ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਵਾਤਾਵਰਨ ਪੱਖੀ ਖੇਤੀਬਾੜੀ ਨੂੰ ਅਪਨਾਉਣ ਦੀ ਗੱਲ ਕਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੀ ਖੋਜ ਅਤੇ ਪਸਾਰ ਗਤੀਵਿਧੀਆਂ ਦੀ ਮਾਸਿਕ ਸਮੀਖਿਆ ਮੀਟਿੰਗ ਬੁਧਵਾਰ ਨੂੰ ਕਿਸਾਨ ਸੇਵਾ ਕੇਂਦਰ ਵਿਖੇ ਹੋਈ। ਇਸ ਵਿੱਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੀ ਟਿੱਪਣੀ ਵਿੱਚ ਆਲਮੀ ਤਪਸ਼ ਦੇ ਪ੍ਰਭਾਵਾਂ ਦੇ ਮੱਦੇਨਜਰ ਖੇਤੀ ਵਿਗਿਆਨਿਕ ਤਰੀਕਿਆਂ ਨੂੰ ਵੱਧ ਤੋਂ ਵੱਧ ਸਮਾਰਟ ਬਨਾਉਣ ਦੇ ਯਤਨਾਂ ਦਾ ਸੱਦਾ ਦਿੱਤਾ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਾਤਾਵਰਨ ਪੱਖੀ ਖੇਤੀਬਾੜੀ ਨੂੰ ਅਪਨਾਉਣ ਦੀ ਗੱਲ ਕਰਦਿਆਂ ਕਿਹਾ ਕਿ ਜੋ ਪਾਣੀ ਦੀ ਬੱਚਤ ਕਰਦੇ ਹਨ ਅਤੇ ਫਸਲਾਂ, ਖਾਸ ਕਰਕੇ ਕਣਕ ਦੀ ਸੁਰੱਖਿਆ ਕਰਦੇ ਹਨ, ਜਿਵੇਂ ਕਿ ਇਸ ਸਾਲ ਦੇ ਸ਼ੁਰੂ ਵਿੱਚ ਦੇਖਿਆ ਗਿਆ ਸੀ, ਜਦੋਂ ਸਾਧਾਰਨ ਤਾਪਮਾਨ ਤੋਂ ਵੱਧ ਹੋਣ ਕਾਰਨ ਝਾੜ ਵਿੱਚ ਗਿਰਾਵਟ ਆਈ। ਉਨ੍ਹਾਂ ਨੇ ਕਪਾਹ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਇਸ ਕੀੜੇ ਦੀ ਬੇਮੌਸਮੀ ਰੋਕਥਾਮ ਦੇ ਤਰੀਕਿਆਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਮਾਹਿਰਾਂ ਨੂੰ ਵਿਸ਼ੇਸ਼ ਕੋਸ਼ਿਸ਼ਾਂ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਦੀਆਂ ਯੂਨੀਵਰਸਿਟੀ ਦੀਆਂ ਤਕਨੀਕਾਂ ਅਪਨਾਉਣ ਲਈ ਕਿਹਾ ਅਤੇ ਨਾਲ ਹੀ ਖੇਤੀ ਮਸ਼ੀਨਰੀ ਦੀ ਢੁੱਕਵੀਂ ਵਰਤੋਂ ਬਾਰੇ ਵੀ ਸੁਝਾਅ ਦਿੱਤੇ। ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਜੈਵਿਕ ਖੇਤੀ ਵੱਲ ਧਿਆਨ ਦੇਣ ਲਈ ਕੀਟਨਾਸਕਾਂ ਅਤੇ ਹੋਰ ਰਸਾਇਣਾਂ ਦੀ ਵਰਤੋਂ ਨੂੰ ਨਿਯਮਤ ਕਰਨ ਦੀ ਖਾਸ ਲੋੜ ਹੈ।
ਇਹ ਵੀ ਪੜ੍ਹੋ: ਪੀਏਯੂ ਦੇ ਵਿਦਿਆਰਥੀਆਂ ਵੱਲੋਂ ਖੇਤੀ ਮਾਡਲਾਂ ਦੀ ਸ਼ਾਨਦਾਰ ਪ੍ਰਦਰਸ਼ਨੀ, ਕੁੱਲ 18 ਮਾਡਲ ਸ਼ਾਮਲ
ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਕਾਰਜ ਲਈ ਹੋਰ ਵਿਗਿਆਨਕ ਖੋਜ ਕੈਮਿਸਟਰੀ ਅਤੇ ਬਾਇਓਕੈਮਿਸਟਰੀ ਵਿਭਾਗਾਂ ਨੂੰ ਵੱਡੇ ਪੱਧਰ ’ਤੇ ਸੰਬੰਧਤ ਪ੍ਰਸਤਾਵ ਤਿਆਰ ਕਰਨ ਲਈ ਕਿਹਾ।
ਇਸ ਮੌਕੇ ਕਪਾਹ ਦੀਆਂ ਛਟੀਆਂ ਤੇ ਪਲਣ ਵਾਲੀ ਗੁਲਾਬੀ ਸੁੰਡੀ ਦੇ ਰੋਕਥਾਮ ਦੇ ਨਾਲ-ਨਾਲ ਪਰਾਲੀ ਦੇ ਪ੍ਰਬੰਧਨ ਅਤੇ ਕਣਕ ਦੇ ਉੱਗਣ ਦੀ ਸਥਿਤੀ ਤੋਂ ਬਿਨਾਂ ਚੌਲਾਂ ਅਤੇ ਬਾਸਮਤੀ ਦੀਆਂ ਸਿਫਾਰਸ ਕੀਤੀਆਂ ਕਿਸਮਾਂ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਯੂਨੀਵਰਸਿਟੀ ਦੇ ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸੋਕ ਕੁਮਾਰ ਹਾਜਰ ਸਨ, ਜਿਨ੍ਹਾਂ ਨੇ ਪਰਾਲੀ ਪ੍ਰਬੰਧਨ, ਪਾਣੀ ਦੀ ਸੰਭਾਲ ਅਤੇ ਸਹਾਇਕ ਕਿੱਤਾ ਸਿਖਲਾਈ ਪ੍ਰੋਗਰਾਮਾਂ ਬਾਰੇ ਆਪਣੇ ਵੱਡਮੁੱਲੇ ਵਿਚਾਰ ਦਿੱਤੇ।
ਇਹ ਵੀ ਪੜ੍ਹੋ: ਪੀਏਯੂ ਵੱਲੋਂ ਕਿਸਾਨਾਂ ਨੂੰ ਸਲਾਹ, ਸਰਦੀਆਂ ਦੇ ਸੀਜ਼ਨ 'ਚ ਕਪਾਹ ਨੂੰ ਗੁਲਾਬੀ ਸੁੰਡੀ 'ਤੋਂ ਬਚਾਓ
ਇਸ ਤੋਂ ਪਹਿਲਾਂ ਪਸਾਰ ਸਿੱਖਿਆ ਦੇ ਵਧੀਕ ਨਿਰਦੇਸਕ ਡਾ. ਗੁਰਮੀਤ ਸਿੰਘ ਬੁੱਟਰ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਸਾਂਝੀ ਕੀਤੀ। ਵਿਚਾਰ-ਵਟਾਂਦਰੇ ਅਤੇ ਸੁਝਾਵਾਂ ਦੀ ਰੌਸ਼ਨੀ ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ, ਡੀਨ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਮਾਹਿਰਾਂ, ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਵਿਗਿਆਨੀ ਨੇ ਵਿਚਾਰ-ਚਰਚਾ ਵਿੱਚ ਭਾਗ ਲਿਆ।
Summary in English: PAU Vice Chancellor's message to farmers, priority given to environmentally friendly agriculture