Vegetable Cultivation: ਪੀਏਯੂ ਦੇ ਹੁਨਰ ਵਿਕਾਸ ਕੇਂਦਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਔਰਤਾਂ ਲਈ ਸਬਜ਼ੀਆਂ ਦੀ ਕਾਸ਼ਤ (ਹਾਈਡ੍ਰੋਪੋਨਿਕਸ, ਮਿੱਟੀ ਰਹਿਤ, ਰੂਫ ਟਾਪ ਅਤੇ ਨੈੱਟ ਹਾਊਸ ਕਲਟੀਵੇਸ਼ਨ) ਬਾਰੇ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕੋਰਸ ਵਿੱਚ ਲਗਭਗ 29 ਸਿਖਿਆਰਥੀਆਂ ਨੇ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਦੇ ਐਸੋਸੀਏਟ ਡਾਇਰੈਕਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜੈਵਿਕ ਸਬਜ਼ੀਆਂ ਦੀ ਖੇਤੀ ਬਹੁਤ ਜ਼ਰੂਰੀ ਹੈ। ਭਾਵੇਂ ਸਾਡੇ ਕੋਲ ਘਰ ਵਿੱਚ ਸਬਜ਼ੀਆਂ ਉਗਾਉਣ ਲਈ ਥਾਂ ਨਹੀਂ ਹੈ, ਫਿਰ ਵੀ ਅਸੀਂ ਛੱਤਾਂ 'ਤੇ ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਸਬਜ਼ੀਆਂ ਉਗਾ ਸਕਦੇ ਹਾਂ। ਇਸ ਸਬੰਧੀ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮਾਹਿਰਾਂ ਨੇ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਸਿਖਲਾਈ ਕੋਰਸ ਦੇ ਕੋਆਰਡੀਨੇਟਰ ਸ. ਪ੍ਰੇਰਨਾ ਕਪਿਲਾ ਨੇ ਪਾਠਕ੍ਰਮ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਸਿਖਲਾਈ ਕੋਰਸ ਵਿੱਚ ਸਬਜੀ ਵਿਗਿਆਨ ਵਿਭਾਗ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਡਾ. ਤਰਸੇਮ ਸਿੰਘ ਢਿੱਲੋਂ, ਡਾ. ਰੂਮਾ ਦੇਵੀ, ਡਾ. ਸਲੇਸ਼ ਜਿੰਦਲ, ਡਾ. ਰਜਿੰਦਰ ਢੱਲ਼, ਡਾ. ਮੋਹਿੰਦਰ ਕੌਰ ਸਿੱਧੂ, ਡਾ. ਹਰਪਾਲ ਸਿੰਘ ਭੁੱਲਰ, ਡਾ. ਰੂਪੀਤ ਕੌਰ ਗਿੱਲ਼, ਡਾ. ਦਿਲਪ੍ਰੀਤ ਸਿੰਘ, ਡਾ. ਸੱਈਦ ਪਟੇਲ ਅਤੇ ਡਾ. ਸੁਖਜੀਤ ਕੌਰ ਨੇ ਅਤੇ ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਡਾ. ਰਾਕੇਸ਼ ਸ਼ਾਰਦਾ, ਡਾ. ਨਿਲੇਸ਼ ਬਿਵਾਲਕਰ, ਡਾ. ਅੰਗ੍ਰੇਜ ਸਿੰਘ, ਡਾ. ਮਹੇਸ਼ ਚੰਦ ਸਿੰਘ, ਡਾ. ਦਿਆਨੇਸ਼ਵਰ ਮਦਾਨੇ ਅਤੇ ਡਾ. ਸੁਧੀਰ ਥੰਮਣ ਨੇ ਕੋਰਸ ਸੰਬੰਧਿਤ ਵੱਖ-ਵੱਖ ਵਿਸ਼ਿਆਂ ਉੱਪਰ ਸਿਖਿਆਰਥੀਆਂ ਨੂੰ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ : ਪੀਏਯੂ ਦਾ ਸਾਬਕਾ ਵਿਦਿਆਰਥੀ ਬਣਿਆ ਉੱਦਮੀ ਕਿਸਾਨ, VC Dr. Gosal ਵੱਲੋਂ ਸ਼ਲਾਘਾ
ਕੋਰਸ ਦੌਰਾਨ ਸਿਖਿਆਰਥੀਆਂ ਨੇ ਮਿੱਟੀ ਅਤੇ ਜਲ ਇੰਜੀਨੀਅਰਿੰਗ ਵਿਭਾਗ ਅਤੇ ਸਬਜੀ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕਰਕੇ ਆਪਣੇ ਗਿਆਨ ਨੂੰ ਅਮਲੀ ਰੂਪ ਵਿੱਚ ਵਧਾਇਆ।
ਅੰਤ ਵਿੱਚ ਸ੍ਰੀਮਤੀ ਕੰਵਲਜੀਤ ਕੌਰ ਨੇ ਯੂਨੀਵਰਸਿਟੀ ਦੇ ਸਾਰੇ ਸਿਖਿਆਰਥੀਆਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਤੋਂ ਬਾਅਦ ਪ੍ਰਾਪਤ ਹੋਏ ਗਿਆਨ ਨੂੰ ਆਪਣੇ ਕਿੱਤੇ ਵਿੱਚ ਅਪਣਾਉਣ ਦੀ ਸਲਾਹ ਦਿੱਤੀ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Training course for farmers on vegetable cultivation