1. Home
  2. ਖਬਰਾਂ

Today Agriculture Big News ਖੇਤੀਬਾੜੀ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਪੰਜਾਬ ਅਤੇ ਦੇਸ਼ ਵਿੱਚ ਖੇਤੀਬਾੜੀ ਤੇ ਖੇਤੀ ਸੰਦਾਂ ਵਿੱਚ ਨਵੇਂ-ਨਵੇਂ ਬਦਲਾਅ ਤੇ ਜਾਣਕਾਰੀਆਂ ਆਉਂਦੀਆਂ ਰਹਿੰਦੀਆਂ ਹਨ। ਸੋ ਤੁਸੀਂ ਵੀ ਜਾਣੋ ਕੀ ਅੱਜ ਦਿਨ ਭਰ ਵਿੱਚ (Today Agriculture Big News) ਖੇਤੀਬਾੜੀ ਤੇ ਖੇਤੀ ਸੰਦਾਂ ਬਾਰੇ ਕੀ ਕੁਝ ਖਾਸ ਰਿਹਾ ਹੈ। ਪੜ੍ਹੋ ਹੇਠਾਂ ਦਿੱਤੀ ਪੂਰੀ ਜਾਣਕਾਰੀ...

Today Agriculture Big News

Today Agriculture Big News

Today Agriculture Big News 

NEWS.1 ਵਿੱਤ ਮੰਤਰੀ ਨਿਰਮਲਾ ਸੀਤਾ-ਰਮਨ ਨੇ ਸੰਸਦ ਵਿੱਚ ਅੰਤਰਿਮ ਬਜਟ ਕੀਤਾ ਪੇਸ਼, ਕਿਹਾ ਪੀ.ਐਮ ਕਿਸਾਨ ਸਨਮਾਨ ਯੋਜਨਾ ਤਹਿਤ 11.8 ਕਰੋੜ ਕਿਸਾਨਾਂ ਨੂੰ ਮਿਲੀ ਵਿੱਤੀ ਸਹਾਇਤਾ

ਵਿੱਤ ਮੰਤਰੀ ਨਿਰਮਲਾ ਸੀਤਾ-ਰਾਮਨ ਨੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਅੰਤਰਿਮ ਬਜਟ ਪੇਸ਼ ਕੀਤਾ। ਇਸ ਬਜਟ ਕਾਰਵਾਈ ਦੌਰਾਨ ਵਿੱਤ ਮੰਤਰੀ ਨੇ ਕਿਹਾ ਪੀ.ਐਮ ਕਿਸਾਨ ਸਨਮਾਨ ਯੋਜਨਾ ਤਹਿਤ 11.8 ਕਰੋੜ ਕਿਸਾਨਾਂ ਨੂੰ ਵਿੱਤੀ ਸਹਾਇਤਾ ਮਿਲੀ ਹੈ। ਉੱਥੇ ਹੀ ਵਿੱਤ ਮੰਤਰੀ ਨੇ ਕੇਂਦਰ ਸਰਕਾਰ ਦੀ ਉਪਲੱਬਧੀ ਗਿਣਵਾਉਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੌਰਾਨ ਦੇਸ਼ ਦੇ 4 ਕਰੋੜ ਕਿਸਾਨਾਂ ਨੂੰ ਪੀ.ਐਮ ਫਸਲ ਬੀਮਾ ਯੋਜਨਾ ਦਾ ਲਾਭ ਮਿਲਿਆ ਹੈ। ਦੱਸ ਦਈਏ 9 ਫਰਵਰੀ ਤੱਕ ਚੱਲਣ ਵਾਲਾ 17ਵੀਂ ਲੋਕ ਸਭਾ ਦਾ ਇਹ ਆਖਰੀ ਇਜਲਾਸ ਹੈ। ਇਸ ਤੋਂ ਇਲਾਵਾ ਮੁਕੰਮਲ ਬਜਟ ਅਪਰੈਲ ਮਈ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮਗਰੋਂ ਨਵੀਂ ਸਰਕਾਰ ਪੇਸ਼ ਕਰੇਗੀ।

NEWS.2 ਬਜਟ 2024 ਦੀ ਕਾਰਵਾਈ ਦੌਰਾਨ ਵਿੱਤ ਮੰਤਰੀ ਦਾ ਕਿਸਾਨਾਂ ਲਈ ਵੱਡਾ ਐਲਾਨ, ਡੇਅਰੀ ਕਿਸਾਨਾਂ ਦੀ ਮਦਦ ਲਈ ਬਣਾਇਆ ਜਾਵੇਗਾ ਇੱਕ ਵਿਆਪਕ ਪ੍ਰੋਗਰਾਮ

ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ। ਇਸ ਬਜਟ ਦੌਰਾਨ ਵਿੱਤ ਮੰਤਰੀ ਨੇ ਕਿਸਾਨਾਂ ਦੀ ਭਲਾਈ ਲਈ ਵੱਡੇ ਐਲਾਨ ਕੀਤੇ। ਬਜਟ ਦੀ ਕਾਰਵਾਈ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਡੇਅਰੀ ਕਿਸਾਨਾਂ ਦੀ ਮਦਦ ਲਈ ਇੱਕ ਵਿਆਪਕ ਪ੍ਰੋਗਰਾਮ ਬਣਾਇਆ ਜਾਵੇਗਾ, ਇਹ ਪ੍ਰੋਗਰਾਮ ਰਾਸ਼ਟਰੀ ਗੋਕੁਲ ਮਿਸ਼ਨ, ਰਾਸ਼ਟਰੀ ਪਸ਼ੂ ਧਨ ਮਿਸ਼ਨ, ਡੇਅਰੀ ਪ੍ਰੋਸੈਸਿੰਗ ਅਤੇ ਪਸ਼ੂ ਪਾਲਣ ਲਈ ਬੁਨਿਆਦੀ ਢਾਂਚਾ ਵਿਕਾਸ ਫੰਡ ਵਰਗੀਆਂ ਮੌਜੂਦਾ ਯੋਜਨਾਵਾਂ ਦੀ ਸਫਲਤਾ 'ਤੇ ਆਧਾਰਿਤ ਹੋਵੇਗਾ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਸ਼ੂਆਂ ਵਿੱਚ ਵੱਖ-ਵੱਖ ਬਿਮਾਰੀਆਂ ਨੂੰ ਕਾਬੂ ਕਰਨ ਲਈ ਵੱਡੇ ਪੱਧਰ ਉੱਥੇ ਯਤਨ ਕੀਤੇ ਜਾ ਰਹੇ ਹਨ।

NEWS.3 ਕੇਂਦਰ ਸਰਕਾਰ ਨੇ ਮਛੇਰਿਆਂ ਦੀ ਕੀਤੀ ਵੱਡੀ ਪੱਧਰ ਉੱਤੇ ਮਦਦ, ਜਿਸ ਨਾਲ ਅੰਦਰੂਨੀ ਅਤੇ ਜਲ-ਖੇਤੀ ਉਤਪਾਦਨ ਹੋਇਆ ਦੁੱਗਣਾ

ਕੇਂਦਰ ਸਰਕਾਰ ਦੇ ਆਖਰੀ ਬਜਟ 2024 ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾ-ਰਮਨ ਨੇ ਮੱਛੀ ਪਾਲਣ ਉਤਪਾਦ ਵਿੱਚ ਵਾਧੇ ਬਾਰੇ ਵੱਡੀ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਛੇਰਿਆਂ ਦੀ ਮਦਦ ਦੀ ਮਹੱਤਤਾ ਨੂੰ ਸਮਝਿਆ, ਜਿਸ ਕਰਕੇ ਸਰਕਾਰ ਨੇ ਇੱਕ ਵੱਖਰਾ ਮੱਛੀ ਪਾਲਣ ਵਿਭਾਗ ਸਥਾਪਿਤ ਕੀਤਾ। ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਇਹਨਾਂ ਕਦਮਾਂ ਨਾਲ ਜਲ-ਖੇਤੀ ਉਤਪਾਦਨ ਵਿੱਚ ਦੁੱਗਣਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕੇਂਦਰ ਸਰਕਾਰ ਵੱਲੋਂ 'ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ' ਲਾਗੂ ਕਰਨ ਨੂੰ ਉਤਸ਼ਾਹਿਤ ਵੀ ਕੀਤਾ ਜਾਵੇਗਾ।

ਇਹ ਵੀ ਪੜੋ:- Agriculture ਲਈ 36 HP ਪਾਵਰ ਵਾਲਾ ਸ਼ਾਨਦਾਰ ਟਰੈਕਟਰ Eicher 333 Tractor, ਜਾਣੋ ਭਾਰਤ ਵਿੱਚ Price-Features-Reviews

NEWS.4 ਲੋਕ ਸਭਾ ਚੋਣਾਂ ਤੋਂ ਪਹਿਲਾ ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, LPG ਸਿਲੰਡਰ ਦੀ ਕੀਮਤ ਵਿੱਚ ਹੋਇਆ 14 ਰੁਪਏ ਦਾ ਵਾਧਾ

ਦੇਸ਼ ਵਿੱਚ ਮਹਿੰਗਾਈ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ, ਜਿਸ ਦਾ ਅਸਰ ਆਮ ਵਰਗ ਉੱਤੇ ਵੱਡੇ ਪੱਧਰ ਉੱਤੇ ਪੈਦਾ ਹੈ। ਇਸੇ ਤਰ੍ਹਾਂ ਹੀ ਲੋਕਾਂ ਨੂੰ ਇੱਕ ਹੋਰ ਮਹਿੰਗਾਈ ਝਟਕਾ ਦਿੰਦਿਆ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 14 ਰੁਪਏ ਦਾ ਵਾਧਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਫਰਵਰੀ 2024 ਤੋਂ ਇਹ ਵਾਧਾ ਲਾਗੂ ਕਰ ਦਿੱਤਾ ਹੈ। ਦੱਸ ਦਈਏ ਇਸ ਵਾਧੇ ਨਾਲ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 1 ਹਜ਼ਾਰ 755.5 ਰੁਪਏ ਤੋਂ ਵਧ ਕੇ 1 ਹਜ਼ਾਰ 769.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਹਾਲਾਂਕਿ ਘਰੇਲੂ LPG ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਇਹ ਵੀ ਪੜੋ:- Budget 2024: ਕੇਂਦਰੀ ਵਿੱਤ ਮੰਤਰੀ Nirmala Sitharaman ਵੱਲੋਂ ਵਿਕਾਸ ਯੋਜਨਾਵਾਂ ਬਾਰੇ 10 ਵੱਡੇ ਐਲਾਨ

NEWS.5 P.M ਸੂਰਯੋਦਿਆ ਯੋਜਨਾ ਤਹਿਤ, ਦੇਸ਼ ਭਰ ਵਿੱਚ 1 ਕਰੋੜ ਘਰਾਂ ਦੀਆਂ ਛੱਤਾਂ 'ਤੇ ਲਗਾਏ ਜਾਣਗੇ ਸੋਲਰ ਸਿਸਟਮ, ਨਾਲ ਹੀ 300 ਯੂਨਿਟ ਮਿਲੇਗੀ ਬਿਜਲੀ ਮੁਫ਼ਤ

ਸਮੇਂ ਦੀਆਂ ਸਰਕਾਰਾਂ ਵੱਲੋਂ ਵੋਟਾਂ ਤੋਂ ਪਹਿਲਾ ਵੱਡੇ-ਵੱਡੇ ਐਲਾਨ... ਵੋਟ ਬੈਂਕ ਵਜੋਂ... ਕੀਤੇ ਜਾਂਦੇ ਹਨ। ਉੱਥੇ ਹੀ ਦੂਜੇ ਪਾਸੇ ਬਜਟ 2024 ਦੀ ਕਾਰਵਾਈ ਦੌਰਾਨ ਵਿੱਤ ਮੰਤਰੀ ਨੇ 'ਪ੍ਰਧਾਨ ਮੰਤਰੀ ਸੂਰਯੋਦਿਆ ਯੋਜਨਾ' ਦਾ ਜ਼ਿਕਰ ਕੀਤਾ, ਜਿਸ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਲੋਕਾਂ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਦਿੱਤੀ ਜਾਵੇਗੀ, ਜਿਨ੍ਹਾਂ ਦੇ ਘਰਾਂ ਵਿੱਚ ਸੋਲਰ ਸਿਸਟਮ ਲੱਗਿਆ ਹੋਵੇਗਾ। ਦੱਸ ਦਈਏ ਇਸ ਯੋਜਨਾ ਦਾ ਜ਼ਿਕਰ ਪੀ.ਐਮ ਮੋਦੀ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਵੀ ਕੀਤਾ ਸੀ, ਉਹਨਾਂ ਕਿਹਾ ਸੀ ਕਿ 'ਪ੍ਰਧਾਨ ਮੰਤਰੀ ਸੂਰਯੋਦਿਆ ਯੋਜਨਾ' ਤਹਿਤ, ਦੇਸ਼ ਭਰ ਵਿੱਚ 1 ਕਰੋੜ ਘਰਾਂ ਦੀਆਂ ਛੱਤ ਉੱਤੇ ਸੋਲਰ ਪੈਨਲ ਲਗਾਏ ਜਾਣਗੇ।

Summary in English: Today 02 February 2024 Agriculture Big News

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters