ਰਸੋਈ ਗੈਸ ਸਿਲੰਡਰ (LPG gas cylinder ) ਤੇ ਇੱਕ ਵਾਰ ਫਿਰ ਤੋਂ ਸਰਕਾਰ ਦੇ ਵਲੋਂ ਸਬਸਿਡੀ ਦਿੱਤੀ ਜਾ ਰਹੀ ਹੈ । ਗ੍ਰਾਹਕਾਂ ਦੇ ਖਾਤੇ ਵਿਚ ਸਬਸਿਡੀ ਦੇ ਪੈਸੇ ਟਰਾਂਸਫਰ ਕੀਤੇ ਗਏ ਹਨ । ਜਾਣਕਾਰੀ ਦੇ ਅਨੁਸਾਰ ਹੁਣ ਐਲਪੀਜੀ ਗੈਸ ਖਪਤਕਾਰ (LPG customers ) ਨੂੰ 79.26 ਰੁਪਏ ਨੂੰ ਲੈਕੇ 237.78 ਰੁਪਏ ਤਕ ਪ੍ਰਤੀ ਸਿਲੰਡਰ ਸਬਸਿਡੀ ਦੇ ਰੂਪ ਵਿਚ ਦਿੱਤਾ ਜਾ ਰਿਹਾ ਹੈ। ਇਹਦਾ ਵਿਚ ਤੁਸੀ ਵੀ ਆਪਣਾ ਬੈਂਕ ਖਾਤਾ ਚੈੱਕ ਕਰ ਲਵੋਂ ਕਿ ਸਬਸਿਡੀ ਦਾ ਪੈਸਾ ਆਇਆ ਜਾਂ ਨਹੀਂ ।
ਸਬਸਿਡੀ ਨੂੰ ਲੈਕੇ ਸੀ ਚਿੰਤਾ
ਐਲਪੀਜੀ ਗੈਸ ਖਪਤਕਾਰ ਨੂੰ 79.26 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇ ਰੂਪ ਵਿਚ ਮਿਲ ਰਹੇ ਹਨ । ਕਈ ਲੋਕਾਂ ਨੂੰ ਹੈਰਾਨੀ ਸੀ ਕਿ ਉਹਨਾਂ ਨੂੰ ਕਿੰਨੇ ਪੈਸੇ ਸਬਸਿਡੀ ਵਿਚ ਮਿਲਦੇ ਹਨ । ਸਬਸਿਡੀ ਵਿਚ ਲੋਕਾਂ ਨੂੰ 79.26 ਰੁਪਏ ਮਿਲ ਰਹੇ ਹਨ ਜਦ ਕਿ ਕੁਝ ਨੂੰ 158.52 ਰੁਪਏ ਜਾਂ 237.78 ਰੁਪਏ ਮਿੱਲੇ ਹਨ ।
ਘਰ ਬੈਠੇ ਜਾਂਚ ਕਰੋ ਕਿ ਤੁਹਾਨੂੰ ਸਬਸਿਡੀ ਮਿੱਲ ਰਹੀ ਹੈ ਜਾਂ ਨਹੀਂ
>>ਸਭਤੋਂ ਪਹਿਲਾਂ ਤੁਹਾਨੂੰ ਇੰਡੀਅਨ ਆਇਲ ਦੀ ਵੈੱਬਸਾਈਟ https://cx.indianoil.in/ ਤੇ ਜਾਣਾ ਹੋਵੇਗਾ ।
>> ਹੁਣ ਤੁਹਾਨੂੰ Subsidy Status ਅਤੇ Proceed ਤੇ ਕਲਿੱਕ ਕਰਨਾ ਹੋਵੇਗਾ ।
>> ਇਸ ਤੋਂ ਬਾਅਦ ਤੁਹਾਨੂੰ subsidy Related (PAHAL) ਦੇ ਆਪਸ਼ਨ ਤੇ ਕਲਿੱਕ ਕਰਨਾ ਹੈ ਫਿਰ ਤੁਹਨੂੰ subsidy not Recieved ਤੇ ਕਲਿੱਕ ਕਰਨਾ ਹੈ ।
>> ਤੁਹਾਨੂੰ ਰੈਜਿਸਟਰਡ ਮੋਬਾਈਲ ਨੰਬਰ ਅਤੇ LPG ID ਦਰਜ ਕਰਨੀ ਹੈ ।
>> ਇਸ ਤੋਂ ਬਾਅਦ ਇਸ ਨੂੰ ਤਸਦੀਕ ਕਰੋ ਅਤੇ ਸਮਬੀਟ ਕਰ ਦਵੋ ।
>> ਇਸਤੋਂ ਬਾਅਦ ਤੁਹਾਨੂੰ ਪੂਰੀ ਜਾਣਕਾਰੀ ਸਾਮਣੇ ਮਿੱਲ ਜਾਵੇਗੀ ।
ਇਹਨਾਂ ਲੋਕਾਂ ਨੂੰ ਮਿਲਦੀ ਹੈ LPG ਸਬਸਿਡੀ
ਰਾਜਿਆਂ ਵਿਚ LPG ਦੀ ਸਬਸਿਡੀ ਵੱਖ-ਵੱਖ ਤਹਿ ਹੈ, ਜਿੰਨਾ ਲੋਕਾਂ ਦੀ ਸਾਲਾਨਾ ਆਮਦਨ 10 ਲੱਖ ਰੁਪਏ ਜਾਂ ਇਸ ਤੋਂ ਜਿਆਦਾ ਹੈ , ਉਹਨਾਂ ਨੂੰ ਸਬਸਿਡੀ ਨਹੀਂ ਦਿਤੀ ਜਾਂਦੀ ਹੈ । 10 ਲੱਖ ਰੁਪਏ ਦੀ ਇਹ ਸਾਲਾਨਾ ਆਮਦਨ ਪਤੀ ਅਤੇ ਪਤਨੀ ਦੋਨਾਂ ਦੀ ਕਮਾਈ ਨੂੰ ਮਿਲਾਕਾਰ ਹੋਣੀ ਚਾਹੀਦੀ ਹੈ ।
14 ਕਿਲੋ ਵਾਲੇ ਸਿਲੰਡਰ ਦਾ ਭਾਰ ਹੋ ਸਕਦਾ ਹੈ ਘੱਟ
ਕੇਂਦਰ ਸਰਕਾਰ (Central Government) ਘਰੇਲੂ ਰਸੋਈ ਗੈਸ ਸਿਲੰਡਰ ਦਾ ਭਾਰ ਘੱਟ ਕਰਨ ਦੀ ਤਿਆਰੀ ਵਿਚ ਹੈ। ਗੈਸ ਸਿਲੰਡਰ ਦਾ ਭਾਰ 14.2 ਕਿਲੋ ਹੋਣ ਤੋਂ ਇਸ ਦੀ ਢੋਆ-ਢੁਆਈ ਵਿਚ ਔਰਤਾਂ ਨੂੰ ਹੋਣ ਵਾਲੀ ਦਿੱਕਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਇਸ ਦੇ ਭਾਰ ਨੂੰ ਘੱਟ ਕਰਨ ਸਮੇਤ ਕਈ ਵਿਕਲਪਾਂ ਤੇ ਵਿਚਾਰ ਕਰ ਰਹੀ ਹੈ ।
ਇਹ ਵੀ ਪੜ੍ਹੋ : ਤਿੰਨ ਗੁਣਾ ਵਧ ਕੇ 43.7 ਕਰੋੜ ਹੋਏ ਜਨਧਨ ਖਾਤੇ, ਅਕਾਊਟ ਖੋਲ੍ਹਣ 'ਤੇ ਮਿਲਦਾ ਹੈ 1.30 ਲੱਖ ਦਾ ਲਾਭ, ਜਾਣੋ ਸਭ ਕੁਝ
Summary in English: Subsidy is available on LPG cylinder, check whether money comes in your account or not