1. Home
  2. ਖਬਰਾਂ

SBI 'ਚ ਕਲਰਕਾਂ ਦੇ ਅਹੁਦੇ 'ਤੇ ਨਿਕਲੀਆਂ 5 ਹਜ਼ਾਰ ਤੋਂ ਵੱਧ ਅਸਾਮੀਆਂ, ਜਲਦੀ ਕਰੋ ਅਪਲਾਈ

SBI ਨੇ ਦੇਸ਼ ਭਰ ਵਿੱਚ 5000 ਤੋਂ ਵੱਧ ਕਲਰਕ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ, ਇਹ ਜਾਣਨ ਲਈ ਲੇਖ ਪੜ੍ਹੋ ਕਿ ਤੁਹਾਡੇ ਸੂਬੇ 'ਚ ਕਲਰਕ ਦੀਆਂ ਕਿੰਨੀਆਂ ਅਸਾਮੀਆਂ ਹਨ...

 Simranjeet Kaur
Simranjeet Kaur
SBI Clerk Recruitment 2022

SBI Clerk Recruitment 2022

ਉਮੀਦਵਾਰਾਂ ਲਈ ਚੰਗੀ ਖ਼ਬਰ, ਬੈਂਕ `ਚ ਸਰਕਾਰੀ ਨੌਕਰੀ ਕਰਨ ਦੇ ਸੁਪਨੇ ਨੂੰ ਹੁਣ ਪੂਰਾ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਦੇ ਚਾਹਵਾਨ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਸਕਦੀ ਹੈ।  

SBI Clerk Recruitment 2022: 

ਸਰਕਾਰ ਵੱਲੋਂ ਐਸ.ਬੀ.ਆਈ ਕਲਰਕ ਦੇ ਅਹੁਦਿਆਂ `ਤੇ ਭਰਤੀਆਂ ਕੀਤੀਆਂ ਜਾਣਗੀਆਂ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਐਸ.ਬੀ.ਆਈ ਨੇ ਕੋਲੈਪਿਕ ਕੇਡਰ (Collapic Cadre) `ਚ ਜੂਨੀਅਰ ਐਸੋਸੀਏਟ (Customer Support and Sales) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਦੇ ਤਹਿਤ ਕੁੱਲ 478 ਬੈਕਲਾਗ ਅਸਾਮੀਆਂ ਤੇ 5008 ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਯੋਗ ਉਮੀਦਵਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਪਣਾ ਰਜਿਸਟਰੇਸ਼ਨ ਕਰਾ ਲੈਣ।

ਜ਼ਰੂਰੀ ਸੂਚਨਾ:

ਇਨ੍ਹਾਂ ਅਰਜ਼ੀਆਂ ਨੂੰ ਭਰਨ ਲਈ ਆਖਰੀ ਮਿਤੀ 27 ਸਤੰਬਰ 2022 ਰੱਖੀ ਗਈ ਹੈ। ਇਨ੍ਹਾਂ ਅਹੁਦਿਆਂ `ਚ ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਜਲਦੀ ਹੀ ਇਸ ਅਰਜ਼ੀ ਲਈ ਆਪਣਾ ਨਾਮ ਦਰਜ਼ ਕਰਾ ਲੈਣ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਨੂੰ ਐਸ.ਬੀ.ਆਈ ਦੀ ਅਧਿਕਾਰਤ ਵੈੱਬਸਾਈਟ bank.sbi/careers ਜਾਂ sbi.co.in `ਤੇ ਜਾ ਕੇ ਆਪਣਾ ਰਜਿਸਟਰੇਸ਼ਨ ਕਰਾਉਣਾ ਹੋਵੇਗਾ।

ਉਮੀਦਵਾਰਾਂ ਦੀ ਚੋਣ:

ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਦੋ ਪ੍ਰੀਖਿਆਵਾਂ ਰਾਹੀਂ ਕੀਤੀ ਜਾਵੇਗੀ। ਪਹਿਲੀ ਮੁਢਲੀ ਪ੍ਰੀਖਿਆ ਦੇ ਆਧਾਰ 'ਤੇ ਤੇ ਦੂਜੀ ਮੁੱਖ ਪ੍ਰੀਖਿਆ ਰਾਹੀਂ। ਇਹ ਮੁਢਲੀ ਪ੍ਰੀਖਿਆ ਨੂੰ ਨਵੰਬਰ `ਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਮੁੱਖ ਪ੍ਰੀਖਿਆ ਦਸੰਬਰ 2022 ਜਾਂ ਜਨਵਰੀ 2023 ਨੂੰ ਅਸਥਾਈ ਤੌਰ `ਤੇ ਕਰਵਾਈ ਜਾਵੇਗੀ।

ਅਰਜ਼ੀ ਲਈ ਫੀਸ: 

ਇਸ ਅਰਜ਼ੀ ਨੂੰ ਭਰਨ ਲਈ ਉਮੀਦਵਾਰਾਂ ਨੂੰ 750 ਰੁਪਏ ਫੀਸ ਦੇ ਤੌਰ `ਤੇ ਜਮ੍ਹਾ ਕਰਾਉਣੇ ਹੋਣਗੇ। ਦੱਸ ਦੇਈਏ ਕਿ ਅਨੁਸੂਚਿਤ ਜਾਤੀਆਂ (SC/ST/PWBD/EXS) ਲਈ ਕੋਈ ਫੀਸ ਨਹੀਂ ਹੈ।

ਇਹ ਵੀ ਪੜ੍ਹੋ: NABARD ਦੀਆਂ ਅਸਾਮੀਆਂ ਲਈ 10 ਅਕਤੂਬਰ 2022 ਤੱਕ ਅਪਲਾਈ ਕਰੋ

ਸੂਬੇ ਅਨੁਸਾਰ ਖਾਲੀ ਅਸਾਮੀਆਂ ਦੇ ਵੇਰਵੇ:

● ਗੁਜਰਾਤ `ਚ 353 ਅਸਾਮੀਆਂ

● ਕਰਨਾਟਕ `ਚ 316 ਅਸਾਮੀਆਂ

● ਮੱਧ ਪ੍ਰਦੇਸ਼ `ਚ 389 ਅਸਾਮੀਆਂ 

● ਛੱਤੀਸਗੜ੍ਹ `ਚ 92 ਅਸਾਮੀਆਂ

● ਪੱਛਮੀ ਬੰਗਾਲ `ਚ 340 ਅਸਾਮੀਆਂ

● ਹਿਮਾਚਲ ਪ੍ਰਦੇਸ਼ `ਚ 55 ਅਸਾਮੀਆਂ

● ਜੰਮੂ ਅਤੇ ਕਸ਼ਮੀਰ `ਚ 35 ਅਸਾਮੀਆਂ

● ਉੱਤਰ ਪ੍ਰਦੇਸ਼ `ਚ 631 ਅਸਾਮੀਆਂ

● ਉੱਤਰਾਖੰਡ `ਚ 120 ਅਸਾਮੀਆਂ

● ਹਰਿਆਣਾ `ਚ 5 ਅਸਾਮੀਆਂ

● ਪੰਜਾਬ `ਚ 130 ਅਸਾਮੀਆਂ

● ਦਿੱਲੀ `ਚ 32 ਅਸਾਮੀਆਂ

● ਮਹਾਰਾਸ਼ਟਰ `ਚ 747 ਅਸਾਮੀਆਂ

● ਰਾਜਸਥਾਨ `ਚ 284 ਅਸਾਮੀਆਂ

● ਅਸਾਮ `ਚ 258 ਅਸਾਮੀਆਂ

● ਪਾਂਡੀਚਰੀ `ਚ 7 ਅਸਾਮੀਆਂ

● ਸਿੱਕਮ `ਚ 26 ਅਸਾਮੀਆਂ

● ਉੜੀਸਾ `ਚ 170 ਅਸਾਮੀਆਂ

● ਤੇਲੰਗਾਨਾ `ਚ 225 ਅਸਾਮੀਆਂ

●  ਕੇਰਲਾ `ਚ 270 ਅਸਾਮੀਆਂ

● ਤਾਮਿਲਨਾਡੂ `ਚ 355 ਅਸਾਮੀਆਂ

● ਲਕਸ਼ਦੀਪ `ਚ 3 ਅਸਾਮੀਆਂ

● ਗੋਆ `ਚ 50 ਅਸਾਮੀਆਂ

● ਆਂਧਰਾ ਪ੍ਰਦੇਸ਼ `ਚ 15 ਅਸਾਮੀਆਂ

● ਮਣੀਪੁਰ `ਚ 28 ਅਸਾਮੀਆਂ

● ਮੇਘਾਲਿਆ  `ਚ 23 ਅਸਾਮੀਆਂ

● ਮਿਜ਼ੋਰਮ `ਚ 10 ਅਸਾਮੀਆਂ

● ਨਾਗਾਲੈਂਡ `ਚ 15 ਅਸਾਮੀਆਂ

● ਤ੍ਰਿਪੁਰਾ `ਚ 10 ਅਸਾਮੀਆਂ

● ਦਮਨ ਅਤੇ ਦੀਉ `ਚ 4 ਅਸਾਮੀਆਂ

● ਅੰਡੇਮਾਨ ਅਤੇ ਨਿਕੋਬਾਰ ਟਾਪੂ `ਚ 10 ਅਸਾਮੀਆਂ

Summary in English: More than 5 thousand vacancies for the post of clerks in SBI, apply quickly

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters