ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਨੇ ਬਹੁਤੇ ਦੇਸ਼ਾਂ ਵਿੱਚ ਤਾਲਾਬੰਦੀ ਕਰਵਾ ਕੇ ਰੱਖੀ ਹੋਈ ਹੈ। ਜਿਸ ਕਾਰਨ ਲੋਕ ਘਰਾਂ ਵਿਚ ਕੈਦ ਹਨ ਅਤੇ ਇਸ ਬਿਮਾਰੀ ਤੋਂ ਬਚਣ ਦੇ ਤਰੀਕਿਆਂ ਦੀ ਭਾਲ ਕਰ ਰਹੇ ਹਨ। ਕਿਉਂਕਿ ਇਹ ਵਾਇਰਸ ਬਹੁਤ ਖ਼ਤਰਨਾਕ ਹੈ ਅਤੇ ਇਸ ਦੀ ਬਚਾਵ ਦੀ ਪ੍ਰਕਿਰਿਆ ਬਹੁਤ ਮਹਿੰਗੀ ਹੈ, ਅਜਿਹੀ ਸਥਿਤੀ ਵਿਚ ਅੱਜ ਅਸੀਂ ਤੁਹਾਨੂੰ ਅਜਿਹੀ ਵਿਲੱਖਣ ਬੀਮਾ ਯੋਜਨਾ ਬਾਰੇ ਦੱਸਾਂਗੇ, ਜੋ ਕਿ ਕੋਰੋਨਾ ਸਕਰਾਤਮਕ ਮਰੀਜ਼ਾਂ ਲਈ ਵਿਸ਼ੇਸ਼ ਤੌਰ 'ਤੇ ਬਣਾਈ ਜਾ ਰਹੀ ਹੈ |
ਜਲਦੀ ਹੀ ਸ਼ੁਰੂ ਹੋ ਜਾਵੇਗੀ ਇਹ ਕੋਵਿਡ ਬੀਮਾ ਯੋਜਨਾ
ਇੰਸ਼ੋਰੈਂਸ ਰੈਗੂਲੇਟਰ (IRDAI) ਨੇ ਸਾਰੀਆਂ ਬੀਮਾ ਕੰਪਨੀਆਂ ਨੂੰ ਕੋਰੋਨਾ ਨਾਲ ਸਬੰਧਤ ਸਥਿਰ ਲਾਭ (Fixed Benefit) ਕੋਵਿਡ ਬੀਮਾ (COVID Insurance) ਸ਼ੁਰੂ ਕਰਨ ਲਈ ਕਿਹਾ ਹੈ | ਸਾਰੀਆਂ ਕੰਪਨੀਆਂ ਨੂੰ ਇਹ ਬੀਮਾ ਯੋਜਨਾ ਨੂੰ 30 ਜੂਨ ਤੱਕ ਚਾਲੂ ਕਰਨ ਲਈ ਕਿਹਾ ਗਿਆ ਹੈ। ਇਸ ਦੇ ਅਨੁਸਾਰ, ਜੋ ਵੀ ਕੋਵਿਡ ਸਕਾਰਾਤਮਕ ਹੈ,ਉਹਨੂੰ ਇੱਕ ਨਿਸ਼ਚਤ ਰਕਮ ਬੀਮਾ ਕੰਪਨੀਆਂ ਦੁਆਰਾ ਦਿੱਤੀ ਜਾਵੇਗੀ |
ਬੀਮਾ ਦੀ ਪ੍ਰੀਮੀਅਮ ਰਾਸ਼ੀ
ਮੀਡੀਆ ਰਿਪੋਰਟਾਂ ਅਨੁਸਾਰ IRDAI ਨੇ ਕੋਰੋਨਾ ਵਾਇਰਸ ਲਈ ਬੀਮਾ ਯੋਜਨਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਰ ਇਸ ਦਾ ਪ੍ਰੀਮੀਅਮ ਤੈਅ ਕਰਨ ਦਾ ਫੈਸਲਾ ਕੰਪਨੀਆਂ ਨੂੰ ਦੀਤਾ ਹੈ | ਇਸ ਯੋਜਨਾ ਦੇ ਤਹਿਤ ਬੀਮਾਯੁਕਤ ਵਿਅਕਤੀ ਨੂੰ 50 ਹਜ਼ਾਰ ਤੋਂ ਲੈ ਕੇ 5 ਲੱਖ ਤੱਕ ਦਾ ਸਮ ਇੰਸ਼ੋਡ (Sum Assured) ਦਾ ਬੀਮਾ ਮਿਲ ਸਕਦਾ ਹੈ। ਕੋਰੋਨਾ ਦੀ ਲਾਗ ਦੇ ਮੱਦੇਨਜ਼ਰ, 15 ਦਿਨ ਵੇਟਿੰਗ ਪਿਰੀਅਡ ਦਾ ਨਿਯਮ ਲਾਗੂ ਕੀਤਾ ਜਾਵੇਗਾ |
ਕੋਰੋਨਾ ਮਹਾਂਮਾਰੀ ਦੇ ਕਾਰਨ, ਬੀਮਾ ਕੰਪਨੀਆਂ ਪਹਿਲਾਂ ਹੀ ਮੌਜੂਦਾ ਹੈਲਥ ਬੀਮੇ 'ਤੇ ਪ੍ਰੀਮੀਅਮ ਦੀ ਰਕਮ ਵਿਚ 20 ਪ੍ਰਤੀਸ਼ਤ ਦਾ ਵਾਧਾ ਕਰ ਚੁੱਕੀਆਂ ਹਨ | ਇਸ ਦੇ ਨਾਲ, ਟਰਮ ਬੀਮੇ ਕੰਪਨੀਆਂ ਨੇ ਵੀ ਪ੍ਰੀਮੀਅਮ ਦੀ ਰਕਮ ਵਿਚ ਵਾਧਾ ਕੀਤਾ ਹੈ. ਕਿਉਂਕਿ ਬੀਮਾ ਕੰਪਨੀ ਇਸ ਰਣਨੀਤੀ ਨੂੰ ਅਪਣਾਉਂਦੀ ਹੈ, ਜੇਕਰ ਸਾਲਾਨਾ 10,000 ਲੋਕ ਬੀਮਾ ਕਰਵਾਉਂਦੇ ਹਨ, ਤਾਂ ਉਹਨਾਂ ਵਿੱਚੋ ਕਿਸੇ ਕਾਰਨ ਕਰਕੇ ਸਿਰਫ 3 ਤੋਂ 4 ਵਿਅਕਤੀ ਦਿਆਂ ਹੀ ਮੌਤਾਂ ਹੁੰਦੀਆਂ ਹਨ | ਪਰ ਇਸ ਕੋਰੋਨਾ ਮਹਾਂਮਾਰੀ ਦੇ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਧਣ ਨਾਲ ਬੀਮਾ ਕੰਪਨੀਆਂ ਤੇ ਕਾਫੀ ਨੁਕਸਾਨ ਹੋਇਆ ਹੈ |
Summary in English: Under this scheme, people suffering from Kovid-19 can have insurance from 50 thousand to 5 lakh,