Convocation: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 06 ਮਈ 2023 ਨੂੰ ਯੂਨੀਵਰਸਿਟੀ ਦੀ ਤੀਸਰੀ ਕਨਵੋਕੇਸ਼ਨ, ਪਾਲ ਆਡੀਟੋਰੀਅਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਵੇਰੇ 10 ਵਜੇ ਕਰਵਾਈ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਕਨਵੋਕੇਸ਼ਨ ਵਿੱਚ ਸਾਰੇ ਕਾਲਜਾਂ ਦੇ 05 ਮਈ 2023 ਤੱਕ ਪੀਐਚ.ਡੀ, ਮਾਸਟਰ ਅਤੇ ਬੈਚਲਰ ਡਿਗਰੀ ਸੰਪੂਰਨ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕੀਤੀ ਜਾਵੇਗੀ।
ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਕਿਹਾ ਕਿ ਡਿਗਰੀ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਹੋਣਗੇ, ਜਦੋਂਕਿ ਸ. ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ : ਪਸ਼ੂ ਪਾਲਕਾਂ ਲਈ ਦੂਰ-ਸਲਾਹਕਾਰ ਸੇਵਾ ਉਪਲਬਧ, 9 ਤੋਂ 5 ਵਜੇ ਤੱਕ 62832... ਨੰਬਰ ’ਤੇ ਕਰੋ ਸੰਪਰਕ
ਪੰਜਾਬ ਦੇ ਗਵਰਨਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਬੰਧਕੀ ਬੋਰਡ ਅਤੇ ਅਕਾਦਮਿਕ ਕਾਊਂਸਲ ਦੀ ਸਿਫਾਰਸ਼ ਤੋਂ ਬਾਅਦ ਸ਼੍ਰੀ ਆਰ ਐਸ ਸੋਢੀ, ਸਾਬਕਾ ਪ੍ਰਬੰਧਕੀ ਨਿਰਦੇਸ਼ਕ, ਅਮੁਲ ਨੂੰ ਦੁੱਧ ਸਹਿਕਾਰਤਾ ਅਤੇ ਡੇਅਰੀ ਉਦਯੋਗ ਵਿਚ ਜ਼ਿਕਰਯੋਗ ਯੋਗਦਾਨ ਪਾਉਣ ਸੰਬੰਧੀ ਆਨਰੇਰੀ ਡਿਗਰੀ ਪ੍ਰਦਾਨ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ।
ਡਾ. ਬਾਂਗਾ ਨੇ ਕਿਹਾ ਕਿ ਸਾਰੇ ਡਿਗਰੀ ਲੈਣ ਵਾਲੇ ਵਿਦਿਆਰਥੀ 05 ਮਈ 2023 ਨੂੰ ਜ਼ਰੂਰੀ ਤੌਰ ’ਤੇ ਰਿਹਰਸਲ ਵਾਸਤੇ ਸਵੇਰੇ 9.30 ਵਜੇ ਪਾਲ ਆਡੀਟੋਰੀਅਮ ਵਿਖੇ ਪਹੁੰਚਣ।
ਇਹ ਵੀ ਪੜ੍ਹੋ : ਡਾ. ਅਮਨਦੀਪ ਸ਼ਰਮਾ ਦੀ American University 'ਚ ਨਿਯੁਕਤੀ
ਤੁਹਾਨੂੰ ਦੱਸ ਦੇਈਏ ਕਿ ਸਾਰੇ ਯੋਗ ਉਮੀਦਵਾਰਾਂ ਨੂੰ ਵਿਅਕਤੀਗਤ ਤੌਰ ’ਤੇ ਡਾਕ ਮਾਧਿਅਮ ਰਾਹੀਂ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹ ਕਨਵੋਕੇਸ਼ਨ ਵਿੱਚ ਸ਼ਾਮਿਲ ਹੋਣ ਸੰਬੰਧੀ ਆਪਣੀ ਸਹਿਮਤੀ ਪ੍ਰੋਫਾਰਮੇ ’ਤੇ ਭੇਜ ਦੇਣ ਜਿਸ ਲਈ ਯੂਨੀਵਰਸਿਟੀ ਨੇ ਈ ਮੇਲ gadvasuconvocation2023@gmail.com ਜਾਰੀ ਕੀਤੀ ਹੈ।
ਸਰੋਤ: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU)
Summary in English: Punjab Vidhan Sabha Speaker will be the chief guest in the third convocation of GADVASU