ਕੇਂਦਰ ਸਰਕਾਰ ਨੇ ਹਰ ਦਿਨ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ 1 ਮਈ ਤੋਂ ਕੋਵਿਡ -19 ਟੀਕਾਕਰਨ ਮੁਹਿੰਮ (Covid-19 Vaccination Drive) ਨੂੰ ਤੇਜ਼ ਕਰਨ ਲਈ ਟੀਕਾਕਰਣ ਦੇ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਹਨ।
ਦਰਅਸਲ, ਸਰਕਾਰ ਦੁਆਰਾ ਆਦੇਸ਼ ਦਿੱਤੇ ਗਏ ਹਨ ਕਿ 1 ਮਈ ਤੋਂ 18 ਸਾਲ ਜਾਂ 45 ਸਾਲ ਦੇ ਲੋਕਾਂ ਨੂੰ ਵੀ ਕੋਰੋਨਾ ਟੀਕਾ ਲਗਾਇਆ ਜਾਵੇਗਾ।
ਕੋਰੋਨਾਵਾਇਰਸ ਵੈਕਸੀਨ (Coronavirus Vaccine) ਲਗਵਾਉਣ ਦੇ ਲਈ ਸਾਰੇ ਭਾਰਤੀ ਨਾਗਰਿਕ ਸਰਕਾਰ ਦੇ Co-WIN ਪੋਰਟਲ ਜਾਂ Aarogya Setu App 'ਤੇ ਰਜਿਸਟਰ ਕਰਵਾ ਸਕਦੇ ਹਨ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਕਿਵੇਂ ਇਸ ਲਈ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹੋ।
ਕੋਰੋਨਾ ਵਾਇਰਸ ਟੀਕਾ ਦੀ ਰਜਿਸਟਰੀਕਰਣ ਲਈ, ਸਾਰੇ ਯੋਗ ਵਿਅਕਤੀਆਂ ਨੂੰ ਸਬਤੋ ਪਹਿਲਾਂ cowin.gov.in ਜਾ ਫਿਰ aarogyasetu.gov.in ਦੀ ਵੈੱਬਸਾਈਟ 'ਤੇ ਜਾਓ ਜਾਂ ਫਿਰ ਤੁਸੀਂ ਅਰੋਗਿਆ ਸੇਤੂ ਐਪ ਵੀ ਡਾਉਨਲੋਡ ਕਰਕੇ ਰਜਿਸਟਰ ਕਰਵਾ ਸਕਦੇ ਹੋ।
-
ਇਸਦੇ ਲਈ, ਤੁਹਾਨੂੰ ਕੋਵਿਨ (cowin.gov.in) ਜਾਂ ਅਰੋਗਿਆ ਸੇਤੂ (aarogyasetu.gov) ਤੇ ਜਾਣਾ ਪਵੇਗਾ ਅਤੇ ਆਪਣਾ ਮੋਬਾਈਲ ਫੋਨ ਨੰਬਰ ਦਾਖਲ ਕਰਨਾ ਪਏਗਾ।
-
ਫਿਰ ਤੁਹਾਡੇ ਫੋਨ ਨੰਬਰ 'ਤੇ ਇਕ ਵਨ ਟਾਈਮ ਪਾਸਵਰਡ (OTP) ਆਵੇਗਾ।
-
ਇਸ ਪਾਸਵਰਡ (Password) ਨੂੰ ਵੈਬਸਾਈਟ ਜਾਂ ਫਿਰ ਐਪ ਤੇ ਓਟੀਪੀ ਬਾਕਸ ਵਿੱਚ ਭਰੋ।
-
ਇਸ ਤੋਂ ਬਾਅਦ, ਹੇਠਾਂ ਵੈਰੀਫਾਈ ਲਿਖੇ ਬਟਨ 'ਤੇ ਕਲਿੱਕ ਕਰੋ।
-
ਫਿਰ ਟੀਕੇ ਲਈ ਇਕ ਰਜਿਸਟ੍ਰੇਸ਼ਨ ਪੇਜ ਖੁੱਲ੍ਹ ਜਾਵੇਗਾ।
-
ਜਿਸ ਵਿੱਚ ਤੁਹਾਨੂੰ ਆਪਣੀ ਨਿਜੀ ਜਾਣਕਾਰੀ ਭਰਨੀ ਪਏਗੀ. ਜਿਵੇਂ ਨਾਮ, ਪਤਾ ਆਦਿ।
-
ਇੱਥੇ ਤੁਹਾਨੂੰ ਇੱਕ ਫੋਟੋ ਆਈਡੀ ਵੀ ਜਮ੍ਹਾ ਕਰਨੀ ਪਏਗੀ।
-
ਇਸ ਤੋਂ ਬਾਅਦ ਤੁਸੀਂ ਆਪਣਾ ਆਧਾਰ ਕਾਰਡ ਨੰਬਰ, ਪੈਨ ਕਾਰਡ ਨੰਬਰ, ਪਾਸਪੋਰਟ, ਵੋਟਰ ਕਾਰਡ, ਡ੍ਰਾਇਵਿੰਗ ਲਾਇਸੈਂਸ, ਐਨਪੀਆਰ ਸਮਾਰਟ ਕਾਰਡ, ਪੈਨਸ਼ਨ ਪਾਸਬੁੱਕ ਆਦਿ ਜਮ੍ਹਾ ਕਰ ਸਕਦੇ ਹੋ।
-
ਜੇ ਤੁਹਾਨੂੰ ਪਹਿਲਾਂ ਹੀ ਕੋਈ ਸਰੀਰਕ ਅਤੇ ਮਾਨਸਿਕ ਬਿਮਾਰੀ ਹੈ. ਉਦਾਹਰਣ ਵਜੋਂ, ਬਲੱਡ ਪ੍ਰੈਸ਼ਰ, ਦਮਾ, ਸ਼ੂਗਰ ਆਦਿ ਤਾ ਇਸਦੀ ਜਾਣਕਾਰੀ ਵੀ ਰਜਿਸਟ੍ਰੇਸ਼ਨ ਪੇਜ 'ਤੇ ਦੀਓ।
-
ਫਿਰ ਰਜਿਸਟ੍ਰੇਸ਼ਨ ਪੇਜ 'ਤੇ ਮੰਗੀ ਗਈ ਸਾਰੀ ਜਾਣਕਾਰੀ ਨੂੰ ਭਰਨ ਤੋਂ ਬਾਅਦ, ਸਬਮਿਟ ਬਟਨ' ਤੇ ਕਲਿੱਕ ਕਰੋ।
-
ਜਿਵੇਂ ਹੀ ਤੁਹਾਡੀ ਵੈਕਸੀਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ, ਤਾ ਤੁਹਾਡੇ ਕੰਪਿਉਟਰ ਜਾਂ ਮੋਬਾਈਲ ਸਕ੍ਰੀਨ ਤੇ ਤੁਹਾਡੀ ਅਕਾਊਂਟ ਡਿਟੇਲ ਆ ਜਾਵੇਗੀ।
-
ਫਿਰ ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੇ ਮੈਸੇਜ ਭੇਜ ਕੇ ਰਜਿਸਟਰੀਕਰਣ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ :- ਪੰਜਾਬ ਸਰਕਾਰ ਵਲੋ ਆਫ਼ਰ : ਕੈਪਟਨ ਨੇ ਦਿੱਤੀ ਰਿਵਾਰਡ ਪਾਲਿਸੀ ਨੂੰ ਮੰਜੂਰੀ
Summary in English: Register online to get Corona vaccine