1. Home
  2. ਖਬਰਾਂ

PAU ਦੇ ਸਾਇੰਸਦਾਨਾਂ ਵੱਲੋਂ Irrigation Schemes ਦੇ ਅਧਿਐਨ ਲਈ ਤੇਲੰਗਾਨਾ ਦਾ ਦੌਰਾ

PAU ਦੀ ਤਿੰਨ ਮੈਂਬਰੀ ਟੀਮ ਸਿੰਜਾਈ ਯੋਜਨਾਵਾਂ ਦੇ ਅਧਿਐਨ ਲਈ ਤੇਲੰਗਾਨਾ ਪਹੁੰਚੀਆਂ। ਆਪਣੇ ਦੋ ਦਿਨੀ ਦੌਰੇ ਦੌਰਾਨ ਟੀਮ ਵੱਲੋਂ ਲਿਫਟ ਸਿੰਚਾਈ ਦੇ ਵੱਖ-ਵੱਖ ਸਥਾਨਾਂ ਅਤੇ ਇੰਟਰਲਿੰਕਡ ਸਿੰਚਾਈ ਟੈਂਕਾਂ ਦਾ ਦੌਰਾ ਕੀਤਾ ਗਿਆ।

Gurpreet Kaur Virk
Gurpreet Kaur Virk
ਜਲ ਸੰਭਾਲ ਪਹਿਲਕਦਮੀਆਂ 'ਤੇ ਪੀਏਯੂ ਵਿਗਿਆਨੀਆਂ ਦਾ ਤੇਲੰਗਾਨਾ ਦੌਰਾ

ਜਲ ਸੰਭਾਲ ਪਹਿਲਕਦਮੀਆਂ 'ਤੇ ਪੀਏਯੂ ਵਿਗਿਆਨੀਆਂ ਦਾ ਤੇਲੰਗਾਨਾ ਦੌਰਾ

ਪੀ.ਏ.ਯੂ. (PAU) ਦੇ ਮਾਨਯੋਗ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਵੱਲੋਂ ਇੱਕ ਤਿੰਨ ਮੈਂਬਰੀ ਟੀਮ ਤੇਲੰਗਾਨਾ ਸਟੇਟ ਦੀਆਂ ਸਿੰਜਾਈ ਯੋਜਨਾਵਾਂ ਦੇ ਅਧਿਐਨ ਲਈ ਭੇਜੀ ਗਈ। ਇਸ ਟੀਮ ਵਿੱਚ ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ, ਡਾ. ਸੰਜੇ ਸਤਪੁਤੇ (ਵਿਗਿਆਨੀ, ਮਿੱਟੀ ਅਤੇ ਪਾਣੀ ਇੰਜੀਨੀਅਰਿੰਗ, ਪੀ.ਏ.ਯੂ.) ਅਤੇ ਡਾ. ਅਬਰਾਰ ਯੂਸਫ (ਵਿਗਿਆਨੀ, ਮਿੱਟੀ ਅਤੇ ਪਾਣੀ ਇੰਜੀਨੀਅਰਿੰਗ, ਬੱਲੋਵਾਲ ਸੌਂਖੜੀ) ਸ਼ਾਮਲ ਸਨ।

ਇਸ ਟੀਮ ਨੂੰ ਤੇਲਗੰਨਾ ਸਟੇਟ ਦੇ ਮੁੱਖ ਮੰਤਰੀ ਜੀ ਦੇ ਆਫੀਸਰ ਆਨ ਸਪੈਸ਼ਲ ਡਿਊਟੀ ਸ਼੍ਰੀ ਸ਼੍ਰੀਧਰ ਰਾਓ ਦੇਸ਼ਪਾਂਡੇ ਵੱਲੋਂ ਜੀ ਆਇਆਂ ਕਿਹਾ ਗਿਆ ਤੇ ਉਹਨਾਂ ਨੇ ਤੇਲੰਗਾਨਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ।

ਇਸ ਉਪਰੰਤ ਟੀਮ ਨੇ ਦੋ ਦਿਨ ਕਈ ਇਲਾਕਿਆਂ ਵਿੱਚ ਲਿਫਟ ਸਿੰਚਾਈ ਦੇ ਵੱਖ-ਵੱਖ ਸਥਾਨਾਂ ਅਤੇ ਇੰਟਰਲਿੰਕਡ ਸਿੰਚਾਈ ਟੈਂਕਾਂ ਦਾ ਦੌਰਾ ਕੀਤਾ। ਉਹਨਾਂ ਨੇ ਕਲੇਸ਼ਵਰਮ ਲਿਫਟ ਸਿੰਜਾਈ ਯੋਜਨਾ ਅਤੇ ਮਿਸ਼ਨ ਕਾਕਤੀਆ ਅਧੀਨ ਹੋਏ ਕੰਮ ਅਤੇ ਉਹਨਾਂ ਦਾ ਜ਼ਮੀਨ ਹੇਠਲੇ ਪਾਣੀ ਦੇ ਪੱਧਰ 'ਤੇ ਅਸਰ ਦਾ ਵੀ ਅਧਿਐਨ ਕੀਤਾ।

ਇਹ ਵੀ ਪੜ੍ਹੋ : Agricultural Empowerment ਲਈ ਕੈਨੇਡਾ-ਅਧਾਰਤ ਪੀਏਯੂ ਅਲੂਮਨੀ ਸਪੋਰਟ ਵੀਸੀ ਵਿਜ਼ਨ

ਜਲ ਸੰਭਾਲ ਪਹਿਲਕਦਮੀਆਂ 'ਤੇ ਪੀਏਯੂ ਵਿਗਿਆਨੀਆਂ ਦਾ ਤੇਲੰਗਾਨਾ ਦੌਰਾ

ਜਲ ਸੰਭਾਲ ਪਹਿਲਕਦਮੀਆਂ 'ਤੇ ਪੀਏਯੂ ਵਿਗਿਆਨੀਆਂ ਦਾ ਤੇਲੰਗਾਨਾ ਦੌਰਾ

ਇਸ ਉਪਰੰਤ ਤੇਲਗੰਨਾ ਸਟੇਟ ਦੇ ਸਪੈਸ਼ਲ ਚੀਫ਼ ਸੈਕਟਰੀ ਡਾ. ਰਜਤ ਕੁਮਾਰ (ਵਿਸ਼ੇਸ਼ ਮੁੱਖ ਸਕੱਤਰ, ਸਿੰਚਾਈ ਅਤੇ ਸੀ.ਏ.ਡੀ., ਤੇਲੰਗਾਨਾ) ਅਤੇ ਸ਼੍ਰੀ ਮੁਰਲੀਧਰ (ਇੰਜੀਨੀਅਰ ਇਨ. ਮੁੱਖ, ਤੇਲੰਗਾਨਾ) ਵੱਲੋਂ ਇਸ ਟੀਮ ਨਾਲ ਸਟੇਟ ਦੇ ਮੁੱਖ ਸਿੰਜਾਈ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਅਤੇ ਉਪਰੋਕਤ ਸਕੀਮਾਂ ਅਧੀਨ ਕੀਤੇ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : PAU ਵੱਲੋਂ ਝੋਨੇ ਦੀ ਸਿੱਧੀ ਬਿਜਾਈ ਅਤੇ ਘੱਟ ਮਿਆਦ 'ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਸਿਫ਼ਾਰਸ਼

ਉਨ੍ਹਾਂ ਨੇ ਪੰਜਾਬ ਵਿੱਚ ਇਸ ਸੰਬੰਧੀ ਕੀਤੇ ਜਾਣ ਵਾਲੇ ਕਾਰਜਾਂ ਲਈ ਸਹਿਯੋਗ ਦਾ ਵੀ ਭਰੋਸਾ ਦਵਾਇਆ। ਇਸ ਦੌਰੇ ਨੂੰ ਡਾ. ਹਰਮਿੰਦਰ ਸਿੰਘ ਸਿੱਧੂ, ਡੀਨ, ਕਾਲਜ ਆਫ਼ ਐਗਰੀਕਲਚਰਲ ਇੰਜੀਨੀਅਰਿੰਗ ਨੇ ਕੋਆਰਡੀਨੇਟ ਕੀਤਾ।

Summary in English: PAU Scientists Visit Telangana for study of Irrigation Schemes

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters