1. Home
  2. ਖਬਰਾਂ

ਸੂਰ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ, ਸਿਖਿਆਰਥੀਆਂ ਨੇ ਲਿਆ ਭਾਗ

ਕ੍ਰਿਸ਼ੀ ਵਿਗਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਿਖਿਆਰਥੀਆਂ ਲਈ “ਸੂਰ ਫਾਰਮਿੰਗ” ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਕਰਵਾਇਆ ਗਿਆ।

Gurpreet Kaur Virk
Gurpreet Kaur Virk
ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ

ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ

Krishi Vigaan Kendra Langaroa: ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਸ ਤੋਂ ਬੇਰੋਜ਼ਗਾਰ ਪੇਂਡੂ ਨੌਜਵਾਨ, ਕਿਸਾਨ ਵੀਰ ਅਤੇ ਬੀਬੀਆਂ ਸਿਖਲਾਈ ਲੈ ਕੇ ਆਤਮ-ਨਿਰਭਰ ਬਣਦੇ ਹਨ। ਇਸੀ ਲੜੀ 'ਚ ਕ੍ਰਿਸ਼ੀ ਵਿਗਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਿਖਿਆਰਥੀਆਂ ਲਈ “ਸੂਰ ਫਾਰਮਿੰਗ” ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਕਰਵਾਇਆ ਗਿਆ।

Vocational Training Course: ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ। ਇਸੇ ਲੜੀ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਸਿਖਿਆਰਥੀਆਂ ਲਈ "ਪਿਗ ਫਾਰਮਿੰਗ" ਵਿਸ਼ੇ 'ਤੇ ਵੋਕੇਸ਼ਨਲ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਦੌਰਾਨ ਸਿਖਿਆਰਥੀਆਂ ਵੱਲੋਂ ਵੱਧ-ਚੱੜ ਕੇ ਹਿੱਸਾ ਲਿਆ ਗਿਆ।

ਇਸ ਕੋਰਸ ਦੌਰਾਨ ਸਖਆਰਥੀਆਂ ਨੂੰ ਸੂਰ ਫਾਰਮਿੰਗ ਸੰਬੰਧੀ ਲੋੜੀਂਦੀ ਜਾਣਕਾਰੀ ਦਿੱਤੀ ਗਈ, ਜਿਵੇਂ ਸੂਰ ਪਾਲਣ ਤੋਂ ਕਿਵੇ ਵੱਧ ਤੋਂ ਵੱਧ ਲਾਭ ਲੈ ਸਕਦੇ ਹਾਂ, ਸੂਰਾਂ ਦਾ ਆਰਥਿਕ ਪ੍ਰਬੰਧ, ਨਸਲਾਂ, ਖੁਰਾਕੀ ਪ੍ਰਬੰਧ, ਗਰਮੀਆਂ/ਸਰਦੀਆਂ ਵਿੱਚ ਸਾਂਭ ਸੰਭਾਲ, ਬਿਮਾਰੀਆਂ ਤੋਂ ਬਚਾਅ ਅਤੇ ਪਸ਼ੂ ਪਾਲਣ ਵਿਭਾਗ ਵਲੋਂ ਸੂਰ ਫਾਰਮਿੰਗ ਧੰਦੇ ਲਈ ਮਿਲਣ ਵਾਲੀਆਂ ਆਰਥਿਕ ਅਤੇ ਹੋਰ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਗਈ।

ਸੂਰ ਫਾਰਮਿੰਗ ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ

ਸੂਰ ਫਾਰਮਿੰਗ ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ

ਸਿਖਆਰਥੀਆਂ ਨੂੰ ਦਿੱਤੀ ਲੋੜੀਂਦੀ ਜਾਣਕਾਰੀ

● ਸੂਰਾਂ ਦਾ ਆਰਥਿਕ ਪ੍ਰਬੰਧ
● ਸੂਰਾਂ ਦੀਆਂ ਨਸਲਾਂ
● ਸੂਰਾਂ ਦਾ ਖੁਰਾਕੀ ਪ੍ਰਬੰਧ
● ਗਰਮੀਆਂ/ਸਰਦੀਆਂ ਵਿੱਚ ਸਾਂਭ ਸੰਭਾਲ
● ਸੂਰਾਂ ਦਾ ਬਿਮਾਰੀਆਂ ਤੋਂ ਬਚਾਅ
● ਪਸ਼ੂ ਪਾਲਣ ਵਿਭਾਗ ਵਲੋਂ ਸਹੂਲਤਾਂ
● ਸੂਰ ਫਾਰਮਿੰਗ ਧੰਦੇ ਲਈ ਆਰਥਿਕ ਅਤੇ ਹੋਰ ਸੁਵਿਧਾਵਾਂ

ਇਹ ਵੀ ਪੜ੍ਹੋ: ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ ਵਿਸ਼ੇ ’ਤੇ ਕਾਰਜਸ਼ਾਲਾ ਦਾ ਆਯੋਜਨ

ਸੂਰ ਫਾਰਮਿੰਗ ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ

ਸੂਰ ਫਾਰਮਿੰਗ ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ

ਦੱਸ ਦੇਈਏ ਕਿ ਇਹ ਕੋਰਸ 26 ਜੁਲਾਈ 2022 ਤੋਂ ਸ਼ੁਰੂ ਹੋਇਆ ਸੀ, ਜੋ 1 ਅਗਸਤ 2022 ਤੱਕ ਚੱਲਿਆ। ਇਸ ਵਿੱਚ 15 ਸਿਖਿਆਰਥੀਆਂ ਨੇ ਆਪਣੀ ਭਾਗੀਦਾਰੀ ਦਰਜ ਕਾਰਵਾਈ ਅਤੇ ਸੂਰ ਫਾਰਮਿੰਗ ਨਾਲ ਜੁੜੀਆਂ ਜਾਣਕਾਰੀਆਂ ਹਾਸਿਲ ਕੀਤੀਆਂ।

Summary in English: Vocational training course on pig husbandry, trainees attended

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters