1. Home
  2. ਖਬਰਾਂ

ਪੰਜਾਬ ਨੇ ਬਣਾਇਆ MSP 'ਤੇ ਕਣਕ ਖਰੀਦ ਦਾ ਰਿਕਾਰਡ, 15 ਦਿਨਾਂ ਵਿੱਚ 90.40 ਲੱਖ ਟਨ ਦੀ ਖਰੀਦ

ਦੇਸ਼ ਦੇ 10 ਰਾਜਾਂ ਵਿਚ 232.48 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ (Wheat Procurement) ਹੋ ਚੁਕੀ ਹੈ। ਇਸ ਵਿੱਚ ਸਬਤੋ ਵੱਧ ਸਰਕਾਰੀ ਖਰੀਦਦਾਰੀ ਪੰਜਾਬ ਵਿੱਚ ਹੋਈ ਹੈ। ਜਦੋਂ ਕਿ, ਇਹ ਦੂਜੇ ਰਾਜਾਂ ਦੇ ਮੁਕਾਬਲੇ 10 ਦਿਨਾਂ ਦੀ ਦੇਰੀ ਨਾਲ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ।

KJ Staff
KJ Staff
wheat

wheat

ਦੇਸ਼ ਦੇ 10 ਰਾਜਾਂ ਵਿਚ 232.48 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ (Wheat Procurement) ਹੋ ਚੁਕੀ ਹੈ। ਇਸ ਵਿੱਚ ਸਬਤੋ ਵੱਧ ਸਰਕਾਰੀ ਖਰੀਦਦਾਰੀ ਪੰਜਾਬ ਵਿੱਚ ਹੋਈ ਹੈ। ਜਦੋਂ ਕਿ, ਇਹ ਦੂਜੇ ਰਾਜਾਂ ਦੇ ਮੁਕਾਬਲੇ 10 ਦਿਨਾਂ ਦੀ ਦੇਰੀ ਨਾਲ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ।

ਇਥੇ ਹੁਣ ਤੱਕ 90.40 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਵਿਚੋਂ 7.54 ਲੱਖ ਟਨ ਭਾਰਤੀ ਖੁਰਾਕ ਨਿਗਮ ਨੇ (FCI) ਨੇ ਖਰੀਦੀ ਹੈ। ਇੱਥੇ 31 ਮਈ ਤੱਕ ਖਰੀਦ ਚੱਲੇਗੀ. ਪੰਜਾਬ ਨੇ ਘੱਟੋ ਘੱਟ ਸਮਰਥਨ ਮੁੱਲ (MSP) 'ਤੇ 130 ਲੱਖ ਮੀਟ੍ਰਿਕ ਟਨ ਕਣਕ ਖਰੀਦਣ ਦਾ ਟੀਚਾ ਮਿੱਥਿਆ ਹੈ।

ਪੰਜਾਬ ਨੇ ਹਾੜ੍ਹੀ ਮਾਰਕੀਟਿੰਗ ਸੀਜ਼ਨ 2020-21 ਵਿੱਚ 127.14 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਸੀ। ਜਿਸ ਦੇ ਬਦਲੇ ਇਥੇ ਦੇ 10,49,982 ਕਿਸਾਨਾਂ ਨੂੰ 24474.45 ਕਰੋੜ ਰੁਪਏ ਮਿਲੇ ਸੀ। ਇਸ ਵਾਰ ਵੀ ਪੰਜਾਬ ਸਰਕਾਰ ਤੇਜ਼ ਰਫ਼ਤਾਰ ਨਾਲ ਕਣਕ ਦੀ ਖਰੀਦ ਕਰ ਰਹੀ ਹੈ। ਪੰਜਾਬ ਵਿੱਚ ਕਣਕ ਦੀ ਖਰੀਦ ਨੂੰ ਅਦਾ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਵਿਵਾਦ ਚੱਲ ਰਿਹਾ ਸੀ। ਕਿਉਂਕਿ ਪੰਜਾਬ ਸਰਕਾਰ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਐਮਐਸਪੀ ਦਾ ਭੁਗਤਾਨ ਕਰਨਾ ਚਾਹੁੰਦੀ ਸੀ। ਜਦੋਂ ਕਿ ਕੇਂਦਰ ਸਰਕਾਰ ਨੇ ਸਿੱਧੇ ਤੌਰ 'ਤੇ ਕਿਸਾਨਾਂ ਦੇ ਬੈਂਕ ਖਾਤੇ' ਚ ਪੈਸੇ ਭੇਜਣ ਲਈ ਕਿਹਾ ਸੀ।

Wheat

Wheat

ਕਿਸਾਨ ਸੋਚਣ - ਕਿਹੜਾ ਸਿਸਟਮ ਸਹੀ ਹੈ?

ਇਸ ਵਿਰੁੱਧ ਆੜ੍ਹਤੀਆਂ ਨੇ ਹੜਤਾਲ ਕੀਤੀ। ਪਰ ਕੇਂਦਰ ਸਰਕਾਰ ਦੇ ਆਦੇਸ਼ਾਂ ਅੱਗੇ ਉਹਨਾਂ ਨੂੰ ਝੁਕਣਾ ਪਿਆ। ਕਿਉਂਕਿ ਦੂਜੇ ਰਾਜਾਂ ਵਿੱਚ ਸਿੱਧੇ ਭੁਗਤਾਨ ਕਰਨ ਦਾ ਪ੍ਰਬੰਧ ਪਹਿਲਾ ਤੋਂ ਸੀ।

ਪੰਜਾਬ ਦੇ ਕਿਸਾਨਾਂ ਨੂੰ ਪਹਿਲੀ ਵਾਰ, ਡਾਇਰੈਕਟ ਉਹਨਾਂ ਦੇ ਬੈਂਕ ਖਾਤੇ ਵਿੱਚ ਐਮਐਸਪੀ ਦਾ ਭੁਗਤਾਨ ਹੋ ਰਿਹਾ ਹੈ। ਨੈਸ਼ਨਲ ਫਾਰਮਰ ਪ੍ਰੋਗੈਸਿਵ ਐਸੋਸੀਏਸ਼ਨ (RKPA) ਦੇ ਪ੍ਰਧਾਨ ਬਿਨੋਦ ਆਨੰਦ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਸਵੈ-ਨਿਰੀਖਣ ਕਰਨ ਦੀ ਲੋੜ ਹੈ ਕਿ ਉਹਨਾਂ ਦਾ ਹਿੱਤ ਕਿੰਨਾ ਨਾਲ ਜੁੜਿਆ ਹੈ।

ਤੁਹਾਡੀ ਝਾੜ ਦਾ ਪੈਸਾ ਤੁਹਾਡੇ ਹੱਥ ਵਿੱਚ ਦੇਣ ਵਾਲਾ ਠੀਕ ਹੈ ਜਾਂ ਫਿਰ ਵਿਚੋਲੇ ਦੁਆਰਾ ਭੁਗਤਾਨ ਕਰਨ ਵਾਲਾ?

ਦੂਜੇ ਰਾਜਾਂ ਦੀ ਕੀ ਸਥਿਤੀ ਹੈ?

ਕਣਕ ਦੀ ਖਰੀਦ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਹਰਿਆਣਾ ਹੈ। ਜਿਥੇ 72.24 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਚੁਕੀ ਹੈ। ਇਸ ਵਿਚੋਂ 5.60 ਲੱਖ ਟਨ ਐਫ.ਸੀ.ਆਈ. ਨੇ ਖਰੀਦਿਆ ਹੈ। ਮੱਧ ਪ੍ਰਦੇਸ਼ ਵਿਚ 54.77 ਲੱਖ ਟਨ ਦੀ ਖਰੀਦ ਹੋ ਚੁਕੀ ਹੈ। ਰਾਜਸਥਾਨ ਵਿੱਚ 6.05 ਲੱਖ ਟਨ ਅਤੇ ਯੂਪੀ ਵਿੱਚ 6.05 ਲੱਖ ਟਨ ਦੀ ਖਰੀਦ ਹੋਈ ਹੈ।

ਹਰਿਆਣਾ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ 4 ਲੱਖ 77 ਹਜ਼ਾਰ 623 ਕਿਸਾਨਾਂ ਦੇ 8 ਲੱਖ 39 ਹਜ਼ਾਰ 451 ਜੇ ਫਾਰਮ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਹੁਣ ਤਕ ਲਗਭਗ 7562 ਕਰੋੜ ਰੁਪਏ ਸਿੱਧੇ ਤੌਰ ‘ਤੇ ਕਿਸਾਨਾਂ ਦੇ ਖਾਤਿਆਂ ਵਿੱਚ ਅਦਾ ਕੀਤੇ ਗਏ ਹਨ।

ਬੁਲਾਰੇ ਨੇ ਦੱਸਿਆ ਕਿ ਸਾਰੀਆਂ ਸਬੰਧਤ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਰੋਜ਼ਾਨਾ ਅਧਾਰ ’ਤੇ ਚੁੱਕਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।

ਇਸ ਤੋਂ ਇਲਾਵਾ ਮੰਡੀਆਂ ਦੀ ਜਾਂਚ ਲਈ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਡਿਉਟੀ ਲਗਾਈ ਗਈ ਹੈ ਤਾਂ ਜੋ ਖਰੀਦ ਦੇ ਕੰਮ ਵਿਚ ਕੋਈ ਰੁਕਾਵਟ ਨਾ ਆਵੇ।

ਹਾੜੀ ਮਾਰਕੀਟਿੰਗ ਸੀਜ਼ਨ (RMS) 2020-21 ਵਿੱਚ ਘੱਟੋ ਘੱਟ ਸਮਰਥਨ ਮੁੱਲ (MSP) ਤੇ 43 ਲੱਖ 35 ਹਜ਼ਾਰ 972 ਕਿਸਾਨਾਂ ਨੇ ਕਣਕ ਵੇਚੀ ਸੀ। ਇਸ ਵਿਚੋਂ 7 ਲੱਖ 80 ਹਜ਼ਾਰ 962 ਕਿਸਾਨ ਹਰਿਆਣਾ ਦੇ ਸਨ। ਇਨ੍ਹਾਂ ਕਿਸਾਨਾਂ ਨੂੰ 14 ਹਜ਼ਾਰ 245 ਕਰੋੜ ਰੁਪਏ ਮਿਲੇ ਸਨ।

ਇਹ ਵੀ ਪੜ੍ਹੋ :-  ਪੰਜਾਬ: ਕਿਸਾਨਾਂ ਨੂੰ ਬੈਂਕ ਖਾਤੇ' ਚ ਮਿਲੇਗੀ MSP 'ਤੇ ਵੇਚੀ ਗਈ ਫਸਲ ਦੀ ਕੀਮਤ : ਪੀਯੂਸ਼ ਗੋਇਲ

Summary in English: Punjab made record for purchase of 90.40 lac tonnes wheat on MSP in 15 days.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters