ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਉਨ੍ਹਾਂ ਦੇ ਗਿਆਨ `ਚ ਵਾਧਾ ਹੁੰਦਾ ਹੈ ਜੋ ਕਿ ਉਨ੍ਹਾਂ ਨੂੰ ਕਾਬਿਲ ਬਣਾਉਂਦਾ ਹੈ। ਅਜਿਹੇ ਹੀ ਮੰਤਵ ਦੇ ਨਾਲ ਲੁਧਿਆਣਾ ਵਿਖੇ 25 ਅਗਸਤ 2022 ਨੂੰ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਲੇਸ਼ੀਆ ਦੇ ਪ੍ਰੋਫੈਸਰਾਂ ਵੱਲੋਂ ਸਿੱਖਿਆ ਪ੍ਰਦਾਨ ਕੀਤੀ ਗਈ। ਆਓ ਜਾਣਦੇ ਹਾਂ ਇਸ ਸਿਖਲਾਈ ਪ੍ਰੋਗਰਾਮ `ਚ ਵਿਦਿਆਰਥੀਆਂ ਨੇ ਕਿ ਕੁਝ ਸਿੱਖਿਆ।
ਇਹ ਸਿਖਲਾਈ ਪ੍ਰੋਗਰਾਮ ਖਾਸ ਤੋਰ `ਤੇ, ''ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ'', ਲੁਧਿਆਣਾ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਦੇਣ ਲਈ ਕਰਾਇਆ ਗਿਆ। ਜਿਸ ਦੇ ਲਈ, ਮਲੇਸ਼ੀਆ ਤੋਂ ਡਾ. ਜਲੀਲਾ ਅਬੂ, ਡੀਨ, ਯੂਨੀਵਰਸਿਟੀ ਵੈਟਨਰੀ ਟੀਚਿੰਗ ਹਸਪਤਾਲ ਤੇ ਡਾ. ਹਜ਼ੀਲਾਵਤੀ ਹਮਜ਼ਾ, ਡਿਪਟੀ ਡੀਨ, ਯੂਨੀਵਰਸਿਟੀ ਪੁਤਰਾ ਤੋਂ ਵਿਸ਼ੇਸ਼ ਰੂਪ ਵਿਚ ਆਏ। ਇਹ ਸਿਖਲਾਈ ਪ੍ਰੋਗਰਾਮ, ''ਰਾਸ਼ਟਰੀ ਖੇਤੀਬਾੜੀ ਉੱਚ ਸਿੱਖਿਆ ਪ੍ਰਾਜੈਕਟ'' ਅਧੀਨ ਸੰਸਥਾ ਵਿਕਾਸ ਯੋਜਨਾ ਤਹਿਤ ਹੋਇਆ ਹੈ। ਜਿਸ ਵਿੱਚ ਵੈਟਨਰੀ ਸਾਇੰਸ ਕਾਲਜ ਦੇ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਗਿਆ। ਇਸ ਪ੍ਰਾਜੈਕਟ ਦਾ ਮੁੱਖ ਮੰਤਵ ਇਹ ਹੈ ਕਿ ਕੌਮਾਂਤਰੀ ਵਿਦਿਅਕ ਸਹਿਯੋਗ ਨੂੰ ਉਭਾਰਿਆ ਜਾਵੇ ਤੇ ਅੰਤਰ-ਰਾਸ਼ਟਰੀ ਅਧਿਆਪਕਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਅਤ ਕੀਤਾ ਜਾਵੇ।
ਮਲੇਸ਼ੀਆ ਦੇ ਪ੍ਰੋਫੈਸਰਾਂ ਦੀ ਸਿਖਲਾਈ:
-ਡਾ. ਜ਼ਲੀਲਾ ਅਬੂ, ਪੰਛੀਆਂ ਦੇ ਦਵਾਈ ਅਤੇ ਸਰਜਰੀ ਵਿਗਿਆਨ ਵਿਚ 20 ਸਾਲ ਤੋਂ ਵਧੇਰੇ ਦਾ ਤਜਰਬਾ ਰੱਖਦੇ ਹਨ।
-ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਛੀਆਂ ਨੂੰ ਸੰਭਾਲਣ, ਦਵਾਈ ਦੇਣ, ਬੇਹੋਸ਼ ਕਰਨ, ਨਿਰੀਖਣ ਤਕਨੀਕਾਂ ਅਤੇ ਅਪਰੇਸ਼ਨਾਂ ਬਾਰੇ ਭਾਸ਼ਣ ਦੇ ਨਾਲ ਨਾਲ ਵਿਹਾਰਕ ਸਿਖਲਾਈ ਵੀ ਦਿੱਤੀ।
-ਡਾ. ਹਜ਼ੀਲਾਵਤੀ ਹਮਜ਼ਾ ਨੇ ਰੋਗ ਨਿਵਾਰਣ ਅਤੇ ਨਿਰੀਖਣ ਦੇ ਖੇਤਰ `ਚ ਵਿਭਿੰਨ ਪਹਿਲੂਆਂ ਬਾਰੇ ਚਾਨਣਾ ਪਾਇਆ।
-ਉਨ੍ਹਾਂ ਨੇ ਖੂਨ ਦੀ ਜਾਂਚ, ਨਿਰੀਖਣ ਨਤੀਜਿਆਂ ਦੀ ਵਿਆਖਿਆ, ਪਿਸ਼ਾਬ ਦਾ ਵਿਸ਼ਲੇਸ਼ਣ ਅਤੇ ਅੰਗਾਂ ਦੀ ਪ੍ਰਕਿਰਿਆ ਦੀ ਜਾਂਚ ਬਾਰੇ ਭਾਸ਼ਣੀ ਅਤੇ ਵਿਹਾਰਕ ਗਿਆਨ ਦਿੱਤਾ।
-ਵਿਦਿਆਰਥੀਆਂ ਨੇ ਇਸ ਸਿਖਲਾਈ ਵਿਚ ਬਹੁਤ ਰੁਚੀ ਵਿਖਾਈ ਅਤੇ ਸਰਾਹਿਆ।
ਇਹ ਵੀ ਪੜ੍ਹੋ : Govt Job: ਇਨ੍ਹਾਂ 5 ਵਿਭਾਗਾਂ `ਚ ਬੰਪਰ ਭਰਤੀਆਂ, 12ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ!
ਯੂਨੀਵਰਸਿਟੀ ਦੇ ਅਧਿਆਪਕਾਂ ਦੇ ਵਿਚਾਰ ਤੇ ਸਹਿਯੋਗ:
-ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਤੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਤੇ ਪ੍ਰਾਜੈਕਟ ਦੇ ਮੁੱਖ ਨਿਰੀਖਕ ਨੇ ਇਨ੍ਹਾਂ ਅੰਤਰ-ਰਾਸ਼ਟਰੀ ਮਹਿਮਾਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ''ਇਸ ਨਾਲ ਦੋਨਾਂ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਦੁਵੱਲੇ ਸੰਬੰਧ ਮਜ਼ਬੂਤ ਹੋਣਗੇ''।
-ਡਾ. ਅਸ਼ਵਨੀ ਕੁਮਾਰ ਤੇ ਡਾ. ਵਿਸ਼ਾਲ ਮਹਾਜਨ ਨੇ ਇਸ ਦੌਰੇ ਦਾ ਸੰਯੋਜਨ ਕੀਤਾ।
-ਡਾ. ਨਵਦੀਪ ਸਿੰਘ, ਮੁਖੀ, ਸਰਜਰੀ ਵਿਭਾਗ ਅਤੇ ਡਾ. ਮਨਦੀਪ ਸਿੰਘ ਬੱਲ, ਇੰਚਾਰਜ, ਪਸ਼ੂ ਬਿਮਾਰੀ ਖੋਜ ਕੇਂਦਰ ਨੇ ਇਨ੍ਹਾਂ ਵਿਦੇਸ਼ੀ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅਧਿਆਪਨ, ਖੋਜ ਅਤੇ ਪਸਾਰ ਕਾਰਜਾਂ ਤੇ ਗਤੀਵਿਧੀਆਂ ਬਾਰੇ ਦੱਸਿਆ ਤੇ ਵੱਖੋ-ਵੱਖ ਵਿਭਾਗਾਂ ਦੀ ਜਾਣਕਾਰੀ ਦਿੱਤੀ।
-ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਨ੍ਹਾਂ ਮਾਹਿਰਾਂ ਨਾਲ ਕਈ ਵਿਸ਼ਿਆਂ `ਤੇ ਚਰਚਾ ਵੀ ਕੀਤੀ।
Summary in English: Professors from Malaysia educated veterinary university students!