1. Home
  2. ਖਬਰਾਂ

ਪਸ਼ੂਪਾਲਕਾ ਲਈ ਖੁਸ਼ਖਬਰੀ ! ਗਾਂ-ਮੱਝ ਖਰੀਦਣ ਵਾਲਿਆਂ ਨੂੰ ਮਿਲੇਗਾ 60,000 ਰੁਪਏ ਦਾ ਲੋਨ

ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਲਈ ਹਰਿਆਣਾ ਦੇ ਵੱਖ-ਵੱਖ ਬੈਂਕਾਂ ਤੋਂ 3,66,687 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿਚੋਂ 57,106 ਨੂੰ ਮਨਜ਼ੂਰੀ ਦੇ ਕੇ, ਬੈਂਕਾਂ ਨੇ ਪਸ਼ੂ ਪਾਲਣ ਕਰੈਡਿਟ ਕਾਰਡ ਜਾਰੀ ਵੀ ਕਰ ਦੀਤੇ ਹਨ। ਜਦੋਂਕਿ ਹਰਿਆਣਾ ਸਰਕਾਰ ਨੇ 8 ਲੱਖ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨ ਦਾ ਫੈਸਲਾ ਲੀਤਾ ਹੈ। ਪਸ਼ੂ ਪਾਲਕ ਇਸ ਨੂੰ ਬਣਵਾ ਸਕੇ ਇਸ ਦੇ ਲਈ ਵੱਖ-ਵੱਖ ਬੈਂਕਾਂ ਨੇ ਰਾਜ ਵਿਚ 200 ਤੋਂ ਵੱਧ ਕੈਂਪ ਸਥਾਪਿਤ ਕੀਤੇ ਹਨ। ਦਸ ਦਈਏ ਕਿ ਪਸ਼ੂ ਕਿਸਾਨ ਕਰੈਡਿਟ ਕਾਰਡ ਦੀਆਂ ਸ਼ਰਤਾਂ ਮੋਦੀ ਸਰਕਾਰ ਦੀ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੇ ਸਮਾਨ ਹੀ ਹਨ | ਹਾਲਾਂਕਿ, ਇਸ ਵਿਚ 1.60 ਲੱਖ ਰੁਪਏ ਲੈਣ ਦੀ ਕੋਈ ਗਰੰਟੀ ਨਹੀਂ ਹੋਵੇਗੀ | ਮਨੋਹਰ ਸਰਕਾਰ ਦੀ ਇਸ ਯੋਜਨਾ ਤਹਿਤ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਪਸ਼ੂਆਂ ਦੀ ਗਿਣਤੀ ਦੇ ਅਨੁਸਾਰ ਜਾਰੀ ਕੀਤੇ ਜਾਣਗੇ।

KJ Staff
KJ Staff
Cow

Cow

ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਲਈ ਹਰਿਆਣਾ ਦੇ ਵੱਖ-ਵੱਖ ਬੈਂਕਾਂ ਤੋਂ 3,66,687 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿਚੋਂ 57,106 ਨੂੰ ਮਨਜ਼ੂਰੀ ਦੇ ਕੇ, ਬੈਂਕਾਂ ਨੇ ਪਸ਼ੂ ਪਾਲਣ ਕਰੈਡਿਟ ਕਾਰਡ ਜਾਰੀ ਵੀ ਕਰ ਦੀਤੇ ਹਨ। ਜਦੋਂਕਿ ਹਰਿਆਣਾ ਸਰਕਾਰ ਨੇ 8 ਲੱਖ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨ ਦਾ ਫੈਸਲਾ ਲੀਤਾ ਹੈ।

ਪਸ਼ੂ ਪਾਲਕ ਇਸ ਨੂੰ ਬਣਵਾ ਸਕੇ ਇਸ ਦੇ ਲਈ ਵੱਖ-ਵੱਖ ਬੈਂਕਾਂ ਨੇ ਰਾਜ ਵਿਚ 200 ਤੋਂ ਵੱਧ ਕੈਂਪ ਸਥਾਪਿਤ ਕੀਤੇ ਹਨ। ਦਸ ਦਈਏ ਕਿ ਪਸ਼ੂ ਕਿਸਾਨ ਕਰੈਡਿਟ ਕਾਰਡ ਦੀਆਂ ਸ਼ਰਤਾਂ ਮੋਦੀ ਸਰਕਾਰ ਦੀ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੇ ਸਮਾਨ ਹੀ ਹਨ | ਹਾਲਾਂਕਿ, ਇਸ ਵਿਚ 1.60 ਲੱਖ ਰੁਪਏ ਲੈਣ ਦੀ ਕੋਈ ਗਰੰਟੀ ਨਹੀਂ ਹੋਵੇਗੀ | ਮਨੋਹਰ ਸਰਕਾਰ ਦੀ ਇਸ ਯੋਜਨਾ ਤਹਿਤ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਪਸ਼ੂਆਂ ਦੀ ਗਿਣਤੀ ਦੇ ਅਨੁਸਾਰ ਜਾਰੀ ਕੀਤੇ ਜਾਣਗੇ।

ਪਸ਼ੂ ਕਿਸਾਨ ਕ੍ਰੈਡਿਟ ਕਾਰਡ ਦੇ ਤਹਿਤ ਕਿਸ ਪਸ਼ੂ ਦੇ ਲਈ ਕਿੰਨੀ ਰਕਮ ਮਿਲੇਗੀ

1.ਗਾਂ ਲਈ 40,783 ਰੁਪਏ

2.ਮੱਝ ਲਈ 60,249.ਰੁਪਏ

3.ਭੇਡਾਂ ਲਈ 4063 ਰੁਪਏ

4.ਸੂਰ ਲਈ 16,੩੩੭ ਰੁਪਏ

5.ਮੁਰਗੀ (ਅੰਡੇ ਦੇਣ ਵਾਲੀ ਲਈ) 720 ਰੁਪਏ

ਪਸ਼ੂ ਕਿਸਾਨ ਕਰੈਡਿਟ ਕਾਰਡ ਲਈ ਯੋਗਤਾ

ਬਿਨੈਕਾਰ ਹਰਿਆਣਾ ਰਾਜ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ |

ਬਿਨੈਕਾਰ ਦਾ ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈ ਡੀ ਕਾਰਡ.

ਮੋਬਾਈਲ ਨੰਬਰ.

ਪਾਸਪੋਰਟ ਅਕਾਰ ਦੀ ਫੋਟੋ |

Pashu Kisan credit card

Pashu Kisan credit card

ਪਸ਼ੂ ਕਿਸਾਨ ਕਰੈਡਿਟ ਕਾਰਡ ਲਈ ਬਿਨੈ ਕਰਨ ਦੀ ਵਿਧੀ

1.ਲਾਭਪਾਤਰੀ ਨੂੰ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਪ੍ਰਾਪਤ ਕਰਨ ਲਈ ਆਪਣੇ ਨਜ਼ਦੀਕੀ ਬੈਂਕ ਜਾ ਕੇ ਬਿਨੈ ਕਰਨਾ ਪਏਗਾ |

2.ਫਿਰ ਸਾਰੇ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਨੇ ਪੈਣਗੇ |

3.ਬਿਨੈ-ਪੱਤਰ ਭਰਨ ਤੋਂ ਬਾਅਦ ਕੇਵਾਈਸੀ ਕਰਵਾਉਣਾ ਪਏਗਾ | ਕੇਵਾਈਸੀ ਲਈ, ਕਿਸਾਨਾਂ ਨੂੰ ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਪ੍ਰਦਾਨ ਕਰਨੀ ਹੋਵੇਗੀ |

4.ਪਸ਼ੂਧਨ ਕਰੈਡਿਟ ਕਾਰਡ ਬਣਵਾਉਣ ਲਈ, ਬੈੰਕ ਵਲੋਂ ਕੇਵਾਈਸੀ ਹੋਣ ਤੋਂ ਬਾਅਦ ਅਤੇ ਅਰਜ਼ੀ ਫਾਰਮ ਦੀ ਤਸਦੀਕ ਤੋਂ ਬਾਅਦ 1 ਮਹੀਨੇ ਦੇ ਅੰਦਰ ਅੰਦਰ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਮਿਲ ਜਾਵੇਗਾ |

ਪਸ਼ੂ ਕਿਸਾਨ ਕ੍ਰੈਡਿਟ ਕਾਰਡ ਦਾ ਵਿਆਜ

ਬੈਂਕਾਂ ਦੁਆਰਾ ਕਰਜ਼ੇ ਆਮ ਤੌਰ 'ਤੇ 7% ਦੀ ਵਿਆਜ ਦਰ' ਤੇ ਪ੍ਰਦਾਨ ਕੀਤੇ ਜਾਂਦੇ ਹਨ | ਪਰ ਪਸ਼ੂ ਕਿਸਾਨ ਕਰੈਡਿਟ ਕਾਰਡ ਦੇ ਤਹਿਤ ਪਸ਼ੂਪਾਲਕਾਂ ਨੂੰ ਸਿਰਫ 4% ਵਿਆਜ ਦੇਣਾ ਹੋਵੇਗਾ | 3 ਪ੍ਰਤੀਸ਼ਤ ਛੋਟ ਕੇਂਦਰ ਸਰਕਾਰ ਤੋਂ ਦੇਣ ਦਾ ਪ੍ਰਬੰਧ ਹੈ। ਕਰਜ਼ੇ ਦੀ ਰਕਮ ਵੱਧ ਤੋਂ ਵੱਧ 3 ਲੱਖ ਰੁਪਏ ਤੱਕ ਹੋਵੇਗੀ |

ਇਹ ਵੀ ਪੜ੍ਹੋ :-  ਖ਼ੁਸ਼ਖ਼ਬਰੀ ! ਗ੍ਰਾਮੀਣ ਉਜਾਲਾ ਯੋਜਨਾ ਤਹਿਤ 10-10 ਰੁਪਏ ਪ੍ਰਤੀ ਬੱਲਬ ਦੀ ਦਰ ਨਾਲ ਲੈ ਸਕੋਗੇ ਐਲਈਡੀ ਬਲਬ

Summary in English: Those who buy cow buffalo will get a loan of 60,000 rupees

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters