Partition 1947: ਵਿਦਿਆਰਥੀ ਭਲਾਈ ਨਿਰੇਦਸ਼ਾਲੇ ਵੱਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ `ਮੁਲਕ ਦੀ ਵੰਡ ਦੇ ਦੁਖਾਂਤ ਦਾ ਯਾਦਗਾਰ ਦਿਵਸ` ਮਨਾਇਆ। ਦਰਅਸਲ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਇਹ ਦਿਨ ਦੇਸ਼ ਦੀ ਵੰਡ ਤੋਂ ਪ੍ਰਭਾਵਿਤ ਲੋਕਾਂ ਦੇ ਦੁੱਖਾਂ ਨੂੰ ਯਾਦ ਕਰਨ ਲਈ ਨਿਸ਼ਚਿਤ ਕੀਤਾ ਸੀ।
The Tragedy of Partition: ਦੇਸ਼ ਦੀ ਵੰਡ ਦੇ ਦੁਖਾਂਤ ਨੂੰ ਯਾਦ ਕਰਨ ਲਈ ਵਿਦਿਆਰਥੀ ਭਲਾਈ ਨਿਰੇਦਸ਼ਾਲੇ ਨੇ ਸ਼ਿਲਾਘਯੋਗ ਉਪ੍ਰਾਕਲਾ ਕੀਤਾ। ਇਸ ਮੌਕੇ ਵੈਟਨਰੀ ਯੂਨੀਵਰਸਿਟੀ ਵੰਡ ਦੇ ਸਮੇਂ ਨੂੰ ਵਾਲੰਟੀਅਰਾਂ, ਵਿਦਿਆਰਥੀਆਂ, ਸਟਾਫ਼ ਅਤੇ ਅਧਿਆਪਕਾਂ ਦੁਆਰਾ ਡਿਜੀਟਲ ਤਸਵੀਰਾਂ ਦੀ ਪ੍ਰਦਰਸ਼ਨੀ ਦੇ ਰੂਪ ਵਿੱਚ ਯਾਦ ਕੀਤਾ ਗਿਆ, ਜਿਸ ਤੋਂ ਬਾਅਦ ਦੇਸ਼ ਭਗਤੀ ਦੇ ਗੀਤ ਅਤੇ ਰਾਸ਼ਟਰੀ ਗੀਤ ਪੇਸ਼ ਕੀਤੇ ਗਏ।
ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਡਾ: ਆਰ.ਐਸ. ਸੇਠੀ, ਡੀਨ, ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨਾਲੋਜੀ ਨੇ ਕੀਤਾ।ਡਾ. ਸੇਠੀ ਨੇ 1947 ਵਿੱਚ ਪਾਕਿਸਤਾਨ ਤੋਂ ਪਰਵਾਸ ਕਰਨ ਦੇ ਆਪਣੇ ਪਿਤਾ ਦੇ ਤਜਰਬੇ ਨੂੰ ਸਾਂਝਾ ਕੀਤਾ ਅਤੇ ਵੰਡ ਦੇ ਦੁਖਾਂਤ ਅਤੇ ਪੀੜ ਨੂੰ ਨਾ ਭੁੱਲਣ ਵਾਲੀ ਘਟਨਾ ਕਿਹਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ।
ਡਾ: ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਦੇਸ਼ ਦੀ ਵੰਡ ਦੌਰਾਨ ਲੱਖਾਂ ਲੋਕਾਂ ਅਤੇ ਪੀੜਤਾਂ ਦੇ ਦਰਦ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਇਸ ਦਿਨ ਨੂੰ ਨਿਸ਼ਚਿਤ ਕੀਤਾ ਗਿਆ ਸੀ। ਡਾ. ਨਿਧੀ ਸ਼ਰਮਾ, ਭਲਾਈ ਅਫ਼ਸਰ ਅਤੇ ਰਾਸ਼ਟਰੀ ਸੇਵਾ ਯੋਜਨਾ ਪ੍ਰੋਗਰਾਮ ਸੰਯੋਜਕ ਨੇ ਦੱਸਿਆ ਕਿ ਕਾਲਜ ਆਫ਼ ਫਿਸ਼ਰੀਜ਼ ਦੇ ਤਰਨਪ੍ਰੀਤ ਸਿੰਘ ਨੇ ਪਿਛਲੀ ਸਦੀ ਦੇ ਸਭ ਤੋਂ ਵੱਡੇ ਮਨੁੱਖੀ ਉਜਾੜੇ ਦੀ ਯਾਦ ਦਿਵਾਉਂਦਾ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ।
ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ ਨੇ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਸੰਬੰਧੀ ਜਾਰੀ ਕੀਤੀ ਸਲਾਹਕਾਰੀ
ਇਸ ਤੋਂ ਬਾਅਦ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਦੁਆਰਾ ਇੱਕ ਹੋਰ ਰਾਸ਼ਟਰਵਾਦੀ ਸਮੂਹ ਗੀਤ ਪੇਸ਼ ਕੀਤਾ ਗਿਆ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
Summary in English: The Veterinary University celebrated the commemoration day of the tragedy of Partition