1. Home
  2. ਖਬਰਾਂ

ਸਰਕਾਰ ਦਾ ਵੱਡਾ ਐਲਾਨ, 10 ਹਜ਼ਾਰ ਅਹੁਦਿਆਂ `ਤੇ ਭਰਤੀ ਸ਼ੁਰੂ

ਸਰਕਾਰ ਨੇ ਇੱਕ ਵਾਰ ਫਿਰ ਆਪਣੇ ਦੇਸ਼ ਨੂੰ ਅੱਗੇ ਵਧਾਉਣ ਲਈ ਨਵੀਂ ਪਹਿਲ ਕੀਤੀ ਹੈ।

 Simranjeet Kaur
Simranjeet Kaur
ਸਰਕਾਰੀ ਨੌਕਰੀ

ਸਰਕਾਰੀ ਨੌਕਰੀ

ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਸਰਕਾਰ ਵੱਲੋਂ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਣ ਲਈ 10 ਹਜ਼ਾਰ ਅਹੁਦਿਆਂ `ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਜੇਕਰ ਤੁਸੀਂ ਵੀ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਇਨ੍ਹਾਂ ਅਸਾਮੀਆਂ ਲਈ ਆਪਣਾ ਰਜਿਸਟਰੇਸ਼ਨ ਕਰਾਓ।

ਇਨ੍ਹਾਂ ਭਰਤੀਆਂ ਦਾ ਵੇਰਵਾ: ਏਅਰਪੋਰਟ ਅਥਾਰਟੀ ਆਫ਼ ਇੰਡੀਆ ਲਈ 156, ਬੋਰਡਰ ਸਕਿਓਰਿਟੀ ਫੋਰਸ ਲਈ 1312, ਇੰਡੀਅਨ ਕੋਸਟ ਗਾਰਡ ਲਈ 300, ਖੁਦਮੁਖਤਿਆਰ ਸਰਕਾਰੀ ਵਿਭਾਗ ਰਾਜਸਥਾਨ ਲਈ 118, ਐਸ.ਬੀ.ਆਈ ਲਈ 5486, ਇਨਕਮ ਟੈਕਸ ਇੰਸਪੈਕਟਰ, ਕੇਂਦਰੀ ਉਦਯੋਗਿਕ ਸੁਰੱਖਿਆ ਬਲ ਲਈ 540 ਅਸਾਮੀਆਂ `ਤੇ ਭਰਤੀ ਕੀਤੀ ਜਾਏਗੀ।

ਸਟੇਟ ਬੈਂਕ ਆਫ਼ ਇੰਡੀਆ (State Bank of India)
ਸਟੇਟ ਬੈਂਕ ਆਫ਼ ਇੰਡੀਆ `ਚ ਕਲਰਕਾਂ ਦੀਆਂ ਕੁੱਲ 5008 ਅਸਾਮੀਆਂ ਕੱਢੀਆਂ ਗਈਆਂ ਹਨ।
● ਇਨ੍ਹਾਂ ਕਲਰਕਾਂ ਦੀ ਪੋਸਟਿੰਗ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ `ਚ ਕੀਤੀ ਜਾਵੇਗੀ।
● ਇਨ੍ਹਾਂ ਅਸਾਮੀਆਂ `ਤੇ ਅਪਲਾਈ ਕਰਨ ਦੀ ਆਖ਼ਰੀ ਮਿਤੀ 27 ਸਤੰਬਰ 2022 ਹੈ।
● ਇਸ ਅਹੁਦੇ ਲਈ 20 ਤੋਂ 28 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
● ਇਸ ਦੇ ਨਾਲ ਹੀ ਚੁਣੇ ਗਏ ਉਮੀਦਵਾਰਾਂ ਨੂੰ ਵੱਧ ਤੋਂ ਵੱਧ 47,920 ਰੁਪਏ ਤਨਖ਼ਾਹ ਦਿੱਤੀ ਜਾਵੇਗੀ।
● SBI ਕਲਰਕ 2022 ਲਈ ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਕੀਤੀ ਹੋਵੇ।
● ਜਨਰਲ, ਓ.ਬੀ.ਸੀ, ਈ.ਡਬਲਿਊ.ਐੱਸ. ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 750 ਰੁਪਏ ਅਤੇ ਅਨੁਸੂਚਿਤ ਜਾਤੀਆਂ ਲਈ ਮੁਫ਼ਤ ਹੈ।

ਖੁਦਮੁਖਤਿਆਰ ਸਰਕਾਰੀ ਵਿਭਾਗ ਰਾਜਸਥਾਨ (Autonomous Government Department Rajasthan)
● ਇਨ੍ਹਾਂ ਅਸਾਮੀਆਂ `ਤੇ ਅਪਲਾਈ ਕਰਨ ਦੀ ਆਖ਼ਰੀ ਮਿਤੀ 27 ਸਤੰਬਰ 2022 ਹੈ।
● ਉਮੀਦਵਾਰਾਂ ਦਾ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ।
● ਇਸ ਅਹੁਦੇ ਲਈ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
● ਸਹਾਇਕ ਇੰਜੀਨੀਅਰ (ਸਿਵਲ) ਲਈ ਮੈਟ੍ਰਿਕਸ ਪੱਧਰ-14 `ਤੇ 5400 ਰੁਪਏ ਦਿੱਤੇ ਜਾਣਗੇ।
● ਰੈਵੇਨਿਊ ਅਫਸਰ ਲਈ ਮੈਟ੍ਰਿਕਸ ਪੱਧਰ-12 `ਤੇ 4800 ਰੁਪਏ ਦਿੱਤੇ ਜਾਣਗੇ।
● ਕਾਰਜਕਾਰੀ ਅਧਿਕਾਰੀ ਲਈ ਮੈਟ੍ਰਿਕਸ ਪੱਧਰ-11 `ਤੇ 4200 ਰੁਪਏ ਦਿੱਤੇ ਜਾਣਗੇ।
● ਜਨਰਲ ਅਤੇ ਕ੍ਰੀਮੀਲੇਅਰ ਪੱਛੜੇ ਵਰਗ ਲਈ 350 ਅਰਜ਼ੀ ਫੀਸ, ਨਾਨ-ਕ੍ਰੀਮੀ ਪੱਛੜੇ ਵਰਗ ਲਈ 250 ਅਨੁਸੂਚਿਤ ਜਾਤੀਆਂ ਲਈ 150 ਰੁਪਏ ਹੈ।
● ਪ੍ਰਤੀਯੋਗੀ ਪ੍ਰੀਖਿਆ ਵਿੱਚ 120 ਅੰਕਾਂ ਦੀ ਪ੍ਰੀਖਿਆ ਹੋਵੇਗੀ, ਜਿਸ `ਚ ਜਨਰਲ ਨਾਲੇਜ ਅਤੇ ਜਨਰਲ ਸਾਇੰਸ 40 ਅੰਕ ਅਤੇ ਸਿਵਲ ਇੰਜੀਨੀਅਰਿੰਗ (ਡਿਗਰੀ) 80 ਅੰਕ ਦਾ ਟੈਸਟ ਰੱਖਿਆ ਜਾਵੇਗਾ।


ਕੇਂਦਰੀ ਉਦਯੋਗਿਕ ਸੁਰੱਖਿਆ ਬਲ (Central Industrial Security Force)
● ਇਨ੍ਹਾਂ ਅਸਾਮੀਆਂ `ਤੇ ਅਪਲਾਈ ਕਰਨ ਦੀ ਆਖ਼ਰੀ ਮਿਤੀ 25 ਅਕਤੂਬਰ 2022 ਹੈ।
● ਕੇਂਦਰੀ ਉਦਯੋਗਿਕ ਸੁਰੱਖਿਆ ਬਲ ਲਈ ਉਮੀਦਵਾਰ ਬਾਰਵੀਂ ਪਾਸ ਹੋਣੇ ਚਾਹੀਦੇ ਹਨ।
● ਇਸ ਅਹੁਦੇ ਲਈ 18-25 ਸਾਲ ਤੱਕ ਦੇ ਉਮੀਦਵਾਰ ਅਰਜ਼ੀ ਭਰ ਸਕਦੇ ਹਨ।
● ਉਮੀਦਵਾਰਾਂ ਨੂੰ ਇਸ ਅਰਜ਼ੀ ਲਈ 100 ਰੁਪਏ ਫੀਸ ਦੇਣੀ ਹੋਵੇਗੀ ਅਤੇ ਅਨੁਸੂਚਿਤ ਜਾਤੀਆਂ ਨੂੰ ਫੀਸ ਨਹੀਂ ਦੇਣੀ ਹੋਵੇਗੀ।
●ਉਮੀਦਵਾਰਾਂ ਦੀ ਚੋਣ: ਯੋਗ ਉਮੀਦਵਾਰਾਂ ਦੀ ਚੋਣ ਸਰੀਰਕ ਮਿਆਰੀ ਟੈਸਟ (PST), ਦਸਤਾਵੇਜ਼ੀਕਰਨ, OMR / CBT ਵਿੱਚ ਵਾਪਸੀ ਪ੍ਰੀਖਿਆ, ਹੁਨਰ ਦੀ ਪ੍ਰੀਖਿਆ ਅਤੇ ਮੈਡੀਕਲ ਟੈਸਟ ਦੇ ਅਧਾਰ `ਤੇ ਕੀਤੀ ਜਾਏਗੀ।

ਇਹ ਵੀ ਪੜ੍ਹੋਟੀਜੀਟੀ ਦੀਆਂ 90 ਅਸਾਮੀਆਂ ਲਈ ਭਰਤੀ, 3 ਅਕਤੂਬਰ ਤੱਕ ਅਪਲਾਈ ਕਰੋ

ਇੰਡੀਅਨ ਕੋਸਟ ਗਾਰਡ (Indian Coast Guard)
●ਇਸ ਅਰਜ਼ੀ ਲਈ ਅੰਤਿਮ ਮਿਤੀ 22 ਸਤੰਬਰ 2022 ਤੱਕ ਰੱਖੀ ਗਈ ਹੈ।
●ਦਸਵੀਂ ਅਤੇ ਬਾਰਵੀਂ ਪਾਸ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੈ
ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ 18 ਤੋਂ 22 ਸਾਲ ਤੱਕ ਹੋਣੀ ਚਾਹੀਦੀ ਹੈ।
●ਨਾਵਿਕ ਦੀਆਂ ਅਸਾਮੀਆਂ ਨੂੰ ਹਰ ਮਹੀਨੇ 21,700 ਰੁਪਏ ਤੇ ਮਕੈਨਿਕ ਦੇ ਅਹੁਦੇ ਲਈ 29,200 ਰੁਪਏ ਤਨਖਾਹ ਦਿੱਤੀ ਜਾਏਗੀ।
ਉਮੀਦਵਾਰਾਂ ਦੀ ਚੋਣ: ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਦੋ ਪ੍ਰੀਖਿਆਵਾਂ ਰਾਹੀਂ ਕੀਤੀ ਜਾਏਗੀ। ਜਿਸ `ਚ ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਟੈਸਟ ਸ਼ਾਮਿਲ ਹਨ।

ਬੋਰਡਰ ਸਕਿਓਰਿਟੀ ਫੋਰਸ (Border Security Force)
●ਇਸ ਅਰਜ਼ੀ ਲਈ ਅੰਤਿਮ ਮਿਤੀ 22 ਸਤੰਬਰ 2022 ਤੱਕ ਰੱਖੀ ਗਈ ਹੈ।
●ਇਸ ਅਹੁਦੇ ਲਈ 18-25 ਸਾਲ ਤੱਕ ਦੇ ਉਮੀਦਵਾਰ ਅਰਜ਼ੀ ਭਰ ਸਕਦੇ ਹਨ।
●ਹੇਡ ਕਾਂਸਟਬਲ (ਰੇਡਿਓ ਆਪਰੇਟਰ) ਦੇ ਅਹੁਦੇ ਲਈ ਉਮੀਦਵਾਰ ਦਾ ਦਸਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ 2 ਸਾਲ ਦਾ ਕਿਸੇ ਵੀ ਉਦਯੋਗਿਕ ਸਿਖਲਾਈ ਸੰਸਥਾ (ITI) ਵਿੱਚ ਡੇਟਾ ਐਂਟਰੀ ਆਪਰੇਟਰ ਦਾ ਅਨੁਭਵ ਹੋਣਾ ਚਾਹੀਦਾ ਹੈ।
●ਉਮੀਦਵਾਰਾਂ ਨੂੰ ਲੈਵਲ 4 ਦੇ ਅਧਾਰ `ਤੇ 25500-81100 ਰੂਪਏ ਅਤੇ ਹੱਥੀ ਤਨਖ਼ਾਹ 45,800 ਰੁਪਏ ਹੋਵੇਗੀ।
ਉਮੀਦਵਾਰਾਂ ਦੀ ਚੋਣ: ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਰਿਟਰਨ ਪ੍ਰੀਖਿਆ, ਮੈਡੀਕਲ ਟੈਸਟ, ਸਰੀਰਕ ਕੁਸ਼ਲਤਾ ਟੈਸਟ ਅਤੇ ਦਸਤਾਵੇਜ਼ ਤਸਦੀਕ ਦੇ ਅਧਾਰ `ਤੇ ਕੀਤੀ ਜਾਏਗੀ।

ਇਨਕਮ ਟੈਕਸ ਇੰਸਪੈਕਟਰ (Income Tax Inspector)
●ਇਨਕਮ ਟੈਕਸ ਇੰਸਪੈਕਟਰ ਲਈ 18 ਤੋਂ 30 ਸਾਲ ਅਤੇ ਟੈਕਸ ਸਹਾਇਕ ਲਈ 18 ਤੋਂ 27 ਸਾਲ ਦੀ ਉਮਰ ਨਿਸ਼ਚਿਤ ਕੀਤੀ ਗਈ ਹੈ।
●ਸਰਕਾਰ ਵੱਲੋਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 16 ਸਤੰਬਰ 2022 ਸ਼ਾਮ 5.00 ਵਜੇ ਤੱਕ ਲਾਗੂ ਕੀਤੀ ਗਈ ਹੈ।
●ਇਨ੍ਹਾਂ ਅਸਾਮੀਆਂ ਨੂੰ ਔਫਲਾਈਨ ਮੋਡ ਵਿੱਚ ਭਰਿਆ ਜਾਏਗਾ।
ਇਨਕਮ ਟੈਕਸ ਇੰਸਪੈਕਟਰ ਅਤੇ ਟੈਕਸ ਸਹਾਇਕ ਦੀ ਭਰਤੀ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕੀਤੀ ਹੋਵੇ। ਇਸਦੇ ਨਾਲ ਹੀ ਉਨ੍ਹਾਂ ਦੀ ਟਾਈਪਿੰਗ ਸਪੀਡ ਵੀ ਤੇਜ਼ ਹੋਣੀ ਜਰੂਰੀ ਹੈ।
●ਇਨਕਮ ਟੈਕਸ ਇੰਸਪੈਕਟਰ ਲਈ 9300-34800 ਰੁਪਏ ਅਤੇ ਟੈਕਸ ਸਹਾਇਕ ਲਈ 5200-20200 ਰੁਪਏ ਤੱਕ ਤਨਖਾਹ ਮਿਲ ਸਕਦੀ ਹੈ।

ਏਅਰਪੋਰਟ ਅਥੌਰਿਟੀ ਆਫ ਇੰਡੀਆ (Airport Authority of India)
●ਇਨ੍ਹਾਂ ਅਸਾਮੀਆਂ `ਤੇ ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਸਤੰਬਰ 2022 ਹੈ।
●ਹੋਰ ਪਛੜੀਆਂ ਜਾਤਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਜਾਤੀ, ਔਰਤਾਂ ਨੂੰ ਅਰਜ਼ੀ ਲਈ ਕੋਈ ਫੀਸ ਨਹੀਂ ਦੇਣੀ ਹੋਵੇਗੀ।
●ਇਸ ਅਹੁਦੇ ਲਈ 18 ਤੋਂ 30 ਸਾਲ ਦੀ ਉਮਰ ਨਿਸ਼ਚਿਤ ਕੀਤੀ ਗਈ ਹੈ।
●ਜੂਨੀਅਰ ਅਸਿਸਟੈਂਟ (ਫਾਇਰ ਸਰਵਿਸ) ਨੂੰ 31000-92000 ਰੁਪਏ, ਜੂਨੀਅਰ ਅਸਿਸਟੈਂਟ (ਆਫਿਸ) ਨੂੰ 31000-92000 ਰੁਪਏ, ਸੀਨੀਅਰ ਅਸਿਸਟੈਂਟ (ਅਕਾਉਂਟ) ਅਤੇ (ਆਫੀਸ਼ੀਅਲ ਲੈਵਲ) ਨੂੰ 36000-110000 ਰੁਪਏ ਤੱਕ ਤਨਖ਼ਾਹ ਮਿਲੇਗੀ।

Summary in English: The big announcement of the government is to start recruitment for 10 thousand posts

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters