ਕੇਂਦਰ ਸਰਕਾਰ ਹੁਣ ਦੇਸ਼ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਸਵੈ ਨਿਰਭਰ ਬਣਾਉਣ ਲਈ ਕਈ ਯੋਜਨਾਵਾਂ ਬਣਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਸਰਕਾਰ ਨੇ ਹੁਣ ਸੋਲਰ ਕਾਰ ਨਿਰਮਾਣ ਨੂੰ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਮੀਡੀਆ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ, ਸਰਕਾਰ ਹੁਣ ਸੋਲਰ ਕਾਰ ਨਿਰਮਾਣ ਨੂੰ ਅੱਗੇ ਵਧਾਉਣ ਲਈ ਇਸ ਉੱਤੇ ਸਬਸਿਡੀ ਦੇਣ ਬਾਰੇ ਸੋਚ ਰਹੀ ਹੈ।
ਕੇਂਦਰ ਸਰਕਾਰ ਨੇ ਬਣਾਈ ਇਹ ਯੋਜਨਾ
ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਆਟੋ ਕੰਪਨੀਆਂ (Auto Companies) ਨੂੰ ਟੈਕਸ ਤੋਂ ਛੋਟ ਦੇਵੇਗੀ, ਸਬਸਿਡੀਆਂ ਦੇਵੇਗੀ, ਸਸਤੇ ਕਰਜ਼ੇ ਅਤੇ ਸਸਤੀਆਂ ਜ਼ਮੀਨਾਂ ਵੀ ਦੇਵੇਗੀ। ਇਸਦੇ ਨਾਲ ਹੀ ਦੇਸ਼ ਵਿਚ ਇਸ ਖੇਤਰ ਵਿਚ ਵੱਡੇ ਪੱਧਰ 'ਤੇ ਨੌਜਵਾਨਾਂ ਲਈ ਰੁਜ਼ਗਾਰ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ।
ਸਰਕਾਰ ਕਰੇਗੀ ਕਮੇਟੀ ਦਾ ਗਠਨ
ਕੇਂਦਰ ਸਰਕਾਰ ਛੇਤੀ ਹੀ ਸੋਲਰ ਕਾਰ ਨਿਰਮਾਣ ਵੱਲ ਕੰਮ ਕਰਨ ਲਈ ਇੱਕ ਕਮੇਟੀ ਕਾਇਮ ਕਰੇਗੀ। ਮੀਡੀਆ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਕਮੇਟੀ ਵਿਚ ਵਿੱਤ ਮੰਤਰਾਲਾ, ਬਿਜਲੀ-ਨਵਿਆਉਣਯੋਗ ਉਰਜਾ ਮੰਤਰਾਲਾ ਅਤੇ ਭਾਰੀ ਉਦਯੋਗ ਮੰਤਰਾਲੇ ਅਤੇ ਇਸ ਖੇਤਰ ਨਾਲ ਜੁੜੇ ਬਹੁਤ ਸਾਰੇ ਮਾਹਰ ਹੋਣਗੇ, ਇਹ ਸਾਰੇ ਲੋਕ ਪ੍ਰਧਾਨ ਮੰਤਰੀ ਦਫ਼ਤਰ ਨੂੰ ਆਪਣੇ ਸੁਝਾਅ ਦੇਣਗੇ ਕਿ ਦੇਸ਼ ਵਿੱਚ ਸੌਰ ਕਾਰ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਕਿਸ ਤਰਾਂ ਦੇ ਯੋਜਨਾ ਦੇ ਤਹਿਤ ਅੱਗੇ ਵਧਾਇਆ ਜਾ ਸਕਦਾ ਹੈ |
ਸਾਡਾ ਦੇਸ਼ 2021 ਤੱਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਯਾਤਰੀ ਵਾਹਨ ਬਾਜ਼ਾਰ (Passenger Vehicle Market) ਬਣ ਸਕਦਾ ਹੈ | ਅਜਿਹੀ ਸਥਿਤੀ ਵਿਚ Solar Market ਨੂੰ ਲੈ ਕਿ ਵੀ ਸਰਕਾਰ ਦੀਆ ਵੱਡੀਆਂ ਉਮੀਦਾਂ ਦਿੱਖ ਰਹੀਆਂ ਹਨ।
Summary in English: solar cars are ready to move on roads, know what is planning of Modi Govt.