1. Home
  2. ਖਬਰਾਂ

ਅਨੁਸੂਚਿਤ ਜਾਤੀ ਦੇ ਡੇਅਰੀ ਕਿਸਾਨਾਂ ਨੂੰ ਦਿੱਤੀ ਜਾਵੇਗੀ 33.33% ਸਬਸਿਡੀ

ਡੇਅਰੀ ਵਿਕਾਸ ਵਿਭਾਗ ਵੱਲੋ 17 ਜੁਲਾਈ ਨੂੰ ਅਨੁਸੂਚਿਤ ਜਾਤੀ ਦੇ ਲਾਭਪਾਤਰੀਆ ਲਈ ਇੱਕ ਵਿਸ਼ੇਸ਼ ਮੁਫਤ ਡੇਅਰੀ ਟ੍ਰੇਨਿੰਗ ਦੀ ਕੋਂਸਲਿੰਗ ਦਾ ਪ੍ਰਬੰਧ।

Priya Shukla
Priya Shukla
ਡੇਅਰੀ ਕਿਸਾਨਾਂ ਲਈ ਮੁਫਤ ਡੇਅਰੀ ਟ੍ਰੇਨਿੰਗ ਦੀ ਕੋਂਸਲਿੰਗ ਦਾ ਪ੍ਰਬੰਧ

ਡੇਅਰੀ ਕਿਸਾਨਾਂ ਲਈ ਮੁਫਤ ਡੇਅਰੀ ਟ੍ਰੇਨਿੰਗ ਦੀ ਕੋਂਸਲਿੰਗ ਦਾ ਪ੍ਰਬੰਧ

ਪੰਜਾਬ ਸਰਕਾਰ ਵੱਲੋ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆ ਵੱਲ ਆਕਰਸ਼ਿਤ ਕਰਨ ਅਤੇ ਸਵੈ-ਰੁਜਗਾਰ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ''ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁਡ ਫਾਰ ਐਸ.ਸੀ. ਬੈਨੀਫਿਸਰੀਜ'' ਨੂੰ ਪੂਰੇ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਨਿਰਵੈਰ ਸਿੰਘ ਬਰਾੜ, ਡਿਪਟੀ ਡਾਇਰੈਕਟਰ ਡੇਅਰੀ ਨੇ ਦਿੱਤੀ ਹੈ।

ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 2 ਹਫਤੇ ਦੀ ਮੁਫਤ ਡੇਅਰੀ ਸਿਖਲਾਈ ਪੰਜਾਬ ਦੇ ਵੱਖ-ਵੱਖ ਡੇਅਰੀ ਟ੍ਰੇਨਿੰਗ ਸੈਂਟਰਾ `ਤੇ ਕਰਵਾਕੇ ਡੇਅਰੀ ਯੁਨਿਟ ਸਥਾਪਿਤ ਕਰਨ ਦੀ ਯੋਜਨਾ ਹੈ। ਇਸ ਅਨੁਸਾਰ ਜਿਲਾ ਫਰੀਦਕੋਟ ਦੇ ਸਿਰਫ ਅਨੁਸੂਚਿਤ ਜਾਤੀ ਨਾਲ ਸਬੰਧਤ ਚਾਹਵਾਨ ਡੇਅਰੀ ਕਿਸਾਨ ਮਿਤੀ 17 ਜੁਲਾਈ ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 212 ਡੀ.ਸੀ. ਕੰਪਲੈਕਸ, ਫਰੀਦਕੋਟ ਵਿਖੇ ਕੋਂਸਲਿੰਗ ਲਈ ਹਾਜਰ ਹੋਣ।

ਕੋਂਸਲਿੰਗ ਵਿਚ ਚੁਣੇ ਗਏ ਲਾਭਪਾਤਰੀਆ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਮੋਗਾ ਐਟ ਗਿੱਲ ਵਿਖੇ 24 ਜੁਲਾਈ ਤੋਂ ਡੇਅਰੀ ਧੰਦੇ ਦੀ ਸਿਖਲਾਈ ਦਿੱਤੀ ਜਾਵੇਗੀ। ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ ਨੇ ਕਿਹਾ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆ ਦੇ ਲਾਭਪਾਤਰੀਆ ਨੂੰ ਮੁਫਤ ਡੇਅਰੀ ਟ੍ਰੇਨਿੰਗ ਦੇ ਨਾਲ-ਨਾਲ 3500/- ਰੁਪਏ ਵਜੀਫਾ ਵੀ ਦਿੱਤਾ ਜਾਏਗਾ।

ਇਹ ਵੀ ਪੜ੍ਹੋ 2 ਲੱਖ ਡੇਅਰੀ ਕਿਸਾਨਾਂ ਨੂੰ ਮਿਲੇਗਾ ਸਮਾਰਟ ਕਾਰਡ, ਜਾਣੋ ਅਰਜ਼ੀ ਦੀ ਪ੍ਰਕਿਰਿਆ ਅਤੇ ਜ਼ਰੂਰੀ ਦਸਤਾਵੇਜ਼

ਹਾਲਾਂਕਿ ਇਸ ਸਿਖਲਾਈ ਕੋਰਸ `ਚ ਹਿੱਸਾ ਲੈਣ ਲਈ ਤੁਹਾਨੂੰ ਕੋਲ ਹੇਠ ਲਿਖੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ:
● ਸਿਖਿਆਰਥੀ ਘੱਟੋ-ਘੱਟ ਪੰਜਵੀ ਪਾਸ ਹੋਵੇ (ਸਬੂਤ ਵੱਜੋ ਯੋਗਤਾ ਸਰਟੀਫਿਕੇਟ)
● ਸਿਖਿਆਰਥੀ ਪੰਜਾਬ ਦਾ ਰਹਿਣ ਵਾਲਾ ਹੋਵੇ ਅਤੇ ਉਹ ਦਿਹਾਤੀ ਪਿਛੋਕੜ ਦਾ ਹੋਵੇ (ਸਬੂਤ ਵੱਜੋ ਆਧਾਰ ਕਾਰਡ ਦੀ ਕਾਪੀ )
● ਸਿਖਿਆਰਥੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ (ਸਬੂਤ ਵੱਜੋ ਐਸ.ਸੀ ਸਰਟੀਫਿਕੇਟ ਦੀ ਕਾਪੀ)
● ਸਿਖਿਆਰਥੀ ਦੀ ਉਮਰ 18 ਤੋਂ 50 ਸਾਲ ਦੇ ਵਿੱਚ ਹੋਵੇ (ਸਬੂਤ ਵੱਜੋ ਉਮਰ ਦਾ ਸਰਟੀਫਿਕੇਟ )
● ਸਿਖਿਆਰਥੀ ਦਾ ਕਿਸੇ ਬੈਂਕ ਵਿੱਚ ਵੈਲਿਡ ਖਾਤਾ ਹੋਵੇ।

ਵਧੇਰੀ ਜਾਣਕਾਰੀ ਲਈ 99148-01227, 01639-250380 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ।

ਸਰੋਤ: ਜਿਲਾ ਲੋਕ ਸੰਪਰਕ ਦਫਤਰ, ਫਰੀਦਕੋਟ

Summary in English: Scheduled caste dairy farmers will be given 33.33% subsidy

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters