1. Home
  2. ਸਫਲਤਾ ਦੀਆ ਕਹਾਣੀਆਂ

ਕਿਸਾਨ ਗੁਰਦੇਵ ਸਿੰਘ ਨੇ ਖੇਤੀ ਮਸ਼ੀਨਰੀਆਂ ਅਤੇ ਵੰਨ-ਸੁਵੰਨੀਆਂ ਤਕਨੀਕਾਂ ਰਾਹੀਂ ਘਟਾਏ ਖੇਤੀ ਖ਼ਰਚੇ, ਜਾਣੋ ਕਾਮਯਾਬੀ ਦਾ ਰਾਜ਼

Farmer Gurdev Singh ਹਲਦੀ ਉਤਪਾਦਕ ਹੋਣ ਦੇ ਨਾਲ-ਨਾਲ ਖੇਤੀ ਵਿਭਿੰਨਤਾ ਤਹਿਤ ਦਾਲਾਂ, ਅਲਸੀ, ਮੱਕੀ, ਸਬਜ਼ੀਆਂ, ਦੇਸੀ ਗਾਵਾਂ, ਕਣਕ/ਝੋਨੇ ਦੀ ਸਿੱਧੀ ਬਿਜਾਈ ਦੇ ਨਾਲ ਚਲਾ ਰਹੇ ਹਨ ਐਵਰਗਰੀਨ ਸ਼ੈਲਫ਼ ਹੈਲਪ ਗਰੁੱਪ।

Gurpreet Kaur Virk
Gurpreet Kaur Virk
ਅਗਾਂਹਵਧੂ ਕਿਸਾਨ ਗੁਰਦੇਵ ਸਿੰਘ

ਅਗਾਂਹਵਧੂ ਕਿਸਾਨ ਗੁਰਦੇਵ ਸਿੰਘ

Success Story: ਅੱਜ ਕਿਸਾਨੀ ਕੰਮਾਂ ਤੇ ਮਹਿੰਗਾਈ ਦੀ ਮਾਰ ਜਿਵੇਂ ਕਿ ਮਹਿੰਗੇ ਡੀਜ਼ਲ ਪਾਣੀ ਲਗਾਉਣ ਲਈ ਹੋਵੇ ਜਾਂ ਮਹਿੰਗੀਆਂ ਖੇਤੀ ਦਵਾਈਆਂ ਦੀ ਗੱਲ ਕਰੀਏ ਜਾਂ ਖੇਤ ਨੂੰ ਪਾਣੀ ਦੇਣ ਦੇ ਪ੍ਰਬੰਧਾਂ 'ਚ ਪੈਂਦੀ ਵੱਟ ਬੰਨਨ 'ਤੇ ਚੂਹਿਆਂ ਦੁਆਰਾ ਖਾਲਾਂ 'ਚ ਨੁਕਸਾਨ ਦਾ ਜ਼ਿਕਰ ਕਰੀਏ, ਜਾਂ ਉਤਪਾਦ ਦੇ ਮੰਡੀਕਰਨ ਬਾਰੇ ਗੱਲਬਾਤ ਕਰੀਏ, ਪਰ ਇਹ ਕਿਸਾਨ ਵੀਰ ਇਨ੍ਹਾਂ ਮਾਰਾਂ ਤੋਂ ਹੱਟਕੇ ਅੱਜ ਚੰਗੀ ਸਿਹਤ ਅਤੇ ਚੰਗੀ ਵਿਉਂਤਬੰਦੀ ਨਾਲ ਖੇਤੀ ਵਿਭਿੰਨਤਾ 'ਤੇ ਸਹਾਇਕ ਧੰਦਿਆਂ ਨੂੰ ਅਪਣਾ ਕੇ ਤੇ ਖੇਤੀਬਾੜੀ ਖਰਚੇ ਘਟਾਉਣ 'ਚ ਅਹਿਮ ਰੋਲ ਅਦਾ ਕਰ ਰਹੇ ਹਨ। ਆਓ ਜ਼ਿਕਰ ਕਰਦੇ ਹਾਂ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਦੇ ਸਫਲਤਾ ਦੇ ਸਫਰ ਬਾਰੇ

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਗੁਰਦੇਵ ਸਿੰਘ ਜੋ ਕਿ 75 ਸਾਲ ਦੇ ਹਨ, ਉਨ੍ਹਾਂ ਨੇ 1969 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਬਾਅਦ ਵਿੱਚ ਖੇਤੀਬਾੜੀ ਦੇ ਕਿੱਤੇ ਨਾਲ ਜੁੜ ਗਏ। ਕਿਸਾਨ ਗੁਰਦੇਵ ਸਿੰਘ ਨੂੰ ਆਪਣੀ ਕਲਰਾਠੀ ਜ਼ਮੀਨ ਹੋਣ ਕਰਕੇ ਭਾਰੀ ਨੁਕਸਾਨ ਫ਼ਸਲ ਦਾ ਸਹਿਨ ਕਰਨਾ ਪੈਂਦਾ ਸੀ। ਸ਼ੁਰੂਆਤੀ ਸਮੇਂ ਚ ਫ਼ਸਲਾਂ 'ਚ ਵਾਧਾ ਨਾ ਹੋਣ ਕਰਕੇ ਬੇਹੱਦ ਦੁੱਖੀ ਹੋ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ 1976 'ਚ ਸੰਪਰਕ ਕੀਤਾ। ਜਿੱਥੇ ਉਨ੍ਹਾਂ ਨੂੰ ਜਿਪਸਮ ਮੁਹੱਈਆ ਕਰਵਾਈ ਗਈ ਤੇ ਨਾਲ ਹੀ ਆਲੂਆਂ ਦੀ ਖੇਤੀ ਕਰਨ ਵੱਲ ਤੋਰਿਆ ਗਿਆ। ਜਿਸ ਤੋਂ ਬਾਅਦ ਕਿਸਾਨ ਗੁਰਦੇਵ ਸਿੰਘ ਨੂੰ 1 ਏਕੜ ਵਿੱਚੋਂ 160 ਕੁਇੰਟਲ ਆਲੂ ਪ੍ਰਾਪਤ ਹੋਏ। ੳਹਨਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਦਾ ਉਤਸ਼ਾਹ ਵੱਧ ਗਿਆ। ਉਨ੍ਹਾਂ ਦੱਸਿਆ ਕਿ ਖੇਤਾਂ 'ਚ ਘਰ ਹੋਣ ਕਰਕੇ ਉਨ੍ਹਾਂ ਦਾ ਸਾਰਾ ਪਰਿਵਾਰ ਤੇ ਉਨ੍ਹਾਂ ਦਾ ਬੇਟਾ ਹਰਪ੍ਰੀਤ ਸਿੰਘ ਵੀ ਖੇਤੀ ਦੇ ਧੰਦੇ 'ਚ ਪੂਰਨ ਯੋਗਦਾਨ ਪਾ ਰਿਹਾ ਹੈ।

ਕਿਸਾਨੀ ਤਜ਼ਰਬੇ

ਕਿਸਾਨ ਗੁਰਦੇਵ ਸਿੰਘ ਬਸੰਤਗੜ੍ਹ ਨੇ ਦੱਸਿਆ ਕਿ 1968 'ਚ ਆਪਣੀ 12 ਏਕੜ ਜ਼ਮੀਨ ਤੇ ਭੂਮੀ ਰੱਖਿਆ ਵਿਭਾਗ ਵੱਲੋਂ ਸਬਸਿਡੀ 'ਤੇ ਚੰਗੀ ਸਿੰਚਾਈ ਲਈ ਅੰਡਰਗਰਾਊਂਡ ਪਾਇਪਿੰਗ ਵੀ ਕੀਤੀ। ਜਿਸ ਨਾਲ ਚੂਹਿਆਂ ਦੀ ਮਾਰ ਦਾ ਖਰਚਾ ਤੇ ਵੱਟਾਂ ਬੰਨਣ, ਖਾਲ ਮੋੜਨ ਦਾ ਸਮਾਂ ਮੇਰਾ ਬਚਿਆ। ਇਸੇ ਤਰ੍ਹਾਂ ੳਹਨਾਂ ਵੱਲੋਂ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਸਪਲਾਈ ਨੂੰ ਦੇਖਦਿਆਂ ਸਾਲ 2000 'ਚ ਪੰਜਾਬ ਦਾ ਪਹਿਲਾਂ ਸੋਲਰ ਪਾਵਰ ਸਿਸਟਮ 2 ਹਾਸ ਪਾਵਰ ਦਾ ਲਗਾਇਆ ਗਿਆ, ਇਸ ਤੋਂ ਬਾਅਦ 2015 'ਚ 5 ਹਾਸ ਪਾਵਰ ਦਾ ਸਿਸਟਮ ਨਾਲ਼ ਅਲੱਗ ਲਗਾਇਆ। ਜਿਸ ਨਾਲ ਅੱਜ ਉਨ੍ਹਾਂ ਨੂੰ ਦੁਪਹਿਰ ਤੇ ਰਾਤ ਬੰਬੀ ਤੇ ਜੱਗਦਾ ਬੱਲਬ ਦੇਖਣ ਦੀ ਲੋੜ ਨਹੀਂ ਪੈਂਦੀ। ਸੂਰਜ ਚੜ੍ਹਨ ਨਾਲ ਖੇਤੀਬਾੜੀ ਲਈ ਪਾਣੀ ਚੱਲ ਪੈਂਦਾ ਹੈ ਅਤੇ ਸੂਰਜ ਡੁੱਬਣ ਨਾਲ ਰੁੱਕ ਜਾਂਦਾ ਹੈ। ਇਸੇ ਤਰ੍ਹਾਂ ਸੂਰਜੀ ਊਰਜਾ ਪਲਾਂਟ ਨਾਲ ਉਨ੍ਹਾਂ ਨੇ ਸਮਾਂ ਤੇ ਬਿਜਲੀ ਦੀ ਖ਼ੱਪਤ ਦੋਨੋ ਘਟਾਈ ਹੈ।

ਕਿਸਾਨ ਗੁਰਦੇਵ ਸਿੰਘ ਵੱਲੋਂ ਆਏ ਦਿਨ ਸਿਲੰਡਰਾਂ ਦੇ ਵੱਧਦੇ ਰੇਟ ਨੂੰ ਲਗਾਮ ਲਗਾਉਣ ਲਈ ਗੋਬਰ ਗੈਸ ਪਲਾਂਟ ਵੀ ਲਗਾਇਆ ਗਿਆ ਹੈ, ਜੋ ਕਿ ਸਾਰੇ ਰਸੋਈ ਦੇ ਕੰਮਾਂ ਲਈ ਰੱਜਕੇ ਵਰਤੀ ਜਾਂਦੀ ਹੈ। ਕਿਸਾਨ ਖੇਤੀ ਮਸ਼ੀਨਰੀ ਗਰੁੱਪ ਬਣਾ ਕੇ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਸੁਪਰਸੀਡਰ ਵੀ ਲਿਆ ਗਿਆ। ਜਿਸ ਨਾਲ ਖ਼ੁਦ ਖੜ੍ਹੇ ਨਾੜ ਵਿੱਚ ਕਣਕ ਦੀ ਸਿੱਧੀ ਬਿਜਾਈ ਕਰਨ ਨਾਲ, ਖੇਤ ਵਹਾਉਣ, ਡਰਿਲ, ਜ਼ਮੀਨ ਤੇ ਟਰੈਕਟਰ ਨਾਲ ਦੋਹਰ ਪਾੳਣ ਵਾਲੇ ਖੇਤੀ ਖ਼ਰਚੇ ਘਟਾਏ।

ਉਨ੍ਹਾਂ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਵਾਰ 2 ਮਰਲੇ 'ਚ ੳਹਨਾਂ ਵੱਲੋਂ ਪਹਿਲੀ ਵਾਰ ਅਦਰਕ ਦੀ ਕਾਸ਼ਤ ਕੀਤੀ, ਜੋ ਕਿ ਵਧੀਆ ਰਹੀ। ਉਹਨਾਂ ਕਿਹਾ ਕਿ ਆੳਂਦੇ ਸਮੇਂ ਵਿੱਚ ਅਦਰਕ ਹੇਠ ਰਕਬਾ ਵਧਾਇਆ ਜਾਵੇਗਾ ਅਤੇ ਅਦਰਕ ਨੂੰ ਵੀ ਆੳਂਦੇ ਸਮੇਂ ਵਿੱਚ ਪ੍ਰੋਸੈਸਿੰਗ ਹੇਠ ਲਿਆਂਦਾ ਜਾਵੇਗਾ। ਅੱਜ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਬਾਰੇ ਜ਼ਿਕਰ ਕਰੀਏ ਤਾਂ ਇਨ੍ਹਾਂ ਦੂਸ਼ਿਤ ਕਿਰਿਆਵਾਂ ਤੋਂ ਇਹ ਅਗਾਂਹਵਧੂ ਕਿਸਾਨ ਕੋਹਾਂ ਦੂਰ ਹੈ।

ਇਹ ਵੀ ਪੜ੍ਹੋ : Success Story: ਪੰਜਾਬ ਦੇ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ MFOI Award 2023 'ਚ ਸਨਮਾਨਿਤ, ਪੜ੍ਹੋ ਸਫਲਤਾ ਦੀ ਪੂਰੀ ਕਹਾਣੀ

ਖੇਤੀ ਵਿਭਿੰਨਤਾ, ਮੰਡੀਕਰਨ ਅਤੇ ਮਸ਼ੀਨਰੀਆਂ

ਕਿਸਾਨ ਗੁਰਦੇਵ ਸਿੰਘ ਵੱਲੋਂ 2 ਗਾਂਵਾਂ ਵਿੱਚ ਇਕ ਸਾਹੀਵਾਲ ਨਸਲ ਤੇ ਇਕ ਐਚ ਐਫ਼, ਮਸ਼ੀਨਰੀ 'ਚ ਦੋ ਟਰੈਕਟਰ ਨੋਵਾ- 605, ਮਹਿੰਦਰਾ-275, ਹਲਦੀ ਲਗਾੳਣ ਵਾਲਾ ਰੀਜ਼ਰ ਨਾਲ ਮਾਰਕਰ, ਹਲਦੀ ਪੁੱਟਣ ਵਾਲਾ ਡਿੱਗਰ, ਤਿ੍ਫਾਲੀ, ਜ਼ੀਰੋ ਡਰਿੱਲ, ਹੱਲਾਂ, ਸੁਪਰਸੀਡਰ, ਡਿਸਕਾਂ, ਸੁਹਾਗਾ, ਜਿੰਦਰਾਂ, ਗਰੁੱਪ ਵਿੱਚ ਵਿਭਾਗ ਵੱਲੋਂ ਸਬਸਿਡੀ 'ਤੇ ਵੱਡਾ ਪੰਪ ਤੇ ਲੇਜ਼ਰ ਲੈਵਲਰ ਅਪਲਾਈ ਕੀਤਾ ਗਿਆ ਹੈ। ਅੱਜ ੳਹਨਾਂ ਦੇ ਪੈਦਾ ਕੀਤੇ ਬਾਸਮਤੀ ਚੌਲਾਂ, ਹਲਦੀ ਪਾਊਡਰ, ਮਾਂਹ, ਮੂੰਗੀ ਘਰੋਂ ਸਭ ਦੀ ਖਰੀਦ ਕੀਤੀ ਜਾਂਦੀ ਹੈ ਜੋ ਕਿ ਕਨੇਡਾ, ਅਮਰੀਕਾ, ਪੰਜਾਬ ਵਿੱਚ ਪਠਾਨਕੋਟ, ਬਟਾਲਾ, ਕਾਦੀਆਂ, ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ ਦੇ ਕਸਟਮਰ ਖ਼ੁਦ ਲੈ ਕੇ ਜਾਂਦੇ ਹਨ।

ਇਸ ਦੇ ਨਾਲ ਤਕਰੀਬਨ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਵੀ ਆਪਣੇ ਘਰੇਲੂ ਵਰਤੋਂ ਲਈ ਘਰੋਂ ਖਰੀਦ ਲੈਂਦੇ ਹਨ। ੳਹਨਾਂ ਕਿਹਾ ਕਿ ਬਜ਼ਾਰ ਦੀ ਹਲਦੀ ਜੋ ਕਿ ਕੰਪਨੀਆਂ ਵੱਲੋਂ ਡੀ-ੳਇਲਡ ਹੁੰਦੀ ਦਾ ਤੇਲ ਕੱਢ ਲਿਆ ਜਾਂਦਾ ਹੈ। ਅੱਜ ਸਾਡੀ ਹਲਦੀ ਦਾ ਤੇਲ 4-7 % ਹੁੰਦਾ ਹੈ। ਸਬਜ਼ੀਆਂ, ਮੱਕੀ, ਅਲਸੀ, ਕਨੋਲਾ ਸਰੋਂ, ਕਣਕ, ਝੋਨਾ, ਬਾਸਮਤੀ, ਦੀ ਕਾਸ਼ਤ ਕਰਨ ਦੇ ਨਾਲ ਗੰਨਾ ਗੁੜ ਸ਼ੱਕਰ ਬਣਾਉਣ ਲਈ ਸਭ ਘਰਦੇ ਹਨ। ਘਰੇਲੂ ਖੱਪਤ ਤੋਂ ਬਾਅਦ ਗਾਂਵਾਂ ਦਾ ਦੁੱਧ ਡੇਅਰੀ, ਅਤੇ ਘਰਾਂ ਵਿੱਚ ਵਿਕ ਰਿਹਾ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਕਾਲੀ ਹਲਦੀ ਦੀ ਕਾਸ਼ਤ ਵੀ ਘਰੇਲੂ ਪੱਧਰ 'ਤੇ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਫ਼ੁੱਲ ਉਤਪਾਦਕ ਗੁਰਵਿੰਦਰ ਸਿੰਘ ਸੋਹੀ ਦੀ Success Story ਪੰਜਾਬ ਦੇ ਹੋਰਨਾਂ ਕਿਸਾਨਾਂ ਲਈ ਵਧੀਆ ਮਿਸਾਲ

ਅਗਾਂਹਵਧੂ ਕਿਸਾਨ ਗੁਰਦੇਵ ਸਿੰਘ

ਅਗਾਂਹਵਧੂ ਕਿਸਾਨ ਗੁਰਦੇਵ ਸਿੰਘ

ਉੱਦਮ ਅਤੇ ਉਪਰਾਲੇ

ਅੱਜ ਗੁਰਦੇਵ ਸਿੰਘ ਬਸੰਤਗੜ੍ਹ ਮਾਝਾ ਕਿਸਾਨ ਸੰਘਰਸ਼ ਕਮੇਟੀ ਕਾਹਨੂੰਵਾਨ ਦੇ ਬਲਾਕ ਪ੍ਰਧਾਨ ਹਨ ਤੇ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਬਲਾਕ ਫਾਰਮਰ ਸਲਾਹਕਾਰ ਕਮੇਟੀ ਦੇ ਮੈਂਬਰ, ਖੇਤੀਬਾੜੀ ਵਿਭਾਗ ਦੁਆਰਾ ਬਣਾਇਆ ਕਿਸਾਨ ਸੇਲ ਪੁਆਇੰਟ/ਹੱਟ 'ਚ ਉਹਨਾਂ ਦੀ ਹਲਦੀ, ਦੇਸੀ ਲੱਸਣ, ਦਾਲਾਂ, ਨਿੰਬੂ ਤੇ ਹੋਰ ਉਤਪਾਦ ਸੇਲ ਲਈ ਰੱਖੇ ਹੋਏ ਹਨ। ਕਿਸਾਨ ਗੁਰਦੇਵ ਸਿੰਘ ਗੁਰਦਾਸਪੁਰ ਗਵਰਨਿੰਗ ਬੋਰਡ ਦੇ, ਕੇ.ਵੀ.ਕੇ. ਦੇ ਸਾਇੰਸਦਾਨ ਕਮੇਟੀ ਦੇ, ਯੂਨੀਵਰਸਿਟੀ ਗੁਰਦਾਸਪੁਰ ਦੇ ਫਾਰਮਰ ਸਲਾਹਕਾਰ ਕਮੇਟੀ ਦੇ ਮੈਂਬਰ 6 ਸਾਲ ਮੈਂਬਰ ਵੀ ਰਹੇ।

ਖੇਤੀ ਵਿਭਿੰਨਤਾ ਲਈ ਜ਼ਿਲੇ ਦੇ ਖੇਤੀਬਾੜੀ ਵਿਭਾਗ ਵੱਲੋਂ ਤੇ ਖੇਤੀਬਾੜੀ ਵਿਭਾਗ ਬਲਾਕ ਕਾਹਨੂੰਵਾਨ ਵੱਲੋਂ ਵਿਸ਼ੇਸ਼ ਸਨਮਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 2015 'ਚ ਪਹਿਲਾਂ ਇਨਾਮ, ਜ਼ਿਲੇ ਦੇ ਐਟਰਪਰੋਨਿਊਰ ਵੱਲੋਂ ਪਹਿਲਾਂ ਇਨਾਮ, ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵੱਲੋਂ ਇਨਾਮ ਤੇ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ। ਹਲਦੀ ਪਾਊਡਰ ਵੀਰ ਨਾਮ ਦੇ ਬਰਾਂਡ ਹੇਠ ਮਾਰਕਿਟ 'ਚ ਉਤਾਰਿਆ ਗਿਆ।

ਐਵਰਗਰੀਨ ਸ਼ੈਲਫ਼ ਹੈਲਪ ਗਰੁੱਪ ਨਾਲ਼ ਸਭ ਹਲਦੀ ਪ੍ਰੌਸੈੱਸ ਕਰਨ ਲਈ ਪਲਾਂਟ ਵੀ ਲਗਾਇਆ ਗਿਆ ਹੈ। ਹਲਦੀ ਦੀ ਕਾਸ਼ਤ ਦੇ ਨਾਲ ਕਣਕ ਦੀ ਸਿੱਧੀ ਬਿਜਾਈ ਸੁਪਰਸੀਡਰ ਦੇ ਨਾਲ ਅਤੇ ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਡਰਿੱਲ, ਤੇ ਮੈਟਿੰਗ ਨਾਲ ਕਰਨੀ ਪ੍ਰਮੁੱਖ ਹਨ। ਇਸ ਦੇ ਨਾਲ ਆਤਮਾ ਖੇਤੀਬਾੜੀ ਵਿਭਾਗ ਕਾਹਨੂੰਵਾਨ ਵੱਲੋਂ ਤੇ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਵੱਲੋਂ ਵੀ ਕੁੱਝ ਰਕਬਿਆਂ ਵਿੱਚ ਨਵੀਂ ਖੇਤੀ ਤਕਨੀਕਾਂ ਦੇ ਟਰਾਇਲ ਲਗਾਉਣੇ ਅਹਿਮ ਹਨ‌।

ਇਹ ਵੀ ਪੜ੍ਹੋ : ਸਰੋਤ ਸੰਭਾਲ ਤਕਨੀਕਾਂ ਅਪਨਾਉਣ ਵਾਲਾ Progressive Farmer Taranjeet Singh

ਅਗਾਂਹਵਧੂ ਕਿਸਾਨ ਗੁਰਦੇਵ ਸਿੰਘ

ਅਗਾਂਹਵਧੂ ਕਿਸਾਨ ਗੁਰਦੇਵ ਸਿੰਘ

ਸੰਦੇਸ਼

ਗੁਰਦੇਵ ਸਿੰਘ ਬਸੰਤਗੜ੍ਹ ਨੇ ਕਿਹਾ ਕਿ ਚੰਗੀ ਉੱਚ ਕੁਆਲਟੀ ਪੈਦਾ ਕਰੋ ਤਾਂ ਜੋ ਤੁਹਾਡਾ ਪੈਦਾ ਕੀਤਾ ਗਿਆ ਉਤਪਾਦ ਘਰੋਂ ਵਿਕੇ, ਨਾ ਹੀ ਵਿਚੋਲੇ ਦੀ ਲੋੜ ਪਵੇ, ਤੇ ਨਾ ਹੀ ਬਾਹਰ ਜਾਵੇ। ੳਹਨਾਂ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਾਡਾ ਸਭ ਦਾ ਫੈਮਿਲੀ ਡਾਕਟਰ ਚੰਗੀ ਸਿਹਤ ਦੀ ਦੇਖਭਾਲ ਲਈ ਇੱਕ ਹੁੰਦਾ ਹੈ, ਇਸੇ ਤਰ੍ਹਾਂ ਆਪਣੀ ਚੰਗੀ ਸਿਹਤ ਦੇ ਖਾਣੇ, ਉਪਭੋਗਤਾ ਖੁਰਾਕ ਲਈ ਚੰਗੇ ਉਤਪਾਦ ਲੈਣ ਲਈ ਚੰਗੇ ਕਿਸਾਨ ਦੇ ਨਾਲ ਵੀ ਆਪ ਸੰਪਰਕ ਬਣਾਉਣ। ਇਸ ਦੇ ਨਾਲ ੳਹਨਾਂ ਕਿਹਾ ਕਿ ਅੱਜ ਹਰੇਕ ਪੰਜਾਬ ਵਿੱਚ ਹਰੇਕ ਕਿਸਾਨ ਭਰਾ ਨੂੰ ਆਪਣੇ ਪਰਿਵਾਰ ਦੇ ਘਰੇਲੂ ਵਰਤੋਂ ਲਈ ਕੁਝ ਰਕਬੇ ਵਿੱਚ ਜ਼ਹਿਰ ਰਹਿਤ ਖੇਤੀ ਕਰਨੀ ਚਾਹੀਦੀ ਹੈ। ਅਗਾਂਹਵਧੂ ਕਿਸਾਨ ਵੱਲੋਂ ਆਪਣਾ ਸੰਪਰਕ ਨੰਬਰ 78888 - 03564 ਵੀ ਜਾਰੀ ਕੀਤਾ ਗਿਆ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Farmer Gurdev Singh reduced farming expenses through agricultural machinery and various techniques, know the secret of success

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters