1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਵਿਖੇ ਡੇਅਰੀ ਪਸ਼ੂਆਂ ਦੀ ਸਿਹਤ ਅਤੇ ਖੁਰਾਕ ਪ੍ਰਬੰਧਨ ਸੰਬੰਧੀ ਸ਼ੁਰੂ ਹੋਈ ਸਿਖਲਾਈ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਇਕ ਚਾਰ ਦਿਨਾ ਆਨਲਾਈਨ ਸਿਖਲਾਈ ਅੱਜ ਆਰੰਭ ਹੋਈ ਜਿਸ ਦਾ ਵਿਸ਼ਾ ਹੈ ’ਡੇਅਰੀ ਪਸ਼ੂਆਂ ਦੀ ਸਿਹਤ ਅਤੇ ਖੁਰਾਕ ਪ੍ਰਬੰਧਨ’।ਇਹ ਸਿਖਲਾਈ ਯੂਨੀਵਰਸਿਟੀ ਵਲੋਂ ਖੇਤੀਬਾੜੀ ਪਸਾਰ ਪ੍ਰਬੰਧਨ ਦੀ ਕੌਮੀ ਸੰਸਥਾ, ਹੈਦਰਾਬਾਦ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।ਅੱਜ ਦੇ ਦੌਰ ਵਿਚ ਪਸ਼ੂਆਂ ਦੀ ਸਿਹਤ ਸੰਭਾਲ, ਪ੍ਰਜਣਨ ਸਮਰੱਥਾ ਦਰੁਸਤ ਰੱਖਣ ਅਤੇ ਸਹੀ ਉਤਪਾਦਨ ਲੈਣ ਲਈ ਵਿਗਿਆਨਕ ਵਿਧੀ ਨਾਲ ਖੁਰਾਕ ਦੇਣਾ ਬਹੁਤ ਜ਼ਰੂਰੀ ਹੋ ਗਿਆ ਹੈ।

KJ Staff
KJ Staff
Guru Angad Dev Veterinary

Guru Angad Dev Veterinary

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਇਕ ਚਾਰ ਦਿਨਾ ਆਨਲਾਈਨ ਸਿਖਲਾਈ ਅੱਜ ਆਰੰਭ ਹੋਈ ਜਿਸ ਦਾ ਵਿਸ਼ਾ ਹੈ ’ਡੇਅਰੀ ਪਸ਼ੂਆਂ ਦੀ ਸਿਹਤ ਅਤੇ ਖੁਰਾਕ ਪ੍ਰਬੰਧਨ’।ਇਹ ਸਿਖਲਾਈ ਯੂਨੀਵਰਸਿਟੀ ਵਲੋਂ ਖੇਤੀਬਾੜੀ ਪਸਾਰ ਪ੍ਰਬੰਧਨ ਦੀ ਕੌਮੀ ਸੰਸਥਾ, ਹੈਦਰਾਬਾਦ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।ਅੱਜ ਦੇ ਦੌਰ ਵਿਚ ਪਸ਼ੂਆਂ ਦੀ ਸਿਹਤ ਸੰਭਾਲ, ਪ੍ਰਜਣਨ ਸਮਰੱਥਾ ਦਰੁਸਤ ਰੱਖਣ ਅਤੇ ਸਹੀ ਉਤਪਾਦਨ ਲੈਣ ਲਈ ਵਿਗਿਆਨਕ ਵਿਧੀ ਨਾਲ ਖੁਰਾਕ ਦੇਣਾ ਬਹੁਤ ਜ਼ਰੂਰੀ ਹੋ ਗਿਆ ਹੈ।

ਅਸੰਤੁਲਿਤ ਖੁਰਾਕ ਅਤੇ ਅਢੁੱਕਵਾਂ ਸਿਹਤ ਪ੍ਰਬੰਧ ਕਿੱਤੇ ਦਾ ਮੁਨਾਫ਼ਾ ਘਟਾਉਂਦਾ ਹੈ।ਇਸ ਕੌਮੀ ਸੰਸਥਾ ਦੇ ਸਹਾਇਕ ਨਿਰਦੇਸ਼ਕ, ਡਾ. ਸ਼ਾਹਾ ਜੀ ਫਾਂਡ ਨੇ ਭਾਗ ਲੈ ਰਹੇ ਸਾਰੇ ਪ੍ਰਤੀਭਾਗੀਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ।

ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਪ੍ਰਕਾਸ਼ ਸਿੰਘ ਬਰਾੜ ਨੇ ਆਪਣੇ ਆਰੰਭਤਾ ਸੰਬੋਧਨ ਵਿਚ ਪਸ਼ੂਧਨ ਖੇਤਰ ਦਾ ਆਰਥਿਕਤਾ ਵਿਚ ਯੋਗਦਾਨ ਸੰਬੰਧੀ ਵੇਰਵਾ ਦਿੱਤਾ ਅਤੇ ਕਿਹਾ ਕਿ ਖੇਤੀ ਵਿਚ ਖੜੋਤ ਆਉਣ ਨਾਲ ਇਹ ਖੇਤਰ ਹੋਰ ਮਹੱਤਵਪੂਰਣ ਹੋ ਗਿਆ ਹੈ।ਉਨ੍ਹਾਂ ਨੇ ਢੁੱਕਵੇਂ ਖੁਰਾਕੀ ਪ੍ਰਬੰਧ ਅਤੇ ਸਿਹਤ ਸੰਭਾਲ ਨੂੰ ਉਤਪਾਦਕਤਾ ਨਾਲ ਜੋੜਦੇ ਹੋਏ ਸਾਰਿਆਂ ਦੀ ਮਹੱਤਤਾ ’ਤੇ ਚਰਚਾ ਕੀਤੀ।ਇਸ ਮੌਕੇ ’ਤੇ ਭਾਸ਼ਣਾਂ ਦਾ ਸੰਗ੍ਰਹਿ ਵੀ ਜਾਰੀ ਕੀਤਾ ਗਿਆ।

ਇਹ ਸਿਖਲਾਈ ਪਸ਼ੂਆਂ ਦੀ ਫੀਡ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਹੋਇਆਂ ਪਸ਼ੂਆਂ ਦੀ ਉਮਰ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਉਨ੍ਹਾਂ ਦੀ ਸੰਭਾਲ ਸੰਬੰਧੀ ਵੀ ਰੋਸ਼ਨੀ ਪਾਵੇਗੀ।ਸਿਖਲਾਈ ਦੌਰਾਨ ਹਰੇ ਚਾਰਿਆਂ ਦਾ ਅਚਾਰ, ਧਾਤਾਂ ਦਾ ਮਿਸ਼ਰਣ, ਬਾਈਪਾਸ ਫੈਟ ਅਤੇ ਪਸ਼ੂ ਚਾਟ ਬਾਰੇ ਵੀ ਵਿਸਥਾਰ ਵਿਚ ਦੱਸਿਆ ਜਾਵੇਗਾ।ਪਸ਼ੂਆਂ ਦੀਆਂ ਲਾਗ ਵਾਲੀਆਂ ਆਮ ਬੀਮਾਰੀਆਂ, ਮਿਹਦੇ ਦੀਆਂ ਬੀਮਾਰੀਆਂ, ਲੇਵੇ ਦੀ ਸੋਜ, ਪਸ਼ੂਆਂ ਵਿਚ ਲੰਗੜਾਪਨ, ਜੈਵਿਕ ਸੁਰੱਖਿਆ ਅਤੇ ਜੜ੍ਹੀ ਬੂਟੀਆਂ ਤੇ ਦੇਸੀ ਦਵਾਈ ਢੰਗਾਂ ਨਾਲ ਪਸ਼ੂ ਦੀ ਸਿਹਤ ਸੰਭਾਲ ਸੰਬੰਧੀ ਵਿਸ਼ਿਆਂ ’ਤੇ ਚਾਨਣਾ ਪਾਇਆ ਜਾਵੇਗਾ।

ਡਾ. ਪ੍ਰਕਾਸ਼ ਸਿੰਘ ਬਰਾੜ ਅਤੇ ਸ਼ਾਹਾ ਜੀ ਫਾਂਡ ਇਸ ਕੋਰਸ ਦੇ ਨਿਰਦੇਸ਼ਕ ਹਨ ਜਦਕਿ ਡਾ. ਜਸਵਿੰਦਰ ਸਿੰਘ ਅਤੇ ਡਾ. ਅਰੁਣਬੀਰ ਸਿੰਘ ਇਸਦੇ ਸੰਯੋਜਕ ਦੇ ਤੌਰ ’ਤੇ ਕਾਰਜਸ਼ੀਲ ਰਹਿਣਗੇ।ਇਸ ਸਿਖਲਾਈ ਵਿਚ ਸਾਰੇ ਮੁਲਕ ਵਿਚੋਂ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ।

ਲੋਕ ਸੰਪਰਕ ਦਫਤਰ

ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Summary in English: Training on Dairy Animal Health and Feed Management started at Veterinary University

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters