1. Home
  2. ਸਫਲਤਾ ਦੀਆ ਕਹਾਣੀਆਂ

Success Story: ਪਿੰਡ ਕੋਟਲਾ ਗੁੱਜਰਾਂ ਦੇ ਕਿਸਾਨ ਭਰਾ ਰਣਜੀਤ ਸਿੰਘ ਤੇ ਰਘਬੀਰ ਸਿੰਘ ਵਿਦੇਸ਼ਾਂ ਨੂੰ ਭੱਜਦੇ ਨੋਜਵਾਨਾਂ ਲਈ ਸੇਧ

ਬਲਾਕ ਕਾਹਨੂੰਵਾਨ ਦੇ ਪਿੰਡ ਕੋਟਲਾ ਗੁੱਜਰਾਂ ਦੇ 2 ਕਿਸਾਨ ਭਰਾ ਰਣਜੀਤ ਸਿੰਘ ਤੇ ਰਘਬੀਰ ਸਿੰਘ ਸਹਾਇਕ ਧੰਦਿਆਂ ਚ ਰੋਜ਼ਾਨਾ ਆਮਦਨ ਵਧਾਉਣ ਲਈ 2 ਏਕੜ ਰਕਬੇ 'ਚ ਸਬਜ਼ੀਆਂ ਦੀ ਕਾਸ਼ਤ ਕਰਨ ਨਾਲ ਵਿਦੇਸ਼ਾਂ ਨੂੰ ਭੱਜਦੇ ਨੋਜਵਾਨਾਂ ਲਈ ਬਣੇ ਸੇਧ।

Gurpreet Kaur Virk
Gurpreet Kaur Virk
ਰਣਜੀਤ ਸਿੰਘ - ਰਘਬੀਰ ਸਿੰਘ ਦੇ ਸਾਂਝੇ ਪਰਿਵਾਰ ਅਤੇ ਕਾਮਯਾਬ ਖੇਤੀ ਦੀ ਸਫਲ ਕਹਾਣੀ

ਰਣਜੀਤ ਸਿੰਘ - ਰਘਬੀਰ ਸਿੰਘ ਦੇ ਸਾਂਝੇ ਪਰਿਵਾਰ ਅਤੇ ਕਾਮਯਾਬ ਖੇਤੀ ਦੀ ਸਫਲ ਕਹਾਣੀ

Success Story: ਆਓ ਤੁਹਾਨੂੰ ਅੱਜ ਖੁਸ਼ਕੀ ਅਤੇ ਮਹਿੰਗਾਈ ਦੇ ਯੁੱਗ 'ਚ ਵੀ ਇਕੱਠੇ ਰਹਿੰਦੇ ਦੋ ਪਰਿਵਾਰਾਂ ਤੇ ਦੋ ਭਰਾਵਾਂ ਦੇ ਆਪਸੀ ਰਹਿਣ ਬਹਿਣ ਤੇ ਮਿਲ਼ ਕੇ ਖ਼ੇਤੀ ਕਾਰੋਬਾਰ ਤੇ ਰੋਜ਼ਗਾਰ ਵੀ ਇਕੱਠੇ ਮਿਲ ਕੇ ਚੱਲਣ ਬਾਰੇ ਜਾਣਕਾਰੀ ਦਿੰਦੇ ਹਾਂ, ਜੋ ਕਿ ਸਾਂਝੇ ਪਰਿਵਾਰ ਦੀ ਕਾਮਯਾਬ ਖੇਤੀ ਦੀ ਸਫਲ ਕਹਾਣੀ ਹੈ। ਜਿਸ ਵਿਚ ਸਾਰੇ ਵਰਗ ਨੇ ਖੁੱਲ੍ਹ ਕੇ ਸ਼ਮੂਲੀਅਤ ਕੀਤੀ ਹੈ ਜਿਵੇਂ ਕਿ ਦੁਕਾਨ ਤੇ ਪਰਿਵਾਰ ਤੇ ਖੇਤ ਚ ਦੋਨੋਂ ਕਿਸਾਨ ਤੇ ੳਹਨਾਂ ਦੇ ੳਦਮੀ ਬੱਚੇ ਮੁੱਖ ਹਨ।

ਜਿੱਥੋਂ ਤੱਕ ਕਿ ਅੱਜ ਨਵਾਂ ਉੱਦਮ ਤੇ ਨਵੀਂ ਕਾਸ਼ਤ ਕਰਨ ਲੱਗਿਆਂ ਹਮੇਸ਼ਾ ਲੋਕ ਪਿੰਡ ਦੇ ਆਪਣੇ ਹੀ ਭਰਾਵਾਂ ਦੀ ਨਿੰਦਾ ਈਰਖਾ ਤੇ ਨਾ ਪੱਖੀਂ ਸੋਚ ਦਾ ਸ਼ਿਕਾਰ ਆਮ ਨਜ਼ਰ ਆਉਂਦੇ ਹਨ, ੳੱਥੇ ਇਨ੍ਹਾਂ ਭਰਾਵਾਂ ਨਾਲ ਅਜਿਹਾ ਨਹੀਂ ਸੀ। ਸਗੋਂ ਸ਼ੁਰੂਆਤ ਵਿੱਚ ਜਿਥੇ ਪਿੰਡ ਵਾਸੀਆਂ ਨੂੰ ਖ਼ੁਦ ਆਪਣੇ ਘਰੇਲੂ ਵਰਤੋਂ ਲਈ ਤਾਜ਼ੀ ਸਾਫ਼ ਸੁਥਰੀਆਂ ਚੀਜ਼ਾਂ ਮਿਲੀਆਂ, ੳਥੇ ੳਹਨਾਂ ਨੇ ਚੰਗੀ ਖ਼ਰੀਦ ਲਈ ਆਪ ਨੇੜਲੇ ਪਿੰਡਾਂ 'ਚ ਆਪ ਵੀ ਜ਼ਿਕਰ ਕੀਤਾ। ਜਿਸ ਨਾਲ ਹੋਰ ਹੌਂਸਲਾ ਅਫਜ਼ਾਈ ਹੋਈ ਤੇ ਇਸ ਕਿੱਤੇ ਦੇ ਮੰਡੀਕਰਨ ਦਾ ਚੰਗਾ ਰੇੜ ਬਣਿਆ। ਜਿਸ ਦੇ ਸਬੱਬ ਸਦਕਾ ਅੱਜ ਖੁੱਲ੍ਹੀ ਵਿਕਰੀ ਲਈ ਸਾਰਾ ਦਿਨ ਜਿਵੇਂ ਕਿ ਘਰ ਵਿੱਚਲੀ ਦੁਕਾਨ ਜੋ ਕਿ ਬੱਚਿਆਂ ਤੇ ਪਰਿਵਾਰ ਦੀਆਂ ਔਰਤਾਂ ਵੱਲੋਂ ਵੀ ਬੈਠ ਡੇਅਰੀ ਤੇ ਸਬਜ਼ੀਆਂ ਦੀ ਵਿਕਰੀ ਆਮ ਕੀਤੀ ਜਾਂਦੀ ਹੈ। ਇਸ ਖੇਤਰ 'ਚ ਬੇਹੱਦ ਦਿਸ਼ਾਵਾਂ ਵੱਲ ਪ੍ਰੇਰਿਤ ਕਰਨ ਦੇ ਸਹਾਈ ਬਣਿਆ ਖੇਤੀਬਾੜੀ ਵਿਭਾਗ ਕਾਹਨੂੰਵਾਨ ਨਾਲ਼ ਪੁਰਾਣਾਂ 20-25 ਸਾਲ ਦਾ ਸਿਖਲਾਈ ਕੈਂਪਾਂ 'ਚ ਜਾਣ ਦਾ ਤਾਲਮੇਲ।

ਮਾਹਿਰਾਂ ਵੱਲੋਂ ਵੀ ਮੁੱਖ ਫਸਲਾਂ ਦੇ ਨਾਲ ਰੋਜ਼ਾਨਾ ਆਮਦਨ ਵਧਾਉਣ ਲਈ ਖੇਤੀਬਾੜੀ ਖੇਤਰ 'ਚ ਸਹਾਇਕ ਧੰਦਿਆਂ ਦਾ ਅਪਣਾਉਣ ਦਾ ਜ਼ੋਰਦਾਰ ਸੁਨੇਹਾ ਵੀ, ਜੋ ਕਿ ਅਗਾਂਹ ਚੱਲ ਕੇ ਇਸ ਕਿੱਤੇ ਪ੍ਰਤੀ ਕਾਰਗਰ ਸਾਬਤ ਹੋਇਆ। 2 ਕਨਾਲਾਂ ਤੋਂ ਸ਼ੂਰੂਆਤ ਹੋਈ ਜੋ ਅੱਜ਼ ਚੰਗਾ ਹੁੰਗਾਰਾ ਦੇਖਦਿਆਂ 2 ਏਕੜ ਰਕਬੇ ਵਿੱਚ ਕੀਤੀ ਜਾ ਰਹੀ ਹੈ ਕਾਸ਼ਤ। ਅੱਜ ਇਨ੍ਹਾਂ ਕੋਲ਼ ਸਰਦੀਆਂ ਦੇ ਮੌਸਮ ਦੀਆਂ - ਫੁੱਲ ਗੋਭੀ, ਪਾਲਕ, ਮੂਲ਼ੀ, ਸਰ੍ਹੋਂ, ਧਨੀਆ, ਬੰਦ ਗੋਭੀ, ਸ਼ਿਮਲਾ ਮਿਰਚ, ਪਿਆਜ਼, ਆਲੂ, ਹਲਦੀ, ਸਾਗ ਹਨ ਤੇ ਗਰਮੀਆਂ ਦੀਆਂ ਸਬਜ਼ੀਆਂ 'ਚ - ਭਿੰਡੀ, ਕਰੇਲਾ, ਘੀਆ ਕੱਦੂ, ਕਾਲੀ ਤੋਰੀ, ਟਮਾਟਰ, ਬੈਂਗਣ, ਹਰੀ ਮਿਰਚ, ਛੱਲੀ ਵਾਲ਼ੀ ਮੱਕੀ ਮੁੱਖ ਕਾਸ਼ਤ ਵਿੱਚ ਹਨ।

ਕਿਸਾਨੀ ਤਜ਼ਰਬੇ

ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਸਾਡੇ ਦੋਨਾਂ ਭਰਾਵਾਂ ਕੋਲ ਕੁੱਲ 14 ਏਕੜ ਜ਼ਮੀਨ ਹੈ ਜਿਸ 'ਤੇ ਝੋਨਾ, ਕਣਕ, ਬਾਸਮਤੀ, ਮਾਂਹ ਮੂੰਗੀ 1 ਏਕੜ, ਕੁਝ 'ਚ ਗੰਨੇ ਦੀ ਫ਼ਸਲ, 1 ਏਕੜ ਬਰਸੀਮ, 1.5 ਏਕੜ ਚਰੀ/ਗਵਾਰਾ, 2 ਏਕੜ ਸਬਜ਼ੀਆਂ ਆਦਿ ਦੀ ਕਾਸ਼ਤ ਦੀ ਕਾਸ਼ਤ ਕਰਦੇ ਹਾਂ। ਇਸ ਕਾਸ਼ਤ 'ਚ ਉਨ੍ਹਾਂ ਦਾ ਬੇਟਾ ਨਿਰੇਸ਼ ਵੀ ਪੂਰਨ ਤੌਰ 'ਤੇ ਸਹਿਯੋਗ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਫਸਲਾਂ ਨਾਲੋਂ ਸਬਜ਼ੀਆਂ ਦੀ ਜ਼ਿਆਦਾ ਦੇਖ-ਰੇਖ ਜ਼ਰੂਰੀ ਹੈ।

ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਲਈ ਖੇਤ ਤਿਆਰ ਕਰਦੇ ਸਮੇਂ ਜ਼ਿਆਦਾ ਦੇਸੀ ਰੂੜੀ, ਬਾਇਓ ਦੇ ਨਾਲ ਸੁਪਰ ਤੇ ਪੋਟਾਸ਼ ਤੱਤਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਯੂਰੀਆ ਵੀ ਤਕਰੀਬਨ ਨਾ ਦੇ ਬਰਾਬਰ ਹੈ। ਸਬ਼਼ਜੀਆ ਦੀ ਕਾਸ਼ਤ 'ਚ ਨਦੀਨਾਂ ਦੀ ਰੋਕਥਾਮ ਲਈ ਉਨ੍ਹਾਂ ਕਿਹਾ ਕਿ ਮੈਂ ਖ਼ੁਦ 'ਤੇ ਬੰਦੇ ਲਗਾ ਕੇ ਗੋਡੀਂ ਦੁਆਰਾ ਨਦੀਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ, ਕਿਉਂਕਿ ਆਪ ਕਰਾਂਗੇ ਤਾਂ ਹੀ ਸਾਨੂੰ ਕੁਝ ਬੱਚੇਗਾ। ਗਰਮੀਆਂ 'ਚ ਇਹ ਰਕਬਾ ਘੱਟ ਕੇ 1 ਏਕੜ ਰਹਿ ਜਾਂਦਾ ਹੈ ਤੇ ਸਰਦੀਆਂ 'ਚ ਜ਼ਿਆਦਾ ਸਬਜ਼ੀਆਂ ਵਿਆਹਾਂ, ਧਾਰਮਿਕ ਪ੍ਰੌਗਰਾਮਾਂ ਦੇ ਸੀਜ਼ਨ ਹੋਣ ਕਰਕੇ 2 ਏਕੜ ਰਕਬਾ ਵਧਾਇਆ ਜਾਂਦਾ ਹੈ।

ਇਹ ਵੀ ਪੜ੍ਹੋ : Success Story: ਪੰਜਾਬ ਦੇ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ MFOI Award 2023 'ਚ ਸਨਮਾਨਿਤ, ਪੜ੍ਹੋ ਸਫਲਤਾ ਦੀ ਪੂਰੀ ਕਹਾਣੀ

ਉੱਦਮ ਤੇ ਉਪਰਾਲੇ

ਕਿਸਾਨ ਰਣਜੀਤ ਸਿੰਘ ਨੇ ਖੇਤੀ ਦੀ ਸ਼ੁਰੂਆਤ ਬਾਰੇ ਦੱਸਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਅੱਜ ੳਹੀ ਕਿਸਾਨ ਕਾਮਯਾਬ ਹੈ ਜੋ ਕੇਵਲ ਲੂਣ ਹੀ ਬਜ਼ਾਰੋਂ ਖ਼ਰੀਦਦਾ ਹੈ ਤੇ ਬਾਕੀ ਸਭ ਖਾਣੈ ਲਈ ਆਪਣੇ ਘਰ ਵਿਚ ਪੈਦਾ ਕਰਦਾ ਹੈ। ਰਣਜੀਤ ਸਿੰਘ ਨੇ ਕਿਹਾ ਮੈਂ ਖ਼ੁਦ ਪਿੰਡ ਕੋਟਲਾ ਗੁਜਰਾਂ ਦਾ 3 ਵਾਰ ਸਰਪੰਚ ਵੀ ਰਿਹਾ ਤੇ ਖੇਤੀਬਾੜੀ ਵਿਭਾਗ ਆਤਮਾ ਕਾਹਨੂੰਵਾਨ ਦੇ ਬਲਾਕ ਫਾਰਮਰ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਤੇ ਕਿਸਾਨ ਹੱਟ ਦੇ ਮੈਂਬਰ ਵੱਜੋਂ ਵੀ ਚੱਲ ਰਿਹੈ ਹਨ। ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਬਲਾਕ ਕਾਹਨੂੰਵਾਨ ਦੇ ਖੇਤੀਬਾੜੀ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਅੱਜ ਉਹ ਧਾਰਮਿਕ ਤੇ ਸਮਾਜਿਕ ਤੌਰ 'ਤੇ ਵੀ ਪਿੰਡ ਪੱਧਰੀ ਕਮੇਟੀਆਂ 'ਚ ਵੱਧ ਚੜ੍ਹ ਕੇ ਸਹਿਯੋਗ ਕੀਤਾ ਜਾਂਦਾ ਹੈ।

ਇਸ ਦੇ ਨਾਲ ਚੰਡੀਗੜ੍ਹ, ਖੇਤੀਬਾੜੀ ਵਿਭਾਗ ਦੇ ਬਲਾਕ ਪੱਧਰੀ ਜ਼ਿਲ੍ਹਾ ਪੱਧਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਤੇ ਲੁਧਿਆਣਾ ਦੇ ਮੇਲੇ ਤੇ ਨਵੀਆਂ ਤਕਨੀਕਾਂ ਨਾਲ ਬੀਜ਼ ਵਰਤੋਂ ਲਈ ਲਿਆੳਦਾ ਹਾਂ। ਕਿਸਾਨ ਰਣਜੀਤ ਸਿੰਘ ਨੇ ਕਿਹਾ ਕਿ ਮੈਂ ਅੱਜ ਖ਼ੁਦ ਸਬਜ਼ੀਆਂ ਦੀਆਂ ਪਨੀਰੀਆਂ ਜਿਵੇਂ ਕਿ ਫੁੱਲ ਗੋਭੀ, ਟਮਾਟਰ, ਹਰੀ- (ਸੀ ਐਚ 27) ਤੇ ਸ਼ਿਮਲਾ ਮਿਰਚਾਂ (ਇੰਦਰਾ) ਦੀ, ਪਿਆਜ਼, ਬੰਦ ਗੋਭੀ, ਬੈਂਗਣ, ਤਿਆਰ ਕਰਦਾ ਹਾਂ। ਇਸ ਕਾਸ਼ਤ ਵਿੱਚ ਨੁਕਸਾਨ ਦਾ ਜ਼ਿਕਰ ਕਰਦਿਆਂ ੳਹਨਾਂ ਕਿਹਾ ਕਿ ਤੇਜ਼ ਹਨੇਰੀ ਵੱਲਾਂ ਸਬਜ਼ੀਆਂ ਦਾਗ਼ੀ ਹੋ ਜਾਂਦੀ ਹੈ ਤੇ ਫ਼ਲ ਝੜ ਜਾਂਦਾ ਤੇ ਖਰਚਾ ਘੱਟ ਜਾਂਦਾ ਹੈ।

ਇਹ ਵੀ ਪੜ੍ਹੋ : ਫ਼ੁੱਲ ਉਤਪਾਦਕ ਗੁਰਵਿੰਦਰ ਸਿੰਘ ਸੋਹੀ ਦੀ Success Story ਪੰਜਾਬ ਦੇ ਹੋਰਨਾਂ ਕਿਸਾਨਾਂ ਲਈ ਵਧੀਆ ਮਿਸਾਲ

ਰਣਜੀਤ ਸਿੰਘ - ਰਘਬੀਰ ਸਿੰਘ ਦੇ ਸਾਂਝੇ ਪਰਿਵਾਰ ਅਤੇ ਕਾਮਯਾਬ ਖੇਤੀ ਦੀ ਸਫਲ ਕਹਾਣੀ

ਰਣਜੀਤ ਸਿੰਘ - ਰਘਬੀਰ ਸਿੰਘ ਦੇ ਸਾਂਝੇ ਪਰਿਵਾਰ ਅਤੇ ਕਾਮਯਾਬ ਖੇਤੀ ਦੀ ਸਫਲ ਕਹਾਣੀ

ਮੰਡੀਕਰਨ ਪ੍ਰਬੰਧ ਤੇ ਮਸ਼ੀਨਰੀਆਂ

ਕਿਸਾਨ ਰਣਜੀਤ ਸਿੰਘ ਨੇ ਕਿਹਾ ਸਬਜ਼ੀਆਂ ਦੀ ਕਾਸ਼ਤ ਵਿੱਚ ਸਭ ਤੋਂ ਚੰਗਾ ਹੈ ਕਿ ਮੋਕੇ ਤੇ ਸਬਜ਼ੀ ਵੇਚਣ ਤੇ ਪੈਸੇ ਤੁਹਾਡੀ ਜੇਬ 'ਚ ੳਸੇ ਵੇਲੇ ਪੈ ਜਾਂਦੇ ਹਨ। ਇਸ ਦੇ ਨਾਲ ਨੇੜਲੇ ਪਿੰਡਾਂ 'ਚ ਸਬਜ਼ੀਆਂ ਦੀ ਕਾਸ਼ਤ ਦਾ ਪਤਾ ਹੋਣ ਕਰਕੇ ਭੈਣੀ ਮੀਆਂ ਖਾਂ, ਬਲਵੰਡਾ, ਚੱਕਸ਼ਰੀਫ, ਸੱਲੋਪੁਰ, ਕੋਟਲੀ ਹਰਚੰਦਾ, ਵਿਖੇ ਹੁੰਦੇ ਧਾਰਮਿਕ ਪ੍ਰੋਗਰਾਮਾਂ ਤੇ ਵਿਆਹਾਂ ਦੇ ਆਰਡਰ ਵੀ ਅਗੇਤੇ ਸਬਜ਼ੀਆਂ ਦੇ ਆਉਂਦੇ ਹਨ। ਦਾਰਾਪੁਰ ਤੇ ਭੈਣੀ ਮੀਆਂ ਖਾਂ ਤੋਂ ਦੋ ਪੱਕੇ ਬੰਦੇ ਫ਼ੇਰੀਆਂ ਲਗਾਉਣ ਵਾਲੇ ਵੀ ਖੇਤ ਚੋਂ ਸਬਜ਼ੀਆਂ ਖ਼ਰੀਦ ਕੇ ਲੈ ਜਾਂਦੇ ਹਨ। ਸ਼ੁਰੂਆਤ ਦੇ ਸਮੇਂ 'ਚ ਏਥੋਂ ਤੱਕ ਕਿ ਗੁਰਦਾਸਪੁਰ ਤੇ ਕਾਦੀਆਂ, ਮੁਕੇਰੀਆਂ ਦੇ ਮੰਡੀ 'ਚ ਆੜਤੀਆਂ ਨੂੰ ਫ਼ੋਨ ਕਰਨਾ ਪੈਂਦਾ ਸੀ ਤੇ ਜਿੱਧਰ ਰੇਟ ਜ਼ਿਆਦਾ ਮਿਲ਼ਦਾ ੳਧਰ ਵੇਚ ਆੳਦੇ ਸੀ।

ਇਸ ਦੇ ਨਾਲ ਦੂਜੇ ਸਹਾਇਕ ਧੰਦਿਆਂ ਵਿੱਚ ਪਸ਼ੂ ਪਾਲਣ 'ਚ 4 ਗਾਂਵਾਂ 3 ਐਚ ਐਫ, 1 ਜਰਸੀ ਤੇ ਦੁੱਧ ਦੀਆਂ ਪਿੰਡ 'ਚ ਪੱਕੀਆਂ ਬਾਂਧਾ ਲੱਗੀਆਂ ਹਨ ਤੇ ਆਰਾਮ ਨਾਲ ਵਿਕ ਰਿਹਾ ਹੈ ਤੇ ਬਾਕੀ ਰਹਿੰਦਾ ਪਿੰਡ ਦੀ ਦੁਕਾਨ 'ਤੇ ਰੱਖ ਕੇ ਵਿਕਰੀ ਕੀਤੀ ਜਾਂਦੀ ਹੈ। ਮਸ਼ੀਨਰੀਆਂ 'ਚ ਅੱਜ ਖੇਤੀਬਾੜੀ ਸੰਦਾਂ ਵਿੱਚ ਸ. ਰਣਜੀਤ ਸਿੰਘ ਹੁਰਾਂ ਦੋਨਾਂ ਭਰਾਵਾਂ ਕੋਲ ਸਾਂਝੇ ਤੌਰ 'ਤੇ ਟਰੈਕਟਰ 585, ਟਰਾਲੀ 16 ਫੁੱਟੀ, ਟਿੱਲਰ, ਤਵੀਆਂ, ਕੁਰਾਹਾ, ਸੁਹਾਗਾ, ਜਿੰਦਰਾਂ, ਸਬਜ਼ੀਆਂ ਵਾਲਾ ਰਿੱਜਰ ਆਦਿ ਸ਼ਾਮਿਲ ਹਨ।

ਇਸ ਦੇ ਨਾਲ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਕਾਹਨੂੰਵਾਨ ਵਿਖੇ ਆੳਦੇ ਸਮੇਂ 'ਚ ਬਣਾਇਆ ਜਾ ਰਿਹਾ ਕਿਸਾਨ ਹੱਟ ਵੀ ਜੇਕਰ ਹੋਂਦ 'ਚ ਆਉਂਦਾ ਹੈ, ਤਾਂ ਅਸੀਂ ਸਬਜ਼ੀਆਂ ਉਥੇ ਵੀ ਸੇਲ ਕਰਵਾਵਾਂਗੇ ਤੇ ਹੋਰ ਰਕਬਾ ਵੀ ਇਸ ਕਾਸ਼ਤ ਥੱਲੇ ਲਿਆਵਾਂਗੇ। ਅੱਜ ਸਾਡੇ ਕੋਲ 8-10 ਬੰਦੇ ਪੱਕੇ ਕੰਮ ਕਰਦੇ ਹਨ ਜਿਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਹੋਇਆ। ਇਸ ਸਬੰਧੀ ਵਿਭਾਗ ਦਾ ਸਟੋਰੀ ਕਵਰੇਜ ਕਰਨ ਲਈ ਤੇ ਪਿੰਡਾਂ ਦੇ ਬੇਰੁਜ਼ਗਾਰ ਨੋਜਵਾਨਾਂ ਨੂੰ ਸੇਧ ਦੇਣ ਵੀ ਵਿਸ਼ੇਸ਼ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਕਿਸਾਨ ਗੁਰਦੇਵ ਸਿੰਘ ਨੇ ਖੇਤੀ ਮਸ਼ੀਨਰੀਆਂ ਅਤੇ ਵੰਨ-ਸੁਵੰਨੀਆਂ ਤਕਨੀਕਾਂ ਰਾਹੀਂ ਘਟਾਏ ਖੇਤੀ ਖ਼ਰਚੇ, ਜਾਣੋ ਕਾਮਯਾਬੀ ਦਾ ਰਾਜ਼

ਰਣਜੀਤ ਸਿੰਘ - ਰਘਬੀਰ ਸਿੰਘ ਦੇ ਸਾਂਝੇ ਪਰਿਵਾਰ ਅਤੇ ਕਾਮਯਾਬ ਖੇਤੀ ਦੀ ਸਫਲ ਕਹਾਣੀ

ਰਣਜੀਤ ਸਿੰਘ - ਰਘਬੀਰ ਸਿੰਘ ਦੇ ਸਾਂਝੇ ਪਰਿਵਾਰ ਅਤੇ ਕਾਮਯਾਬ ਖੇਤੀ ਦੀ ਸਫਲ ਕਹਾਣੀ

ਸੰਦੇਸ਼

ਅਗਾਂਹਵਧੂ ਕਿਸਾਨ ਰਣਜੀਤ ਸਿੰਘ ਨੇ ਕਿਹਾ ਕਿ ਇਨਸਾਨ ਨੂੰ ਮਹਿਨਤ ਕਰਨੀ ਚਾਹੀਦੀ ਹੈ ੳਹ ਵੀ ਪਰਿਵਾਰ ਵਿੱਚ ਰਹਿ ਕੇ ਵਿਦੇਸ਼ ਜਾਣ ਦੀ ਲੋੜ ਨਹੀਂ ਖਾਸਕਰ ਜਿਨ੍ਹਾਂ ਕੋਲ 6 ਤੋਂ 8 ਏਕੜ ਜਮੀਨ ਹੈ। ਮੁੱਖ ਫਸਲਾਂ ਨਾਲ ਹਰ ਹਾਲੇ ਡੇਅਰੀ ਤੇ ਸਬਜ਼ੀਆਂ ਨੂੰ ਸਹਾਇਕ ਧੰਦਿਆਂ ਲਈ ਜ਼ਰੂਰ ਅਪਣਾਵੇ। ਇਸ ਦੇ ਨਾਲ ੳਹਨਾਂ ਕਿਹਾ ਕਿ ਜੇਕਰ ਕਿਸੇ ਛੋਟੇ ਜ਼ਿਮੀਂਦਾਰ ਕੋਲ ਕੇਵਲ 2 ਏਕੜ ਹੀ ਜ਼ਮੀਨ ਹੈ ਤਾਂ ਉਹ 1 ਏਕੜ ਰਕਬੇ ਨੂੰ ਕਣਕ/ਝੋਨੇ ਹੇਠ ਦੱਖੇ ਤੇ 4 ਕਨਾਲਾਂ ਪਸ਼ੂਆਂ ਲਈ ਭੱਠੇ, ਬਾਕੀ 4 ਕਨਾਲਾਂ ਰਕਬਾ ਸਬਜ਼ੀਆਂ ਹੇਠ ਰੱਖ ਕੇ ਸ਼ੁਰੂਆਤ ਕਰ ਸਕਦੇ ਹਾਂ। ਸਬਜ਼ੀਆਂ ਦੀ ਕਾਸ਼ਤ ਤੇ ਵਧੇਰੇ ਜਾਣਕਾਰੀ ਲੈਣ ਲਈ ੳਹਨਾ ਆਪਣਾਂ ਸੰਪਰਕ 98760 - 37984, 98722 - 51644 ਨੰਬਰ ਜਾਰੀ ਕੀਤਾ।

ਸਰੋਤ: ਕਮਲਇੰਦਰਜੀਤ ਬਾਜਵਾ, ਬਲਾਕ ਟੈਕਨੋਲੋਜੀ ਮੈਨੇਂਜਰ, ਖੇਤੀਬਾੜੀ ਵਿਭਾਗ, ਬਲਾਕ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Farmer brothers Ranjit Singh and Raghbir Singh of village Kotla Gujjar, guidance for the youth who are fleeing abroad

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters