ਪੰਜਾਬ ਐਂਡ ਸਿੰਧ ਬੈਂਕ, ਪੀ ਐਨ ਬੀ ਨੇ ਮੈਨੇਜਰ ਅਤੇ ਸੀਨੀਅਰ ਮੈਨੇਜਰ ਦੀਆਂ 535 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ | ਯੋਗ ਉਮੀਦਵਾਰਾਂ ਨੂੰ ਆਖਰੀ ਤਾਰੀਖ ਤੋਂ ਪਹਿਲਾਂ ਨਿਰਧਾਰਤ ਫਾਰਮੈਟ ਵਿੱਚ ਅਰਜ਼ੀ ਦੇਣੀ ਚਾਹੀਦੀ ਹੈ | ਇੱਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਇਹ ਐਪਲੀਕੇਸ਼ਨ ਸਿਰਫ ਆਨਲਾਈਨ ਹੋ ਸਕਦੀਆਂ ਹਨ | ਇਸਦੇ ਲਈ, ਪੀ ਐਨ ਬੀ ਦੀ ਅਧਿਕਾਰਤ ਵੈਬਸਾਈਟ, pnbindia.in ਤੇ ਜਾਓ | ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 29 ਸਤੰਬਰ 2020 ਹੈ, ਅਰਜ਼ੀਆਂ 08 ਸਤੰਬਰ ਤੋਂ ਸ਼ੁਰੂ ਹੋ ਗਈਆਂ ਹਨ | ਬੈਂਕ ਦੇ ਨਿਯਮਾਂ ਦੇ ਅਧਾਰ 'ਤੇ ਉਮੀਦਵਾਰ ਨੂੰ ਡੀ.ਏ., ਸੀ.ਸੀ.ਐੱਸ. ਲੀਵ ਫ਼ੇਯਰ, ਮੈਡੀਕਲ ਬੀਮਾ, ਰਿਟਾਇਰਮੈਂਟ ਲਾਭ ਆਦਿ ਦਿੱਤੇ ਜਾਣਗੇ | ਬਾਕੀ ਕਿਸੇ ਵੀ ਹੋਰ ਵਿਸ਼ੇ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰਨ ਲਈ, ਪੀ ਐਨ ਬੀ ਦੀ ਅਧਿਕਾਰਤ ਵੈਬਸਾਈਟ ਤੇ ਚੈਕ ਕਰ ਸਕਦੇ ਹੋ |
ਮਹੱਤਵਪੂਰਨ ਤਾਰੀਖਾਂ -
ਪੀ.ਐੱਨ.ਬੀ. ਅਸਾਮੀਆਂ ਲਈ ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤ ਮਿਤੀ - 08 ਸਤੰਬਰ 2020
ਪੀ ਐਨ ਬੀ ਅਹੁਦਿਆਂ ਲਈ ਆਨਲਾਈਨ ਅਰਜ਼ੀ ਦੇਣ ਦੀ ਆਖਰੀ ਤਾਰੀਖ - 29 ਸਤੰਬਰ 2020
ਪੀ ਐਨ ਬੀ ਆਸਾਮੀਆਂ ਲਈ ਇਮਤਿਹਾਨ ਦੀ ਉਮੀਦ ਦੀ ਮਿਤੀ - ਅਕਤੂਬਰ / ਨਵੰਬਰ 2020
ਖਾਲੀ ਵੇਰਵੇ -
ਮੈਨੇਜਰ (ਰਿਸ੍ਕ) - 160 ਪੋਸਟ
ਮੈਨੇਜਰ (ਕ੍ਰੈਡਿਟ) - 200 ਪੋਸਟ
ਮੈਨੇਜਰ (ਟਰੇਜਰੀ) - 30 ਪੋਸਟ
ਮੈਨੇਜਰ (ਕਾਨੂੰਨ) - 25 ਪੋਸਟ.
ਮੈਨੇਜਰ (ਆਰਕੀਟੈਕਟ) - 2 ਪੋਸਟ
ਮੈਨੇਜਰ (ਸਿਵਿਲ) - 8 ਪੋਸਟ.
ਮੈਨੇਜਰ (ਆਰਥਿਕ) - 10 ਪੋਸਟ.
ਮੈਨੇਜਰ (ਐਚਆਰ) - 10 ਪੋਸਟ
ਸੀਨੀਅਰ ਮੈਨੇਜਰ (ਰਿਸ੍ਕ) - 40 ਪੋਸਟ
ਸੀਨੀਅਰ ਮੈਨੇਜਰ (ਕ੍ਰੈਡਿਟ) - 50 ਪੋਸਟ
ਘੱਟੋ ਘੱਟ ਯੋਗਤਾ -
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਵਿਦਿਅਕ ਯੋਗਤਾ ਪੋਸਟ ਦੇ ਅਨੁਸਾਰ ਵੱਖ ਵੱਖ ਹੁੰਦੀ ਹੈ, ਜਿਸ ਨੂੰ ਵਿਸਥਾਰ ਨਾਲ ਜਾਣਨ ਲਈ ਅਧਿਕਾਰਤ ਵੈਬਸਾਈਟ ਤੇ ਜਾਣਿਆ ਜਾ ਸਕਦਾ ਹੈ | ਜੇ ਗੱਲ ਕਰੀਏ ਅਸੀਂ ਉਮਰ ਹੱਦ ਦੀ ਤਾਂ ਉਮਰ ਦੀ ਹੱਦ 25 ਤੋਂ 35 ਸਾਲ ਰੱਖੀ ਗਈ ਹੈ | ਸੀਨੀਅਰ ਮੈਨੇਜਰ ਦੀ ਉਮਰ ਹੱਦ 25 ਤੋਂ 37 ਸਾਲ ਨਿਰਧਾਰਤ ਕੀਤੀ ਗਈ ਹੈ | ਇਹ ਹੋਰ ਬਿਹਤਰ ਹੈ ਜੇ ਉਮੀਦਵਾਰ ਨੂੰ ਸੰਬੰਧਿਤ ਖੇਤਰ ਵਿੱਚ ਤਜਰਬਾ ਹੋਵੇ |
ਚੋਣ ਲਿਖਿਤ ਇਮਤਿਹਾਨ ਅਤੇ ਇੰਟਰਵਿਯੂ 'ਤੇ ਅਧਾਰਤ ਹੋਵੇਗਾ | ਲਿਖਿਤ ਪ੍ਰੀਖਿਆ ਆਨਲਾਈਨ ਹੋਵੇਗੀ ਜਿਸ ਵਿਚ ਕੁਲ 200 ਪ੍ਰਸ਼ਨ ਆਣਗੇ 200 ਅੰਕਾਂ ਦੇ ਪ੍ਰੀਖਿਆ ਦਾ ਸਮਾਂ 120 ਮਿੰਟ ਹੋਵੇਗਾ | ਜੇ ਅਸੀਂ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਆਮ ਸ਼੍ਰੇਣੀ ਦੇ ਉਮੀਦਵਾਰ ਲਈ ਐਪਲੀਕੇਸ਼ਨ ਫੀਸ 850 ਰੁਪਏ ਹੈ |
Summary in English: Vacancies for post of Manager and senior manager are open in Punjab National Bank