1. Home
  2. ਖਬਰਾਂ

PSSSB VDO Recruitment 2022: 792 ਅਸਾਮੀਆਂ 'ਤੇ ਬੰਪਰ ਬਰਤੀਆਂ! ਜਾਣੋ ਕਿਵੇਂ ਕਰਨਾ ਹੈ ਅਪਲਾਈ!

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਨੇ 792 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਨੌਕਰੀ ਦੇ ਚਾਹਵਾਨ ਉਮੀਦਵਾਰ ਜਲਦੀ ਅਪਲਾਈ ਕਰਨ।

Gurpreet Kaur Virk
Gurpreet Kaur Virk
ਨੌਕਰੀ ਦੇ ਚਾਹਵਾਨਾਂ ਲਈ ਵਧੀਆ ਮੌਕਾ

ਨੌਕਰੀ ਦੇ ਚਾਹਵਾਨਾਂ ਲਈ ਵਧੀਆ ਮੌਕਾ

Job Alert: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ (VDO) ਦੀਆਂ 792 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਲੇਖ ਵਿਚ ਅੱਸੀ ਤੁਹਾਨੂੰ ਸਰਕਾਰੀ ਨੌਕਰੀ ਨਾਲ ਜੁੜੀ ਹਰ ਜ਼ਰੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਨੌਕਰੀ ਦੇ ਚਾਹਵਾਨ ਉਮੀਦਵਾਰ ਇਹ ਖ਼ਬਰ ਜ਼ਰੂਰ ਪੜਨ।

PSSSB VDO Recruitment: ਪੰਜਾਬ ਦੀ ਨੌਜਵਾਨ ਪੀੜੀ ਲਈ ਇੱਕ ਤੋਂ ਬਾਅਦ ਇੱਕ ਨੌਕਰੀ ਦੇ ਸੁਨਹਿਰੇ ਮੌਕੇ ਸਾਹਮਣੇ ਆ ਰਹੇ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਸੂਬਾ ਛੱਡ ਕੇ ਹੋਰ ਸੂਬਿਆਂ ਵੱਲ ਪਰਤਣ ਦੀ ਵੀ ਕੋਈ ਲੋੜ ਨਹੀਂ ਹੈ। ਦੱਸ ਦੇਈਏ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ ਗ੍ਰਾਮ ਵਿਕਾਸ ਅਫ਼ਸਰ/ਗ੍ਰਾਮ ਸੇਵਕ ਦੇ ਅਹੁਦਿਆਂ 'ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ 27 ਜੂਨ ਨੂੰ ਸ਼ਾਮ 5.00 ਵਜੇ ਤੱਕ PSSSB ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। PSSSB VDO ਭਰਤੀ 2022 ਨਾਲ ਸਬੰਧਤ ਹਰ ਜਾਣਕਾਰੀ ਜਿਵੇਂ- ਯੋਗਤਾ, ਉਮਰ ਸੀਮਾ, ਤਨਖਾਹ, ਔਨਲਾਈਨ ਅਰਜ਼ੀ ਕਿਵੇਂ ਦੇਣੀ ਹੈ, ਅਰਜ਼ੀ ਫੀਸ ਆਦਿ ਇਸ ਲੇਖ ਵਿੱਚ ਦੱਸੀ ਗਈ ਹੈ।

ਨੌਕਰੀ ਲਈ ਉਮਰ ਸੀਮਾ

-1 ਜਨਵਰੀ 2022 ਨੂੰ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ।

-ਸਰਕਾਰੀ ਨਿਯਮਾਂ ਅਨੁਸਾਰ ਰਾਖਵੀਆਂ ਸ਼੍ਰੇਣੀਆਂ ਲਈ ਉਮਰ ਸੀਮਾ ਵਿੱਚ ਛੋਟ ਹੈ।

ਨੌਕਰੀ ਲਈ ਮਹੱਤਵਪੂਰਨ ਮਿਤੀ

-ਔਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ - 15 ਮਈ 2022
-ਅਪਲਾਈ ਕਰਨ ਦੀ ਆਖਰੀ ਮਿਤੀ - 27 ਜੂਨ 2022 (ਸ਼ਾਮ 5 ਵਜੇ)
-ਅਰਜ਼ੀ ਫੀਸ ਦੇ ਭੁਗਤਾਨ ਦੀ ਆਖ਼ਰੀ ਮਿਤੀ - 15 ਜੂਨ 2022

ਖਾਲੀ ਥਾਂ ਦੇ ਵੇਰਵੇ

ਗ੍ਰਾਮ ਵਿਕਾਸ ਆਰਗੇਨਾਈਜ਼ਰ/ਗ੍ਰਾਮ ਸੇਵਕ - 792 ਅਸਾਮੀਆਂ

ਨੌਕਰੀ ਲਈ ਯੋਗਤਾ

PSSSB VDO ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ। ਧਿਆਨ ਵਿੱਚ ਰੱਖੋ ਕਿ ਇਸ ਨੌਕਰੀ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਲਈ ਹਾਈ ਸਕੂਲ ਵਿੱਚ ਪੰਜਾਬੀ ਵਿਸ਼ਾ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਕੋਲ ਕੰਪਿਊਟਰ ਵਿੱਚ 1 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ। ਵਿਦਿਅਕ ਯੋਗਤਾ ਲਈ, ਤੁਸੀਂ ਇਸਦੀ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹੋ।

ਤਨਖਾਹ ਦੇ ਵੇਰਵੇ

ਪਿੰਡ ਵਿਕਾਸ ਆਰਗੇਨਾਈਜ਼ਰ: ਰੁ. 1900- 63200/-

ਨੌਕਰੀ ਲਈ ਚੋਣ ਪ੍ਰਕਿਰਿਆ

-ਲਿਖਤੀ ਪ੍ਰੀਖਿਆ
-ਟਾਈਪਿੰਗ ਟੈਸਟ
-ਦਸਤਾਵੇਜ਼ ਤਸਦੀਕ

ਇਹ ਵੀ ਪੜ੍ਹੋ: No Work No Pay: ਤਹਿਸੀਲਦਾਰਾਂ ਦੀ ਹੜਤਾਲ 'ਤੇ ਸਰਕਾਰ ਸਖ਼ਤ! 'ਨੋ ਵਰਕ ਨੋ ਪੇਅ' ਹੋਵੇਗਾ ਲਾਗੂ!

ਅਰਜ਼ੀ ਦੀ ਫੀਸ

ਉਮੀਦਵਾਰਾਂ ਨੂੰ PSSSB VDO ਫਾਰਮ ਨੂੰ ਭਰਦੇ ਹੋਏ ਬਿਨੈ-ਪੱਤਰ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਦੇ ਲਈ ਜਨਰਲ ਕੈਟਾਗਰੀ ਲਈ 1000 ਰੁਪਏ ਅਤੇ ਰਿਜ਼ਰਵ ਕੈਟਾਗਰੀ ਲਈ 250 ਰੁਪਏ ਆਨਲਾਈਨ ਅਪਲਾਈ ਫੀਸ ਰੱਖੀ ਗਈ ਹੈ।

ਅਰਜ਼ੀ ਕਿਵੇਂ ਦੇਣੀ ਹੈ?

-PSSSB ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
-PSSSB VDO ਭਰਤੀ 2022 ਲਈ ਦਿੱਤੇ ਔਨਲਾਈਨ ਲਿੰਕ 'ਤੇ ਕਲਿੱਕ ਕਰੋ।
-ਅਰਜ਼ੀ ਫਾਰਮ ਵਿੱਚ ਵੇਰਵੇ ਭਰੋ।
-ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਅਤੇ ਅਰਜ਼ੀ ਫੀਸ ਦਾ ਭੁਗਤਾਨ ਕਰੋ।
-ਤੁਸੀਂ ਭਵਿੱਖ ਵਿੱਚ ਵਰਤੋਂ ਲਈ ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹੋ।

Summary in English: PSSSB VDO Recruitment 2022: Bumper recruits on 792 posts! Learn how to apply!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters