ਪੰਜਾਬ ਵਿੱਚ ਕਣਕ ਨੂੰ ਦਾਤੀ ਪੈ ਗਈ ਹੈ। ਪੰਜਾਬ ਸਰਕਾਰ ਵਲੋਂ ਕਣਕ ਦੀ ਸਰਕਾਰੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦੋ ਕਿ ਹਰਿਆਣਾ ਵਿੱਚ ਕਣਕ ਭਲਕੇ 1 ਅਪ੍ਰੈਲ ਤੋਂ ਖਰੀਦੀ ਜਾਵੇਗੀ ਪੰਜਾਬ ਵਿੱਚ ਕਿਸਾਨਾਂ ਨੂੰ ਕਣਕ ਦੀ ਸਰਕਾਰੀ ਖਰੀਦ ਦਾ 10 ਦਿਨ ਹੋਰ ਇੰਤਜਾਰ ਕਰਨਾ ਪਵੇਗਾ ਤੇ ਉਨ੍ਹਾਂ ਨੂੰ ਆਪਣੀ ਕਣਕ ਘਰ ਵਿੱਚ ਹੀ ਭੰਡਾਰ ਕਰਨੀ ਪਵੇਗੀ,
ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ ਅੱਜ ਬਨੂੜ ਨੇੜਲੇ ਕਰੀਬ ਅੱਧੀ ਦਰਜਨ ਪਿੰਡਾਂ ਧੀਰਪੁਰ, ਗੁਡਾਣਾ, ਤਸੋਲੀ, ਪ੍ਰੇਮਗੜ ਤੇ ਖੇੜਾ ਗੱਜੂ ਆਦਿ ਵਿਚ ਕਿਸਾਨਾਂ ਨੇ ਕਣਕ ਦੀ ਵਾਢੀ ਆਰੰਭ ਦੀਤੀ।
ਧੀਰਪੁਰ ਦੇ ਅਵਤਾਰ ਸਿੰਘ ਨਾ ਦੇ ਕਿਸਾਨ ਨੇ ਦੱਸਿਆ ਕਿ ਕਣਕ ਐਨ ਪੱਕੀ ਖੜੀ ਸੀ ਅਤੇ ਇਸ ਦੀ ਵਾਢੀ ਲਈ ਦਸ ਦਿਨਾਂ ਦਾ ਇੰਤਜਾਰ ਨਹੀਂ ਕੀਤਾ ਜਾ ਸਕਦਾ ਸੀ, ਇਸ ਕਰਕੇ ਉਨ੍ਹਾਂ ਹੱਥਾਂ ਨਾਲ ਅੱਜ ਹੀ ਵਾਢੀ ਆਰੰਭ ਦਿਤੀ ਹੈ। ਇਸੇ ਤਰਾਂ ਗੁਡਾਣਾ ਦੇ ਲਖਬੀਰ ਸਿੰਘ, ਤਸੋਲੀ ਦੇ ਹਰਿੰਦਰ ਸਿੰਘ ਨੇ ਆਪੋ-ਆਪਣੇ ਖੇਤਾਂ ਵਿਚ ਕਣਕ ਦੀ ਵਾਢੀ ਆਰੰਭ ਦੀਤੀ ਕਿਸਾਨਾਂ ਅਨੁਸਾਰ ਐਤਕੀ ਕਣਕ ਦਾ ਝਾੜ ਵਧੀਆ ਨਿਕਲਣ ਦੀ ਆਸ ਹੈ।
ਧੀਰਪੁਰ ਵਿਚ ਕਣਕ ਵੰਢ ਰਹੇ ਪਰਵਾਸੀ ਮਜਦੂਰਾਂ ਭੋਲਾ ਪਾਸਵਾਨ, ਚਦੇਸ਼ ,ਛੋਟੇ ਲਾਲ ਤੇ ਅੱਛੇ ਲਾਲ ਨੇ ਦੱਸਿਆ ਕਿ ਉਹ 6500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਵੰਢ ਰਹੇ ਹਨ।
ਇਹ ਵੀ ਪੜ੍ਹੋ :- Pm Kisan Scheme: ਪੰਜਾਬ ਵਿਚ ਸਿਰਫ 0.03% ਮਹਿਲਾ ਕਿਸਾਨਾਂ ਨੂੰ ਹੀ ਕਿਉਂ ਮਿਲਿਆ ਲਾਭ ?
Summary in English: Wheat harvest begins in Punjab, crops may have to be stored at home