ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ, ਮੰਡੀਆਂ ਵਿੱਚ ਕਣਕ ਪਹੁੰਚਣੀ ਸ਼ੁਰੂ ਹੋ ਗਈ ਹੈ, ਪਰ ਕਈ ਕਿਸਾਨ ਹੁਣ ਵੀ ਵਾਢੀ ਦੀ ਤਿਆਰੀ ਕਰ ਰਹੇ ਨੇ, ਤਾਪਮਾਨ ਲਗਾਤਾਰ ਵਧ ਰਿਹਾ ਹੈ, ਇਸ ਦੌਰਾਨ ਬਿਜਲੀ ਵਿਭਾਗ ਨੇ ਕਿਸਾਨਾਂ ਦੇ ਲਈ ਅਲਰਟ ਦੇ ਨਾਲ ਕੁੱਝ ਗਾਈਡਲਾਈਨਾਂ ਜਾਰੀ ਕੀਤੀਆਂ ਜੇਕਰ ਤੁਸੀਂ ਇਸ 'ਤੇ ਨਹੀਂ ਧਿਆਨ ਦਿੱਤਾ ਮਿੰਟਾਂ ਵਿੱਚ ਤੁਹਾਡੀ 5 ਮਹੀਨੇ ਦੀ ਮਿਹਨਤ ਖ਼ਰਾਬ ਹੋ ਜਾਵੇਗੀ
ਬਿਜਲੀ ਵਿਭਾਗ ਦਾ ਅਲਰਟ
ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਂਸਪਲਾਂਟ ਦੇ ਨਾਲ ਫਸਲਾਂ ਨੂੰ ਅੱਗ ਲੱਗਣ ਦੀਆਂ ਹਰ ਸਾਲ ਸਾਹਮਣੇ ਆਉਂਦੀਆਂ ਨੇ ਇਸ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਿਸਾਨਾਂ ਨੂੰ ਗਾਈਡਲਾਈਨ ਜਾਰੀ ਕੀਤੀ ਹੈ ਕਿ ਕਿਸਾਨ ਟ੍ਰਾਂਸਫਾਰਮਰ ਦੇ ਆਲੇ ਦੁਆਲੇ ਦੀ ਇੱਕ ਮਰਲਾ ਕਣਕ ਪਹਿਲਾਂ ਹੀ ਕੱਟ ਲੈਣ। ਖੇਤ ਵਿੱਚ ਲੱਗੇ ਟ੍ਰਾਂਸਫਾਰਮਰ ਦੇ ਆਲੇ ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿਲਾ ਕੀਤਾ ਜਾਵੇ ਤਾਂ ਕਿ ਜੇਕਰ ਕੋਈ ਚੰਗਿਆੜੀ ਵੀ ਡਿਗ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ, ਇਸ ਤੋਂ ਇਲਾਵਾ ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਬਿਜਲੀ ਦੀਆਂ ਤਾਰਾਂ ਨੂੰ ਢਿੱਲੀ ਜਾਂ ਹੇਠਾਂ ਹੋਣ ਤੇ ਕਿਤੇ ਵੀ ਅੱਗ ਲੱਗਣ ਬਿਜਲੀ ਸਪਾਰਕਿੰਗ ਦੀ ਸੂਚਨਾ ਪੰਜਾਬ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ ਗਏ ਨੰਬਰਾਂ ਤੇ ਦੇ ਸਕਦੇ ਹਨ
ਇਨ੍ਹਾਂ ਨੰਬਰਾਂ 'ਤੇ ਕਰੋ ਕਾਲ
ਇਸ ਬਾਰੇ ਡੀ ਆਈ ਪੀ ਐੱਸ ਗਰੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਕਿਧਰੇ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਜਾਂ ਥੱਲੇ ਹੋਣ ਤਾਂ ਕਿਧਰੇ ਵੀ ਅੱਗ ਲੱਗਣ ਜਾਂ ਬਿਜਲੀ ਦੀ ਸਪਾਰਕਿੰਗ ਸਬੰਧੀ ਸੂਚਨਾ ਤੁਰੰਤ ਨਜ਼ਦੀਕ ਉੱਪ ਮੰਡਲ ਦਫ਼ਤਰ ਜਾਂ ਸ਼ਿਕਾਇਤ ਕਰਨ ਦੇ ਨਾਲ ਨਾਲ ਕੰਟਰੋਲ ਰੂਮ ਨੂੰ ਵੀ ਦੇਵੋ ਇਸ ਦੇ ਲਈ ਨੰਬਰ ਵੀ ਜਾਰੀ ਕੀਤੇ ਗਏ ਹਾਂ
ਇਹ ਨੰਬਰ ਹਨ 96461-06835/96461-06836. ਇਸ ਤੋਂ ਇਲਾਵਾ ਵ੍ਹੱਟਸਐਪ ਨੰਬਰ 96461-06835 ਉੱਤੇ ਵੀ ਬਿਜਲੀ ਦੀਆਂ ਢਿੱਲੀਆਂ ਤਾਰਾਂ ਚ ਅੱਗ ਲੱਗਣ ਦੀਆਂ ਸਪਾਰਕਿੰਗ ਦੀ ਤਸਵੀਰਾਂ ਸਣੇ ਲੋਕੇਸ਼ਨ ਪਾ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਭੇਜਿਆ ਜਾ ਸਕਦਾ ਹੈ
ਤਾਂ ਕਿ ਜਲਦ ਤੋਂ ਜਲਦ ਇਸ ਦਾ ਨਿਪਟਾਰਾ ਕੀਤਾ ਜਾ ਸਕੇ ਉੱਥੇ ਹੀ ਉਨ੍ਹਾਂ ਨੇ ਰਾਤ ਵੇਲੇ ਕੰਬਾਈਨ ਦਾ ਇਸਤੇਮਾਲ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ
Summary in English: The power department has issued some guidelines for farmers with alerts