1. Home
  2. ਖਬਰਾਂ

PMFBY : ਕਿਸਾਨ 15 ਜੁਲਾਈ ਤੱਕ ਕਰਵਾਉਣ ਸਾਉਣੀ ਫਸਲਾਂ ਦਾ ਬੀਮਾ ਇਨ੍ਹਾਂ ਦਸਤਾਵੇਜ਼ਾਂ ਦੀ ਹੋਏਗੀ ਜ਼ਰੂਰਤ

ਇਸ ਸਾਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਝੋਨੇ, ਮੱਕੀ, ਮੂੰਗਫਲੀ, ਸੋਇਆਬੀਨ, ਅਰਹਰ, ਮੂੰਗੀ ਅਤੇ ਉੜ ਦੀਆਂ ਫਸਲਾਂ ਸਿੰਜਾਈ ਅਤੇ ਗੈਰ ਸਿੰਜਾਈ ਖੇਤਰ ਵਿਚ ਪ੍ਰਮੁੱਖ ਹਨ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਸਲਾਂ ਦਾ ਬੀਮਾ ਜਰੂਰ ਕਰਵਾਉਣ ਤਾਕਿ ਉਹ ਖੇਤੀਬਾੜੀ ਦੇ ਖੇਤਰ ਵਿੱਚ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਤੋਂ ਬਚ ਸਕਣ । ਸਰਕਾਰ ਨੇ ਇਸਦਾ ਕੰਮ 2 ਬੀਮਾ ਕੰਪਨੀਆਂ ਨੂੰ ਸੌਂਪਿਆ ਹੈ, ਜੋ ਜ਼ਿਲ੍ਹਿਆਂ ਵਿੱਚ ਫਸਲਾਂ ਦੇ ਬੀਮੇ ਦਾ ਕੰਮ ਕਰੇਗੀ।

KJ Staff

ਫਸਲ ਬੀਮਾ ਕਰਨ ਵਾਲਿਆਂ ਕੰਪਨੀਆਂ

1. ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ ਇੰਡੀਆ ਲਿਮਟਿਡ

2. ਬਜਾਜ ਅਲੀਯਾਜ ਜਨਰਲ ਇੰਸ਼ੋਰੈਂਸ ਕੰਪਨੀ

ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ ਇੰਡੀਆ ਲਿਮਟਿਡ

ਇਹ ਕੰਪਨੀ ਰਾਜ ਦੇ ਰਾਜਨੰਦਗਾਓਂ, ਦੁਰਗ, ਕੋਰਬਾ, ਸਰਗੁਜਾ, ਨਰਾਇਣਪੁਰ, ਬੇਮੇਤਰਾ, ਬਲੋਦਾਬਾਜ਼ਾਰ, ਮੁੰਗੇਲੀ, ਕੌਂਡਾਗਾਓਂ, ਮਹਾਂਸਮੁੰਦ, ਧਮਤਰੀ, ਕਾਂਕੇਰ, ਰਾਏਗੜ, ਦਾਂਤੇਵਾੜਾ, ਸੁਕਮਾ, ਸੂਰਜਪੁਰ, ਬਲੋਦ, ਕੋਰੀਆ, ਜੰਜਗਿਰ-ਚੰਪਾ ਅਤੇ ਗਰੀਆਬਾਦ ਵਿੱਚ ਫਸਲਾਂ ਦੇ ਬੀਮੇ ਦਾ ਕੰਮ ਕਰਣਗੀ |

ਬਜਾਜ ਅਲੀਯਾਜ ਜਨਰਲ ਇੰਸ਼ੋਰੈਂਸ ਕੰਪਨੀ

ਇਹ ਕੰਪਨੀ ਰਾਏਪੁਰ, ਬਸਤਰ, ਬੀਜਾਪੁਰ, ਜਸਪੁਰ, ਬਲਰਾਮਪੁਰ, ਬਿਲਾਸਪੁਰ, ਕਬੀਰਧਮ ਅਤੇ ਗੋਰੇਲਾ-ਪਾਂਦਰ-ਮਰਵਾਹ ਜ਼ਿਲ੍ਹਿਆਂ ਵਿੱਚ ਫਸਲਾਂ ਦੇ ਬੀਮੇ ਦਾ ਕੰਮ ਕਰੇਗੀ।

ਫਸਲ ਬੀਮਾ ਯੋਜਨਾ ਦਾ ਲਾਭ

ਕਿਸਾਨਾਂ ਨੂੰ ਖੇਤੀ ਦੇ ਦੌਰਾਨ ਬਾਰਸ਼, ਗੜੇ, ਜ਼ਮੀਨੀ ਨੁਕਸਾਨ, ਪਾਣੀ ਦੀ ਨਿਕਾਸੀ, ਬੱਦਲ ਫਟਣ, ਅੱਗ ਅਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਕੇ ਭੁਗਤਾਨ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਕਿਸਾਨਾਂ ਲਈ ਇਹ ਅਭਿਲਾਸ਼ੀ ਯੋਜਨਾ ਫਰਵਰੀ 2016 ਵਿਚ ਸ਼ੁਰੂ ਕੀਤੀ ਗਈ ਸੀ |

ਕਿੰਨਾ ਕਰਨਾ ਪੈਂਦਾ ਹੈ ਪ੍ਰੀਮੀਅਮ

1. ਸਾਉਣੀ ਦੀਆਂ ਫਸਲਾਂ ਲਈ 2 ਪ੍ਰਤੀਸ਼ਤ ਪ੍ਰੀਮੀਅਮ

2. ਹਾੜ੍ਹੀ ਦੀਆਂ ਫਸਲਾਂ ਲਈ 5% ਪ੍ਰੀਮੀਅਮ

3. ਇਸ ਯੋਜਨਾ ਦੇ ਤਹਿਤ, ਕਿਸਾਨਾਂ ਨੂੰ ਵਪਾਰਕ ਅਤੇ ਬਾਗਬਾਨੀ ਫਸਲਾਂ ਲਈ 5 ਪ੍ਰਤੀਸ਼ਤ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੁੰਦਾ ਹੈ |

ਲੋੜੀਂਦੇ ਦਸਤਾਵੇਜ਼

1. ਕਿਸਾਨ ਦੀ ਇੱਕ ਤਸਵੀਰ

2. ਆਈਡੀ ਕਾਰਡ

3. ਪਤਾ ਪ੍ਰਮਾਣ

4. ਫਾਰਮ ਖਸਰਾ ਨੰਬਰ

5. ਖੇਤ ਵਿੱਚ ਫਸਲਾਂ ਦੇ ਨੁਕਸਾਨ ਦੇ ਸਬੂਤ ਮੁਹੱਈਆ ਕਰਵਾਉਣਾ

Summary in English: PMFBY: Farmers get insurance of Kharif crops by July 15, these documents will be needed

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters