1. Home
  2. ਖਬਰਾਂ

ਲਿਗਨੋਸੈਲੂਲੋਸਿਕ ਰਹਿੰਦ-ਖੂੰਹਦ ਤੋਂ ਬਾਇਓਫਿਉਲ ਬਣਾਉਣ ਦਾ ਟੀਚਾ, ਵਰਕਸ਼ਾਪ ਰਾਹੀਂ ਵਿਸ਼ੇਸ਼ ਗੱਲਬਾਤ

ਪੀਏਯੂ ਸਾਇੰਸ ਕਲੱਬ ਦੇ ਅਧੀਨ “ਲਿਗਨੋਸੈਲੂਲੋਸਿਕ ਰਹਿੰਦ-ਖੂੰਹਦ ਤੋਂ ਬਾਇਓਫਿਊਲ” ਵਿਸੇ ‘ਤੇ ਇੱਕ ਰੋਜ਼ਾ ਵਰਕਸ਼ਾਪ ਪੀਏਯੂ, ਲੁਧਿਆਣਾ ਦੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਆਯੋਜਿਤ ਕੀਤੀ ਗਈ।

Gurpreet Kaur Virk
Gurpreet Kaur Virk

ਪੀਏਯੂ ਸਾਇੰਸ ਕਲੱਬ ਦੇ ਅਧੀਨ “ਲਿਗਨੋਸੈਲੂਲੋਸਿਕ ਰਹਿੰਦ-ਖੂੰਹਦ ਤੋਂ ਬਾਇਓਫਿਊਲ” ਵਿਸੇ ‘ਤੇ ਇੱਕ ਰੋਜ਼ਾ ਵਰਕਸ਼ਾਪ ਪੀਏਯੂ, ਲੁਧਿਆਣਾ ਦੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਆਯੋਜਿਤ ਕੀਤੀ ਗਈ।

"ਲਿਗਨੋਸੈਲੂਲੋਸਿਕ ਵੇਸਟ ਤੋਂ ਬਾਇਓਫਿਊਲ" ਵਿਸ਼ੇ 'ਤੇ ਵਿਚਾਰ-ਵਟਾਂਦਰਾ

"ਲਿਗਨੋਸੈਲੂਲੋਸਿਕ ਵੇਸਟ ਤੋਂ ਬਾਇਓਫਿਊਲ" ਵਿਸ਼ੇ 'ਤੇ ਵਿਚਾਰ-ਵਟਾਂਦਰਾ

ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਵਿਖੇ “ਲਿਗਨੋਸੈਲੂਲੋਸਿਕ ਰਹਿੰਦ-ਖੂੰਹਦ ਤੋਂ ਬਾਇਓਫਿਊਲ” ਵਿਸ਼ੇ ‘ਤੇ ਵਿਚਾਰ ਚਰਚਾ ਲਈ ਇੱਕ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੀਏਯੂ ਦੇ ਮਾਨਯੋਗ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਆਓ ਜਾਣਦੇ ਹਾਂ ਵਰਕਸ਼ਾਪ ਦੌਰਾਨ ਕਿਹੜੇ-ਕਿਹੜੇ ਵਿਸ਼ੇ ਵਿਚਾਰੇ ਗਏ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾ. ਐਸ.ਐਸ. ਗੋਸਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਹਾਜ਼ਰੀਨ ਨੂੰ ਵਿਭਾਗ ਦੀਆਂ ਚੱਲ ਰਹੀਆਂ ਗਤੀਵਿਧੀਆਂ, ਜਿਸ ਵਿੱਚ ਬਾਇਓਫਰਟੀਲਾਈਜ਼ਰ ਉਤਪਾਦਨ ਅਤੇ ਇਸਦਾ ਪ੍ਰਸਿੱਧੀਕਰਨ, ਖੁੰਬਾਂ ਦੇ ਉਤਪਾਦਨ ਲਈ ਲਿਗਨੋਸੈਲੂਲੋਸਿਕ ਰਹਿੰਦ-ਖੂੰਹਦ ਦੀ ਖਾਦ ਬਣਾਉਣਾ ਅਤੇ ਖੇਤੀਬਾੜੀ ਉਤਪਾਦਾਂ ਦੇ ਮੁੱਲ ਵਾਧੇ ਲਈ ਉਪਲਬਧ ਤਕਨੀਕਾਂ ਬਾਰੇ ਚਾਨਣਾ ਪਾਇਆ।

ਡਾ. ਸੰਦੀਪ ਬੈਂਸ, ਡੀਨ ਪੀਜੀਐਸ ਨੇ ਵੀ ਇਸ ਮੌਕੇ ’ਤੇ ਹਾਜਰੀ ਲਗਵਾਈ ਅਤੇ ਰਸਮੀ ਸਵਾਗਤ ਕੀਤਾ ਅਤੇ ਦੋ ਸੱਦੇ ਗਏ ਪਤਵੰਤਿਆਂ ਡਾ. ਅਨੁਜ ਕੇ ਚੰਦੇਲ, ਪ੍ਰੋਫੈਸਰ, ਸਾਓ ਪੌਲੋ ਯੂਨੀਵਰਸਿਟੀ, ਬ੍ਰਾਜੀਲ ਅਤੇ ਡਾ. ਸਚਿਨ ਕੁਮਾਰ, ਡਿਪਟੀ ਡਾਇਰੈਕਟਰ, ਸਰਦਾਰ ਸਵਰਨ ਸਿੰਘ ਨੈਸਨਲ ਇੰਸਟੀਚਿਊਟ ਆਫ ਬਾਇਓ-ਊਰਜਾ, ਕਪੂਰਥਲਾ ਨਾਲ ਜਾਣ-ਪਛਾਣ ਕਰਵਾਈ।

ਬੁਲਾਏ ਗਏ ਬੁਲਾਰਿਆਂ ਦੇ ਨਾਲ ਐਸਐਸਐਸ ਨੈਸਨਲ ਇੰਸਟੀਚਿਊਟ ਆਫ ਬਾਇਓ-ਐਨਰਜੀ ਤੋਂ ਇੱਕ ਨੌਜਵਾਨ ਵਿਦਵਾਨ ਡਾ. ਮੀਨੂ ਹੰਸ ਵੀ ਸਨ। ਡਾ. ਜੀ.ਐਸ. ਕੋਚਰ, ਮੁਖੀ, ਮਾਈਕ੍ਰੋਬਾਇਓਲੋਜੀ ਵਿਭਾਗ ਨੇ ਵਰਕਸਾਪ ਦੇ ਵਿਸੇ ’ਤੇ ਇੱਕ ਸੰਖੇਪ ਪਿਛੋਕੜ ਪੇਸ ਕੀਤਾ ਅਤੇ ਊਰਜਾ ਸੰਕਟ ਦੇ ਮੌਜੂਦਾ ਦਿ੍ਰਸ ਵਿੱਚ ਬਾਇਓਫਿਊਲ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਪਹਿਲੇ ਤਕਨੀਕੀ ਸੈਸਨ ਵਿੱਚ ਡਾ. ਚੰਦੇਲ ਨੇ ’ਲਿਗਨਿਨ ਨੂੰ ਨਵਿਆਉਣਯੋਗ ਬਾਲਣ ਅਤੇ ਰਸਾਇਣ ਵਿੱਚ ਤਬਦੀਲ ਕਰਨਾ- ਕਲਾ ਦੀ ਹਾਲਤ’ ਅਤੇ ਡਾ. ਕੁਮਾਰ ਨੇ ’ਲਿਗਨੋਸੈਲੂਲੋਸਿਕ ਵਾਲੀ ਬਾਇਓਰਿਫਾਇਨਰੀ ਤੋਂ ਜੈਵਿਕ ਬਾਲਣ ਅਤੇ ਜੈਵਿਕ ਰਸਾਇਣ ਬਣਾਉਣਾ’ ਉੱਤੇ ਚਰਚਾ ਕੀਤੀ।

ਦੋਵੇਂ ਯੂ.ਜੀ. ਅਤੇ ਪੀ.ਜੀ. ਵਿਦਿਆਰਥੀਆਂ, ਫੈਕਲਟੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਵਰਕਸਾਪ ਵਿੱਚ ਭਾਗ ਲਿਆ ਅਤੇ ਲਿਗਨੋਸੈਲੂਲੋਸਿਕ ਬਾਇਓਫਿਊਲ ਦੇ ਖੇਤਰ ਵਿੱਚ ਮੌਜੂਦਾ ਵਿਕਾਸ ਬਾਰੇ ਆਪਣੇ ਆਪ ਨੂੰ ਅਪਡੇਟ ਕਰਨ ਦਾ ਮੌਕਾ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ਖੇਤੀ ਲਾਗਤਾਂ ਘਟਾਉਣ ਲਈ ਕਿਸਾਨ ਆਪਣਾ ਬੀਜ ਖੁਦ ਤਿਆਰ ਕਰਨ: ਪੀ.ਏ.ਯੂ

ਮੁੱਖ ਮਹਿਮਾਨ ਡਾ. ਸਤਿਬੀਰ ਸਿੰਘ ਗੋਸਲ ਨੇ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਡਾ. ਰਿਚਾ ਅਰੋੜਾ, ਮਾਈਕ੍ਰੋਬਾਇਓਲੋਜਿਸਟ ਦੁਆਰਾ ਧੰਨਵਾਦ ਕੀਤਾ ਗਿਆ। ਡਾ. ਸ਼ਮੀ ਕਪੂਰ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨੇਟੀਜ਼ ਨੇ ਮਾਈਕ੍ਰੋਬਾਇਆਲੋਜੀ ਵਿਭਾਗ ਨੂੰ ਇਹ ਵਰਕਸ਼ਾਪ ਆਯੋਜਿਤ ਕਰਨ ਤੇ ਨਿੱਘੀ ਵਧਾਈ ਦਿੱਤੀ।

ਵਰਕਸਾਪ ਦੇ ਬਾਅਦ ਦੁਪਹਿਰ ਦੇ ਖਾਣੇ ਦੇ ਸੈਸਨ ਵਿੱਚ ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ ਦੇ ਡੀਨ ਕਮੇਟੀ ਰੂਮ ਵਿੱਚ ਇੱਕ ਇੰਟਰਐਕਟਿਵ ਸੈਸਨ ਵੀ ਆਯੋਜਿਤ ਕੀਤਾ ਗਿਆ। ਸੈਸਨ ਵਿੱਚ ਮਾਈਕ੍ਰੋਬਾਇਓਲੋਜੀ ਅਤੇ ਬਾਇਓਕੈਮਿਸਟਰੀ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀਆਂ ਅਤੇ ਆਈਆਈਐਮਆਰ, ਆਈਸੀਏਆਰ ਦੇ ਵਿਗਿਆਨੀਆਂ ਨੇ ਉਤਸਾਹ ਨਾਲ ਭਾਗ ਲਿਆ।

ਬੁਲਾਰਿਆਂ ਨੇ ਗੱਲਬਾਤ ਸੈਸਨ ਦੌਰਾਨ ਫੈਕਲਟੀ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਯੂਨੀਵਰਸਿਟੀ ਆਫ ਸਾਓ ਪੌਲੋ, ਬ੍ਰਾਜੀਲ, ਐਨਆਈਬੀਈ, ਕਪੂਰਥਲਾ ਅਤੇ ਪੀ.ਏ.ਯੂ. ਵਿਚਕਾਰ ਸੰਭਾਵੀ ਸਹਿਯੋਗ ਬਾਰੇ ਵੀ ਲਾਹੇਵੰਦ ਵਿਚਾਰ-ਵਟਾਂਦਰਾ ਹੋਇਆ। ਵਰਕਸਾਪ ਦੀ ਸਮਾਪਤੀ ਡਾ: ਜੀ.ਐਸ. ਕੋਚਰ, ਮੁਖੀ, ਮਾਈਕ੍ਰੋਬਾਇਓਲੋਜੀ ਵਿਭਾਗ ਪੀ.ਏ.ਯੂ. ਲੁਧਿਆਣਾ ਦੇ ਧੰਨਵਾਦ ਦੇ ਨਾਲ ਹੋਈ।

Summary in English: Targeting Biofuels from Lignocellulosic Waste, Special Talk through Workshop

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters