1. Home
  2. ਸਫਲਤਾ ਦੀਆ ਕਹਾਣੀਆਂ

ਖੇਤੀ ਦੀ ਇਸ ਤਕਨੀਕ ਨੂੰ ਆਪਣਾ ਕੇ ਇਸ ਕਿਸਾਨ ਨੇ ਕੀਤੀ ਲੱਖਾਂ ਦੀ ਕਮਾਈ

ਇਸ ਕਿਸਾਨ ਨੂੰ ਖੇਤੀ ਤੋਂ ਹੋ ਰਿਹਾ ਹੈ ਲੱਖਾਂ ਦਾ ਮੁਨਾਫ਼ਾ, ਐੱਫ.ਪੀ.ਓ ਤੋਂ ਵੀ ਮਿਲ ਰਹੀ ਹੈ ਸਹਾਇਤਾ...

Priya Shukla
Priya Shukla
ਇਸ ਕਿਸਾਨ ਨੂੰ ਖੇਤੀ ਤੋਂ ਹੋ ਰਿਹਾ ਹੈ ਲੱਖਾਂ ਦਾ ਮੁਨਾਫ਼ਾ

ਇਸ ਕਿਸਾਨ ਨੂੰ ਖੇਤੀ ਤੋਂ ਹੋ ਰਿਹਾ ਹੈ ਲੱਖਾਂ ਦਾ ਮੁਨਾਫ਼ਾ

ਭਾਰਤ ਵਿੱਚ ਖੇਤੀ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਕਿਸਾਨਾਂ ਲਈ ਖੇਤੀ ਉਨ੍ਹਾਂ ਦੀ ਆਮਦਨ ਤੇ ਰੋਜ਼ੀ-ਰੋਟੀ ਦਾ ਇੱਕੋ ਇੱਕ ਸਾਧਨ ਹੈ। ਇਸ ਕਰਕੇ ਸਰਕਾਰ ਵੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕ ਰਹੀ ਹੈ। ਕਿਸਾਨ ਉਤਪਾਦਕ ਸੰਗਠਨ (FPO) ਇਸ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਰਾਹੀਂ ਕਿਸਾਨਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਬੜੀ ਆਸਾਨੀ ਨਾਲ ਮਿਲ ਰਿਹਾ ਹੈ।

ਅੱਜ ਅਸੀਂ ਇਸ ਲੇਖ ਰਾਹੀਂ ਇੱਕ ਸਫਲ ਕਿਸਾਨ ਦੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ। ਇਨ੍ਹਾਂ ਨੇ ਨੀਲੋਖੇੜੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ ਨਾਲ ਜੁੜ ਕੇ ਖੇਤੀ ਵਿੱਚ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਕਰਨਾਲ ਦੇ ਰਹਿਣ ਵਾਲੇ ਮਹੀਪਾਲ ਨੂੰ ਬਚਪਨ ਤੋਂ ਹੀ ਖੇਤੀ ਦਾ ਸ਼ੌਕ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪੀੜ੍ਹੀ ਦਰ ਪੀੜ੍ਹੀ ਖੇਤੀ ਹੀ ਕਰਦੇ ਆ ਰਹੇ ਹਨ।

ਮਹੀਪਾਲ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਆਪਣੇ ਪਰਿਵਾਰ ਦੀ ਖੇਤੀ ਵਿਚ ਮਦਦ ਕਰ ਰਹੇ ਹਨ। ਹੁਣ ਮਹੀਪਾਲ ਕੋਲ 10 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਭਿੰਡੀ, ਟਮਾਟਰ, ਕਰੇਲਾ, ਲੌਕੀ, ਗੋਭੀ, ਝੋਨਾ, ਕਣਕ, ਸਰ੍ਹੋਂ ਆਦਿ ਦੀ ਕਾਸ਼ਤ ਕਰਦਾ ਹੈ। ਮਹੀਪਾਲ ਖਾਦ ਵਜੋਂ ਜੈਵਿਕ ਖਾਦਾਂ ਦੀ ਵਰਤੋਂ ਕਰਦੇ ਹਨ। ਹਾਲਾਂਕਿ ਉਹ ਪੂਰੀ ਤਰ੍ਹਾਂ ਜੈਵਿਕ ਖੇਤੀ ਨਹੀਂ ਅਪਣਾ ਰਹੇ, ਲੋੜ ਪੈਣ 'ਤੇ ਬਹੁਤ ਘੱਟ ਮਾਤਰਾ `ਚ ਰਸਾਇਣਕ ਖਾਦਾਂ ਦੀ ਵਰਤੋਂ ਵੀ ਕਰਦੇ ਹਨ।

ਕ੍ਰਿਸ਼ੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮਹੀਪਾਲ ਨੇ ਦੱਸਿਆ ਕਿ ਉਹ ਪਹਿਲੀ ਵਾਰ ਮਲਚਿੰਗ ਅਤੇ ਤੁਪਕਾ ਸਿੰਚਾਈ ਵਿਧੀ ਨਾਲ ਪਿਆਜ਼ ਦੀ ਕਾਸ਼ਤ ਕਰ ਰਹੇ ਹਨ ਅਤੇ ਇਸ ਦੇ ਉਨ੍ਹਾਂ ਨੂੰ ਬਹੁਤ ਵਧੀਆ ਨਤੀਜੇ ਵੀ ਮਿਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤੁਪਕਾ ਵਿਧੀ ਨਾਲ ਖੇਤੀ ਕਰਨ ਨਾਲ ਤਿੰਨ ਗੁਣਾ ਵੱਧ ਮੁਨਾਫਾ ਪ੍ਰਾਪਤ ਹੁੰਦਾ ਹੈ।

ਮਹੀਪਾਲ ਦਾ ਕਹਿਣਾ ਹੈ ਕਿ ਨੀਲੋਖੇੜੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ (FPO) 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਮਦਦ ਮਿਲੀ ਹੈ। ਇਸ ਰਾਹੀਂ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਐਫਪੀਓ ਤੋਂ ਹਰ ਸਾਲ 1000 ਰੁਪਏ ਦੀ ਜੈਵਿਕ ਖਾਦ, ਦਵਾਈਆਂ ਅਤੇ ਬੀਜ ਵੀ ਮਿਲਦੇ ਹਨ। ਇਸਦੇ ਨਾਲ ਹੀ ਕੰਬਾਈਨ ਹਾਰਵੈਸਟਰ ਮਸ਼ੀਨਾਂ, ਟਰੈਕਟਰ, ਸੁਪਰ ਸੀਡਰ ਆਦਿ ਮਸ਼ੀਨਾਂ ਬਹੁਤ ਘੱਟ ਕੀਮਤ 'ਤੇ ਖੇਤੀ ਲਈ ਉਪਲਬਧ ਹਨ।

ਇਹ ਵੀ ਪੜ੍ਹੋ: ਮੁਰਾਦਾਬਾਦ ਦਾ ਕਿਸਾਨ ਬੰਨਿਆ ਕਈਆਂ ਲਈ ਮਿਸਾਲ ! ਜਾਣੋ ਇਸ ਖ਼ਬਰ ਵਿਚ

ਨੀਲੋਖੇੜੀ ਐਫਪੀਓ ਦੀ ਮਦਦ ਨਾਲ ਕਿਸਾਨਾਂ ਨੂੰ ਐਕਸਪੋਜ਼ਰ ਕੈਂਪਾਂ ਰਾਹੀਂ ਵੱਖ-ਵੱਖ ਯੂਨੀਵਰਸਿਟੀਆਂ, ਖੇਤੀਬਾੜੀ ਕਾਲਜਾਂ ਅਤੇ ਖੇਤੀਬਾੜੀ ਨਾਲ ਸਬੰਧਤ ਸੰਸਥਾਵਾਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਇਸ ਨਾਲ ਉਨ੍ਹਾਂ ਨੂੰ ਨਵੀਆਂ ਤਕਨੀਕ ਤੇ ਫ਼ਸਲਾਂ ਬਾਰੇ ਜਾਣਕਾਰੀ ਮਿਲਦੀ ਹੈ। ਮਹੀਪਾਲ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਖੇਤੀ ਲਈ ਸੋਲਰ ਪਾਵਰ ਪਲਾਂਟ ਲਗਾਉਣਾ ਚਾਹੁੰਦਾ ਹੈ। ਮਹੀਪਾਲ ਦਾ ਕਹਿਣਾ ਹੈ ਕਿ ਐਫਪੀਓ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਸੀਜ਼ਨ `ਚ 40 ਤੋਂ 50 ਹਜ਼ਾਰ ਰੁਪਏ ਕਮਾ ਲੈਂਦੇ ਸਨ। ਪਰ ਹੁਣ ਉਹ ਇੱਕ ਸੀਜ਼ਨ ਵਿੱਚ ਕਰੀਬ 2 ਤੋਂ 3 ਲੱਖ ਰੁਪਏ ਕਮਾ ਲੈਂਦੇ ਹਨ।

ਨੀਲੋਖੇੜੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਿਟੇਡ:

● ਨੀਲੋਖੇੜੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਿਟੇਡ (Nilokheri Farmers Producer Company Limited) ਇੱਕ F.P.O. ਜੋ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰ ਰਿਹਾ ਹੈ।
● ਇਹ ਐਫ.ਪੀ.ਓ. ਆਲੂ, ਪਿਆਜ਼, ਮਟਰ, ਲਸਣ ਆਦਿ ਸਬਜ਼ੀਆਂ ਨਾਲ ਸਬੰਧਤ ਖੇਤੀ ਦੇ ਨਾਲ-ਨਾਲ ਬੀਜ ਉਤਪਾਦਨ ਦਾ ਕੰਮ ਵੀ ਕਰ ਰਹੇ ਹਨ।
● ਇਸ ਵੇਲੇ ਨੀਲੋਖੇੜੀ ਐਫ.ਪੀ.ਓ. ਨਾਲ 610 ਕਿਸਾਨ ਜੁੜੇ ਹੋਏ ਹਨ।
● ਇਸ ਐਫ.ਪੀ.ਓ. ਲਿਮਟਿਡ ਦਾ ਰਜਿਸਟਰਡ ਪਤਾ ਐਚ ਨੰਬਰ-22 ਰੰਬਾ, ਕਰਨਾਲ, ਹਰਿਆਣਾ ਹੈ।
● ਇਸ ਦੇ ਨਿਰਦੇਸ਼ਕ ਡਾ: ਸਰਦਾਰਾ ਸਿੰਘ ਹਨ। ਇਸ ਐਫ.ਪੀ.ਓ. ਸਬੰਧੀ ਹੋਰ ਜਾਣਕਾਰੀ ਲੈਣ ਲਈ ਕਿਸਾਨ ਭਰਾ ਮੋਬਾਈਲ ਨੰਬਰ-9588581421 'ਤੇ ਸੰਪਰਕ ਕਰ ਸਕਦੇ ਹਨ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ,  www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: By adopting this farming technique, this farmer earned millions

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters