ਕਿਸਾਨ ਭਰਾਵੋ ਜੇਕਰ ਤੁਸੀ ਘੱਟ ਤੋਂ ਘੱਟ ਪੈਸਿਆਂ ਵਿੱਚ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ। ਜਿਸ ਵਿੱਚ ਅੱਜ ਅਸੀਂ ਗੱਲ ਕਰਾਂਗੇ ਕੁਝ ਨਵੇਕਲੇ ਤਰੀਕਿਆਂ ਬਾਰੇ, ਤਾਂ ਜੋ ਵੱਧ ਤੋਂ ਵੱਧ ਕਮਾਈ ਕੀਤੀ ਜਾ ਸਕੇ। ਇਸ ਨਾਲ ਆਪਣੇ ਕਾਰੋਬਾਰ ਨੂੰ ਇੱਕ ਨਵਾਂ ਮੋੜ ਦਿੱਤਾ ਜਾ ਸਕਦਾ ਹੈ।
ਅਜੋਕੇ ਸਮੇਂ ਵਿੱਚ ਹਰ ਕੋਈ ਪੈਸਾ ਕਮਾਉਣਾ ਚਾਹੁੰਦਾ ਹੈ ਪਰ ਸਹੀ ਜਾਣਕਾਰੀ ਨਾ ਹੋਣ ਕਾਰਨ ਉਹ ਆਪਣੇ ਕਿੱਤੇ ਤੋਂ ਜ਼ਿਆਦਾ ਲਾਭ ਨਹੀਂ ਕਮਾ ਪਾਉਂਦੇ। ਆਓ ਅਸੀਂ ਇਸ ਬਾਰੇ ਹੋਰ ਵਿਚਾਰ ਸਾਂਝੇ ਕਰਦੇ ਹਾਂ, ਜਿਸ ਰਾਹੀਂ ਘੱਟ ਨਿਵੇਸ਼ ਤੋਂ ਵੱਧ ਨਫ਼ਾ ਕਮਾਇਆ ਜਾ ਸਕੇ।
ਆਓ ਜਾਣੀਏ ਕੁਝ ਹੋਰ ਖਾਸ ਤਰੀਕਿਆਂ ਬਾਰੇ:
ਜੈਵਿਕ ਖੇਤੀ
ਮਸ਼ਰੂਮ ਦੀ ਕਾਸ਼ਤ
ਮਿਸ਼ਰਤ ਖੇਤੀ
ਪੋਲਟਰੀ ਫਾਰਮਿੰਗ
ਪਸ਼ੂ ਪਾਲਣ
ਜੈਵਿਕ ਖੇਤੀ: ਜਿਵੇਂ ਕਿ ਸਾਰੀਆਂ ਨੂੰ ਪਤਾ ਹੈ ਕਿ ਅੱਜ ਕੱਲ ਰਸਾਇਣਿਕ ਖਾਦਾਂ ਦਾ ਮੁੱਲ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਦੇ ਸਿੱਟੇ ਕਾਰਣ ਜੈਵਿਕ ਖੇਤੀ ਸ਼ੁਰੂ ਕੀਤੀ ਗਈ ਹੈ। ਇਸ ਤਰ੍ਹਾਂ ਦੀ ਖੇਤੀ ਲਈ ਕਿਸਾਨਾਂ ਨੂੰ ਕਿਸੇ ਖਾਸ ਤਰੀਕੇ ਦੇ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ, ਜਿਸ ਨਾਲ ਉਨ੍ਹਾਂ ਦੇ ਲਾਗਤ ਰਾਸ਼ੀ ਦੀ ਵੀ ਬੱਚਤ ਹੁੰਦੀ ਹੈ। ਅੱਜਕਲ ਜ਼ਿਆਦਾਤਰ ਲੋਕ ਬਿਹਤਰ ਸਿਹਤ ਲਈ ਜੈਵਿਕ ਉਤਪਾਦਾਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਜੈਵਿਕ ਉਤਪਾਦਾਂ ਦੀ ਮੰਗ ਵਧ ਰਹੀ ਹੈ।
ਮਸ਼ਰੂਮ ਦੀ ਕਾਸ਼ਤ: ਮਸ਼ਰੂਮ ਦੀ ਕਾਸ਼ਤ ਸਾਰਾ ਸਾਲ ਚਲਣ ਵਾਲਾ ਕਿੱਤਾ ਹੈ। ਮਸ਼ਰੂਮ ਦੀ ਕਾਸ਼ਤ ਇੱਕ ਅਜਿਹਾ ਤਰੀਕਾ ਹੈ, ਜਿਸ 'ਚ ਅਸੀਂ ਬਹੁਤ ਹੀ ਘੱਟ ਲਾਗਤ ਰਾਹੀਂ ਜਿਆਦਾ ਮੁਨਾਫ਼ਾ ਕਮਾ ਸਕਦੇ ਹਾਂ। ਮਸ਼ਰੂਮ ਦੀ ਕਾਸ਼ਤ ਘੱਟ ਸਮੇਂ ਵਿੱਚ ਕਿਸਾਨਾਂ ਨੂੰ ਜਾਂ ਰੁਜ਼ਗਾਰ ਕਰਨ ਵਾਲਿਆਂ ਲਈ ਬਹੁਤ ਲਾਭਦਾਇਕ ਤਰੀਕਾ ਹੈ।
ਮਸ਼ਰੂਮ ਦੀ ਕਾਸ਼ਤ: ਮਸ਼ਰੂਮ ਦੀ ਕਾਸ਼ਤ ਸਾਰਾ ਸਾਲ ਚਲਣ ਵਾਲਾ ਕਿੱਤਾ ਹੈ। ਮਸ਼ਰੂਮ ਦੀ ਕਾਸ਼ਤ ਇੱਕ ਅਜਿਹਾ ਤਰੀਕਾ ਹੈ, ਜਿਸ 'ਚ ਅਸੀਂ ਬਹੁਤ ਹੀ ਘੱਟ ਲਾਗਤ ਰਾਹੀਂ ਜਿਆਦਾ ਮੁਨਾਫ਼ਾ ਕਮਾ ਸਕਦੇ ਹਾਂ। ਮਸ਼ਰੂਮ ਦੀ ਕਾਸ਼ਤ ਘੱਟ ਸਮੇਂ ਵਿੱਚ ਕਿਸਾਨਾਂ ਨੂੰ ਜਾਂ ਰੁਜ਼ਗਾਰ ਕਰਨ ਵਾਲਿਆਂ ਲਈ ਬਹੁਤ ਲਾਭਦਾਇਕ ਤਰੀਕਾ ਹੈ।
ਮਿਸ਼ਰਤ ਖੇਤੀ: ਅੱਜ-ਕੱਲ ਖੇਤੀਬਾੜੀ ਵਿੱਚ ਮਿਸ਼ਰਤ ਖੇਤੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਮਿਸ਼ਰਤ ਖੇਤੀ 'ਚ ਇੱਕ ਹੀ ਜ਼ਮੀਨ ਦੇ ਇੱਕ ਟੁਕੜੇ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਉਗਾਉਣ ਦਾ ਅਭਿਆਸ ਹੈ। ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਅਤੇ ਵਧੀਆ ਨਤੀਜੇ ਦੇਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਆਮਦਨ ਦਾ ਇੱਕ ਬਿਹਤਰ ਸਰੋਤ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਟਮਾਟਰ ਦੀ ਖੇਤੀ 'ਤੇ ਮਿਲੇਗੀ 37500 ਰੁਪਏ ਤੱਕ ਦੀ ਸਬਸਿਡੀ
ਪੋਲਟਰੀ ਫਾਰਮਿੰਗ: ਪੋਲਟਰੀ ਫਾਰਮਿੰਗ ਕਾਰੋਬਾਰ ਨੂੰ ਇੱਕ ਨਵੀਂ ਦਿਸ਼ਾ ਦਿੰਦੀ ਹੈ। ਇਹ ਭਾਰਤੀ ਬਾਜ਼ਾਰ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਕਾਰੋਬਾਰਾਂ ਵਿੱਚੋਂ ਇੱਕ ਹੈ। ਇਸ ਕਾਰੋਬਾਰ ਦੇ ਬਹੁਤ ਸਾਰੇ ਲਾਭ ਹਨ, ਜਿਵੇਂ ਕਿ ਘੱਟ ਪੂੰਜੀ ਦੀ ਲੋੜ, ਆਸਾਨ ਮੰਡੀਕਰਨ, ਲਾਇਸੈਂਸ ਦਾ ਲਾਜ਼ਮੀ ਨਾ ਹੋਣਾ, ਥੋੜੇ ਸਮੇਂ ਵਿੱਚ ਉੱਚ ਵਾਪਸੀ।
ਪਸ਼ੂ ਪਾਲਣ: ਜਿਵੇਂ ਕਿ ਸਾਰੀਆਂ ਨੂੰ ਨਾਮ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਪਸ਼ੂ ਪਾਲਣ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਜਾਨਵਰਾਂ ਨੂੰ ਪਾਲਿਆ ਜਾਂਦਾ ਹੈ, ਪਰ ਇਹ ਆਮਦਨ ਦਾ ਇੱਕ ਚੰਗਾ ਸਰੋਤ ਵੀ ਹੈ। ਇਹਦੇ `ਚ ਕੇਵਲ ਜਾਨਵਰਾਂ ਜਾਂ ਪਸ਼ੂਆਂ ਨੂੰ ਪਾਲਣਾ ਹੀ ਨਹੀਂ ਹੁੰਦਾ, ਸਗੋਂ ਨਾਲ ਦੇ ਨਾਲ ਉਨ੍ਹਾਂ ਦੀ ਸਿਹਤ, ਸੰਤੁਲਿਤ ਖੁਰਾਕ ਦਾ ਧਿਆਨ ਵੀ ਰੱਖਣਾ ਹੁੰਦਾ ਹੈ। ਹੋਰ ਕਾਰੋਬਾਰ ਵਾੰਗੂ ਇਸ ਵਿੱਚ ਜਿਆਦਾ ਪੂੰਜੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਮੱਛੀ ਪਾਲਣ, ਬੱਕਰੀ ਪਾਲਣ, ਸੂਰ ਪਾਲਣ, ਭੇਡ ਪਾਲਣ ਸ਼ਾਮਲ ਹਨ।
Summary in English: These 5 Businesses Can Make You Rich, Learn How!