ਉਠੋ ਜਾਗੋ ਵੀਰ ਕਿਸਾਨੋ, ਆਪਣੇ ਹੱਕਾਂ ਨੂੰ ਪਹਿਚਾਣੋ
ਉਠੋ ਜਾਗੋ ਵੀਰ ਕਿਸਾਨੋ, ਆਪਣੇ ਹੱਕਾਂ ਨੂੰ ਪਹਿਚਾਣੋ,
ਜੀਅ ਤੋੜ ਜੋ ਮਿਹਨਤ ਕਰਦੇ, ਉਸ ਮਿਹਨਤ ਦੀ ਕੀਮਤ ਜਾਣੋ।
ਝੋਨਾਂ ਕਣਕ ਨਾ ਦਿਲ ’ਤੇ ਲਾਓ, ਬਦਲ ਬਦਲ ਕੇ ਫ਼ਸਲ ਉਗਾਓ,
ਮੱਕੀ, ਗੰਨਾਂ, ਦਾਲ਼, ਸਬਜ਼ੀਆਂ, ਖੁੰਭਾਂ, ਸੂਰਜਮੁਖੀ ਵੱਲ ਆਓ।
ਬੀਜ ਖਾਦ ਨਕਲੀ ਨਾ ਖਰੀਦੋ, ਨਾ ਕੋਈ ਕਿਸਮ ਪੁਰਾਣੀ ਬੀਜੋ,
ਮਾਹਿਰਾਂ ਦੇ ਕਹਿਣੇ ਤੋਂ ਬਿਨਾਂ ਨਾ, ਕੋਈ ਦਵਾਈ ਫ਼ਸਲ ’ਤੇ ਪਾਓ।
ਮੰਡੀ ਵਿੱਚ ਨਾ ਠੱਗੇ ਜਾਓ, ਆਪਣੀ ਮੰਡੀ ਆਪ ਬਣਾਓ,
ਫ਼ਸਲਾਂ ਜਿਵੇਂ ਬੀਜਦੇ ਆਪ, ਆਪ ਉਨ੍ਹਾਂ ਦੀ ਕੀਮਤ ਲਾਓ।
ਇਹ ਵੀ ਪੜ੍ਹੋ: Indian Farmer: ਮੇਰੇ ਦੇਸ਼ ਦਾ ਕਿਸਾਨ
ਚੁੱਕ ਲਓ ਆਪ ਤੱਕੜੀ ਤੇ ਵੱਟੇ, ਪਾਏ ਨਾ ਕੋਈ ਅੱਖਾਂ ਵਿੱਚ ਘੱਟੇ,
ਬਚੋ ਆੜ੍ਹਤੀਆਂ ਦੇ ਧੋਖੇ ਤੋਂ, ਇਨ੍ਹਾਂ ਤੋਂ ਜਾਓ ਨਾ ਪੁੱਟੇ।
ਡੇਅਰੀ ਹੈ ਇੱਕ ਵਧੀਆ ਧੰਦਾ, ਪੈਦਾ ਕਰੋ ਸ਼ਹਿਦ ਘਰ ਚੰਗਾ,
ਖਾਦ ਗੰਡੋਇਆਂ ਨਾਲ ਬਣਾ ਕੇ, ਕੰਮ ਕਰੋ ਕੋਈ ਵਧੀਆ ਢੰਗਾ।
ਗੋਬਰ ਗੈਸ ਪਲਾਂਟ ਲਗਾਓ, ਇਸ ਨਾਲ ਜੀਵਨ ਸੁਖੀ ਬਣਾਓ,
ਮਹਿੰਗੀ ਹੋ ਗਈ ਗੈਸ ਤੇ ਬਿਜਲੀ, ਇਸ ਨਾਲ ਬਿਜਲੀ ਗੈਸ ਜਲਾਉ।
ਖੇਤੀ ਮਹਿਕਮੇ ਨਾਲ ਜੁੜੋ, ਯੂਨੀਵਰਸਿਟੀ ਵੱਲ ਮੁੜੋ,
ਖੇਤੀ ਦੇ ਰਾਹਾਂ ਦੇ ਉੱਤੇ, ਲੈ ਇਨ੍ਹਾਂ ਦੀ ਰਾਏ ਤੁਰੋ।
ਦਿਨੇਸ਼ ਦਮਾਥੀਆ
94177-14390
Summary in English: Poems on Farmers, Farmers Poem, Farmer's Life, utho jaago veer kisano