1. Home
  2. ਖਬਰਾਂ

ਇਨ੍ਹਾਂ 2 ਅਸਾਮੀਆਂ `ਤੇ ਭਰਤੀ ਜਾਰੀ, 30 ਹਜ਼ਾਰ ਤੋਂ ਵੱਧ ਤਨਖਾਹ ਦੇਣ ਦਾ ਐਲਾਨ

ਸਰਕਾਰ ਨੇ ਦਿੱਤਾ ਨਵਾ ਮੌਕਾ, ਇਨਕਮ ਟੈਕਸ ਇੰਸਪੈਕਟਰ ਅਤੇ ਟੈਕਸ ਸਹਾਇਕ ਦੀਆਂ ਅਸਾਮੀਆਂ `ਤੇ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ।

 Simranjeet Kaur
Simranjeet Kaur
Government Jobs

Government Jobs

ਸਾਥੀਓ ਜੇਕਰ ਤੁਸੀਂ ਆਪਣਾ ਭਵਿੱਖ ਸਰਕਾਰੀ ਨੌਕਰੀ ਰਾਹੀਂ ਉੱਜਵਲ ਬਣਾਉਣਾ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਲਾਹੇਵੰਦ ਹੋ ਸਕਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਅਸਾਮੀਆਂ ਬਾਰੇ। 

ਇਨਕਮ ਟੈਕਸ ਇੰਸਪੈਕਟਰ (Income Tax Inspector) ਅਤੇ ਟੈਕਸ ਸਹਾਇਕ (Tax Assistant) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗਿਆਂ ਗਿਆ ਹਨ। ਦੱਸ ਦੇਈਏ ਕਿ ਇਨਕਮ ਟੈਕਸ ਨੇ 3 ਸਤੰਬਰ, 2022 ਨੂੰ ਇੱਕ ਨਿਜੀ ਅਖਬਾਰ ਰਾਹੀਂ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਉਮੀਦਵਾਰਾਂ ਤੋਂ ਇਨ੍ਹਾਂ ਅਸਾਮੀਆਂ 'ਤੇ ਅਪਲਾਈ ਕਰਨ ਦੀ ਗੱਲ ਕਹੀ ਗਈ ਸੀ। ਇਸ ਨੋਟਿਸ `ਚ ਉੱਤਰ ਪੂਰਬੀ ਖੇਤਰ ਦੇ ਲੋਕਾਂ ਨੂੰ, ਜੋ ਇਸ ਸਰਕਾਰੀ ਨੌਕਰੀ ਦੇ ਯੋਗ ਹਨ, ਜਲਦੀ `ਤੋਂ ਜਲਦੀ ਅਪਲਾਈ ਕਰਨ ਲਈ ਕਿਹਾ ਗਿਆ ਸੀ। ਇਨ੍ਹਾਂ ਨੌਕਰੀਆਂ ਦੀ ਜਾਣਕਾਰੀ ਲਈ ਅਗੇ ਪੜੋ।

ਕੁਝ ਖ਼ਾਸ ਜਾਣਕਾਰੀ 

ਯੋਗ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਨਿਰਧਾਰਿਤ ਸਮੇਂ `ਤੋਂ ਪਹਿਲਾਂ ਇਸ ਅਰਜ਼ੀ ਲਈ ਅਪਲਾਈ ਕਰੋ। ਸਰਕਾਰ ਵੱਲੋਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 16 ਸਤੰਬਰ 2022 ਸ਼ਾਮ 5.00 ਵਜੇ ਤੱਕ ਲਾਗੂ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਨੂੰ ਔਫਲਾਈਨ ਮੋਡ ਵਿੱਚ ਭਰਿਆ ਜਾਏਗਾ। ਇਹ ਭਰਤੀ ਮੁੱਖ ਤੋਰ `ਤੇ ਹੋਣਹਾਰ ਖਿਡਾਰੀਆਂ ਲਈ ਹੈ। ਇਨ੍ਹਾਂ ਅਸਾਮੀਆਂ ਲਈ ਉਨ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਜਾਏਗੀ, ਜਿਨ੍ਹਾਂ ਨੇ ਕਦੀ ਕਿਸੇ ਖੇਡ ਵਿੱਚ ਭਾਗ ਲਿਆ ਹੋਵੇ। 

ਅਰਜ਼ੀ ਕਿਵੇਂ ਭਰੀਏ 

ਇਨ੍ਹਾਂ ਦੋਵਾਂ ਅਹੁਦਿਆਂ ਦੇ ਉਮੀਦਵਾਰ ਆਪਣੀਆਂ ਅਰਜ਼ੀਆਂ ਨੂੰ ਵਧੀਕ ਜਾਂ ਜੁਆਇੰਟ ਕਮਿਸ਼ਨਰ ਆਫ਼ ਇਨਕਮ ਟੈਕਸ (HQ ਅਤੇ TPS) ਦੇ ਦਫ਼ਤਰ ਵਿੱਚ ਜਮ੍ਹਾਂ ਕਰ ਸਕਦੇ ਹਨ। ਉਮੀਦਵਾਰ ਦਸੇ ਗਏ ਪਤੇ `ਤੇ ਯਾਨੀ 'ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ, ਐਨ.ਈ.ਆਰ., ਪਹਿਲੀ ਮੰਜ਼ਿਲ, ਅਯਾਕਰ ਭਵਨ, ਕ੍ਰਿਸਚੀਅਨ ਬਸਤੀ, ਜੀ.ਐਸ. ਰੋਡ, ਗੁਹਾਟੀ, ਅਸਾਮ - 781005 `ਤੇ ਆਪਣੀ ਅਰਜ਼ੀ ਨੂੰ ਪਹੁੰਚਾ ਸਕਦੇ ਹਨ। ਇਹ ਅਰਜ਼ੀਆਂ ਡਾਕ ਅਤੇ ਹੱਥੀ ਵੀ ਭੇਜੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋESIC RECRUITMENT 2022: ਸਰਕਾਰੀ ਵਿਭਾਗ 'ਚ ਬੰਪਰ ਭਰਤੀ, 2 ਲੱਖ ਰੁਪਏ ਤੱਕ ਮਿਲੇਗੀ ਤਨਖਾਹ!

ਯੋਗਤਾ:   

● ਇਨਕਮ ਟੈਕਸ ਇੰਸਪੈਕਟਰ ਦੀ ਭਰਤੀ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕੀਤੀ ਹੋਵੇ।    

● ਟੈਕਸ ਸਹਾਇਕ ਦੀ ਭਰਤੀ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕੀਤੀ ਹੋਵੇ। ਇਸਦੇ ਨਾਲ ਹੀ ਉਨ੍ਹਾਂ ਦੀ ਟਾਈਪਿੰਗ ਸਪੀਡ ਵੀ ਤੇਜ਼ ਹੋਣੀ ਜਰੂਰੀ ਹੈ।

ਉਮਰ: 

● ਇਨਕਮ ਟੈਕਸ ਇੰਸਪੈਕਟਰ ਲਈ 18 ਤੋਂ 30 ਸਾਲ ਦੀ ਉਮਰ 

● ਟੈਕਸ ਸਹਾਇਕ ਲਈ 18 ਤੋਂ 27 ਸਾਲ ਦੀ ਉਮਰ

ਤਨਖਾਹ:

● ਇਨਕਮ ਟੈਕਸ ਇੰਸਪੈਕਟਰ ਲਈ 9300-34800 ਰੁਪਏ ਤੱਕ ਤਨਖਾਹ ਮਿਲ ਸਕਦੀ ਹੈ।  

● ਟੈਕਸ ਸਹਾਇਕ ਲਈ 5200-20200 ਰੁਪਏ ਤੱਕ ਤਨਖਾਹ ਮਿਲ ਸਕਦੀ ਹੈ।

Summary in English: Recruitment for these 2 posts, announcement to pay more than 30 thousand

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters