ਭਾਰਤ ਦੇ ਮਨੇ ਜਾਣ ਵਾਲੇ ਤਿੰਨ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਨੇ ਕੁਝ ਮਹੱਤਵਪੂਰਨ ਫੈਸਲੇ ਲਏ ਹਨ। ਜਿਸਦਾ ਅਸਰ ਉਨ੍ਹਾਂ ਦੇ ਗਾਹਕਾਂ 'ਤੇ ਵੀ ਪਏਗਾ। ਤਾਂ ਆਓ ਜਾਣਦੇ ਹਾਂ ਇਨ੍ਹਾਂ ਤਿੰਨ ਬੈਂਕਾਂ ਦੇ ਫੈਸਲਿਆਂ ਬਾਰੇ ....
ਬੈਂਕ ਆਫ ਬੜੌਦਾ (Bank of Baroda)
ਪਹਿਲਾ ਬੈਂਕ ਹੈ ਬੈਂਕ ਆਫ ਬੜੌਦਾ (BOB),ਜਿਸਨੇ ਆਪਣੇ ਨਵੇਂ ਖਾਤਾ ਧਾਰਕਾਂ ਲਈ ਕਰਜ਼ਿਆਂ ਉੱਤੇ ਜੋਖਮ ਪ੍ਰੀਮੀਅਮ (Risk Premium) ਵਿੱਚ ਵਾਧਾ ਕੀਤਾ ਹੈ | ਜਿਸ ਕਾਰਨ ਗਾਹਕਾਂ ਨੂੰ ਕਰਜ਼ਾ ਲੈਣਾ ਮਹਿੰਗਾ ਪਏਗਾ | ਇਸ ਤੋਂ ਇਲਾਵਾ, ਬੈਂਕ ਨੇ ਉਧਾਰ ਦੇਣ ਦੀਆਂ ਸ਼ਰਤਾਂ ਵਿਚ ਕ੍ਰੈਡਿਟ ਸਕੋਰ (Credit Score) ਨੂੰ ਵੀ ਸ਼ਾਮਲ ਕੀਤਾ ਹੈ | ਹੁਣ ਗਾਹਕ ਚੰਗੇ ਕ੍ਰੈਡਿਟ ਸਕੋਰ 'ਤੇ ਹੀ ਘੱਟ ਵਿਆਜ਼' ਤੇ ਵਧੇਰੇ ਲੋਨ ਪ੍ਰਾਪਤ ਕਰਨ ਦੇ ਯੋਗ ਹੋਣਗੇ |
ਕੋਟਕ ਮਹਿੰਦਰਾ ਬੈਂਕ (Kotak Mahindra Bank)
ਦੂਜਾ ਬੈਂਕ ਹੈ ਕੋਟਕ ਮਹਿੰਦਰਾ ਬੈਂਕ (Kotak Mahindra Bank), ਇਸ ਬੈਂਕ ਦੇ ATM ਤੋਂ ਪੈਸੇ ਕਢਣ ਲਈ ਡੈਬਿਟ ਕਾਰਡ ਦੀ ਜ਼ਰੂਰਤ ਨਹੀਂ ਪਵੇਗੀ | ਕਿਉਂਕਿ ਬੈਂਕ ਨੇ ਹੁਣ ਬਿਨਾਂ ਕਾਰਡ ਤੋਂ ਨਕਦ (Cardless Transaction) ਕਢਾਉਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ | ਇਸ ਦੇ ਗਾਹਕਾਂ ਨੂੰ ਕੋਟਕ ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਐਪ 'ਤੇ ਜਾ ਕੇ ਲਾਗਇਨ ਕਰਨਾ ਪਏਗਾ | ਜਿਥੇ ਰਜਿਸਟਰੀ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ ਹੀ ਤੁਸੀਂ ਕੋਡ ਜਨਰੇਟ ਕਰਕੇ ਕਿਸੇ ਵੀ ATM ਤੋਂ ਬਿਨਾ ਕਾਰਡ ਨਾਲ ਪੈਸੇ (Cash Withdrawal) ਕੱਢ ਸਕਦੇ ਹੋ |
ਆਈਸੀਆਈਸੀਆਈ ਬੈਂਕ (ICICI Bank)
ਤੀਜਾ ਬੈਂਕ ਹੈ ਆਈਸੀਆਈਸੀਆਈ ਬੈਂਕ (ICICI Bank), ਜਿਸ ਨੇ ਕਿਸਾਨਾਂ ਨੂੰ ਕਰਜ਼ੇ ਦੇਣ ਲਈ ਇਕ ਵੱਖਰਾ ਕਦਮ ਚੁੱਕਿਆ ਹੈ। ਜਿਸ ਵਿੱਚ ਬੈਂਕ ਸੈਟੇਲਾਈਟ ਦੁਆਰਾ ਲਏ ਗਏ ਖੇਤਾਂ ਦੀਆਂ ਤਸਵੀਰਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਕਿਸਾਨਾਂ ਨੂੰ ਕਰਜ਼ਾ ਦਿੱਤਾ ਜਾਵੇਗਾ। ਇਸ 'ਤੇ ਬੈਂਕ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਸਹੀ ਅੰਦਾਜ਼ਾ ਲਗਾਉਣ ਦੇ ਯੋਗ ਹੋ ਜਾਵੇਗਾ ਅਤੇ ਨਾਲ ਹੀ ਕਰਜ਼ਾ ਦੇਣ ਵਿਚ ਵੀ ਘੱਟ ਸਮਾਂ ਲੱਗੇਗਾ।
Summary in English: Rules for 3 banks will be change soon for crores of account holders