1. Home
  2. ਖਬਰਾਂ

ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ ਵਿਸ਼ੇ ’ਤੇ ਕਾਰਜਸ਼ਾਲਾ ਦਾ ਆਯੋਜਨ

’ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ’ ਵਿਸ਼ੇ ’ਤੇ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਮਰੀਕਨ ਸਵਾਇਨ ਬੁਖਾਰ ਨਾਲ ਸੰਬੰਧਿਤ ਮੁੱਦੇ ਵਿਚਾਰੇ ਗਏ।

Gurpreet Kaur Virk
Gurpreet Kaur Virk
ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ ’ਤੇ ਕਾਰਜਸ਼ਾਲਾ

ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ ’ਤੇ ਕਾਰਜਸ਼ਾਲਾ

Workshop:ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ’ ਵਿਸ਼ੇ ’ਤੇ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਛੂਤ ਦੀਆਂ ਬਿਮਾਰੀਆਂ, ਖਾਸ ਤੌਰ ’ਤੇ ਗਵਾਂਢੀ ਸੂਬੇ ਉਤਰਾਖੰਡ 'ਚ ਪਾਏ ਜਾ ਰਹੇ ਅਮਰੀਕਨ ਸਵਾਇਨ ਬੁਖਾਰ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਤੋਂ ਇਲਾਵਾ ਕਿ ਕੁਝ ਖ਼ਾਸ ਰਿਹਾ ਆਓ ਜਾਣਦੇ ਹਾਂ...

ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ ’ਤੇ ਕਾਰਜਸ਼ਾਲਾ

ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ ’ਤੇ ਕਾਰਜਸ਼ਾਲਾ

Pig Diseases and Health Management: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਅਤੇ ਪਸਾਰ ਸਿੱਖਿਆ ਨਿਰਦੇਸ਼ਾਲੇ ਨੇ ’ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ’ ਵਿਸ਼ੇ ’ਤੇ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ। ਕਾਲਜ ਦੇ ਡੀਨ. ਡਾ. ਯਸ਼ਪਾਲ ਸਿੰਘ ਮਲਿਕ ਨੇ ਇਸ ਕਾਰਜਸ਼ਾਲਾ ਦੇ ਉਦੇਸ਼ ਬਾਰੇ ਚਾਨਣਾ ਪਾਇਆ।

ਇਸ ਮੌਕੇ ਡਾ. ਮਲਿਕ, ਡਾ. ਸਤਪ੍ਰਕਾਸ਼ ਸਿੰਘ, ਇੰਦਰਪਾਲ ਕੌਰ, ਅਨੁਰਾਧਾ ਸ਼ਰਮਾ ਅਤੇ ਪਰਮਿੰਦਰ ਕੌਰ ਨੇ ਸੂਰਾਂ ਵਿਚ ਉਭਰ ਰਹੇ ਸਿਹਤ ਮੁੱਦਿਆਂ ਬਾਰੇ ਲੈਕਚਰ ਦਿੱਤੇ। ਨਾਲ ਹੀ ਇਨ੍ਹਾਂ ਵਿਚ ਵੱਖ-ਵੱਖ ਛੂਤ ਦੀਆਂ ਬਿਮਾਰੀਆਂ, ਖਾਸ ਤੌਰ ’ਤੇ ਗਵਾਂਢੀ ਸੂਬੇ ਉਤਰਾਖੰਡ ਵਿਚ ਪਾਏ ਜਾ ਰਹੇ ਅਮਰੀਕਨ ਸਵਾਇਨ ਬੁਖਾਰ ਨਾਲ ਸੰਬੰਧਿਤ ਮੁੱਦੇ ਵੀ ਵਿਚਾਰੇ ਗਏ।

ਇਹ ਵੀ ਪੜ੍ਹੋ: ਪਸ਼ੂਧਨ ਖੇਤਰ ਵਿੱਚ ਵਿਭਿੰਨਤਾ ਲਿਆਉਣ ਲਈ ਤੇਜ਼ੀ ਨਾਲ ਯਤਨ: ਡਾ. ਪਰਕਾਸ਼ ਸਿੰਘ ਬਰਾੜ

ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ ’ਤੇ ਕਾਰਜਸ਼ਾਲਾ

ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ ’ਤੇ ਕਾਰਜਸ਼ਾਲਾ

ਕਾਰਜਸ਼ਾਲਾ 'ਚ ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਵਨ ਹੈਲਥ ਕੇਂਦਰ ਨੇ ਸੂਰ ਪਾਲਣ ਵਿਚ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਜੈਵਿਕ ਸੁਰੱਖਿਆ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਸ. ਸੁਰਿੰਦਰ ਸਿੰਘ ਢੀਂਡਸਾ, ਯੂਨੀਵਰਸਿਟੀ ਪ੍ਰਬੰਧਕੀ ਬੋਰਡ ਮੈਂਬਰ ਨੇ ਦੋ ਕਿਤਾਬਚੇ ਵੀ ਲੋਕ ਅਰਪਣ ਕੀਤੇ। ਡਾ. ਬਰਾੜ ਨੇ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਇਸ ਤਰ੍ਹਾਂ ਦੀਆਂ ਹੋਰ ਕਾਰਜਸ਼ਾਲਾਵਾਂ ਦਾ ਆਯੋਜਨ ਕਰਨ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਦਾ ਸ਼ਿਲਾਘਯੋਗ ਉਪਰਾਲਾ, ਪੌਦੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ

ਕਾਰਜਸ਼ਾਲਾ ਦਾ ਸੰਯੋਜਨ, ਡਾ. ਜਸਵਿੰਦਰ ਸਿੰਘ, ਡਾ. ਆਦਰਸ਼ ਮਿਸ਼ਰਾ ਅਤੇ ਡਾ. ਦੀਪਾਲੀ ਨੇ ਕੀਤਾ ਸੀ। ਸੂਰ ਫਾਰਮਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ, ਹਰਵਿੰਦਰ ਸਿੰਘ ਅਤੇ ਜਨਰਲ ਸਕੱਤਰ ਸੁਰਿੰਦਰ ਖੁੱਲਰ ਨੇ ਕਾਰਜਸ਼ਾਲਾ ਦੇ ਆਯੋਜਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਡਾ. ਮਲਿਕ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਡਾ. ਪਰਕਾਸ਼ ਸਿੰਘ ਬਰਾੜ ਵੱਲੋਂ ਮਿਲੀ ਸਰਪ੍ਰਸਤੀ ਲਈ ਵੀ ਧੰਨਵਾਦ ਕੀਤਾ।

Summary in English: Organized a workshop on Pig Diseases and Health Management

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters