Agriculture Mobile App: ਕਿਸਾਨਾਂ ਦੀ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਮੌਸਮ ਅਤੇ ਨਵੀਆਂ ਤਕਨੀਕਾਂ ਦੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਖੇਤੀ ਵਿੱਚ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ। ਜਿਸਦੇ ਚਲਦਿਆਂ ਉਨ੍ਹਾਂ ਦਾ ਖੇਤੀ ਤੋਂ ਮੋਹ ਭੰਗ ਹੋ ਰਿਹਾ ਹੈ। ਕਿਸਾਨ ਭਰਾਵਾਂ ਨੂੰ ਇਸ ਸਥਿਤੀ ਤੋਂ ਬਾਹਰ ਕੱਢਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਕਈ ਯੋਜਨਾਵਾਂ 'ਤੇ ਕੰਮ ਕਰ ਰਹੀਆਂ ਹਨ। ਜਿਸ ਵਿੱਚ ਵੱਡੀ ਮਦਦ ਖੇਤੀਬਾੜੀ ਐਪ ਰਾਹੀਂ ਕੀਤੀ ਜਾ ਰਹੀ ਹੈ।
Agriculture App for Farmers: ਖੇਤੀਬਾੜੀ ਦਾ ਜਲਵਾਯੂ ਨਾਲ ਨੇੜਲਾ ਸਬੰਧ ਹੈ। ਕਿਸਾਨ ਹਰ ਫ਼ਸਲ ਦੀ ਬਿਜਾਈ ਮੌਸਮ ਅਤੇ ਤਾਪਮਾਨ ਦੇ ਆਧਾਰ 'ਤੇ ਕਰਦਾ ਹੈ, ਤਾਂ ਜੋ ਇਸ ਤੋਂ ਫ਼ਸਲ ਦਾ ਚੰਗਾ ਝਾੜ ਲਿਆ ਜਾ ਸਕੇ। ਪਰ ਕਈ ਵਾਰ ਮੌਸਮ ਵਿੱਚ ਤਬਦੀਲੀ ਜਾਂ ਕੁਦਰਤੀ ਆਫ਼ਤ ਕਾਰਨ ਕਿਸਾਨ ਦੀ ਸਾਰੀ ਮਿਹਨਤ ਬਰਬਾਦ ਹੋ ਜਾਂਦੀ ਹੈ। ਇਸ ਸਥਿਤੀ ਤੋਂ ਨਜਿੱਠਣ ਲਈ ਅਤੇ ਕਿਸਾਨਾਂ ਨੂੰ ਖੇਤੀ ਬਾਰੇ ਸਹੀ ਜਾਣਕਾਰੀ ਦੇਣ ਲਈ ਪਿਛਲੇ ਕੁਝ ਸਾਲਾਂ 'ਚ ਭਾਰਤ ਸਰਕਾਰ ਵੱਲੋਂ ਕਈ ਐਪਸ ਲਾਂਚ ਕੀਤੀਆਂ ਗਈਆਂ ਹਨ। ਜੋ ਨਾ ਸਿਰਫ ਖੇਤੀ 'ਚ ਸੁਧਾਰ ਕਰਨ ਲਈ ਕਿਸਾਨਾਂ ਦੀ ਮਦਦ ਕਰ ਰਹੀਆਂ ਹਨ, ਸਗੋਂ ਚੰਗਾ ਮੁਨਾਫਾ ਕਮਾਉਣ 'ਚ ਵੀ ਕਾਰਗਾਰ ਸਾਬਿਤ ਹੋ ਰਹੀਆਂ ਹਨ।
ਮੌਸਮ ਵਿੱਚ ਬਦਲਾਵ ਕਾਰਨ ਫ਼ਸਲ ਦੀ ਪੈਦਾਵਾਰ ਓਨੀ ਚੰਗੀ ਨਹੀਂ ਹੋ ਪਾਉਂਦੀ, ਜਿੰਨੀ ਕੁ ਕਿਸਾਨਾਂ ਨੂੰ ਉਮੀਦ ਹੁੰਦੀ ਹੈ। ਇਸ ਸਮੱਸਿਆ ਦੇ ਹੱਲ ਲਈ ਕਿਸਾਨ ਕੁਝ ਵਿਸ਼ੇਸ਼ ਮੋਬਾਈਲ ਐਪਸ ਦੀ ਵਰਤੋਂ ਕਰ ਸਕਦੇ ਹਨ। ਦੱਸ ਦੇਈਏ ਕਿ ਇਨ੍ਹਾਂ ਮੋਬਾਈਲ ਐਪਸ ਰਾਹੀਂ ਕਿਸਾਨਾਂ ਨੂੰ ਮੌਸਮ ਤੋਂ ਲੈ ਕੇ ਮੰਡੀ ਤੱਕ ਦੀ ਸਾਰੀ ਜਾਣਕਾਰੀ ਉਪਲਬਧ ਕਰਵਾਈ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਐਪਸ 'ਤੇ ਕਿਸਾਨ ਵੀਡੀਓ ਦੇਖ ਕੇ ਨਵੀਂ ਤਕਨੀਕ ਨੂੰ ਅਪਣਾ ਸਕਦੇ ਹਨ। ਅਸੀਂ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਕੁਝ ਅਜਿਹੇ ਮੋਬਾਈਲ ਐਪਸ ਦੱਸਣ ਜਾ ਰਹੇ ਹਾਂ, ਜੋ ਉਨ੍ਹਾਂ ਲਈ ਫਾਇਦੇਮੰਦ ਸਾਬਿਤ ਹੋਣਗੇ।
1. ਕਿਸਾਨ ਸੁਵਿਧਾ (Kisan Suvidha)
ਇਹ ਐਪ ਮੌਸਮ, ਮਾਰਕੀਟ ਕੀਮਤ, ਡੀਲਰਾਂ, ਪੌਦਿਆਂ ਦੀ ਸੁਰੱਖਿਆ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਕਿਸਾਨਾਂ ਦੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ 'ਤੇ ਬੀਜ, ਮਾਹਿਰਾਂ ਦੀ ਸਲਾਹ, ਮਿੱਟੀ ਸਿਹਤ ਕਾਰਡ, ਗੋਦਾਮ ਅਤੇ ਕੋਲਡ ਸਟੋਰੇਜ ਵਰਗੀਆਂ ਹੋਰ ਸਹੂਲਤਾਂ ਬਾਰੇ ਵੀ ਜਾਣਕਾਰੀ ਉਪਲਬਧ ਹੈ। ਇਹ ਗੂਗਲ ਪਲੇ ਸਟੋਰ 'ਤੇ ਅੰਗਰੇਜ਼ੀ, ਹਿੰਦੀ, ਤਾਮਿਲ, ਗੁਜਰਾਤੀ, ਉੜੀਆ ਅਤੇ ਮਰਾਠੀ ਭਾਸ਼ਾਵਾਂ 'ਚ ਉਪਲਬਧ ਹੈ।
2. ਪੂਸਾ ਖੇਤੀ (Pusa Krishi)
ਭਾਰਤੀ ਖੇਤੀ ਪ੍ਰੀਸ਼ਦ ਵੱਲੋਂ ਬਣਾਈ ਗਈ ਇਸ ਐਪ ਵਿੱਚ ਕਿਸਾਨਾਂ ਨੂੰ ਵਿਕਸਤ ਕੀਤੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨ ਇਸ ਐਪ ਰਾਹੀਂ ਮਾਹਿਰਾਂ ਦੀ ਸਲਾਹ ਵੀ ਲੈ ਸਕਦੇ ਹਨ।
3. ਕਰੌਪ ਕਟਿੰਗ ਐਕਸਪੈਰੀਮੈਂਟ-ਐਗਰੀ ਮੋਬਾਈਲ ਐਪ (Crop Cutting Experiment-Agri Mobile App)
ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਵਿਕਸਤ ਇਹ ਐਪ ਕਿਸਾਨਾਂ ਨੂੰ ਵਾਢੀ ਨਾਲ ਸਬੰਧਤ ਨਵੇਂ ਪ੍ਰਯੋਗਾਂ ਬਾਰੇ ਜਾਣਕਾਰੀ ਦਿੰਦੀ ਹੈ। ਇਸਦੀ ਖਾਸ ਗੱਲ ਇਹ ਹੈ ਕਿ ਇਹ ਔਨਲਾਈਨ ਅਤੇ ਆਫਲਾਈਨ ਮੋਡ ਵਿੱਚ ਕੰਮ ਕਰਦਾ ਹੈ। ਇਸ ਐਪ ਨੂੰ ਡਾਊਨਲੋਡ ਕਰਨ ਅਤੇ ਰਜਿਸਟ੍ਰੇਸ਼ਨ ਲਈ ਹੀ ਇੰਟਰਨੈੱਟ ਦੀ ਲੋੜ ਹੈ। ਇਸ ਤੋਂ ਬਾਅਦ ਬਿਨਾਂ ਇੰਟਰਨੈੱਟ ਦੇ ਵੀ ਇਸ ਐਪ ਦੀ ਮਦਦ ਲਈ ਜਾ ਸਕਦੀ ਹੈ।
4. ਸੋਇਲ ਹੈਲਥ ਕਾਰਡ ਸਕੀਮ ਐਪ (Soil Health Card Scheme App)
ਕਿਸਾਨ ਸੋਇਲ ਹੈਲਥ ਕਾਰਡ ਐਪ ਰਾਹੀਂ ਆਪਣੀ ਜ਼ਮੀਨ ਦੀ ਸਿਹਤ ਦੀ ਜਾਂਚ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਕੁਝ ਕਮੀ ਆਉਣ 'ਤੇ ਮਿੱਟੀ ਨੂੰ ਸੋਧਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ, ਪੌਦਿਆਂ ਨੂੰ ਕਿਹੜੇ ਪੌਸ਼ਟਿਕ ਤੱਤਾਂ ਦੀ ਲੋੜ ਹੈ, ਇਸ ਬਾਰੇ ਵੀ ਜਾਣਕਾਰੀ ਹੈ।
5. eNAM ਮੋਬਾਈਲ ਐਪ (eNAM Mobile App)
ਇਹ ਇੱਕ ਇਲੈਕਟ੍ਰਾਨਿਕ ਵਪਾਰਕ ਪੋਰਟਲ ਹੈ। ਸਰਲ ਸ਼ਬਦਾਂ ਵਿੱਚ, ਇਹ ਕਿਸਾਨ ਭਰਾਵਾਂ ਨੂੰ ਮੌਜੂਦਾ ਮੰਡੀਆਂ ਦੇ ਨੈਟਵਰਕ ਨੂੰ ਇਕੱਠੇ ਲਿਆਉਂਦੇ ਹਨ ਅਤੇ ਇੱਕ ਏਕੀਕ੍ਰਿਤ ਰਾਸ਼ਟਰੀ ਮੰਡੀ ਪ੍ਰਦਾਨ ਕਰਦੇ ਹਨ। ਵਪਾਰੀਆਂ ਨੂੰ ਕਿਤੇ ਵੀ ਬੈਠੇ ਕਿਸਾਨਾਂ ਦੀਆਂ ਫਸਲਾਂ ਖਰੀਦਣ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ।
6. ਪਸ਼ੂ ਪੋਸ਼ਣ (Pashu Poshan App)
ਇਸ ਐਪ ਨੂੰ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (NDDB) ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਵਿੱਚ ਪਸ਼ੂਆਂ ਦੀ ਪ੍ਰੋਫਾਈਲ, ਦੁੱਧ ਉਤਪਾਦਨ, ਦੁੱਧ ਵਿੱਚ ਚਰਬੀ ਅਤੇ ਪਸ਼ੂਆਂ ਨੂੰ ਕਿਹੜੀ ਖੁਰਾਕ ਸਮੱਗਰੀ ਦਿੱਤੀ ਜਾਣੀ ਚਾਹੀਦੀ ਹੈ, ਇਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : Government Scheme: Kisan Call Centre: ਹੁਣ ਘਰ ਬੈਠਿਆਂ ਹੋਣਗੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ!
7. ਐਗਰੀ ਮੀਡੀਆ ਵੀਡੀਓ ਐਪ (Agri Media Video App)
ਇਹ ਇੱਕ ਵੀਡੀਓ ਐਪ ਹੈ, ਜੋ ਜ਼ਿਆਦਾਤਰ ਕਿਸਾਨਾਂ ਦੀ ਪਸੰਦ ਬਣੀ ਹੋਈ ਹੈ। ਇਸ ਦੀ ਮਦਦ ਨਾਲ ਕਿਸਾਨ ਆਪਣੀ ਕੀਟ ਪ੍ਰਭਾਵਿਤ ਫਸਲ ਦੀ ਫੋਟੋ ਲੈ ਕੇ ਐਪ 'ਤੇ ਅਪਲੋਡ ਕਰ ਸਕਦਾ ਹੈ ਅਤੇ ਇਸ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਤੋਂ ਸਲਾਹ ਲੈ ਸਕਦਾ ਹੈ। ਇਸ ਤਰ੍ਹਾਂ ਕਿਸਾਨ ਘਰ ਬੈਠੇ ਹੀ ਫ਼ਸਲਾਂ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਵੀਡੀਓ ਐਪ ਹੈ, ਜਿਸ 'ਤੇ ਕਿਸਾਨ ਹੋਰ ਫਸਲਾਂ ਦੇ ਵੀਡੀਓ ਵੀ ਦੇਖ ਸਕਦੇ ਹਨ। ਇਸ ਤੋਂ ਇਲਾਵਾ ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ।
8. ਇਫਕੋ ਕਿਸਾਨ ਐਪ (IFFCO Farmers App)
ਇਸ ਮੋਬਾਈਲ ਐਪ ਰਾਹੀਂ ਕਿਸਾਨ ਆਪਣੀਆਂ ਫ਼ਸਲਾਂ ਸਮੇਤ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਐਪ ਰਾਹੀਂ ਤੁਸੀਂ ਖੇਤੀ ਮਾਹਿਰਾਂ ਤੋਂ ਫ਼ਸਲਾਂ ਦੀਆਂ ਕੀਮਤਾਂ, ਮੌਸਮ ਦੀ ਜਾਣਕਾਰੀ, ਮਿੱਟੀ ਦੀ ਪਰਖ ਅਤੇ ਖੇਤੀ ਸਬੰਧੀ ਕੋਈ ਵੀ ਸਲਾਹ ਲੈ ਸਕਦੇ ਹੋ। ਇਹ ਇੱਕ ਐਂਡਰਾਇਡ ਐਪ ਹੈ, ਜੋ ਲਗਭਗ 10 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ।
9. ਐਗਰੀ ਐਪ (Agri App)
ਇਹ ਇੱਕ ਖੇਤੀ ਔਨਲਾਈਨ ਪਲੇਟਫਾਰਮ ਹੈ, ਜਿੱਥੇ ਕਿਸਾਨਾਂ ਨੂੰ ਖੇਤੀਬਾੜੀ ਤੋਂ ਲੈ ਕੇ ਸਰਕਾਰੀ ਸਕੀਮਾਂ ਤੱਕ ਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਖੇਤੀ ਮਾਹਿਰਾਂ ਨਾਲ ਮੈਸੇਜ ਰਾਹੀਂ ਗੱਲ ਕੀਤੀ ਜਾ ਸਕਦੀ ਹੈ। ਇਸ 'ਤੇ ਖੇਤੀ ਨਾਲ ਸਬੰਧਤ ਕਈ ਵੀਡੀਓਜ਼ ਵੀ ਉਪਲਬਧ ਹਨ, ਤਾਂ ਜੋ ਕਿਸਾਨ ਆਧੁਨਿਕ ਤਕਨੀਕ ਬਾਰੇ ਜਾਣਕਾਰੀ ਹਾਸਲ ਕਰ ਸਕਣ।
10. ਫਾਰਮਬੀ ਐਪ (Farmby App)
ਇਹ ਖੇਤੀਬਾੜੀ ਨਾਲ ਜੁੜੀ ਇੱਕ ਅਜਿਹੀ ਐਪ ਹੈ, ਜੋ ਕਿਸਾਨਾਂ ਦੀ ਖਾਸ ਪਸੰਦ ਬਣੀ ਹੋਈ ਹੈ। ਇਸ ਐਪ ਰਾਹੀਂ ਕਿਸਾਨ ਆਪਣੀ ਉਤਸੁਕਤਾ ਨੂੰ ਦੂਰ ਕਰ ਸਕਦੇ ਹਨ। ਕਿਸਾਨ ਮਾਹਿਰਾਂ ਤੋਂ ਉੱਨਤ ਖੇਤੀ ਅਤੇ ਤਕਨਾਲੋਜੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਐਪ ਰਾਹੀਂ ਕਿਸਾਨ ਫਸਲ ਦੀਆਂ ਲਗਭਗ 450 ਕਿਸਮਾਂ ਦੀ ਚੋਣ ਕਰ ਸਕਦਾ ਹੈ। ਇਸ ਦੇ ਨਾਲ, ਤੁਸੀਂ ਬਾਜ਼ਾਰ ਅਤੇ ਮੌਸਮ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਉਮੀਦ ਕਰਦੇ ਹਾਂ ਕਿ ਇਨ੍ਹਾਂ ਮੋਬਾਈਲ ਐਪਸ ਰਾਹੀਂ ਹੁਣ ਕਿਸਾਨ ਆਪਣੀਆਂ ਮੁਸ਼ਕਿਲਾਂ, ਖੇਤੀ 'ਚ ਸੁਧਾਰ, ਨਵੇਕਲੇ ਤਰੀਕਿਆਂ ਦੀ ਜਾਣਕਾਰੀ ਦੇ ਨਾਲ-ਨਾਲ ਚੰਗਾ ਮੁਨਾਫਾ ਵੀ ਕਮਾ ਸਕਣਗੇ।
Summary in English: Top 10 Agri App: Get rid of clutter with these apps! Make More Profits!