1. Home
  2. ਖਬਰਾਂ

ਗਰਮੀ ਦਾ ਕਹਿਰ ਜਾਰੀ! ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ!

ਇਸ ਸਮੇਂ ਦੇਸ਼ ਦੇ ਕਰੀਬ 15 ਸੂਬੇ ਲੂ ਅਤੇ ਅੱਤ ਦੀ ਗਰਮੀ ਦੀ ਲਪੇਟ 'ਚ ਹਨ। ਲੋਕਾਂ 'ਤੇ ਹੀ ਨਹੀਂ, ਸਗੋਂ ਫਸਲਾਂ 'ਤੇ ਵੀ ਗਰਮੀ ਦਾ ਭਾਰੀ ਅਸਰ ਦੇਖਣ ਨੂੰ ਮਿਲ ਰਿਹਾ ਹੈ।

Gurpreet Kaur Virk
Gurpreet Kaur Virk
ਗਰਮੀ ਕਾਰਣ ਫਸਲਾਂ ਨੂੰ ਭਾਰੀ ਨੁਕਸਾਨ

ਗਰਮੀ ਕਾਰਣ ਫਸਲਾਂ ਨੂੰ ਭਾਰੀ ਨੁਕਸਾਨ

ਬੇਸ਼ਕ ਪਿਛਲੇ ਦਿਨੀਂ ਮੀਂਹ ਕਾਰਨ ਮੌਸਮ ਵਿੱਚ ਬਦਲਾਵ ਦੇਖਣ ਨੂੰ ਮਿਲਿਆ ਸੀ, ਪਰ ਇੱਕ ਵਾਰ ਫਿਰ ਗਰਮੀ ਨੇ ਭਿਆਨਕ ਰੂਪ ਧਾਰ ਲਿਆ ਹੈ। ਦੱਸ ਦਈਏ ਕਿ ਇਸ ਵੇਲੇ ਪੰਜਾਬ ਸਣੇ 15 ਸੂਬੇ ਲੂ ਦੀ ਲਪੇਟ ਵਿੱਚ ਹਨ।

ਇਸ ਸਮੇਂ ਦੇਸ਼ ਦੇ ਕਰੀਬ 15 ਸੂਬੇ ਲੂ ਅਤੇ ਅੱਤ ਦੀ ਗਰਮੀ ਦੀ ਲਪੇਟ 'ਚ ਹਨ। ਲੋਕਾਂ 'ਤੇ ਹੀ ਨਹੀਂ, ਸਗੋਂ ਫਸਲਾਂ 'ਤੇ ਵੀ ਗਰਮੀ ਦਾ ਭਾਰੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵੱਧ ਰਹੇ ਤਾਪਮਾਨ ਅਤੇ ਤੇਜ਼ ਗਰਮੀ ਕਾਰਨ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ। ਇਸ ਸਾਲ ਗਰਮੀਆਂ ਦੀ ਆਮਦ ਸ਼ੁਰੂ ਹੋਣ ਕਾਰਨ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਹਿਲਾਂ ਗਰਮੀ ਕਾਰਨ ਕਣਕ ਦਾ ਝਾੜ ਪ੍ਰਭਾਵਿਤ ਹੁੰਦਾ ਸੀ ਅਤੇ ਹੁਣ ਗਰਮੀ ਨੇ ਉਗਾਈਆਂ ਫ਼ਸਲਾਂ ਨੂੰ ਬਰਬਾਦ ਕਰ ਦਿੱਤਾ ਹੈ।

ਯੂਪੀ, ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੇ ਨਿਰਾਸ਼ ਚਿਹਰੇ

ਇਸ ਦਾ ਅਸਰ ਯੂਪੀ, ਹਰਿਆਣਾ ਅਤੇ ਪੰਜਾਬ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਮੂੰਗੀ ਅਤੇ ਉੜਦ ਵਰਗੀਆਂ ਗਰਮੀਆਂ ਦੀਆਂ ਫ਼ਸਲਾਂ ਵੀ ਭਾਰੀ ਗਰਮੀ ਦੀ ਲਪੇਟ ਵਿੱਚ ਆ ਗਈਆਂ ਹਨ। ਭਾਰੀ ਗਰਮੀ ਦਾ ਅਸਰ ਮੌਸਮੀ ਸਬਜ਼ੀਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਗਰਮੀ ਕਾਰਨ ਬਰਬਾਦ ਹੋਈਆਂ ਫਸਲਾਂ ਨੂੰ ਦੇਖ ਕੇ ਕਿਸਾਨਾਂ ਦੇ ਚਿਹਰੇ ਉਦਾਸ ਹਨ। ਬੀਕਾਨੇਰ ਦੇ ਕਿਸਾਨ ਦਾ ਕਹਿਣਾ ਹੈ ਕਿ ਇਸ ਵਾਰ ਅੱਤ ਦੀ ਗਰਮੀ ਕਾਰਨ ਕਿਸਾਨ ਖੇਤ ਵਿੱਚ ਖੜ੍ਹੇ ਵੀ ਨਹੀਂ ਹੋ ਪਾ ਰਹੇ ਹਨ। ਗਰਮੀ ਕਾਰਨ ਪਸ਼ੂਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗਰਮੀ ਵਧੇਗੀ ਅਤੇ ਪਰੇਸ਼ਾਨੀ ਹੋਵੇਗੀ

ਖੋਜਕਰਤਾਵਾਂ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ 'ਚ ਗਰਮੀ ਹੋਰ ਵਧਣ ਵਾਲੀ ਹੈ। ਉਨ੍ਹਾਂ ਮੁਤਾਬਕ ਗਰਮੀ ਦੀਆਂ ਲਹਿਰਾਂ ਪਹਿਲਾਂ ਦੇ ਅੰਦਾਜ਼ੇ ਨਾਲੋਂ 10 ਗੁਣਾ ਵੱਧ ਫਸਲਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।

ਕੀ ਕਹਿੰਦੇ ਹਨ ਮੌਸਮ ਵਿਗਿਆਨੀ?

ਮੌਸਮ ਵਿਗਿਆਨੀ ਨੇ ਦੱਸਿਆ ਕਿ ਹਰ ਖੇਤਰ ਵਿੱਚ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਗਰਮੀ ਕਾਰਨ ਫ਼ਸਲਾਂ ਨੂੰ ਵੱਧ ਪਾਣੀ ਦੇਣਾ ਪੈਂਦਾ ਹੈ। ਜੇਕਰ ਫ਼ਸਲਾਂ ਨੂੰ ਸਮੇਂ ਸਿਰ ਪਾਣੀ ਨਾ ਦਿੱਤਾ ਗਿਆ ਤਾਂ ਉਤਪਾਦਨ ਵਿੱਚ ਭਾਰੀ ਕਮੀ ਆ ਸਕਦੀ ਹੈ। ਇਕ ਰਿਪੋਰਟ ਮੁਤਾਬਕ ਮੌਸਮ ਵਿਗਿਆਨੀ ਨੇ ਕਿਹਾ ਕਿ ਮਾਰਚ 'ਚ ਗਰਮੀ ਕਾਰਨ ਖੇਤੀ ਦੇ ਕੁੱਲ ਉਤਪਾਦਨ 'ਚ 5 ਤੋਂ 6 ਫੀਸਦੀ ਦਾ ਅਸਰ ਦੇਖਣ ਨੂੰ ਮਿਲਿਆ ਹੈ।

ਦਿੱਲੀ ਵਿੱਚ ਹੀਟਵੇਵ ਦੀ ਮੁੜ ਵਾਪਸੀ

ਦੱਸ ਦਈਏ ਕਿ ਪਿਛਲੇ ਹਫ਼ਤੇ ਤੂਫ਼ਾਨ ਅਤੇ ਮੀਂਹ ਕਾਰਨ ਦਿੱਲੀ-ਐਨਸੀਆਰ ਦੇ ਤਾਪਮਾਨ ਵਿੱਚ ਕਮੀ ਆਈ ਸੀ, ਪਰ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਗਰਮੀ ਵਧਣ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਆਪਣੇ ਤਾਜ਼ਾ ਅਪਡੇਟ 'ਚ ਕਿਹਾ ਹੈ ਕਿ ਦਿੱਲੀ 'ਚ ਇਕ ਵਾਰ ਫਿਰ ਤੋਂ ਹੀਟਵੇਵ ਦਾ ਦੌਰ ਜਾਰੀ ਰਹੇਗਾ, ਜਿਸ ਨਾਲ ਤਾਪਮਾਨ 'ਚ ਵਾਧਾ ਹੋਵੇਗਾ। ਆਈਐੱਮਡੀ ਦੇ ਵਿਗਿਆਨੀ ਕਿਹਾ ਕਿ ਫਿਲਹਾਲ ਦਿੱਲੀ ਵਿੱਚ ਚੱਲ ਰਹੀਆਂ ਹਵਾਵਾਂ ਕਾਰਨ ਰਾਹਤ ਹੈ, ਪਰ 11 ਤੋਂ 13 ਮਈ ਤੱਕ ਦਿੱਲੀ ਵਿੱਚ ਸਥਿਤੀ ਵਿੱਚ ਬਦਲਾਅ ਹੋਵੇਗਾ।

ਇਹ ਵੀ ਪੜ੍ਹੋ : ਸਮੇਂ ਤੋਂ ਪਹਿਲਾਂ ਮਾਨਸੂਨ ਦੇ ਸਕਦੈ ਦਸਤਕ! ਬੰਗਾਲ ਦੀ ਖਾੜੀ 'ਚ ਹਲਚਲ!

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈਐਮਡੀ ਨੇ ਕਿਹਾ ਸੀ ਕਿ ਮਾਨਸੂਨ 20 ਮਈ ਤੋਂ ਬਾਅਦ ਕੇਰਲ ਵਿੱਚ ਦਸਤਕ ਦੇਵੇਗਾ ਅਤੇ ਇਸ ਵਾਰ ਉੱਤਰ ਭਾਰਤ ਵਿੱਚ ਪ੍ਰੀ-ਮਾਨਸੂਨ ਦੇਖਣ ਨੂੰ ਮਿਲੇਗਾ। ਫਿਲਹਾਲ, ਜੋ ਹਾਲ ਇਸ ਵੇਲੇ ਨਜ਼ਰ ਆ ਰਹੇ ਹਨ, ਉਸ ਤੋਂ ਤਾਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਾਨਸੂਨ ਆਪਣੇ ਸਮੇਂ 'ਤੇ ਹੀ ਉੱਤਰ ਭਾਰਤ ਪੁੱਜੇਗਾ। ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਮਾਨਸੂਨ ਦੀ ਪਹਿਲੀ ਸ਼ੁਰੂਆਤ ਕੇਰਲ ਤੋਂ ਹੀ ਹੁੰਦੀ ਹੈ। ਪਿਛਲੇ ਅੰਕੜਿਆਂ ਅਨੁਸਾਰ ਮਾਨਸੂਨ ਸਾਲ ਦੀ ਪਹਿਲੀ ਜੂਨ ਦੇ ਆਸਪਾਸ ਦੇਖਿਆ ਗਿਆ ਸੀ।

Summary in English: The heatwave continues! Huge damage to crops of farmers of Punjab, Haryana and UP!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters