ ਅਬੋਹਰ ਬਣਿਆ ਮਿਸਾਲ

ਖੇਤੀ ਆਰਥਿਕਤਾ ਵਿੱਚ ਫਲਾਂ ਦੀ ਹਿੱਸੇਦਾਰੀ ਵਧਾਉਣ ਦੀ ਲੋੜ ਹੈ ਅਤੇ ਇਸਦੀ ਭਰਪੂਰ ਸੰਭਾਵਨਾ ਵੀ ਪਈ ਹੈ। ਇਹ ਗੱਲ ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਖੋਜ ਕੇਂਦਰ ਅਬੋਹਰ ਵਿੱਚ ਚਲ ਰਹੇ ਕਾਰਜਾਂ ਦਾ ਜ਼ਾਇਜਾ ਲੈਣ ਮੌਕੇ ਕਹੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਬੋਹਰ ਪੰਜਾਬ ਵਿੱਚ ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ ਹੈ।

ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ "ਅਬੋਹਰ"

ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ "ਅਬੋਹਰ"

ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਦਿਨੀਂ ਅਬੋਹਰ ਵਿਖੇ ਡਾ. ਜੇ.ਸੀ. ਬਖਸੀ ਖੇਤਰੀ ਖੋਜ ਕੇਂਦਰ ਵਿੱਚ ਚਲ ਰਹੇ ਖੋਜ ਕਾਰਜਾਂ ਦਾ ਜ਼ਾਇਜਾ ਲੈਣ ਲਈ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਖੇਤਰੀ ਖੋਜ ਕੇਂਦਰ ਵਿਖੇ ਘੱਟ ਪਾਣੀ ਦੀ ਵਰਤੋਂ ਨਾਲ ਉੱਚ ਮਿਆਰ ਵਾਲੀਆਂ ਫਲਦਾਰ ਫਸਲਾਂ ਪੈਦਾ ਕਰਕੇ ਖੇਤੀ ਵਿਭਿੰਨਤਾ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਵਿਸ਼ੇਸ਼ ਤੌਰ ਤੇ ਜਾਂਚਿਆ।

ਡਾ. ਗੋਸਲ ਨੇ ਫਲਾਂ ਨਾਲ ਭਰੇ ਕਿੰਨੂ ਦੇ ਦਰੱਖਤਾਂ ਨੂੰ ਦੇਖਦਿਆਂ ਕਿਹਾ ਕਿ ਜਦੋਂ ਅਸੀਂ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਗੱਲ ਕਰਦੇ ਹਾਂ ਤਾਂ ਖੇਤੀ ਵਿੱਚ ਬਦਲਾਅ ਲਿਆਉਣ ਦੀ ਸੰਭਾਵਨਾ ਦਿਸਦੀ ਹੈ। ਉਹਨਾਂ ਕਿਹਾ ਕਿ ਖੇਤੀ ਆਰਥਿਕਤਾ ਵਿੱਚ ਫਲਾਂ ਦੀ ਹਿੱਸੇਦਾਰੀ ਵਧਾਉਣ ਦੀ ਲੋੜ ਵੀ ਹੈ ਅਤੇ ਇਸਦੀ ਭਰਪੂਰ ਸੰਭਾਵਨਾ ਵੀ ਪਈ ਹੈ।

ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ "ਅਬੋਹਰ"

ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ "ਅਬੋਹਰ"

ਖੋਜ ਕੇਂਦਰ ਵਿਖੇ ਕੀਤੇ ਜਾ ਰਹੇ ਕਾਰਜਾਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਦੋ ਆਲ ਇੰਡੀਆ ਕੁਆਡੀਨੇਟਿਡ ਖੋਜ ਪ੍ਰੋਜੈਕਟਾਂ ਨਾਲ ਜੁੜ ਕੇ ਖੇਤਰੀ ਖੋਜ ਕੇਂਦਰ ਨੇ ਨਿੰਬੂ ਜਾਤੀ ਦੇ ਫਲਾਂ ਦੀਆਂ 19 ਕਿਸਮਾਂ ਅਤੇ ਹੋਰ ਫਲਾਂ ਦੀਆਂ ਫਸਲਾਂ ਦੀਆਂ ਸੱਤ ਕਿਸਮਾਂ ਦੀ ਸਿਫਾਰਸ ਕੀਤੀ ਹੈ। ਇਨ੍ਹਾਂ ਵਿੱਚ ਖਜੂਰ, ਅਮਰੂਦ, ਆਂਵਲਾ ਅਤੇ ਅਨਾਰ ਸ਼ਾਮਿਲ ਹਨ ਅਤੇ ਇਸ ਤੋਂ ਇਲਾਵਾ 50 ਤੋਂ ਵੱਧ ਉਤਪਾਦਨ ਅਤੇ ਸੁਰੱਖਿਆ ਤਕਨਾਲੋਜੀਆਂ ਦੀ ਸਿਫ਼ਾਰਸ਼ ਵੀ ਕੀਤੀ ਹੈ।

ਡਾ. ਗੋਸਲ ਨੇ ਦੱਸਿਆ ਕਿ ਕਿੰਨੂ ਇਸ ਖੋਜ ਸਟੇਸਨ ਦੀ ਇੱਕ ਵਿਸੇਸ ਸਿਫਾਰਿਸ ਫ਼ਲਦਾਰ ਕਿਸਮ ਹੈ ਜਿਸਨੇ ਖੇਤੀ ਆਮਦਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਰਾਜ ਵਿੱਚ ਸਾਲਾਨਾ ਫਸਲਾਂ ਤੋਂ ਵਿਭਿੰਨਤਾ ਦਾ ਬਦਲ ਪੇਸ਼ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਟੇਸਨ ਵੱਖ-ਵੱਖ ਫਲਾਂ ਦੀਆਂ ਫਸਲਾਂ (ਨਿੰਬੂ, ਅਮਰੂਦ, ਨਾਸਪਾਤੀ, ਆੜੂ, ਆਲੂਬੁਖਾਰਾ, ਖਜੂਰ, ਅਨਾਰ, ਜਾਮਨ, ਬੇਰ, ਆਂਵਲਾ, ਅੰਜੀਰ, ਫਾਲਸਾ ਅਤੇ ਅੰਗੂਰ) ਅਤੇ ਵੱਖ ਵੱਖ ਸਬਜੀਆਂ ਦੀਆਂ ਫਸਲਾਂ ਦੇ ਲਗਭਗ 1.5 ਲੱਖ ਨਰਸਰੀ ਪੌਦਿਆਂ ਅਤੇ ਬੂਟਿਆਂ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੀਏਯੂ ਦਾ ਟੀਐੱਨਸੀ ਇੰਡੀਆ ਨਾਲ ਸਮਝੌਤਾ, ਵਾਤਾਵਰਨ ਪੱਖੀ ਖੇਤੀ ਦੇ ਵਿਕਾਸ ਸੰਬੰਧੀ ਬਣੀ ਸਹਿਮਤੀ

ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ "ਅਬੋਹਰ"

ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ "ਅਬੋਹਰ"

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖੇਤਰੀ ਖੋਜ ਕੇਂਦਰ ਨੇ ਬਾਇਓਤਕਨਾਲੋਜੀ ਵਿਭਾਗ ਭਾਰਤ ਸਰਕਾਰ ਅਤੇ ਭਾਰਤੀ ਖੇਤੀ ਖੋਜ ਪ੍ਰੀਸਦ, ਨਵੀਂ ਦਿੱਲੀ ਵਰਗੀਆਂ ਏਜੰਸੀਆਂ ਤੋਂ ਵੱਖ-ਵੱਖ ਫੰਡ ਕੀਤੇ ਪ੍ਰੋਜੈਕਟਾਂ ਨੂੰ ਸੰਭਾਲਿਆ ਹੈ।

ਨਿੰਬੂ ਜਾਤੀ ਕਿੰਨੂ ਅਤੇ ਮਿੱਠੇ ਸੰਤਰੇ ਨੂੰ ਬੀਜ ਰਹਿਤ ਹੋਣ ਅਤੇ ਆਸਾਨੀ ਨਾਲ ਛਿੱਲਣਯੋਗਤਾ ਵਰਗੇ ਗੁਣਾਂ ਲਈ ਸੁਧਾਰ ਕਰਨ ਲਈ, ਇਸ ਕੇਂਦਰ ਨੇ ਲਗਭਗ 1800 ਹਾਈਬ੍ਰਿਡ ਵਿਕਸਿਤ ਕੀਤੇ ਹਨ| ਇਸ ਨੇ ਫਾਈਟੋਫਥੋਰਾ ਅਤੇ ਮਿੱਟੀ ਦੇ ਖਾਰੇਪਨ ਨੂੰ ਸਹਿਣਸੀਲਤਾ ਦੇ ਟੀਚੇ ਦੇ ਨਾਲ ਲਗਭਗ 1000 ਹਾਈਬ੍ਰਿਡਾਂ ਨੂੰ ਹੋਰ ਬਿਹਤਰ ਬਣਾਇਆ ਹੈ। ਵਰਤਮਾਨ ਵਿੱਚ ਇਹ ਕੇਂਦਰ ਨਿੰਬੂ ਜਾਤੀ ਦੇ ਵਿਸ਼ਾਣੂੰ ਪ੍ਰਬੰਧਨ ਲਈ ਬਾਇਓ-ਏਜੰਟਾਂ ਦਾ ਮੁਲਾਂਕਣ ਕਰ ਰਿਹਾ ਹੈ।

ਇਹ ਵੀ ਪੜ੍ਹੋ : ਮਿਰਚਾਂ ਦੀ ਹਾਈਬ੍ਰਿਡ ਕਿਸਮ CH-27 ਦੇ ਵਪਾਰਕ ਬੀਜ ਉਤਪਾਦਨ ਲਈ ਸਮਝੌਤਾ

ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ "ਅਬੋਹਰ"

ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ "ਅਬੋਹਰ"

ਖੇਤਰੀ ਖੋਜ ਸਟੇਸਨ ਅਬੋਹਰ ਦੇ ਨਿਰਦੇਸ਼ਕ ਡਾ. ਪੀ.ਕੇ. ਅਰੋੜਾ ਨੇ ਵਾਤਾਵਰਨ ਪੱਖੀ ਫਲਾਂ ਦੀਆਂ ਫਸਲਾਂ ’ਤੇ ਸ਼ੁਰੂ ਕੀਤੀਆਂ ਗਈਆਂ ਨਵੀਆਂ ਪਹਿਲਕਦਮੀਆਂ ਤੇ ਚਾਨਣਾ ਪਾਇਆ ਜੋ ਕਿ ਇਸ ਖੇਤਰ ਵਿੱਚ ਫਲਾਂ ਦੀ ਕਾਸਤ ਨੂੰ ਕਾਇਮ ਰੱਖਣ ਲਈ ਇੱਕ ਮਿਆਰ ਸਾਬਤ ਹੋ ਸਕਦੀਆਂ ਹਨ।

ਉਨ੍ਹਾਂ ਨੇ ’ਡਰੈਗਨ ਫਰੂਟ’, ਜਾਮੁਨ, ਬੇਲ, ਅੰਬ, ਕਸਟਰਡ ਸੇਬ ਅਤੇ ਅੰਜੀਰ ਦੇ ਨਵੇਂ ਵਿਕਸਤ ਕੀਤੇ ਜਾ ਹਾਈਬ੍ਰਿਡਾਂ ਦਾ ਹਵਾਲਾ ਦਿੱਤਾ। ਇਸ ਲਈ ਰਵਾਇਤੀ ਅਤੇ ਬਾਇਓਤਕਨਾਲੋਜੀਕਲ ਵਿਧੀਆਂ ਦੀ ਵਰਤੋਂ ਕਰਦੇ ਹੋਏ ਮਿਆਰ ਅਤੇ ਗੁਣਾਂ ਲਈ ਨਿੰਬੂ ਜਾਤੀ ਵਿੱਚ ਸੁਧਾਰ ਕਰਨਾ, ਮੁੱਖ ਫਲਾਂ ਅਤੇ ਖੇਤਾਂ ਦੀਆਂ ਫਸਲਾਂ ਲਈ ਪਾਣੀ ਅਤੇ ਪੌਸਟਿਕਤਾ ਵਾਲੀ ਤੁਪਕਾ ਤਕਨਾਲੋਜੀ ਦੇ ਨਾਲ-ਨਾਲ ਵੱਖ-ਵੱਖ ਸਬਜੀਆਂ ਦੀਆਂ ਫਸਲਾਂ ਵਿੱਚ ਨਵੀਆਂ ਕਿਸਮਾਂ ਦੀ ਉਤਪਤੀ ਅਤੇ ਸੁਧਾਰ ਇਸ ਕੇਂਦਰ ਦੇ ਹੋਰ ਜਾਣੇ-ਪਛਾਣੇ ਖੇਤਰ ਹਨ।

ਇਹ ਵੀ ਪੜ੍ਹੋ: ਪੀ.ਏ.ਯੂ. ਦਾ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਲਾਹੇਵੰਦ : ਡਾ. ਗੋਸਲ

ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ "ਅਬੋਹਰ"

ਫਲਾਂ ਦੀ ਕ੍ਰਾਂਤੀ ਦਾ ਮੋਢੀ ਖੋਜ ਕੇਂਦਰ "ਅਬੋਹਰ"

ਜ਼ਿਕਰਯੋਗ ਹੈ ਕਿ ਖੇਤਰੀ ਖੋਜ ਕੇਂਦਰ ਅਬੋਹਰ ਦੱਖਣ-ਪੱਛਮੀ ਪੰਜਾਬ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪ੍ਰਮੁੱਖ ਕੇਂਦਰ ਹੈ। ਬੇਹੱਦ ਅਹਿਮ ਸਥਾਨ ’ਤੇ ਸਥਿਤ ਹੋਣ ਕਰਕੇ ਇਹ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਉਤਪਾਦਕਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਦਾ ਹੈ।

ਖੇਤੀਬਾੜੀ ਵਿਭਾਗ, ਪੰਜਾਬ ਦੇ ਅਧੀਨ 1946 ਵਿੱਚ ਇੱਕ ਨਿੰਬੂ ਜਾਤੀ ਨਰਸਰੀ ਕੇਂਦਰ ਵਜੋਂ ਸ਼ੁਰੂ ਕੀਤਾ ਗਿਆ ਸੀ ਅਤੇ 1962 ਵਿੱਚ ਪੀ.ਏ.ਯੂ ਨੇ ਇਸ ਕੇਂਦਰ ਦੀ ਵਾਗਡੋਰ ਸੰਭਾਲੀ। ਇਸਦਾ ਨਾਮ 2018 ਵਿੱਚ ਖੋਜ ਸਟੇਸਨ ਦੇ ਸੰਸਥਾਪਕ ਨਿਰਦੇਸਕ ਅਤੇ ਅਜ਼ਾਦ ਭਾਰਤ ਵਿੱਚ ਕਿੰਨੂ ਮੈਂਡਰਿਨ ਦੀ ਸ਼ੁਰੂਆਤ ਕਰਨ ਵਾਲੇ ਡਾ. ਜੇ.ਸੀ. ਬਖਸੀ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ।

Summary in English: PAU’S Regional Research Station, Abohar Steering a Fruit Revolution in the state

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters