ਬੈਂਕ ਵਿਚ ਨੌਕਰੀ ਕਰਨ ਵਾਲੇ ਨੌਜਵਾਨਾਂ ਦੇ ਲਈ ਵਧੀਆ ਮੌਕਾ ਹੈ । ਭਾਰਤੀ ਸਟੇਟ ਬੈਂਕ ਨੇ ਨੌਜਵਾਨਾਂ ਦੇ ਲਈ ਨੌਕਰੀ ਦਾ ਸੁਨਹਿਰੀ ਮੌਕਾ ਜਾਰੀ ਕਿੱਤਾ ਹੈ। ਦੱਸ ਦਈਏ ਕਿ ਭਾਰਤੀ ਸਟੇਟ ਬੈਂਕ (State Bank of India) ਨੇ ਸਪੇਸ਼ਲ ਕੈਡਰ ਆਫਿਸਰ(Special Cadre Officer/SCO) ਭਰਤੀ 2022 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ।
ਜੋ ਵੀ ਉਮੀਦਵਾਰ ਇਸ ਅਹੁਦੇ ਤੇ ਤੇ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਉਹ 25 ਫਰਵਰੀ 2022 ਤਕ ਅਰਜੀ ਕਰ ਸਕਦਾ ਹੈ | ਇਸ ਵਿਚ ਅਰਜੀ ਆਨਲਾਈਨ ਕਿੱਤੀ ਜਾ ਰਹੀ ਹੈ ।
ਸਟੇਟ ਬੈਂਕ ਓਫ ਇੰਡੀਆ (SBI) ਦੀ ਤਰਫ ਤੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਇਥੇ ਸਪੇਸ਼ਲ ਕੈਡਰ ਆਫਿਸਰ ਅਹੁਦੇ ਦੇ ਲਈ ਕੁਲ 48 ਅਸਾਮੀਆਂ ਭਰੀਆਂ ਜਾਣਗੀਆਂ । ਨੈੱਟਵਰਕ ਸੁਰੱਖਿਆ ਸਪੈਸ਼ਲਿਸਟ ਅਸਿਸਟੈਂਟ ਮੈਨੇਜਰ ਲਈ 15 ਅਤੇ ਰੂਟਿੰਗ ਅਤੇ ਸਵਿਚਿੰਗ ਅਸਿਸਟੈਂਟ ਮੈਨੇਜਰ ਲਈ 33 ਅਸਾਮੀਆਂ ਹਨ।
ਯੋਗ ਆਵੇਦਕਾਂ ਦੀ ਲਿਖਤੀ ਪ੍ਰੀਖਿਆ 20 ਮਾਰਚ 2022 ਨੂੰ ਹੋ ਸਕਦੀ ਹੈ। ਐਡਮਿਟ ਕਾਰਡ ਪ੍ਰੀਖਿਆ ਤੋਂ 15 ਦਿਨ ਪਹਿਲਾਂ ਭਾਵ 05 ਮਾਰਚ ਤੱਕ SBI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੇ ਜਾ ਸਕਦੇ ਹਨ
ਕੌਣ ਕਰ ਸਕਦਾ ਹੈ ਅਰਜੀ ? (Who Can Apply?)
ਜੋ ਉਮੀਦਵਾਰ ਬੈਂਕ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਉਨ੍ਹਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਵੀ ਸਟਰੀਮ ਵਿੱਚ ਨਿਯਮਤ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ। ਅਰਜੀ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 40 ਸਾਲ ਤੱਕ ਹੋਣੀ ਚਾਹੀਦੀ ਹੈ।
ਕਿਵੇਂ ਕਰੋ ਲਾਗੂ (How To Apply)
ਕੋਈ ਵੀ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਰਜੀ ਕਰਨਾ ਚਾਹੁੰਦਾ ਹੈ, ਉਹ ਇਸਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਲਾਗੂ ਕਰ ਸਕਦਾ ਹੈ।
ਜਾਣੋ ਕਿੰਨੀ ਮਿਲੇਗੀ ਤਨਖਾਹ
ਸਹਾਇਕ ਮੈਨੇਜਰ - ਮੁਢਲੀ ਤਨਖਾਹ - 36000-1490/7-46340-1740/2-49910-1990/7-63840 ਰੁਪਏ ਹੈ ।
ਇਹ ਵੀ ਪੜ੍ਹੋ : ਸੋਲਰ ਪੈਨਲ ਦੇ ਤਹਿਤ ਚੁਕੋ ਮੁਫ਼ਤ ਬਿਜਲੀ ਦਾ ਲਾਭ !
Summary in English: Recruitment for these posts in State Bank of India, find out how much salary?