1. Home
  2. ਖਬਰਾਂ

PAU Flower Show: ਦੋ ਰੋਜ਼ਾ ਗੁਲਦਾਉਦੀ ਸ਼ੋਅ ਦੀ ਸਮਾਪਤੀ, ਫੁੱਲਾਂ ਦੇ ਸੌਕੀਨਾਂ ਵੱਲੋਂ ਭਰਵਾਂ ਹੁਲਾਰਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਮਾਪਤ ਹੋਏ ਦੋ ਰੋਜਾ ਗੁਲਦਾਉਦੀ ਸ਼ੋਅ ਦੌਰਾਨ ਰੰਗ-ਬਿਰੰਗੀ ਗੁਲਦਾਉਦੀ ਦੇ ਮਨਮੋਹਕ ਦ੍ਰਿਸ਼ ਨੇ ਦਰਸਕਾਂ ਦਾ ਮਨ ਮੋਹ ਲਿਆ।

Gurpreet Kaur Virk
Gurpreet Kaur Virk

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਮਾਪਤ ਹੋਏ ਦੋ ਰੋਜਾ ਗੁਲਦਾਉਦੀ ਸ਼ੋਅ ਦੌਰਾਨ ਰੰਗ-ਬਿਰੰਗੀ ਗੁਲਦਾਉਦੀ ਦੇ ਮਨਮੋਹਕ ਦ੍ਰਿਸ਼ ਨੇ ਦਰਸਕਾਂ ਦਾ ਮਨ ਮੋਹ ਲਿਆ।

ਗੁਲਦਾਉਦੀ ਸ਼ੋਅ 'ਚ ਫੁੱਲਾਂ ਦੇ ਸੌਕੀਨਾਂ ਵੱਲੋਂ ਭਰਵਾਂ ਹੁਲਾਰਾ

ਗੁਲਦਾਉਦੀ ਸ਼ੋਅ 'ਚ ਫੁੱਲਾਂ ਦੇ ਸੌਕੀਨਾਂ ਵੱਲੋਂ ਭਰਵਾਂ ਹੁਲਾਰਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਵਿਖੇ ਬੁਧਵਾਰ ਨੂੰ ਦੋ ਰੋਜਾ ਗੁਲਦਾਉਦੀ ਸ਼ੋਅ ਦਾ ਸਮਾਪਤ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਆਖ਼ਿਰੀ ਦਿਨ ਗੁਲਦਾਉਦੀ ਸ਼ੋਅ ਦਾ ਆਨੰਦ ਮਾਨਣ ਪਹੁੰਚੇ ਫੁੱਲਾਂ ਦੇ ਸੌਕੀਨਾਂ ਦਾ ਰੰਗ-ਬਿਰੰਗੀ ਗੁਲਦਾਉਦੀ ਦੇ ਮਨਮੋਹ ਲਿਆ। ਇਹ ਸੋਅ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਸੀ।

ਗੁਲਦਾਉਦੀ ਸ਼ੋਅ 'ਚ ਫੁੱਲਾਂ ਦੇ ਸੌਕੀਨਾਂ ਵੱਲੋਂ ਭਰਵਾਂ ਹੁਲਾਰਾ

ਗੁਲਦਾਉਦੀ ਸ਼ੋਅ 'ਚ ਫੁੱਲਾਂ ਦੇ ਸੌਕੀਨਾਂ ਵੱਲੋਂ ਭਰਵਾਂ ਹੁਲਾਰਾ

12 ਵਰਗਾਂ ਵਿੱਚ ਗੁਲਦਾਉਦੀ ਦੇ 3,000 ਤੋਂ ਵੱਧ ਗਮਲਿਆਂ ਦੀ ਪ੍ਰਦਰਸਨੀ ਨੂੰ ਫੁੱਲਾਂ ਦੇ ਪ੍ਰੇਮੀਆਂ ਅਤੇ ਉਤਪਾਦਕਾਂ, ਸੌਕੀਨਾਂ, ਵਿਦਿਅਕ ਸੰਸਥਾਵਾਂ ਆਦਿ ਤੋਂ ਬੇਮਿਸਾਲ ਹੁੰਗਾਰਾ ਮਿਲਿਆ। ਇਸ ਸ਼ੋਅ ਨੂੰ ਪੀ.ਏ.ਯੂ. (PAU) ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਨਾਲ-ਨਾਲ ਅਸਟੇਟ ਆਰਗੇਨਾਈਜੇਸਨ ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ. ਮਨਦੀਪ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।

ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸੋਕ ਕੁਮਾਰ ਨੇ ਇਸ ਮੌਕੇ ਕਿਹਾ ਕਿ ਗੁਲਦਾਉਦੀ ਕੁਦਰਤ ਅਤੇ ਮਨੁੱਖ ਵਿਚਕਾਰ ਸੁੰਦਰਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਇਹ ਫੁੱਲ ਸੁੰਦਰਤਾ, ਨਿਮਰਤਾ ਅਤੇ ਉਮੀਦ ਦੇ ਪ੍ਰਤੀਕ ਹਨ। ਉਨ੍ਹਾਂ ਇਸ ਸ਼ੋਅ ਪਿੱਛੇ ਕਾਰਜਸ਼ੀਲ ਵਿਗਿਆਨੀਆਂ ਦੇ ਨਾਲ-ਨਾਲ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਵਧਾਈ ਦਿੰਦਿਆਂ ਜੇਤੂਆਂ ਨੂੰ ਇਨਾਮ ਵੰਡੇ।

ਇਹ ਵੀ ਪੜ੍ਹੋ: ਪੀਏਯੂ ਦੇ ਵਿਦਿਆਰਥੀਆਂ ਵੱਲੋਂ ਖੇਤੀ ਮਾਡਲਾਂ ਦੀ ਸ਼ਾਨਦਾਰ ਪ੍ਰਦਰਸ਼ਨੀ, ਕੁੱਲ 18 ਮਾਡਲ ਸ਼ਾਮਲ

ਗੁਲਦਾਉਦੀ ਸ਼ੋਅ 'ਚ ਫੁੱਲਾਂ ਦੇ ਸੌਕੀਨਾਂ ਵੱਲੋਂ ਭਰਵਾਂ ਹੁਲਾਰਾ

ਗੁਲਦਾਉਦੀ ਸ਼ੋਅ 'ਚ ਫੁੱਲਾਂ ਦੇ ਸੌਕੀਨਾਂ ਵੱਲੋਂ ਭਰਵਾਂ ਹੁਲਾਰਾ

ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਇਹ ਸੋਅ ਤਿੰਨ ਸਾਲਾਂ ਦੇ ਵਕਫੇ ਤੋਂ ਬਾਅਦ ਆਯੋਜਿਤ ਕੀਤਾ ਗਿਆ ਹੈ, ਫਿਰ ਵੀ ਇਸ ਨੂੰ ਸਹਿਰ ਵਾਸੀਆਂ, ਸਕੂਲਾਂ ਅਤੇ ਕਾਲਜਾਂ, ਨਰਸਰੀਆਂ ਅਤੇ ਫੁੱਲਾਂ ਦੇ ਸੌਕੀਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਨੇ ਫੁੱਲ ਪ੍ਰੇਮੀਆਂ ਨੂੰ ਫਰਵਰੀ 2023 ਲਈ ਹੋਣ ਵਾਲੇ ਸਾਲਾਨਾ ਫਲਾਵਰ ਸੋਅ ਵਿੱਚ ਪੂਰੇ ਉਤਸਾਹ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ।

ਇਸ ਸ਼ੋਅ ਦੌਰਾਨ ਵੱਖ-ਵੱਖ ਵਰਗਾਂ ਵਿੱਚ ਹੋਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ। ਇਨਕਰਵਡ ਵਰਗ ਵਿੱਚ ਲੁਧਿਆਣਾ ਦੇ ਤਰਨੀ ਬੈਕਟਰ, ਡੀ.ਏ.ਵੀ. ਪਬਲਿਕ ਸਕੂਲ, ਬੀਆਰਐਸ ਨਗਰ, ਲੁਧਿਆਣਾ ਦੀ ਅਨੂ ਦੱਤਾ; ਅਤੇ ਲੁਧਿਆਣਾ ਦੇ ਡਾ. ਸੀਰਤ ਸਿੰਘ ਸੇਖੋਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਡੀ.ਏ.ਵੀ. ਪਬਲਿਕ ਸਕੂਲ ਬੀਆਰਐਸ ਨਗਰ ਲੁਧਿਆਣਾ ਦੇ ਪ੍ਰੇਮਚੰਦ, ਲੁਧਿਆਣਾ ਦੇ ਅਨੂ ਬੈਕਟਰ ਅਤੇ ਜੋਗਜੀਤ ਸਿੰਘ ਸੇਖੋਂ ਨੇ ਇਸ ਵਰਗ ਵਿੱਚ ਪਹਿਲੇ ਤਿੰਨ ਇਨਾਮ ਹਾਸਲ ਕੀਤੇ।

ਇਹ ਵੀ ਪੜ੍ਹੋ: ਖੇਤੀ ਇੰਜਨੀਅਰਿੰਗ ਕਾਲਜ ਵਿੱਚ ਪਲਾਂਟ ਫੈਕਟਰੀ ਦੀ ਸ਼ੁਰੂਆਤ, ਪੀ.ਏ.ਯੂ. ਦੇ ਵਾਈਸ ਚਾਂਸਲਰ ਵੱਲੋਂ ਉਦਘਾਟਨ

ਰਿਫਲੈਕਸ ਵਰਗ ਵਿੱਚ ਲੁਧਿਆਣਾ ਦੇ ਜੋਗਜੀਤ ਸਿੰਘ ਸੇਖੋਂ ਅਤੇ ਆਦੇਸ ਕੰਵਰ ਸੇਖੋਂ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਜਦੋਂਕਿ, ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ ਦੇ ਹਰੀ ਪ੍ਰਸਾਦ ਅਤੇ ਪੂਜਾ ਸਿੰਘ ਨੇ ਤੀਜਾ ਇਨਾਮ ਜਿੱਤਿਆ।

ਮੱਕੜੀ ਵਰਗ ਵਿੱਚ ਲੁਧਿਆਣਾ ਦੇ ਡਾ. ਸੀਰਤ ਸਿੰਘ ਸੇਖੋਂ, ਜਗਤੇਸ ਸਿੰਘ ਸੇਖੋਂ ਅਤੇ ਰਿਧੀ ਬੈਕਟਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ।

ਸਜਾਵਟੀ ਵਰਗ ਵਿੱਚ ਲੁਧਿਆਣਾ ਦੇ ਜਗਤੇਸ ਸਿੰਘ ਸੇਖੋਂ, ਦਿੱਲੀ ਪਬਲਿਕ ਸਕੂਲ ਲੁਧਿਆਣਾ ਦੇ ਮਿਨਾਕਸੀ ਮਿਨਹਾਸ ਅਤੇ ਸੁੰਦਰ ਲਾਲ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ।

ਬਟਨ ਵਰਗ ਵਿੱਚ ਆਦੇਸ ਕੰਵਰ ਸੇਖੋਂ, ਜੋਗਜੀਤ ਸਿੰਘ ਸੇਖੋਂ ਅਤੇ ਲੁਧਿਆਣਾ ਦੇ ਡਾ. ਸੀਰਤ ਸਿੰਘ ਸੇਖੋਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਹਾਸਲ ਕੀਤਾ।

ਸਿੰਗਲ/ਸੈਮੀ-ਡਬਲ ਵਰਗ ਵਿੱਚ ਲੁਧਿਆਣਾ ਦੇ ਮਹਿੰਦਰਪਾਲ ਸਿੰਘ; ਦਿੱਲੀ ਪਬਲਿਕ ਸਕੂਲ ਲੁਧਿਆਣਾ ਦੇ ਰਾਮ ਲਾਲ ਅਤੇ ਲੁਧਿਆਣਾ ਦੇ ਜੋਗਜੀਤ ਸਿੰਘ ਸੇਖੋਂ ਅਤੇ ਨੀਲਮ ਢਾਂਡਾ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ।

ਇਹ ਵੀ ਪੜ੍ਹੋ: ਪੀ.ਏ.ਯੂ. ਦੇ ਵਾਈਸ ਚਾਂਸਲਰ ਦਾ ਕਿਸਾਨਾਂ ਨੂੰ ਸੁਨੇਹਾ, ਕਿਸਾਨ ਵਾਤਾਵਰਨ ਪੱਖੀ ਖੇਤੀਬਾੜੀ ਨੂੰ ਦੇਣ ਤਰਜੀਹ

ਲੁਧਿਆਣਾ ਦੇ ਜਗਤੇਸ ਸਿੰਘ ਸੇਖੋਂ, ਦਿੱਲੀ ਪਬਲਿਕ ਸਕੂਲ ਲੁਧਿਆਣਾ ਦੇ ਰਾਮ ਲਾਲ ਅਤੇ ਲੁਧਿਆਣਾ ਦੇ ਨਿਸਾਨ ਬੈਕਟਰ ਨੇ ਸਪੂਨ ਵਰਗ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਐਨੀਮੋਨ ਵਰਗ ਵਿੱਚ ਦਿੱਲੀ ਪਬਲਿਕ ਸਕੂਲ, ਲੁਧਿਆਣਾ ਦੇ ਦਿਆ ਰਾਮ ਅਤੇ ਰਾਮ ਲਾਲ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਇਨਾਮ ਪ੍ਰਾਪਤ ਕੀਤਾ, ਜਦੋਂ ਕਿ ਲੁਧਿਆਣਾ ਦੇ ਡਾ. ਸੀਰਤ ਸਿੰਘ ਸੇਖੋਂ ਅਤੇ ਡੀਏਵੀ ਪਬਲਿਕ ਸਕੂਲ, ਬੀਆਰਐਸ ਨਗਰ, ਲੁਧਿਆਣਾ ਦੇ ਪ੍ਰੇਮ ਚੰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇੱਕ ਹੋਰ ਵਰਗ ਵਿੱਚ ਲੁਧਿਆਣਾ ਦੀ ਰਸ਼ਮੀ ਬੈਕਟਰ ਨੂੰ ਇਨਾਮ ਦਿੱਤਾ ਗਿਆ।

ਜਗਤੇਸ ਸਿੰਘ ਸੇਖੋਂ ਅਤੇ ਜੋਗਜੀਤ ਸਿੰਘ ਸੇਖੋਂ ਨੇ ਵਿਸੇਸ ਤੌਰ ’ਤੇ ਸਿਖਲਾਈ ਪ੍ਰਾਪਤ ਗੁਲਦਾਉਦੀ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਇਨਾਮ ਪ੍ਰਾਪਤ ਕੀਤਾ।

ਗਮਲਿਆਂ ਦੇ ਪ੍ਰਬੰਧ ਵਿੱਚ (5 ਫੁੱਟ), ਨਿਰਮਲਜੀਤ ਕੌਰ; ਮਹਿੰਦਰਪਾਲ ਸਿੰਘ ਅਤੇ ਚਰਨਦੀਪ ਸਿੰਘ ਲੁਧਿਆਣਾ; ਅਤੇ ਲੁਧਿਆਣਾ ਦੀ ਪਵਨੀਤ ਕੌਰ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ।

Summary in English: The end of the two-day Flower show, A full boost from the flower lovers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters