1. Home
  2. ਖਬਰਾਂ

Veterinary University ਦੇ ਵਿਦਿਆਰਥੀਆਂ ਨੇ National Conclave ਵਿਖੇ ਜਿੱਤੇ ਇਨਾਮ

ਮਹਾਰਾਸ਼ਟਰਾ ਐਨੀਮਲ ਅਤੇ ਫ਼ਿਸ਼ਰੀਜ਼ ਸਾਇੰਸਜ਼ ਯੂਨੀਵਰਸਿਟੀ, ਨਾਗਪੁਰ ਵਿਖੇ ਹੋਈ ਇਸ ਕਾਨਫਰੰਸ ਦਾ ਵਿਸ਼ਾ ਸੀ ‘ਖੇਤੀ ਉਦਮੀਪਨ ਵਿਕਾਸ: ਆਰਥਿਕ ਵਿਕਾਸ ਲਈ ਸੰਭਾਵਨਾਵਾਂ ਅਤੇ ਮੌਕੇ’।

Gurpreet Kaur Virk
Gurpreet Kaur Virk
ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੌਮੀ ਕਾਨਫਰੰਸ ਵਿਖੇ ਜਿੱਤੇ ਇਨਾਮ

ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੌਮੀ ਕਾਨਫਰੰਸ ਵਿਖੇ ਜਿੱਤੇ ਇਨਾਮ

Good News: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਬੈਚਲਰ ਆਫ ਵੈਟਨਰੀ ਸਾਇੰਸ ਦੇ ਵਿਦਿਆਰਥੀਆਂ ਨੇ ਨਾਗਪੁਰ ਵਿਖੇ ਹੋਈ ਰਾਸ਼ਟਰੀ ਕਾਨਫਰੰਸ ਵਿਚ ਇਨਾਮ ਪ੍ਰਾਪਤ ਕੀਤੇ।

ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰਾ ਐਨੀਮਲ ਅਤੇ ਫ਼ਿਸ਼ਰੀਜ਼ ਸਾਇੰਸਜ਼ ਯੂਨੀਵਰਸਿਟੀ, ਨਾਗਪੁਰ ਵਿਖੇ ਹੋਈ ਇਸ ਕਾਨਫਰੰਸ ਦਾ ਵਿਸ਼ਾ ਸੀ ‘ਖੇਤੀ ਉਦਮੀਪਨ ਵਿਕਾਸ: ਆਰਥਿਕ ਵਿਕਾਸ ਲਈ ਸੰਭਾਵਨਾਵਾਂ ਅਤੇ ਮੌਕੇ’। ਵਿਸ਼ਵ ਬੈਂਕ ਵੱਲੋਂ ਪ੍ਰਾਯੋਜਿਤ ਪ੍ਰਾਜੈਕਟ ਅਧੀਨ ਕਰਾਈ ਗਈ ਇਸ ਕਾਨਫਰੰਸ ਵਿਚ ਖੇਤੀਬਾੜੀ ਅਤੇ ਸੰਬੰਧਿਤ ਵਿਗਿਆਨ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਉਦਮੀਪਨ ਵਿਚ ਉਤਸਾਹਿਤ ਕੀਤਾ ਗਿਆ।

ਸ਼੍ਰੀ ਜਸ਼ਨ ਗਿਰੋਤਰਾ ਅਤੇ ਸ਼੍ਰੀ ਅਰੁਣ ਕੁਮਾਰ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਕਵਿਜ਼ ਮੁਕਾਬਲੇ ਵਿਚ ਹਿੱਸਾ ਲਿਆ। ਸਮਰਿਧੀ ਅਰੋੜਾ ਅਤੇ ਅਵਨੀਤ ਜੱਸਲ ਨੇ ਉਦਮੀਪਨ ਵਿਚ ਔਰਤਾਂ ਦੀ ਭੂਮਿਕਾ ਤੇ ਪੋਸਟਰ ਪੇਸ਼ ਕੀਤਾ ਜਿਸ ਵਿਚ ਸਮਰਿਧੀ ਅਰੋੜਾ ਨੂੰ ਦੂਸਰਾ ਇਨਾਮ ਪ੍ਰਾਪਤ ਹੋਇਆ। ਸਨੇਹਲ ਅਤੇ ਜਸ਼ਨ ਨੇ ਵੈਸਟ ਇੰਡੀਜ਼ ਅਤੇ ਬ੍ਰਾਜ਼ੀਲ ਦੀ ਆਪਣੀ ਅੰਤਰਰਾਸ਼ਟਰੀ ਸਿਖਲਾਈ ਦੇ ਤਜਰਬੇ ਸਾਂਝੇ ਕੀਤੀ ਜੋ ਕਿ ਬਹੁਤ ਸਰਾਹੇ ਗਏ।

ਇਹ ਵੀ ਪੜ੍ਹੋ: GADVASU ਦੇ Youth Festival ਵਿੱਚ ਵਿਦਿਆਰਥੀਆਂ ਨੇ ਵਿਖਾਇਆ ਸ਼ਬਦ ਸ਼ਕਤੀ ਦਾ ਪ੍ਰਭਾਵ

ਡਾ. ਮਰਿਗੰਕ ਹੋਨਪਾਰਖੇ ਅਤੇ ਰਾਜੇਸ਼ ਵਾਘ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਬਤੌਰ ਸੰਯੋਜਕ ਸਰਪ੍ਰਸਤੀ ਦਿੱਤੀ। ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਵੈਟਨਰੀ ਸਾਇੰਸ ਕਾਲਜ ਅਤੇ ਸੰਸਥਾ ਵਿਕਾਸ ਯੋਜਨਾ ਦੇ ਮੁੱਖ ਨਿਰੀਖਕ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।

ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

Summary in English: Vet Varsity students bring laurels at National conclave at Nagpur

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters