1. Home
  2. ਖਬਰਾਂ

ਦਸਵੀਂ ਅਤੇ ਬਾਰਵੀਂ ਪਾਸ ਵਿਦਿਆਰਥੀਆਂ ਲਈ ਬੰਪਰ ਭਰਤੀ

ਸਰਕਾਰ ਵੱਲੋਂ ਭਾਰਤੀ ਕੋਸਟ ਗਾਰਡ ਅਤੇ ਮਕੈਨਿਕ ਅਸਾਮੀਆਂ ਲਈ ਭਰਤੀ ਸ਼ੁਰੂ ਕਰ ਦਿੱਤੀ ਹੈ। ਜਿਸ `ਚ ਵਧੀਆ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਹੈ।

 Simranjeet Kaur
Simranjeet Kaur

ਨੌਜਵਾਨੋਂ ਜੇਕਰ ਤੁਸੀ ਵੀ ਕਿਸੇ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਸੁਨਹਿਰਾ ਮੌਕਾ ਤੁਹਾਡੀ ਜ਼ਿੰਦਗੀ ਨੂੰ ਇੱਕ ਨਵੀ ਦਿਸ਼ਾ ਦੇ ਸਕਦਾ ਹੈ। ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਜਲਦੀ `ਤੋਂ ਜਲਦੀ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕਣ।  

ਸਰਕਾਰੀ ਨੌਕਰੀ ਦੇ ਸੁਪਨੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਦਸਵੀਂ ਅਤੇ ਬਾਰਵੀਂ ਪਾਸ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੈ। ਜੀ ਹਾਂ, ਸਰਕਾਰ ਨੇ ਇਨ੍ਹਾਂ ਨੌਜਵਾਨਾਂ ਦੇ ਭਵਿੱਖ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਭਾਰਤੀ ਕੋਸਟ ਗਾਰਡ ਵਰਗੀ ਸਰਕਾਰੀ ਨੌਕਰੀਆਂ ਕੱਢੀਆਂ ਹਨ। ਇਸ ਅਰਜ਼ੀ ਲਈ ਅੰਤਿਮ ਮਿਤੀ 22 ਸਤੰਬਰ 2022 ਤੱਕ ਰੱਖੀ ਗਈ ਹੈ।

ਇੰਡੀਅਨ ਕੋਸਟ ਗਾਰਡ ਦੀਆਂ ਕੁੱਲ 322 ਅਸਾਮੀਆਂ:  

● ਨਾਵਿਕ (ਜਨਰਲ ਡਿਊਟੀ) ਲਈ 225 ਅਸਾਮੀਆਂ

● ਨਾਵਿਕ (ਘਰੇਲੂ ਸ਼ਾਖਾ) ਲਈ 40 ਅਸਾਮੀਆਂ

● ਮਕੈਨੀਕਲ (ਮਕੈਨਿਕ) ਲਈ 16 ਅਸਾਮੀਆਂ

● ਮਕੈਨੀਕਲ (ਇਲੈਕਟ੍ਰੀਕਲ) ਲਈ 10 ਅਸਾਮੀਆਂ

● ਮਕੈਨਿਕ (ਇਲੈਕਟ੍ਰੋਨਿਕਸ) ਲਈ 09 ਅਸਾਮੀਆਂ

ਯੋਗਤਾ:

● ਭਾਰਤੀ ਕੋਸਟ ਗਾਰਡ ਨਾਵਿਕ ਦੀਆਂ ਅਸਾਮੀਆਂ ਲਈ ਉਮੀਦਵਾਰ ਦਾ 10ਵੀਂ ਅਤੇ 12ਵੀਂ ਪਾਸ ਹੋਣਾ ਲਾਜ਼ਮੀ ਹੈ।

● ਮਕੈਨਿਕ ਦੇ ਅਹੁਦੇ ਲਈ ਉਮੀਦਵਾਰ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਸਦੇ ਨਾਲ ਹੀ ਉਮੀਦਵਾਰਾਂ ਕੋਲ ਸਬੰਧਤ ਵਿਸ਼ੇ ਵਿੱਚ ਡਿਪਲੋਮਾ ਡਿਗਰੀ ਹੋਣੀ ਚਾਹੀਦਾ ਹੈ।

ਇਹ ਵੀ ਪੜ੍ਹੋਪ੍ਰਸਾਰ ਭਾਰਤੀ 'ਚ ਇਨ੍ਹਾਂ ਅਸਾਮੀਆਂ 'ਤੇ ਭਰਤੀ ਸ਼ੁਰੂ, 30 ਸਤੰਬਰ ਤੋਂ ਪਹਿਲਾਂ ਕਰੋ ਅਪਲਾਈ

ਅਰਜ਼ੀ ਕਿਵੇਂ ਭਰੀਏ

● ਇਸ ਨੌਕਰੀ ਦੀ ਪੂਰੀ ਜਾਣਕਾਰੀ ਲਈ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।     

● ਯੋਗ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ https://joinindiancoastguard.cdac.in/cgept/ `ਤੇ ਜਾ ਕੇ ਆਪਣੀ ਅਰਜ਼ੀ ਲਈ ਰਜਿਸਟਰੇਸ਼ਨ ਕਰਾਉਣਾ ਹੋਵੇਗਾ।

ਉਮਰ: 

ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ 18 ਤੋਂ 22 ਸਾਲ ਤੱਕ ਹੋਣੀ ਚਾਹੀਦੀ ਹੈ।

ਉਮੀਦਵਾਰਾਂ ਦੀ ਚੋਣ:

ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਦੋ ਪ੍ਰੀਖਿਆਵਾਂ ਰਾਹੀਂ ਕੀਤੀ ਜਾਏਗੀ। ਜਿਸ `ਚ ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਟੈਸਟ ਸ਼ਾਮਿਲ ਹਨ।

ਤਨਖਾਹ:  

● ਨਾਵਿਕ ਦੀਆਂ ਅਸਾਮੀਆਂ ਨੂੰ ਹਰ ਮਹੀਨੇ 21,700 ਰੁਪਏ ਤਨਖਾਹ ਦਿੱਤੀ ਜਾਏਗੀ। 

● ਮਕੈਨਿਕ ਦੇ ਅਹੁਦੇ ਲਈ ਹਰ ਮਹੀਨੇ 29,200 ਰੁਪਏ ਤਨਖਾਹ ਦਿੱਤੀ ਜਾਏਗੀ।

Summary in English: Bumper recruitment for tenth and twelfth pass students

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters