ਸਰਦਾਰ ਵੱਲਭ ਭਾਈ ਪਟੇਲ ਐਗਰੀਕਲਚਰਲ ਯੂਨੀਵਰਸਿਟੀ (Sardar Vallabh bhai Patel Agricultural University) `ਚ ਚੱਲ ਰਹੇ ਤਿੰਨ ਰੋਜ਼ਾ ਪ੍ਰੋਗਰਾਮ ਦਾ ਅੱਜ ਆਖਰੀ ਦਿਨ ਹੈ। ਜਿੱਥੇ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਵਿਗਿਆਨ ਕੇਂਦਰਾਂ ਅਤੇ ਵੱਖ-ਵੱਖ ਕੰਪਨੀਆਂ ਨੇ ਆਪਣੇ ਸਟਾਲ ਲਗਾਏ। ਪ੍ਰੋਗਰਾਮ ਦੇ ਤੀਜੇ ਦਿਨ ਦਾ ਉਦਘਾਟਨ ਡਾ. ਸੰਜੀਵ ਕੁਮਾਰ ਬਾਲਿਆਨ, ਰਾਜ ਮੰਤਰੀ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਕਿਸਾਨਾਂ ਦੀ ਮੌਜ਼ੂਦਗੀ `ਚ ਕੀਤਾ ਗਿਆ।
ਮੇਲੇ ਦੇ ਮੁੱਖ ਪੰਡਾਲ `ਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਸੰਜੀਵ ਬਾਲਿਆਨ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਚਿੰਤਤ ਹੈ। ਜਿਸ ਨੂੰ ਦੇਖਦੇ ਹੋਏ ਕਿਸਾਨਾਂ ਦੇ ਹਿੱਤਾਂ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਜਿੱਥੇ ਪਹਿਲਾਂ ਕਿਸਾਨਾਂ ਲਈ 21 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਸੀ, ਹੁਣ 1 ਲੱਖ 35 ਹਜ਼ਾਰ ਕਰੋੜ ਰੁਪਏ ਵਧਾਈ ਗਈ ਹੈ। ਮੌਜੂਦਾ ਸਰਕਾਰ ਨੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਏ.ਆਈ ਦਾ ਕੰਮ ਵੀ ਮੁਫ਼ਤ ਕਰ ਦਿੱਤਾ ਹੈ।
ਮੁੱਖ ਮਹਿਮਾਨ ਡਾ.ਸੰਜੀਵ ਨੇ ਗੰਨੇ ਦੀ ਫ਼ਸਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਲਈ ਸਿੰਚਾਈ ਤੁਪਕਾ ਸਿੰਚਾਈ ਤਕਨੀਕ ਰਾਹੀਂ ਕਰਨ ਦੀ ਸਲਾਹ ਦਿੱਤੀ, ਜਿਸ ਨਾਲ ਕਰੀਬ 25 ਫੀਸਦੀ ਪਾਣੀ ਦੀ ਬੱਚਤ ਹੋਵੇਗੀ। ਉਨ੍ਹਾਂ ਨੇ ਕਿਸਾਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਨਵੀਆਂ ਤਕਨੀਕਾਂ ਨੂੰ ਅਪਣਾ ਰਹੇ ਹਨ। ਦੱਸ ਦੇਈਏ ਕਿ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਤਾਂ ਹੁਣ ਵਿਗਿਆਨਕ ਖੇਤੀ ਕਰ ਰਹੇ ਹਨ।
ਡਾ.ਸੰਜੀਵ ਬਾਲਿਆਣ ਨੇ ਕਿਹਾ ਕਿ ਵਿਗਿਆਨੀਆਂ ਨੂੰ ਚੰਗੀਆਂ ਨਸਲਾਂ ਕੱਢਣੀਆਂ ਚਾਹੀਦੀਆਂ ਹਨ। ਵਿਗਿਆਨੀਆਂ ਨੂੰ ਕਿਸਾਨਾਂ ਦੇ ਹਿੱਤ `ਚ ਖੋਜ ਕਰਨੀ ਚਾਹੀਦੀ ਹੈ। ਉਨ੍ਹਾਂ ਡਾ.ਬਖਸ਼ੀ ਰਾਮ ਵੱਲੋਂ ਵਿਕਸਤ ਗੰਨੇ ਦੀਆਂ 238 ਕਿਸਮਾਂ ਦਾ ਜ਼ਿਕਰ ਵੀ ਕੀਤਾ। ਗੰਨੇ ਦੀ ਪਹਿਲਾਂ 9 ਫੀਸਦੀ ਰਿਕਵਰੀ ਸੀ, ਜੋ ਇਸ ਕਿਸਮ ਨਾਲ 12.5 ਫੀਸਦੀ ਹੋ ਗਈ ਹੈ।
ਕਿਸਾਨ ਮੇਲੇ `ਚ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਜਿਸ `ਚ ਇਹ ਗੱਲ ਸਾਹਮਣੇ ਆਈ ਕਿ ਜੇਕਰ ਕਿਸਾਨ ਅਤੇ ਵਿਗਿਆਨੀ ਮਿਲ ਕੇ ਕੰਮ ਕਰਨ ਤਾਂ ਉਤਪਾਦਕਤਾ ਵਧਾ ਸਕਦੇ ਹਨ। ਵਿਗਿਆਨੀਆਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਨਵੀਨਤਮ ਤਕਨਾਲੋਜੀ ਬਾਰੇ ਜਾਣੂ ਕਰਵਾਉਣ ਤਾਂ ਜੋ ਉਹ ਆਪਣੇ ਖੇਤ ਦੀ ਪੈਦਾਵਾਰ ਵਧਾ ਸਕਣ।
ਇਨਵਿਟਰੋ ਫਰਟੀਲਾਈਜ਼ੇਸ਼ਨ ਪ੍ਰੋਜੈਕਟ: ਇਨਵਿਟਰੋ ਫਰਟੀਲਾਈਜ਼ੇਸ਼ਨ (In vitro fertilization) ਇੱਕ ਨਵੀਨਤਮ ਤਕਨਾਲੋਜੀ ਦਾ ਪ੍ਰੋਜੈਕਟ ਹੈ, ਜਿਸ ਨਾਲ ਪੱਛਮੀ ਉੱਤਰ ਪ੍ਰਦੇਸ਼ ਦੇ ਪਸ਼ੂ ਪਾਲਕਾਂ ਨੂੰ ਬਹੁਤ ਫਾਇਦਾ ਹੋਵੇਗਾ। ਮਿਲੀ ਜਾਣਕਾਰੀ ਤੋਂ ਇਹ ਪਤਾ ਲਗਾ ਹੈ ਕਿ ਫਰਟੀਲਾਈਜ਼ੇਸ਼ਨ ਪ੍ਰੋਜੈਕਟ ਨੂੰ ਤਿਆਰ ਕਰਕੇ ਵੈਟਰਨਰੀ ਕਾਲਜ `ਚ ਭੇਜਿਆ ਜਾਏਗਾ। ਇਸ ਪ੍ਰੋਜੈਕਟ ਦੇ ਤਹਿਤ ਅਜਿਹੀ ਪ੍ਰਣਾਲੀ ਹੋਵੇਗੀ, ਜਿਸ `ਚ 90 ਫੀਸਦੀ ਤੱਕ ਵੱਛੇ ਪੈਦਾ ਕੀਤੇ ਜਾਣਗੇ।
ਇਹ ਵੀ ਪੜ੍ਹੋ : ਸਰਦਾਰ ਵੱਲਭ ਭਾਈ ਪਟੇਲ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਪ੍ਰੋਗਰਾਮ ਸ਼ੁਰੂ
ਮੌਜ਼ੂਦਾ ਮਹਿਮਾਨਾਂ ਦੇ ਵਿਚਾਰ:
● ਕ੍ਰਿਸਟਲ ਗਰੁੱਪ ਦੇ ਚੇਅਰਮੈਨ ਐਨ.ਕੇ. ਅਗਰਵਾਲ ਨੇ ਕਿਹਾ ਕਿ ਪਿੰਡ ਅਤੇ ਸ਼ਹਿਰ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ। ਕਿਸਾਨ ਸ਼ਹਿਰਾਂ ਨੂੰ ਆਪਣਾ ਖੇਤੀ ਦੀ ਉਪਜ ਦਿੰਦੇ ਹਨ ਅਤੇ ਉਨ੍ਹਾਂ ਤੋਂ ਪੈਸੇ ਦੀ ਆਸ ਰੱਖਦੇ ਹਨ।
● ਲੇਬਰ ਵੈਲਫੇਅਰ ਬੋਰਡ ਦੇ ਸਾਬਕਾ ਚੇਅਰਮੈਨ ਸੁਨੀਲ ਭਰਾਲਾ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨੀ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਕਿਸਾਨ ਮੇਲੇ `ਚ ਆ ਕੇ ਉਤਸ਼ਾਹਿਤ ਹੁੰਦੇ ਹਨ ਅਤੇ ਤਕਨੀਕੀ ਗਿਆਨ ਲੈ ਕੇ ਆਪਣੇ ਖੇਤਾਂ `ਚ ਫਸਲ ਦੀ ਪੈਦਾਵਾਰ ਵਧਾਉਂਦੇ ਹਨ।
● ਭਾਜਪਾ ਪ੍ਰਧਾਨ ਵਿਮਲ ਸ਼ਰਮਾ ਨੇ ਕਿਹਾ ਕਿ ਕੁਝ ਬਦਲਾਅ ਲਈ ਖੋਜ ਬਹੁਤ ਜ਼ਰੂਰੀ ਹੈ। ਖੇਤੀ ਵਿਗਿਆਨੀਆਂ ਦੀ ਬਦੌਲਤ ਹੀ ਖੇਤੀ ਵਿੱਚ ਕ੍ਰਾਂਤੀ ਆਈ ਹੈ ਅਤੇ ਕਰੋਨਾ ਦੇ ਦੌਰ `ਚ ਵੀ ਕਿਸਾਨਾਂ ਨੇ 80 ਕਰੋੜ ਲੋਕਾਂ ਨੂੰ ਭੋਜਨ ਪਹੁੰਚਾਉਣ ਦਾ ਕੰਮ ਕੀਤਾ ਹੈ। ਜੋ ਕਿ ਸ਼ਾਨਦਾਰ ਅਤੇ ਸ਼ਲਾਘਾਯੋਗ ਹੈ, ਹੁਣ ਗੁਣਵੱਤਾ ਦੇ ਨਾਲ-ਨਾਲ ਪੋਸ਼ਣ 'ਤੇ ਵੀ ਕੰਮ ਹੋਣਾ ਚਾਹੀਦਾ ਹੈ।
● ਡਾਇਰੈਕਟਰ ਪਸਾਰ ਡਾ. ਪੀ.ਕੇ. ਸਿੰਘ ਨੇ ਦੱਸਿਆ ਕਿ ਕਿਸਾਨ ਮੇਲੇ ਦਾ ਸਮਾਪਤੀ ਸਮਾਰੋਹ ਭਲਕੇ ਕਰਵਾਇਆ ਜਾਵੇਗਾ। ਜਿਸ ਦੇ ਮੁੱਖ ਮਹਿਮਾਨ ਸ਼੍ਰੀ ਬਲਦੇਵ ਸਿੰਘ ਔਲਖ, ਰਾਜ ਮੰਤਰੀ, ਖੇਤੀਬਾੜੀ, ਖੇਤੀਬਾੜੀ ਸਿੱਖਿਆ ਅਤੇ ਖੋਜ, ਉੱਤਰ ਪ੍ਰਦੇਸ਼ ਹੋਣਗੇ।
ਇਸ ਮੌਕੇ ਰਜਿਸਟਰਾਰ ਡਾ. ਬੀ.ਆਰ. ਸਿੰਘ ਡਾਇਰੈਕਟਰ ਖੋਜ, ਡਾ. ਅਨਿਲ ਸਿਰੋਹੀ ਡੀਨ ਔਫ ਐਗਰੀਕਲਚਰ, ਡਾ. ਵਿਵੇਕ ਧਾਮਾ ਡੀਨ ਔਫ ਵੈਟਰਨਰੀ ਕਾਲਜ, ਡਾ. ਰਾਜੀਵ ਸਿੰਘ ਡੀਨ ਔਫ ਪੋਸਟ ਹਾਰਵੈਸਟ ਟੈਕਨਾਲੋਜੀ, ਡਾ. ਪੂਰਨ ਚੰਦ ਡੀਨ ਔਫ ਪੋਸਟ ਗ੍ਰੈਜੂਏਟ, ਡਾ. ਰਾਮਜੀ ਸਿੰਘ ਡੀਨ, ਡਾ. ਬਾਇਓ ਟੈਕਨਾਲੋਜੀ, ਡਾ. ਰਵਿੰਦਰ ਕੁਮਾਰ, ਡਾ. ਆਰ.ਐਸ. ਸੇਂਗਰ, ਪ੍ਰੋਫੈਸਰ ਅਤੇ ਵਿਭਾਗ ਦੇ ਮੁਖੀ ਡਾ. ਸਤੇਂਦਰ ਕੁਮਾਰ, ਡਾ. ਮੁਕੇਸ਼ ਕੁਮਾਰ, ਡਾ. ਪੀ.ਕੇ. ਸਿੰਘ, ਡਾ. ਐਸ.ਕੇ. ਤ੍ਰਿਪਾਠੀ, ਡਾ. ਹਰੀਓਮ ਕਟਿਆਰ, ਡਾ. ਐਸ.ਕੇ. ਲੋਧੀ ਆਦਿ ਹਾਜ਼ਰ ਸਨ।
ਮੇਲੇ `ਚ ਡੋਗ ਸ਼ੋਅ:
ਕਿਸਾਨ ਮੇਲੇ `ਚ ਕੁੱਤਿਆਂ ਦਾ ਸ਼ੋਅ ਵੀ ਕਰਵਾਇਆ ਗਿਆ। ਜਿਸ `ਚ ਵੱਡੀ ਗਿਣਤੀ ਵਿੱਚ ਵੱਖ-ਵੱਖ ਨਸਲਾਂ ਦੇ ਕੁੱਤਿਆਂ ਨੇ ਭਾਗ ਲਿਆ। ਵੈਟਰਨਰੀ ਕਾਲਜ ਦੇ ਪ੍ਰੋਫੈਸਰ ਡਾ: ਅਮਿਤ ਕੁਮਾਰ ਨੇ ਦੱਸਿਆ ਕਿ ਇਸ ਸ਼ੋਅ `ਚ ਦਕਸ਼ ਮੋਦੀਪੁਰਮ ਦੇ ਪਪੀ, ਮਨਦੀਪ ਦੌਰਾਲਾ, ਮਾਰਸਲ ਮਾਲੇ, ਰੋਟ ਵੇਲਰ, ਨੀਰਜ ਦੌਰਾਲਾ ਦਾ ਰਾਜਾ ਡੋਗ ਮੇਲਾ ਆਲ ਟਾਈਮ ਚੈਂਪੀਅਨ ਰਹੇ ਹਨ।
Summary in English: Today is the third day of Kisan Mela, know what happened, special for farmers and animal husbandry