10ਵੀਂ ਪਾਸ ਉਮੀਦਵਾਰਾਂ ਨੂੰ ਵੀ ਹੁਣ ਰੁਜ਼ਗਾਰ ਮਿਲੇਗਾ। ਜੀ ਹਾਂ, ਐਸ.ਐਸ.ਬੀ ਜੀ.ਡੀ ਕਾਂਸਟੇਬਲ ਵੱਲੋਂ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ `ਚ ਕੁੱਲ 399 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਨੂੰ ਚੰਗੀ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਹੈ। ਸਸ਼ਤ੍ਰ ਸੀਮਾ ਬਲ `ਚ ਨੌਕਰੀ ਦੇ ਚਾਹਵਾਨ ਨਿਰਾਧਿਤ ਸਮੇਂ ਤੋਂ ਪਹਿਲਾਂ ਅਪਲਾਈ ਕਰ ਦੇਣ।
ਸਸ਼ਤ੍ਰ ਸੀਮਾ ਬਲ(Sashastra Seema Bal) ਭਾਰਤ ਦੀ ਇੱਕ ਸੀਮਾ ਸੁਰੱਖਿਆ ਬਲ ਹੈ। ਇਹ ਸੇਨਾ ਬਲ ਨੇਪਾਲ ਤੇ ਭੂਟਾਨ ਦੇ ਨਾਲ ਆਪਣੀਆਂ ਸਰਹੱਦਾਂ 'ਤੇ ਤਾਇਨਾਤ ਰਹਿੰਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਦੇਸ਼ ਲਈ ਕੁਝ ਖ਼ਾਸ ਕਰਨਾ ਚਾਹੁੰਦੇ ਹੋ ਤਾਂ ਇਹ ਸੁਨਹਿਰਾ ਮੌਕਾ ਤੁਹਾਡੇ ਲਈ ਹੀ ਹੈ। ਆਓ ਜਾਣਦੇ ਹਾਂ ਇਸ ਨੌਕਰੀ ਬਾਰੇ ਜ਼ਰੂਰੀ ਗੱਲਾਂ...
ਅਰਜ਼ੀ ਕਿਵੇਂ ਦੇਣੀ ਹੈ?
ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਸਸ਼ਤ੍ਰ ਸੀਮਾ ਬਲ (Sashastra Seema Bal) ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਔਨਲਾਈਨ ਰਜਿਸਟਰੇਸ਼ਨ ਕਰਨੀ ਪਵੇਗੀ।
ਯੋਗਤਾ:
ਇਨ੍ਹਾਂ ਅਹੁਦਿਆਂ `ਤੇ ਭਰਤੀ ਲਈ ਉਮੀਦਵਾਰਾਂ ਦੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
ਤਨਖਾਹ:
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 7ਵੀਂ ਸੀਪੀਸੀ (CPC) ਅਨੁਸਾਰ ਤਨਖਾਹ ਪੱਧਰ 3 ਦੇ ਤਹਿਤ ਹਰ ਮਹੀਨੇ 21700 ਤੋਂ 69100 ਰੁਪਏ ਤੱਕ ਤਨਖਾਹ ਦਿੱਤੀ ਜਾਵੇਗੀ। ਇਸਦੇ ਨਾਲ ਹੀ ਹੋਰ ਭੱਤੇ (Allowances) ਵੀ ਦਿੱਤੇ ਜਾਣਗੇ।
ਉਮਰ ਸੀਮਾ:
ਜਿਨ੍ਹਾਂ ਉਮੀਦਵਾਰਾਂ ਦੀ ਉਮਰ 18 ਤੋਂ 23 ਸਾਲ ਵਿੱਚਕਾਰ ਹੈ, ਉਹ ਇਸ ਭਰਤੀ ਲਈ ਯੋਗ ਹਨ। ਜੇਕਰ ਤੁਸੀਂ ਵੀ ਦੱਸੀ ਗਈ ਉਮਰ ਦੇ ਹੋ ਤਾਂ ਜਲਦੀ ਹੀ ਇਸ ਭਰਤੀ ਲਈ ਆਪਣਾ ਨਾਮ ਰਜਿਸਟਰ ਕਰਾ ਲਵੋ।
ਇਹ ਵੀ ਪੜ੍ਹੋ : IOCL Recruitment 2022: ਉਮੀਦਵਾਰ ਜਲਦੀ ਅਪਲਾਈ ਕਰਨ ਤੇ 105000 ਤਨਖਾਹ ਦੇ ਹੱਕਦਾਰ ਬਣਨ
ਅਰਜ਼ੀ ਲਈ ਫੀਸ:
ਤੁਹਾਨੂੰ ਦੱਸ ਦੇਈਏ ਕਿ ਇਸ ਅਰਜ਼ੀ ਨੂੰ ਭਰਨ ਲਈ ਉਮੀਦਵਾਰਾਂ ਨੂੰ 100 ਰੁਪਏ ਫੀਸ ਦੇ ਤੌਰ `ਤੇ ਜਮ੍ਹਾ ਕਰਾਉਣੇ ਹੋਣਗੇ।
ਉਮੀਦਵਾਰਾਂ ਦੀ ਚੋਣ:
ਇਨ੍ਹਾਂ ਅਹੁਦਿਆਂ `ਤੇ ਉਮੀਦਵਾਰਾਂ ਦੀ ਚੋਣ ਦੋ ਪ੍ਰੀਖਿਆਵਾਂ ਰਾਹੀਂ ਕੀਤੀ ਜਾਵੇਗੀ। ਪਹਿਲੀ ਲਿਖਤੀ ਪ੍ਰੀਖਿਆ (Written examination) ਦੇ ਆਧਾਰ 'ਤੇ ਅਤੇ ਦੂਜੀ ਸਰੀਰਕ ਟੈਸਟ (Physical test) ਦੇ ਆਧਾਰ 'ਤੇ ਕੀਤੀ ਜਾਵੇਗੀ। ਇਨ੍ਹਾਂ ਪ੍ਰੀਖਿਆਵਾਂ 'ਚੋਂ ਪਾਸ ਹੋਏ ਉਮੀਦਵਾਰ ਹੀ ਇਸ ਨੌਕਰੀ ਲਈ ਚੁਣੇ ਜਾਣਗੇ।
Summary in English: SSB Recruitment 2022: Good opportunity for 10th pass candidates, salary will be more than 69 thousand